ਪਉੜੀ ੧੩

ਵਾਰ ੨੯ ਭਾਈ ਗੁਰਦਾਸ ਜੀ ਅੰਗ 29
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੩
पउड़ी १३
LINE 02
ਹਉਮੈਗਰਬੁਨਿਵਾਰੀਐਗੁਰਮੁਖਿਰਿਦੈਗਰੀਬੀਆਵੈ।
ਗੁਰਮੁਖ (ਲੋਕਾਂ ਦੇ) ਰਿਦੇ ਵਿਖੇ ਗਰੀਬੀ ਦਾ ਨਿਵਾਸ ਰਹਿੰਦਾ ਹੈ, ਕਿਉਂ ਜੋ ਹਉਮੈ ਅਰ ਹੰਕਾਰ ਨੂੰ ਨਿਵਿਰਤ ਕਰ ਦੇਂਦੇ ਹਨ।
Repudiating pride and ego a gurmukh should be humble.
हउमै गरबु निवारीऐ गुरमुखि रिदै गरीबी आवै ।
LINE 03
ਗਿਆਨਮਤੀਘਟਿਚਾਨਣਾਭਰਮਅਗਿਆਨੁਅੰਧੇਰੁਮਿਟਾਵੈ।
ਗੁਰੂ ਦੀ ਗਿਆਨ ਸਿੱਖਯਾ ਕਰ ਕੇ ਘਟ ਵਿਖੇ ਚਾਨਣਾ ਰਹਿੰਦਾ ਹੈ, ਅੱਗਯਾਨ ਅਤੇ ਭਰਮ ਦਾ ਅੰਧੇਰਾ ਮਿਟ ਜਾਂਦਾ ਹੈ।
With the light of knowledge in his mind he should dispel darkness of ignorance and delusions.
गिआन मती घटि चानणा भरम अगिआनु अंधेरु मिटावै ।
LINE 04
ਹੋਇਨਿਮਾਣਾਢਹਿਪਵੈਦਰਗਹਮਾਣੁਨਿਮਾਣਾਪਾਵੈ।
ਨਿਮਾਣਾ ਹੋਕੇ (ਗੁਰਮੁਖ) ਡਿੱਗ ਪੈਂਦਾ ਹੈ (ਫਲ ਇਹ ਕਿ) ਦਰਗਾਹ ਵਿਖੇ (ਉਹ) ਨਿਮਾਣਾ ਆਦਰ ਪਾਉਂਦਾ ਹੈ।
He should fall on the feet (of Lord) in humility because only the humble are honoured in the court of the Lord.
होइ निमाणा ढहि पवै दरगह माणु निमाणा पावै ।
LINE 05
ਖਸਮੈਸੋਈਭਾਂਵਦਾਖਸਮੈਦਾਜਿਸੁਭਾਣਾਭਾਵੈ।
ਪਰਮੇਸਰ ਨੂੰ ਉਹੀ (ਪ੍ਰਾਣੀ) ਚੰਗਾ ਲੱਗਦਾ ਹੈ, ਜਿਸ ਨੂੰ ਪਰਮੇਸ਼ਰ ਦਾ ਭਾਣਾ ਚੰਗਾ ਲੱਗਦਾ ਹੈ।
Master also loves that man who loves the will of the master.
खसमै सोई भांवदा खसमै दा जिसु भाणा भावै ।
LINE 06
ਭਾਣਾਮੰਨੈਮੰਨੀਐਆਪਣਾਭਾਣਾਆਪਿਮਨਾਵੈ।
ਭਾਣਾ ਮੰਨੇ ਤਾਂ ਸਾਰੇ ਮੰਨੀਦਾ ਹੈ, (ਪਰੰਤੂ) ਆਪਣਾ ਭਾਣਾ (ਅਕਾਲ ਪੁਰਖ) ਆਪ ਹੀ ਮਨਾਉਂਦਾ ਹੈ।
One who accepts the will of God is accepted by one understands that he is a guest in this world;
भाणा मंनै मंनीऐ आपणा भाणा आपि मनावै ।
LINE 07
ਦੁਨੀਆਵਿਚਿਪਰਾਹੁਣਾਦਾਵਾਛਡਿਰਹੈਲਾਦਾਵੈ।
ਸੰਸਾਰ ਵਿਖੇ (ਆਪ ਨੂੰ) ਪਰਾਹੁਣਾ ਜਾਣਕੇ ਦਾਵਾ ਛਡਕੇ ਬੇਦਾਵੇ ਹੋ ਰਹੇ।
That is why foregoing all claims, he lives without making any claim for himself.
दुनीआ विचि पराहुणा दावा छडि रहै ला दावै ।
LINE 08
ਸਾਧਸੰਗਤਿਮਿਲਿਹੁਕਮਿਕਮਾਵੈ੧੩।।
ਸਾਧ ਸੰਗਤ ਵਿਖੇ ਮਿਲਕੇ ਹੁਕਮ ਨੂੰ ਕਮਾਵੇ (ਮੰਨੇ; ਕਿਉਂ ਜੋ ਉਂਥੇ ਹੁਕਮ ਦੀ ਰੀਤਿ ਕਥਨ ਕੀਤੀ ਜਾਂਦੀ ਹੈ। ਅੱਗੇ ਹੋਰ ਇਸੇ ਪ੍ਰਸੰਗ ਨੂੰ ਖੋਲ੍ਹਦੇ ਹਨ)।
Being in the holy congregation, he acts in consonance with the commands of the Lord.
साधसंगति मिलि हुकमि कमावै ।१३।
GURBANI.WORLD