GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਅਕਾਲ ਉਸਤਤ - ਗੁਰੂ ਗੋਬਿੰਦ ਸਿੰਘ ਜੀ
ਅੰਗ 38
Display Settings
Translations
ਤ੍ਵਪ੍ਰਸਾਦਿਪਾਧੜੀਛੰਦ
ਤੇਰੀ ਕ੍ਰਿਪਾ ਨਾਲ: ਪਾਧੜੀ ਛੰਦ:
By Thy Grace. Paadhari Stanza.
त्व प्रसादि ॥ पाधड़ी छंद ॥
ਅਦ੍ਵੈਅਨਾਸਆਸਨਅਡੋਲ
(ਤੂੰ) ਦ੍ਵੈਤ-ਰਹਿਤ, ਨਾਸ਼-ਰਹਿਤ, ਅਡੋਲ ਆਸਨ ਵਾਲਾ ਹੈਂ;
He is Non-dual, Indestructible, and hath Steady Seat.
अद्वै अनास आसन अडोल ॥
ਅਦ੍ਵੈਅਨੰਤਉਪਮਾਅਤੋਲ
ਦ੍ਵੈਤ ਤੋਂ ਮੁਕਤ, ਅੰਤ ਤੋਂ ਬਿਨਾ ਅਤੇ ਅਤੁਲ ਉਪਮਾ ਵਾਲਾ ਹੈਂ।
He is Non-dual, Endless and of Immeasurable (Unweighable) Praise.
अद्वै अनंत उपमा अतोल ॥
ਅਛੈਸਰੂਪਅਬ੍ਯਕਤਨਾਥ
(ਤੂੰ) ਨਸ਼ਟ ਨਾ ਹੋਣ ਵਾਲਾ ਅਵਿਅਕਤ ਨਾਥ ਹੈਂ।
He is Unassailable Entity and Unmanifested Lord,
अछै सरूप अब्यकत नाथ ॥
ਆਜਾਨਬਾਹੁਸਰਬਾਪ੍ਰਮਾਥ॥੧॥੨੬੭॥
ਅਜਾਨਬਾਹੁ ਅਤੇ ਹੋਰ ਸਾਰਿਆਂ ਨੂੰ ਮਿਧਣ ਵਾਲਾ ਹੈਂ ॥੧॥੨੬੭॥
He is the Motivator of gods and destroyer of all. 1.267.
आजान बाहु सरबा प्रमाथ ॥१॥२६७॥
ਜਹਤਹਮਹੀਪਬਨਤਿਨਪ੍ਰਫੁਲ
ਜਿਥੇ ਕਿਥੇ ਬਨ, ਤ੍ਰਿਣ ਆਦਿ ਪ੍ਰਫੁਲਿਤ ਹਨ (ਉਨ੍ਹਾਂ ਦਾ ਤੂੰ) ਰਾਜਾ ਹੈਂ।
He is the Sovereign here, there, everywhere; He blossoms in forests and blades of grass.
जह तह महीप बन तिन प्रफुल ॥
ਸੋਭਾਬਸੰਤਜਹਤਹਪ੍ਰੱਡੁਲ
ਜਿਥੇ ਕਿਥੇ ਤੂੰ ਬਸੰਤ ਦੀ ਸ਼ੋਭਾ ਵਾਂਗ ਚਮਕ ਰਿਹਾ ਹੈਂ।
Like the Splendour of the spring He is scattered here and there.
सोभा बसंत जह तह प्रडुल ॥
ਬਨਤਨਦੁਰੰਤਖਗਮ੍ਰਿਗਮਹਾਨ
ਬੇਸ਼ੁਮਾਰ ਬਨਾਂ ਅਤੇ ਤ੍ਰਿਣਾਂ ਅਤੇ ਪੰਛੀਆਂ ਤੇ ਜੰਗਲੀ ਪਸ਼ੂਆਂ ਵਿਚ ਤੂੰ ਮਹਾਨ (ਮੌਜੂਦ) ਹੈਂ।
He, the Infinite and Supreme Lord is within the forest, blade of grass, bird and deer.
बन तन दुरंत खग म्रिग महान ॥
ਜਹਤਹਪ੍ਰਫੁੱਲਸੁੰਦਰਸੁਜਾਨ॥੨॥੨੬੮॥
(ਤੂੰ) ਸੁੰਦਰ ਸੁਜਾਨ ਜਿਥੇ ਕਿਥੇ ਪ੍ਰਫੁਲਿਤ ਹੋ ਰਿਹਾ ਹੈਂ ॥੨॥੨੬੮॥
He blossoms here, there and everywhere, the Beautiful and All-Knowing.2.268.
जह तह प्रफुल सुंदर सुजान ॥२॥२६८॥
ਫੁਲਤੰਪ੍ਰਫੁੱਲਲਹਿਲਹਿਤਮੌਰ
ਪ੍ਰਫੁਲਿਤ ਫੁਲਾਂ (ਅਤੇ ਉਸ ਵਿਚ ਚਮਕਦੀ ਪੁਸ਼ਪ-ਧੂਲ) ਦਾ ਮੁਕਟ (ਤੇਰੇ ਸਿਰ ਉਤੇ) ਸੁਸ਼ੋਭਿਤ ਹੈ,
The peacocks are delighted to see the blossoming flowers.
फुलतं प्रफुल लहि लहित मौर ॥
ਸਿਰਢੁਰਹਿਜਾਨਮਨਮਥਹਿਚੌਰ
ਮਾਨੋ ਕਾਮਦੇਵ ਸਿਰ ਉਤੇ ਚੌਰ ਕਰ ਰਿਹਾ ਹੋਵੇ।
With bowed heads they are accepting the impact of Cupid.
सिर ढुरहि जान मन मथहि चौर ॥
ਕੁਦਰਤਕਮਾਲਰਾਜ਼ਕਰਹੀਮ
(ਤੂੰ) ਕਮਾਲ ਕੁਦਰਤ ਵਾਲਾ, ਰਹਿਮ ਕਰਨ ਵਾਲਾ, ਸਭ ਨੂੰ ਰੋਜ਼ੀ ਦੇਣ ਵਾਲਾ,
O Sustainer and Merciful Lord! Thy Nature is Marvellous,
कुदरत कमाल राज़क रहीम ॥
ਕਰੁਣਾਨਿਧਾਨਕਾਮਲਕਰੀਮ॥੩॥੨੬੯॥
ਦਇਆ ਦਾ ਭੰਡਾਰ ਅਤੇ ਪੂਰਨ ਬਖ਼ਸ਼ਿਸ਼ ਕਰਨ ਵਾਲਾ ਹੈਂ ॥੩॥੨੬੯॥
O the Treasure of Mercy, Perfect and Gracious Lord! 3.269.
करुणा निधान कामल करीम ॥३॥२६९॥
ਜਂਹਤਂਹਬਿਲੋਕਤਂਹਤਂਹਪ੍ਰਸੋਹ
(ਮੈਂ) ਜਿਥੇ ਕਿਥੇ ਵੇਖਦਾ ਹਾਂ, ਉਥੇ ਉਥੇ ਹੀ (ਤੂੰ) ਫਬ ਰਿਹਾ ਹੈਂ।
Wherever I see, I feel Thy Touch there, O Motivator of gods.
जंह तंह बिलोक तंह तंह प्रसोह ॥
ਅਜਾਨੁਬਾਹੁਅਮਿਤੋਜਮੋਹ
(ਤੂੰ) ਲੰਬੀਆਂ ਭੁਜਾਵਾਂ ਵਾਲਾ, ਅਮਿਤ ਬਲ ਵਾਲਾ ਅਤੇ ਮੋਹ ਲੈਣ ਵਾਲਾ ਹੈਂ।
Thy Unlimited Glory is bewitching the mind.
अजानु बाहु अमितोज मोह ॥
ਰੋਸੰਬਿਰਹਤਕਰਣਾਨਿਧਾਨ
(ਤੂੰ) ਕ੍ਰੋਧ ਤੋਂ ਰਹਿਤ ਅਤੇ ਦਇਆ ਦਾ ਭੰਡਾਰ ਹੈਂ।
Thou art devoid of anger, O Treasure of Mercy!
रोसं बिरहत करणा निधान ॥
ਜਂਹਤਂਹਪ੍ਰਫੁੱਲਸੁੰਦਰਸੁਜਾਨ॥੪॥੨੭੦॥
(ਹੇ) ਸੁੰਦਰ ਸੁਜਾਨ! (ਤੂੰ) ਜਿਥੇ ਕਿਥੇ ਪ੍ਰਫੁਲਿਤ ਹੋ ਰਿਹਾ ਹੈਂ ॥੪॥੨੭੦॥
Thou blossomest here, there and everywhere, O Beautiful and All-Knowing Lord! 4.270.
जंह तंह प्रफुल सुंदर सुजान ॥४॥२७०॥
ਬਨਤਿਨਮਹੀਪਜਲਥਲਮਹਾਨ
(ਤੂੰ) ਬਨਾਂ ਅਤੇ ਤਿਨਕਿਆਂ ਦਾ ਰਾਜਾ ਹੈਂ ਅਤੇ ਜਲ-ਥਲ ਵਿਚ ਮਹਾਨ ਹੇਂ।
Thou art the king of forests and blades of grass, O Supreme Lorrd of waters and land!
बन तिन महीप जल थल महान ॥
ਜਂਹਤਂਹਪ੍ਰਸੋਹਕਰੁਣਾਨਿਧਾਨ
ਜਿਥੇ ਕਿਥੇ ਹੇ ਕਰੁਣਾ-ਨਿਧਾਨ! (ਤੇਰੀ) ਸੋਭਾ (ਪਸਰੀ ਹੋਈ ਹੈ)।
O the Treasure of Mercy, I feel Thy touch everywhere.
जंह तंह प्रसोह करुणा निधान ॥
ਜਗਮਗਤਤੇਜਪੂਰਨਪ੍ਰਤਾਪ
(ਤੇਰਾ) ਪੂਰਨ ਤੇਜ ਅਤੇ ਪ੍ਰਤਾਪ ਜਗਮਗਾ ਰਿਹਾ ਹੈ।
The Light is glittering, O perfectly Glorious Lord!
जगमगत तेज पूरन प्रताप ॥
ਅੰਬਰਜਿਮੀਨਜਿਹਜਪਤਜਾਪ॥੫॥੨੭੧॥
ਆਕਾਸ਼ ਅਤੇ ਧਰਤੀ ਵਿਚ (ਤੇਰਾ ਹੀ) ਜਾਪ ਜਪਿਆ ਜਾ ਰਿਹਾ ਹੈ ॥੫॥੨੭੧॥
The Heaven and Earth are repeating Thy Name.5.271.
अंबर जिमीन जिह जपत जाप ॥५॥२७१॥
ਸਾਤੋਅਕਾਸਸਾਤੋਪਤਾਰ
ਸੱਤਾਂ ਆਕਾਸ਼ਾਂ ਅਤੇ ਸੱਤਾਂ ਪਾਤਾਲਾਂ ਵਿਚ
In all the seven Heavens and seven nether-worlds
सातो अकास सातो पतार ॥
ਬਿਥਰਿਓਅਦਿਸਟਜਿਹਕਰਮਜਾਰਿ
ਤੇਰੀ ਕ੍ਰਿਪਾ ਦਾ ਜਾਲ ਅਦ੍ਰਿਸ਼ਟ ਰੂਪ ਵਿਚ ਫੈਲਿਆ ਹੋਇਆ ਹੈ ॥੬॥੨੭੨॥
His net of karmas (actions) is invisibly spread.
बिथरिओ अदिसट जिह करम जारि ॥
ਉਸਤਤਸੰਪੂਰਣੰ
THE EULOGY IS COMPLETE.
उसतत संपूरणं ॥
GURBANI.WORLD
ਪਿਛਲਾ Share ਹੋਮ Save ਅਗਲਾ