LINE 01
ਮਾਰੂਮਹਲਾ੫॥
Maaroo, Fifth Mahalaa:
मारू महला ५ ॥
LINE 02
ਤਜਿਆਪੁਬਿਨਸੀਤਾਪੁਰੇਣਸਾਧੂਥੀਉ॥
ਹੇ ਮੇਰੇ ਮਨ! ਆਪਾ-ਭਾਵ ਛੱਡ ਦੇਹ, ਗੁਰੂ ਦੀ ਚਰਨ-ਧੂੜ ਬਣ ਜਾ, ਤੇਰਾ ਸਾਰਾ ਦੁੱਖ-ਕਲੇਸ਼ ਦੂਰ ਹੋ ਜਾਇਗਾ।
Renounce your self-conceit, and the fever shall depart; become the dust of the feet of the Holy.
तजि आपु बिनसी तापु रेण साधू थीउ ॥
LINE 03
ਤਿਸਹਿਪਰਾਪਤਿਨਾਮੁਤੇਰਾਕਰਿਕ੍ਰਿਪਾਜਿਸੁਦੀਉ੧॥॥
ਹੇ ਪ੍ਰਭੂ! ਤੇਰਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ, ਜਿਸ ਨੂੰ ਤੂੰ ਆਪ ਮਿਹਰ ਕਰ ਕੇ ਦੇਂਦਾ ਹੈਂ ॥੧॥
He alone receives Your Name, Lord, whom You bless with Your Mercy. ||1||
तिसहि परापति नामु तेरा करि क्रिपा जिसु दीउ ॥१॥
LINE 04
ਮੇਰੇਮਨਨਾਮੁਅੰਮ੍ਰਿਤੁਪੀਉ॥
ਹੇ ਮੇਰੇ ਮਨ! ਆਤਮਕ ਜੀਵਨ ਦੇ ਵਾਲਾ ਹਰਿ-ਨਾਮ-ਜਲ ਪੀਆ ਕਰ।
O my mind, drink in the Ambrosial Nectar of the Naam, the Name of the Lord.
मेरे मन नामु अंम्रितु पीउ ॥
LINE 05
ਆਨਸਾਦਬਿਸਾਰਿਹੋਛੇਅਮਰੁਜੁਗੁਜੁਗੁਜੀਉ੧॥॥ਰਹਾਉ॥
(ਨਾਮ ਦੀ ਬਰਕਤਿ ਨਾਲ) ਹੋਰ ਸਾਰੇ (ਮਾਇਕ ਪਦਾਰਥਾਂ ਦੇ) ਨਾਸਵੰਤ ਚਸਕੇ ਭੁਲਾ ਕੇ ਸਦਾ ਲਈ ਅਟੱਲ ਆਤਮਕ ਜੀਵਨ ਵਾਲੀ ਜ਼ਿੰਦਗੀ ਗੁਜ਼ਾਰ ॥੧॥ ਰਹਾਉ ॥
Abandon other bland, insipid tastes; become immortal, and live throughout the ages. ||1||Pause||
आन साद बिसारि होछे अमरु जुगु जुगु जीउ ॥१॥ रहाउ ॥
LINE 06
ਨਾਮੁਇਕਰਸਰੰਗਨਾਮਾਨਾਮਿਲਾਗੀਲੀਉ॥
ਪਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ (ਮਾਇਕ ਪਦਾਰਥਾਂ ਦੇ ਸੁਆਦ ਹਨ), ਨਾਮ ਹੀ ਉਸ ਲਈ ਦੁਨੀਆ ਦੇ ਰੰਗ-ਤਮਾਸ਼ੇ ਹਨ,
Savor the essence of the One and only Naam; love the Naam, focus and attune yourself to the Naam.
नामु इक रस रंग नामा नामि लागी लीउ ॥
LINE 07
ਮੀਤੁਸਾਜਨੁਸਖਾਬੰਧਪੁਹਰਿਏਕੁਨਾਨਕਕੀਉ੨੫੨੮॥॥॥॥
ਹੇ ਨਾਨਕ! ਜਿਸ ਮਨੁੱਖ ਨੇ ਇੱਕ ਪਰਮਾਤਮਾ ਨੂੰ ਹੀ ਆਪਣਾ ਸੱਜਣ ਮਿੱਤਰ ਤੇ ਸਨਬੰਧੀ ਬਣਾ ਲਿਆ। ਉਸ ਦੀ ਲਿਵ ਸਦਾ ਪਰਮਾਤਮਾ ਦੇ ਨਾਮ ਵਿਚ ਲੱਗੀ ਰਹਿੰਦੀ ਹੈ ॥੨॥੫॥੨੮॥
Nanak has made the One Lord his only friend, companion and relative. ||2||5||28||
मीतु साजनु सखा बंधपु हरि एकु नानक कीउ ॥२॥५॥२८॥
GURBANI.WORLD