ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 419
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਆਵਤਸ੍ਯਾਮਕੋਪੇਖਿਬਲੀਅਪੁਨੇਮਨਮੈਅਤਿਕੋਪਬਢਾਯੋ॥
ਸ੍ਰੀ ਕ੍ਰਿਸ਼ਨ ਨੂੰ ਆਉਂਦਿਆਂ ਵੇਖ ਕੇ ਬਲਵਾਨ (ਅਮਿਟ ਸਿੰਘ) ਨੇ ਆਪਣੇ ਮਨ ਵਿਚ ਬਹੁਤ ਕ੍ਰੋਧ ਵਧਾ ਲਿਆ।
Seeing Krishna coming, that mighty warrior got highly enraged
आवत स्याम को पेखि बली अपुने मन मै अति कोप बढायो ॥
LINE 03
ਚਾਰੋਈਘੋਰਨਿਘਾਇਲਕੈਸਰਤੀਛਨਦਾਰੁਕਕੇਉਰਿਲਾਯੋ॥
(ਕ੍ਰਿਸ਼ਨ ਦੇ ਰਥ ਦੇ) ਚੌਹਾਂ ਘੋੜਿਆਂ ਨੂੰ ਘਾਇਲ ਕਰ ਕੇ (ਇਕ) ਤਿਖਾ ਤੀਰ ਰਥਵਾਨ ਦੀ ਛਾਤੀ ਵਿਚ ਮਾਰਿਆ।
He wounded all the four horses of Krishna and inflicted a sharp arrow in the bosom of Daruk
चारो ई घोरनि घाइल कै सर तीछन दारुक के उरि लायो ॥
LINE 04
ਦੂਸਰੇਤੀਰਸੋਕਾਨ੍ਰਹਸਰੀਰਸੁਕੋਪਹਨ੍ਯੋਜੋਊਠਉਰਤਕਾਯੋ॥
ਦੂਜਾ ਤੀਰ ਕ੍ਰੋਧ ਕਰ ਕੇ ਕ੍ਰਿਸ਼ਨ ਦੇ ਸ਼ਰੀਰ ਉਤੇ ਉਥੇ ਮਾਰ ਦਿੱਤਾ ਜਿਸ ਥਾਂ ਉਤੇ ਉਸ ਦੀ ਨਜ਼ਰ ਪਈ।
He discharged the second arrow on Krishna, seeing him in front of himself
दूसरे तीर सो कान्रह सरीर सु कोप हन्यो जोऊ ठउर तकायो ॥
LINE 05
ਸ੍ਯਾਮਕਹੈਅਮਿਟੇਸਮਨੋਜਦੁਬੀਰਕੀਦੇਹਕੋਲਛਬਨਾਯੋ੧੨੧੯॥॥
(ਕਵੀ) ਸ਼ਿਆਮ ਕਹਿੰਦੇ ਹਨ, ਅਮਿਟ ਸਿੰਘ ਨੇ ਮਾਨੋ ਸ੍ਰੀ ਕ੍ਰਿਸ਼ਨ ਦੇ ਸ਼ਰੀਰ ਨੂੰ ਨਿਸ਼ਾਣਾ ਬਣਾਇਆ ਹੋਵੇ ॥੧੨੧੯॥
The poet says that Amit Singh made Krishna as the target.1219.
स्याम कहै अमिटेस मनो जदुबीर की देह को लछ बनायो ॥१२१९॥
LINE 06
ਬਾਨਚਲਾਇਘਨੇਹਰਿਕੋਇਕਲੈਸਰਤੀਛਨਔਰਚਲਾਯੋ॥
(ਅਮਿਟ ਸਿੰਘ ਨੇ) ਸ੍ਰੀ ਕ੍ਰਿਸ਼ਨ ਨੂੰ ਬਹੁਤ ਸਾਰੇ ਤੀਰ ਮਾਰੇ ਅਤੇ ਇਕ ਤਿਖਾ ਤੀਰ ਲੈ ਕੇ ਹੋਰ ਚਲਾਇਆ।
Discharging his arrows towards Krishna, he shot a sharp arrow, which hit Krishna, and he fell down in his chariot
बान चलाइ घने हरि को इक लै सर तीछन और चलायो ॥
LINE 07
ਲਾਗਤਸ੍ਯਾਮਗਿਰਿਓਰਥਮੈਰਨਛਾਡਿਕੈਦਾਰੁਕਸੂਤਪਰਾਯੋ॥
(ਤੀਰ ਦੇ) ਲਗਦਿਆਂ ਹੀ ਕ੍ਰਿਸ਼ਨ ਰਥ ਵਿਚ ਡਿਗ ਪਿਆ (ਅਤੇ ਉਸ ਸਮੇਂ) ਰਥਵਾਨ ਨੇ ਰਣ ਨੂੰ ਛਡ ਕੇ (ਰਥ ਨੂੰ) ਭਜਾ ਲਿਆ।
The charioteer of Krishna, Daruk, sped alongwith him.
लागत स्याम गिरिओ रथ मै रन छाडि कै दारुक सूत परायो ॥
LINE 08
ਦੇਖਕੈਭੂਪਭਜਿਯੋਬਲਬੀਰਨਿਹਾਰਿਚਮੂੰਤਿਹਊਪਰਧਾਯੋ॥
ਸ੍ਰੀ ਕ੍ਰਿਸ਼ਨ ਨੂੰ ਭਜਾ ਜਾਂਦਾ ਵੇਖ ਕੇ ਰਾਜੇ ਨੇ (ਆਪਣੀ) ਸੈਨਾ ਵਲ ਤਕਿਆ ਅਤੇ ਉਸ ਉਤੇ ਧਾਵਾ ਕਰ ਦਿੱਤਾ।
Seeing Krishna going away, the king fell upon his army
देख कै भूप भजियो बलबीर निहारि चमूं तिह ऊपर धायो ॥
LINE 09
ਮਾਨਹੁਹੇਰਿਬਡੇਸਰਕੋਗਜਰਾਜਕਵੀਗਨਰੌਦਨਆਯੋ੧੨੨੦॥॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਵਡੇ ਸਰੋਵਰ ਨੂੰ ਵੇਖ ਕੇ ਮਸਤ ਹਾਥੀ ਕੰਮੀਆਂ (ਕਮਲਨੀਆਂ) ਨੂੰ ਮਿਧਣ ਲਈ ਆਇਆ ਹੋਵੇ ॥੧੨੨੦॥
It seemed that seeing a large tank, the king of elephants was moving forward to crush it.1220.
मानहु हेरि बडे सर को गजराज कवी गन रौदन आयो ॥१२२०॥
LINE 10
ਆਵਤਦੇਖਿਹਲੀਅਰਿਕੋਸੁਧਵਾਇਕੈਸ੍ਯੰਦਨਸਾਮੁਹੇਆਯੋ॥
ਵੈਰੀ ਨੂੰ ਆਉਂਦਿਆਂ ਵੇਖ ਕੇ ਬਲਰਾਮ ਰਥ ਨੂੰ ਭਜਾ ਕੇ ਸਾਹਮਣੇ ਆ ਗਿਆ।
आवत देखि हली अरि को सु धवाइ कै स्यंदन सामुहे आयो ॥
LINE 11
ਤਾਨਿਲੀਯੋਧਨੁਕੋਕਰਮੈਸਰਕੋਧਰਕੈਅਰਿਓਰਿਚਲਾਯੋ॥
ਹੱਥ ਵਿਚ ਕਮਾਨ ਨੂੰ ਖਿਚ ਲਿਆ ਅਤੇ ਉਸ ਵਿਚ ਬਾਣ ਧਰ ਕੇ ਦੁਸ਼ਮਨ ਵਲ ਚਲਾ ਦਿੱਤਾ।
When Balram saw the enemy coming, he drove his horses and came in front and pulling his bow, he discharged his arrows on the enemy
तानि लीयो धनु को कर मै सर को धर कै अरि ओरि चलायो ॥
LINE 12
ਸੋਅਮਿਟੇਸਜੂਨੈਨਨਿਹਾਰਿਸੁਆਵਤਬਾਨਸੁਕਾਟਿਗਿਰਾਯੋ॥
ਅਮਿਟ ਸਿੰਘ ਨੇ ਆਉਂਦੇ ਹੋਏ ਬਾਣਾਂ ਨੂੰ ਅੱਖਾਂ ਨਾਲ ਵੇਖ ਕੇ (ਝਟ ਬਾਣਾਂ ਨਾਲ) ਕਟ ਦਿੱਤਾ।
सो अमिटेस जू नैन निहारि सु आवत बान सु काटि गिरायो ॥
LINE 13
ਆਇਭਿਰਿਯੋਬਲਸਿਉਤਬਹੀਅਪੁਨੇਜੀਯਮੈਅਤਿਕੋਪੁਬਢਾਯੋ੧੨੨੧॥॥
ਆਪਣੇ ਮਨ ਵਿਚ ਬਹੁਤ ਕ੍ਰੋਧ ਵਧਾ ਕੇ ਬਲਰਾਮ ਨਾਲ ਉਸੇ ਵੇਲੇ ਯੁੱਧ ਕਰਨ ਲਗਾ ॥੧੨੨੧॥
His arrows were intercepted by Amit Singh and in extreme anger came to fight with Balram.1221.
आइ भिरियो बल सिउ तब ही अपुने जीय मै अति कोपु बढायो ॥१२२१॥
LINE 14
ਕਾਟਿਧੁਜਾਰਥੁਕਾਟਿਦਯੋਅਸਿਚਾਪਕੋਕਾਟਿਜੁਦਾਕਰਿਡਾਰਿਓ॥
ਧੁਜਾ ਨੂੰ ਕਟ ਦਿੱਤਾ, ਰਥ ਨੂੰ ਵੀ ਕਟ ਦਿੱਤਾ ਅਤੇ ਤਲਵਾਰ ਤੇ ਧਨੁਸ਼ ਨੂੰ ਵੀ ਕਟ ਕੇ ਵਖਰਾ ਵਖਰਾ ਕਰ ਦਿੱਤਾ।
The banner, chariot, sword, bow etc. of Balram were all cut into bits
काटि धुजा रथु काटि दयो असि चाप को काटि जुदा करि डारिओ ॥
LINE 15
ਮੂਸਲਅਉਹਲਕਾਟਿਦਯੋਬਿਨੁਆਯੁਧਹੁਇਬਲਦੇਵਪਧਾਰਿਓ॥
ਮੋਹਲੇ ਅਤੇ ਹਲ ਨੂੰ ਕਟ ਦਿੱਤਾ ਅਤੇ ਸ਼ਸਤ੍ਰਾਂ ਤੋਂ ਬਿਨਾ ਹੋ ਜਾਣ ਕਾਰਨ ਬਲਰਾਮ ਭਜ ਗਿਆ।
The mace and plough were also chopped and being deprived of his weapons, Balram began to move away
मूसल अउ हल काटि दयो बिनु आयुध हुइ बलदेव पधारिओ ॥
LINE 16
ਜਾਤਕਹਾਮੁਸਲੀਭਜਿਕੈਕਬਿਰਾਮਕਹੈਇਹਭਾਤਿਉਚਾਰਿਓ॥
ਕਵੀ ਰਾਮ ਕਹਿੰਦੇ ਹਨ, (ਅਮਿਟ ਸਿੰਘ ਨੇ ਇਸ ਤਰ੍ਹਾਂ ਕਿਹਾ) ਹੇ ਬਲਰਾਮ! ਕਿਥੇ ਭਜ ਕੇ ਜਾ ਰਿਹਾ ਹੈਂ?
जात कहा मुसली भजि कै कबि राम कहै इह भाति उचारिओ ॥
LINE 17
ਯੌਕਹਿਕੈਅਸਿਕੋਗਹਿਕੈਲਹਿਕੈਦਲਜਾਦਵਕੋਲਲਕਾਰਿਓ੧੨੨੨॥॥
ਇਸ ਤਰ੍ਹਾਂ ਕਹਿ ਕੇ, ਤਲਵਾਰ ਨੂੰ ਫੜ ਕੇ ਅਤੇ (ਬਿਜਲੀ ਵਾਂਗ) ਚਮਕ ਕੇ ਯਾਦਵ ਦਲ ਨੂੰ ਲਲਕਾਰਿਆ ॥੧੨੨੨॥
Seeing this, Amit Singh said, “O Balram! why are you running away now?” Saying this and holding his sward in his hand Amit Singh Challenged the Yadava army.1222.
यौ कहि कै असि को गहि कै लहि कै दल जादव को ललकारिओ ॥१२२२॥
LINE 18
ਜੋਇਹਸਾਮੁਹੇਆਇਭਿਰੈਭਟਤਾਹੀਸੰਘਾਰਕੈਭੂਮਿਗਿਰਾਵੈ॥
ਜੋ ਸੂਰਮਾ ਵੀ ਇਸ ਦੇ ਸਾਹਮਣੇ ਆ ਕੇ ਲੜਦਾ ਹੈ, ਉਸੇ ਨੂੰ ਮਾਰ ਕੇ ਧਰਤੀ ਉਤੇ ਸੁਟ ਦਿੰਦਾ ਹੈ।
The warrior who would come in front of him, Amit Singh would kill him
जो इह सामुहे आइ भिरै भट ता ही संघार कै भूमि गिरावै ॥
LINE 19
ਕਾਨਪ੍ਰਮਾਨਲਉਤਾਨਿਕਮਾਨਘਨੇਸਰਸਤ੍ਰਨਕੇਤਨਲਾਵੈ॥
ਕੰਨ ਤਕ ਧਨੁਸ਼ ਨੂੰ ਖਿਚ ਕੇ ਵੈਰੀਆਂ ਦੇ ਤਨ ਵਿਚ ਬਹੁਤ ਬਾਣ ਮਾਰਦਾ ਹੈ।
Pulling his bow upto his ear, he was showering his arrows on the enemies
कान प्रमान लउ तानि कमान घने सर सत्रन के तन लावै ॥
LINE 20
ਸੋਊਬਚੇਤਿਹਤੇਬਲਬੀਰਜੋਊਭਜਿਆਪਨੇਪ੍ਰਾਨਬਚਾਵੈ॥
ਉਸ ਬਲਵਾਨ ਪਾਸੋਂ ਓਹੀ ਬਚਦਾ ਹੈ ਜੋ ਭਜ ਕੇ ਆਪਣੇ ਪ੍ਰਾਣ ਬਚਾਉਂਦਾ ਹੈ।
Only that warrior would remain safe, who would run away to save himself
सोऊ बचे तिह ते बल बीर जोऊ भजि आपने प्रान बचावै ॥
LINE 21
ਅਉਰਨਕੀਸੁਕਹਾਗਨਤੀਜੁਬਡੇਭਟਜੀਵਤਜਾਨਨਪਾਵੈ੧੨੨੩॥॥
ਹੋਰਾਂ ਦੀ ਤਾਂ ਕੀ ਗਿਣਤੀ ਹੈ, ਜੋ ਵੱਡੇ ਵੱਡੇ ਯੋਧੇ ਹਨ, (ਉਹ ਵੀ) ਜੀਉਂਦੇ ਜਾ ਨਹੀਂ ਸਕਦੇ ॥੧੨੨੩॥
What was number of others? Even the great warriors could not go alive from that place.1223.
अउरन की सु कहा गनती जु बडे भट जीवत जान न पावै ॥१२२३॥
LINE 22
ਮੂਸਲਅਉਰਲਏਮੁਸਲੀਚੜਿਸ੍ਯੰਦਨਪੈਬਹੁਰੋਫਿਰਿਧਾਯੋ॥
ਬਲਰਾਮ ਨੇ ਹੋਰ ਮੂਸਲ ਲੈ ਲਿਆ ਅਤੇ ਰਥ ਉਤੇ ਚੜ੍ਹ ਕੇ ਫਿਰ (ਯੁੱਧ-ਭੂਮੀ ਵਿਚ) ਆ ਗਿਆ।
मूसल अउर लए मुसली चड़ि स्यंदन पै बहुरो फिरि धायो ॥
LINE 23
ਆਵਤਹੀਬਲਕੈਨ੍ਰਿਪਸੋਚਤੁਰੰਗਪ੍ਰਕਾਰਕੋਜੁਧੁਮਚਾਯੋ॥
ਆਉਂਦਿਆਂ ਹੀ ਬਲਰਾਮ ਨੇ ਰਾਜੇ ਨਾਲ ਚਾਰ ਪ੍ਰਕਾਰ ਦਾ ਜੁੱਧ ਮਚਾ ਦਿੱਤਾ।
Balram mounted on his chariot came again with the other mace and on his arrival, he began to wage war of four types with the king
आवत ही बल कै न्रिप सो चतुरंग प्रकार को जुधु मचायो ॥
LINE 24
ਅਉਰਜਿਤੇਭਟਠਾਢੇਹੁਤੇਰਿਸਕੈਮੁਖਿਤੇਇਹਭਾਤਿਸੁਨਾਯੋ॥
ਹੋਰ ਵੀ ਜਿੰਨੇ ਯੋਧੇ ਖੜੋਤੇ ਸਨ, (ਬਲਰਾਮ ਨੇ ਉਨ੍ਹਾਂ ਪ੍ਰਤਿ) ਕ੍ਰੋਧਿਤ ਹੋ ਕੇ, ਮੁਖ ਤੋਂ ਇਸ ਤਰ੍ਹਾਂ ਸੁਣਾਇਆ।
He, in great, anger, said to all the other remaining warriors, “Do not let him go alive
अउर जिते भट ठाढे हुते रिस कै मुखि ते इह भाति सुनायो ॥
LINE 25
ਜਾਨਿਨਦੇਹੁਅਰੇਅਰਿਕੋਸੁਨਿਕੈਹਰਿਕੇਦਲੁਕੋਪੁਬਢਾਯੋ੧੨੨੪॥॥
ਓਇ! ਵੈਰੀ ਨੂੰ ਜਾਣ ਨਾ ਦਿਓ, ਇਹ ਸੁਣ ਕੇ ਕ੍ਰਿਸ਼ਨ ਦੀ ਸੈਨਾ ਨੇ ਕ੍ਰੋਧ ਵਧਾ ਲਿਆ ॥੧੨੨੪॥
” Hearing these words, the forces of Krishna also became infuriated.1224.
जानि न देहु अरे अरि को सुनि कै हरि के दलु कोपु बढायो ॥१२२४॥
LINE 26
ਐਸੇਹਲਾਯੁਧਕੋਪਿਕਹਿਯੋਤਬਜਾਦਵਬੀਰਸਬੈਮਿਲਿਧਾਏ॥
ਬਲਰਾਮ ਨੇ ਇਸ ਤਰ੍ਹਾਂ ਕ੍ਰੋਧ ਨਾਲ ਕਿਹਾ, ਤਦ ਸਾਰੇ ਯਾਦਵ ਸੂਰਮਿਆਂ ਨੇ ਮਿਲ ਕੇ ਹਮਲਾ ਕਰ ਦਿੱਤਾ।
When Balram exhibited his ire in this manner, then all the Yadava warriors fell upon the enemy whosoever now came before them, could not return alive
ऐसे हलायुध कोपि कहियो तब जादव बीर सबै मिलि धाए ॥
LINE 27
ਜੋਇਹਸਾਮੁਹੇਆਇਅਰੇਗ੍ਰਿਹਕੋਤੇਊਜੀਵਤਜਾਨਿਨਪਾਏ॥
(ਉਸ ਵੇਲੇ) ਜੋ ਇਸ ਦੇ ਸਾਹਮਣੇ ਆ ਕੇ ਡਟ ਗਿਆ, (ਫਿਰ) ਉਹ ਘਰ ਨੂੰ ਜੀਉਂਦਾ ਨਾ ਪਰਤ ਸਕਿਆ।
All those who were standing there,
जो इह सामुहे आइ अरे ग्रिह को तेऊ जीवत जानि न पाए ॥
LINE 28
ਅਉਰਜਿਤੇਤਹਠਾਢੇਹੁਤੇਅਸਿਲੈਬਰਛੈਪਰਸੇਗਹਿਆਏ॥
ਹੋਰ ਵੀ ਜਿਤਨੇ ਉਸ ਸਥਾਨ ਉਤੇ ਸਨ, (ਉਹ) ਤਲਵਾਰਾਂ, ਬਰਛੇ ਅਤੇ ਕੁਹਾੜੇ ਪਕੜ ਕੇ ਆ ਗਏ।
They started moving with their axes and lances
अउर जिते तह ठाढे हुते असि लै बरछै परसे गहि आए ॥
LINE 29
ਤੇਊਭਿਰੇਜੋਊਲਾਜਭਰੇਅਰਿਕੋਬਰਕੈਤਿਨਘਾਇਲਗਾਏ੧੨੨੫॥॥
ਜਿਹੜੇ ਲਾਜ ਦੇ ਭਰੇ ਹੋਏ ਸਨ, (ਉਹ) ਬੜੇ ਜ਼ੋਰ ਨਾਲ ਲੜੇ ਹਨ ਅਤੇ ਵੈਰੀ ਨੂੰ ਬਲ ਪੂਰਵਕ ਘਾਓ ਲਗਾਏ ਹਨ ॥੧੨੨੫॥
Keeping into consideration their honour and custom, they struck blows on the enemy with full strength.1225.
तेऊ भिरे जोऊ लाज भरे अरि को बर कै तिन घाइ लगाए ॥१२२५॥
GURBANI.WORLD