ਪਉੜੀ ੧੭
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੭
पउड़ी १७
LINE 02
ਵਿਰਤੀਹਾਣੁਵਖਾਣਿਆਭਲੇਬੁਰੇਦੀਸੁਣੀਕਹਾਣੀ।
ਵਰਤੀ ਹੋਈ ਬਾਤ ਵ੍ਯਾਖ੍ਯਾਨ ਕੀਤਾ ਹੈ (ਜੋ ਅਸਾਂ ਇਕ) ਭਲੇ ਅਤੇ ਬੁਰੇ ਦੀ ਕਹਾਣੀ ਸੁਣੀ ਹੈ।
On the basis of the stories listened to, I have described the present state of affairs.
विरतीहाणु वखाणिआ भले बुरे दी सुणी कहाणी ।
LINE 03
ਭਲਾਬੁਰਾਦੁਇਚਲੇਰਾਹਿਉਸਥੈਤੋਸਾਉਸਥੈਪਾਣੀ।
ਭਲਾ ਅਤੇ ਬੁਰਾ ਦੋਵੇਂ ਮਿਲਕੇ ਰਸਤੇ ਪੁਰ ਚਲੇ ਜਾਂਦੇ ਸਨ, ਭਲੇ ਪਾਸ ਰੋਟੀ ਸੀ ਅਰ ਬੁਰੇ ਪਾਸ ਪਾਣੀ।
A bad and a noble man went on a journey. The noble one had bread and the evil had water with him.
भला बुरा दुइ चले राहि उस थै तोसा उस थै पाणी ।
LINE 04
ਤੋਸਾਅਗੈਰਖਿਆਭਲੇਭਲਾਈਅੰਦਰਿਆਣੀ।
ਭਲੇ ਪੁਰਸ਼ ਨੇ ਰੋਟੀ ਕੱਢਕੇ ਅੱਗੇ ਰੱਖ ਦਿੱਤੀ (ਕਿਉਂ ਜੋ ਉਸ ਦੇ) ਮਨ ਵਿਖੇ ਭਲਾਈ ਵੱਸਦੀ ਸੀ।
Being noble-natured, the good person laid out bread to eat.
तोसा अगै रखिआ भले भलाई अंदरि आणी ।
LINE 05
ਬੁਰਾਬੁਰਾਈਕਰਿਗਇਆਹਥੀਂਕਢਿਨਦਿਤੋਪਾਣੀ।
ਬੁਰਾ ਬੁਰਾਈ ਕਰ ਕੇ ਚਲਿਆ ਗਿਆ (ਕਿਉਂ ਜੋ ਆਪਣੇ) ਹੱਥੀਂ ਉਸ ਨੂੰ ਪਾਣੀ ਨਾਂ ਦਿੱਤਾ, (ਸਗਮਾ ਉਸ ਦੀ ਰੋਟੀ ਭੀ ਮੁਕਾਕੇ ਪੱਤ੍ਰਾ ਵਾਚ ਗਿਆ। ਹੱਥੀ ਦੀ ਥਾਂ 'ਅੱਥੀਂ' ਪਾਠਾਂਤ੍ਰ ਹੈ, ਅੱਥੀ ਪਾਣੀ ਦੀ ਨਿੱਕੀ ਮਸ਼ਕ ਹੁੰਦੀ ਸੀ)।
The evil minded performed his wickedness (and ate up his bread) tut did not offer water to him.
बुरा बुराई करि गइआ हथीं कढि न दितो पाणी ।
LINE 06
ਭਲਾਭਲਾਈਅਹੁਂਸਿਝਿਆਬੁਰੇਬੁਰਾਈਅਹੁਂਵੈਣਿਵਿਹਾਣੀ।
ਭਲਿਆਈ ਦੇ ਕਾਰਣ ਭਲੇ ਦੀ ਮੁਕਤੀ ਹੋ ਗਈ, ਬੁਰੇ ਦੀ (ਉਮਰਾ) ਰੋਂਦਿਆਂ ਹੀ ਮੁੱਕ ਗਈ (ਤੇ ਨਰਕਾਂ ਦਾ ਅਧਿਕਾਰੀ ਬਣਿਆ)।
The noble got the fruit of his nobility (and got liberated) but the evil person had to spend this night of life, weeping and wailing.
भला भलाईअहुं सिझिआ बुरे बुराईअहुं वैणि विहाणी ।
LINE 07
ਸਚਾਸਾਹਿਬੁਨਿਆਉਸਚੁਜੀਆਂਦਾਜਾਣੋਈਜਾਣੀ।
ਸਾਹਿਬ ਸੱਚਾ ਹੈ, ਉਸ ਦਾ ਨਿਆਉਂ ਬੀ ਸੱਚਾ ਹੈ, ਜੀਵਾਂ ਦੇ (ਭਲੇ ਬੁਰੇ ਕਰਮਾਂ ਨੂੰ) ਜਾਣਦਾ ਹੈ ਤੇ ਜਾਣਦਾ ਸੀ।
That omnicient Lord is true and His justice is also true.
सचा साहिबु निआउ सचु जीआं दा जाणोई जाणी ।
LINE 08
ਕੁਦਰਤਿਕਾਦਰਨੋਕੁਰਬਾਣੀ੧੭।।
ਕਾਦਰ ਦੀ ਕੁਦਰਤ ਥੋਂ ਕੁਰਬਾਣ ਜਾਈਏ (ਇਕ ਹੀ ਮਾਤਾ ਪਿਤਾ ਦੀ ਸੰਤਾਨ ਹੋਕੇ ਸੁਭਾਵ ਭਲਾ ਅਤੇ ਬੁਰਾ ਭਿੰਨ ਹੁੰਦਾ ਹੈ)।
I am sacrifice unto the creator and His creation (because different are the natutes of the two children of the same Lord).
कुदरति कादर नो कुरबाणी ।१७।
GURBANI.WORLD