ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1140
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਜੋਤੁਮਕਹੋਮੁਹਿਜਾਇਤਾਹਿਬਿਰਮਾਇਹੋ॥
ਜੇ ਤੁਸੀਂ ਮੈਨੂੰ ਕਹੋ ਤਾਂ ਉਥੋਂ ਦੇ (ਰਾਜੇ ਨੂੰ) ਜਾ ਕੇ ਭਰਮਾਵਾਂ
जो तुम कहो मुहि जाइ ताहि बिरमाइहो ॥
LINE 03
ਸਿਰੀਨਗਰਤੇਐਚਿਦੌਨਮੋਲ੍ਰਯਾਇਹੋ॥
ਅਤੇ ਸ੍ਰੀ ਨਗਰ ਤੋਂ ਖਿਚ ਕੇ ਦੂਨ (ਦੀ ਵਾਦੀ) ਵਿਚ ਲੈ ਆਵਾਂ।
सिरी नगर ते ऐचि दौन मो ल्रयाइहो ॥
LINE 04
ਜੋਰਿਕਠਿਨਤੁਮਕਟਕਤਹਾਚੜਿਆਇਯੋ॥
(ਫਿਰ) ਤੁਸੀਂ ਤਕੜੀ ਸੈਨਾ ਜੋੜ ਕੇ ਉਥੇ ਚੜ੍ਹਾਈ ਕਰ ਕੇ ਆ ਜਾਣਾ
जोरि कठिन तुम कटक तहा चड़ि आइयो ॥
LINE 05
ਹੋਲੂਟਿਕੂਟਿਕੇਸਹਿਰਸਕਲਲੈਜਾਇਯੋ੪॥॥
ਅਤੇ ਸਾਰੇ ਸ਼ਹਿਰ ਨੂੰ ਲੁਟ ਪੁਟ ਕੇ ਲੈ ਜਾਣਾ ॥੪॥
हो लूटि कूटि के सहिर सकल लै जाइयो ॥४॥
LINE 06
ਯੌਕਹਿਬੇਸ੍ਵਾਬਚਨਨ੍ਰਿਪਹਿਤਹਕੋਗਈ॥
ਇਹ ਗੱਲ ਰਾਜੇ ਨੂੰ ਕਹਿ ਕੇ ਵੇਸਵਾ ਉਧਰ ਨੂੰ ਗਈ
यौ कहि बेस्वा बचन न्रिपहि तह को गई ॥
LINE 07
ਸਿਰੀਨਗਰਕੇਸਹਰਬਿਖੈਆਵਤਭਈ॥
ਅਤੇ ਸ੍ਰੀ ਨਗਰ ਸ਼ਹਿਰ ਵਿਚ ਆ ਪਹੁੰਚੀ।
सिरी नगर के सहर बिखै आवत भई ॥
LINE 08
ਹਾਵਭਾਵਬਹੁਭਾਤਿਦਿਖਾਏਆਨਿਕੈ॥
(ਉਸ ਨੇ) ਆ ਕੇ ਬਹੁਤ ਹਾਵ ਭਾਵ ਵਿਖਾਏ
हाव भाव बहु भाति दिखाए आनि कै ॥
LINE 09
ਹੋਭਜ੍ਯੋਮੇਦਨੀਸਾਹਅਧਿਕਰੁਚਿਮਾਨਿਕੈ੫॥॥
ਅਤੇ (ਫਿਰ) ਰਾਜਾ ਮੇਦਨੀ ਸ਼ਾਹ ਨੇ ਉਸ ਨਾਲ ਪ੍ਰਸੰਨਤਾ ਪੂਰਵਕ ਸੰਯੋਗ ਕੀਤਾ ॥੫॥
हो भज्यो मेदनी साह अधिक रुचि मानि कै ॥५॥
LINE 10
ਨ੍ਰਿਪਤਿਮੇਦਨੀਸਾਹਆਪਨੇਬਸਿਕਿਯੌ॥
(ਉਸ ਵੇਸਵਾ ਨੇ) ਮੇਦਨੀ ਸ਼ਾਹ ਰਾਜੇ ਨੂੰ ਆਪਣੇ ਵਸ ਵਿਚ ਕਰ ਲਿਆ
न्रिपति मेदनी साह आपने बसि कियौ ॥
LINE 11
ਤਾਕੋਲੈਕਰਸਾਥਦੌਨਕੋਮਗੁਲਿਯੋ॥
ਅਤੇ ਉਸ ਨੂੰ ਨਾਲ ਲੈ ਕੇ ਦੂਨ ਦਾ ਮਾਰਗ ਪਕੜਿਆ।
ता को लै कर साथ दौन को मगु लियो ॥
LINE 12
ਬਾਜਬਹਾਦੁਰਜੋਰਿਕਟਕਆਵਤਭਯੋ॥
(ਉਧਰੋਂ ਰਾਜਾ) ਬਾਜ ਬਹਾਦੁਰ ਸੈਨਾ ਜੋੜ ਕੇ ਆ ਗਿਆ
बाज बहादुर जोरि कटक आवत भयो ॥
LINE 13
ਹੋਲੂਟਿਕੂਟਿਕਰਿਨਗਰਸਿਰੀਕੋਲੈਗਯੋ੬॥॥
ਅਤੇ ਸ੍ਰੀ ਨਗਰ ਨੂੰ ਲੁਟ ਪੁਟ ਕੇ ਲੈ ਗਿਆ ॥੬॥
हो लूटि कूटि करि नगर सिरी को लै गयो ॥६॥
LINE 14
ਮਤਪਰਿਯੋਨ੍ਰਿਪਰਹਿਯੋਨਕਛੁਜਾਨਤਭਯੋ॥
ਰਾਜਾ ਮਦ ਮਸਤ ਪਿਆ ਰਿਹਾ ਅਤੇ (ਉਸ ਨੂੰ) ਕੁਝ ਵੀ ਪਤਾ ਨਾ ਲਗਾ
मत परियो न्रिप रहियो न कछु जानत भयो ॥
LINE 15
ਸਿਰੀਨਗਰਕੌਲੂਟਿਕੂਟਿਕੈਕੌਗਯੋ॥
ਕਿ ਸ੍ਰੀ ਨਗਰ ਨੂੰ ਕੌਣ ਲੁਟ ਪੁਟ ਕੇ ਲੈ ਗਿਆ ਹੈ।
सिरी नगर कौ लूटि कूटि कै कौ गयो ॥
LINE 16
ਉਤਰਿਗਯੋਮਦਜਬਕਛੁਸੁਧਿਆਵਤਭਈ॥
ਜਦ ਨਸ਼ਾ ਉਤਰ ਗਿਆ ਤਾਂ ਕੁਝ ਹੋਸ਼ ਆ ਗਈ।
उतरि गयो मद जब कछु सुधि आवत भई ॥
LINE 17
ਹੋਪੀਸਦਾਤਿਚੁਪਰਹਿਯੋਬਾਤਕਰਤੇਗਈ੭॥॥
(ਤਦ ਉਹ) ਦੰਦ ਪੀਹ ਕੇ ਰਹਿ ਗਿਆ ਕਿਉਂਕਿ ਗੱਲ ਹੱਥੋਂ ਨਿਕਲ ਚੁਕੀ ਸੀ ॥੭॥
हो पीस दाति चुप रहियो बात कर ते गई ॥७॥
GURBANI.WORLD