ਗਉੜੀ ਮਹਲਾ ੫ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
LINE 02
ਥਾਤੀਪਾਈਹਰਿਕੋਨਾਮ॥
(ਹੇ ਭਾਈ! ਜੇ ਤੂੰ ਪਰਮਾਤਮਾ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ-ਧਨ ਦੀ ਥੈਲੀ ਹਾਸਲ ਕਰ ਲਈ ਹੈ,
Those who obtain the wealth of the Lord's Name
थाती पाई हरि को नाम ॥
LINE 03
ਬਿਚਰੁਸੰਸਾਰਪੂਰਨਸਭਿਕਾਮ੧॥॥
ਤਾਂ ਤੂੰ ਸੰਸਾਰ ਦੇ ਕਾਰ-ਵਿਹਾਰਾਂ ਵਿਚ ਭੀ (ਨਿਸੰਗ ਹੋ ਕੇ) ਤੁਰ ਫਿਰ। ਤੇਰੇ ਸਾਰੇ ਕੰਮ ਸਿਰੇ ਚੜ੍ਹ ਜਾਣਗੇ ॥੧॥
move freely in the world; all their affairs are resolved. ||1||
बिचरु संसार पूरन सभि काम ॥१॥
LINE 04
ਵਡਭਾਗੀਹਰਿਕੀਰਤਨੁਗਾਈਐ॥
(ਹੇ ਭਾਈ!) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਵੱਡੇ ਭਾਗਾਂ ਨਾਲ ਗਾਇਆ ਜਾ ਸਕਦਾ ਹੈ।
By great good fortune, the Kirtan of the Lord's Praises are sung.
वडभागी हरि कीरतनु गाईऐ ॥
LINE 05
ਪਾਰਬ੍ਰਹਮਤੂੰਦੇਹਿਤਪਾਈਐ੧॥॥ਰਹਾਉ॥
ਹੇ ਪਾਰਬ੍ਰਹਮ ਪ੍ਰਭੂ! ਜੇ ਤੂੰ ਆਪ ਸਾਨੂੰ ਜੀਵਾਂ ਨੂੰ ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇਵੇਂ ਤਾਂ ਹੀ ਸਾਨੂੰ ਮਿਲ ਸਕਦੀ ਹੈ ॥੧॥ ਰਹਾਉ ॥
O Supreme Lord God, as You give, so do I receive. ||1||Pause||
पारब्रहम तूं देहि त पाईऐ ॥१॥ रहाउ ॥
LINE 06
ਹਰਿਕੇਚਰਣਹਿਰਦੈਉਰਿਧਾਰਿ॥
(ਹੇ ਭਾਈ!) ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਦਿਲ ਵਿਚ ਟਿਕਾਈ ਰੱਖ।
Enshrine the Lord's Feet within your heart.
हरि के चरण हिरदै उरि धारि ॥
LINE 07
ਭਵਸਾਗਰੁਚੜਿਉਤਰਹਿਪਾਰਿ੨॥॥
(ਪ੍ਰਭੂ-ਚਰਨ-ਰੂਪ ਜਹਾਜ਼ ਉਤੇ) ਚੜ੍ਹ ਕੇ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ ॥੨॥
Get aboard this boat, and cross over the terrifying world-ocean. ||2||
भव सागरु चड़ि उतरहि पारि ॥२॥
LINE 08
ਸਾਧੂਸੰਗੁਕਰਹੁਸਭੁਕੋਇ॥
(ਹੇ ਭਾਈ!) ਹਰੇਕ ਪ੍ਰਾਣੀ ਗੁਰੂ ਦੀ ਸੰਗਤਿ ਕਰੋ।
Everyone who joins the Saadh Sangat, the Company of the Holy,
साधू संगु करहु सभु कोइ ॥
LINE 09
ਸਦਾਕਲਿਆਣਫਿਰਿਦੂਖੁਨਹੋਇ੩॥॥
(ਗੁਰੂ ਦੀ ਸੰਗਤਿ ਵਿਚ ਰਿਹਾਂ) ਸਦਾ ਸੁਖ ਹੀ ਸੁਖ ਹੋਣਗੇ, ਮੁੜ ਕੋਈ ਦੁੱਖ ਪੋਹ ਨਹੀਂ ਸਕੇਗਾ ॥੩॥
obtains eternal peace; pain does not afflict them any longer. ||3||
सदा कलिआण फिरि दूखु न होइ ॥३॥
LINE 10
ਪ੍ਰੇਮਭਗਤਿਭਜੁਗੁਣੀਨਿਧਾਨੁ॥
ਪ੍ਰੇਮ-ਭਰੀ ਭਗਤੀ ਨਾਲ ਸਾਰੇ ਗੁਣਾਂ ਦੇ ਖ਼ਜਾਨੇ ਪਰਮਾਤਮਾ ਦਾ ਭਜਨ ਕਰ,
With loving devotional worship, meditate on the treasure of excellence.
प्रेम भगति भजु गुणी निधानु ॥
LINE 11
ਨਾਨਕਦਰਗਹਪਾਈਐਮਾਨੁ੪੮੪੧੫੩॥॥॥॥
ਹੇ ਨਾਨਕ! (ਇਸ ਤਰ੍ਹਾਂ) ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਮਿਲਦਾ ਹੈ ॥੪॥੮੪॥੧੫੩॥
O Nanak, you shall be honored in the Court of the Lord. ||4||84||153||
नानक दरगह पाईऐ मानु ॥४॥८४॥१५३॥
GURBANI.WORLD