LINE 01
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 02
ਉਕਤਿਸਿਆਨਪਕਿਛੂਨਜਾਨਾ॥
ਹੇ ਪ੍ਰਭੂ! ਮੈਂ ਕੋਈ ਦਲੀਲ (ਦੇਣੀ) ਨਹੀਂ ਜਾਣਦਾ ਮੈਂ ਕੋਈ ਸਿਆਣਪ (ਦੀ ਗੱਲ ਕਰਨੀ) ਨਹੀਂ ਜਾਣਦਾ,
I know nothing of arguments or cleverness.
उकति सिआनप किछू न जाना ॥
LINE 03
ਦਿਨੁਰੈਣਿਤੇਰਾਨਾਮੁਵਖਾਨਾ੧॥॥
(ਜਿਸ ਨਾਲ ਮੈਂ ਤੈਨੂੰ ਖ਼ੁਸ਼ ਕਰ ਸਕਾਂ, ਪਰ ਤੇਰੀ ਹੀ ਮੇਹਰ ਨਾਲ) ਮੈਂ ਦਿਨ ਰਾਤ ਤੇਰਾ (ਹੀ) ਨਾਮ ਉਚਾਰਦਾ ਹਾਂ ॥੧॥
Day and night, I chant Your Name. ||1||
दिनु रैणि तेरा नामु वखाना ॥१॥
LINE 04
ਮੈਨਿਰਗੁਨਗੁਣੁਨਾਹੀਕੋਇ॥
ਹੇ ਪ੍ਰਭੂ! ਮੈਂ ਗੁਣ-ਹੀਣ ਹਾਂ, ਮੇਰੇ ਵਿਚ ਕੋਈ ਗੁਣ ਨਹੀਂ (ਜਿਸ ਦੇ ਆਸਰੇ ਮੈਂ ਤੈਨੂੰ ਪ੍ਰਸੰਨ ਕਰਨ ਦੀ ਆਸ ਕਰ ਸਕਾਂ, ਪਰ)
I am worthless; I have no virtue at all.
मै निरगुन गुणु नाही कोइ ॥
LINE 05
ਕਰਨਕਰਾਵਨਹਾਰਪ੍ਰਭਸੋਇ੧॥॥ਰਹਾਉ॥
ਹੇ ਪ੍ਰਭੂ ਉਹ ਤੂੰ ਹੀ ਹੈਂ ਜੋ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ ਤੇ (ਸਭ ਜੀਵਾਂ ਨੂੰ ਪ੍ਰੇਰ ਕੇ ਉਹਨਾਂ ਪਾਸੋਂ) ਕਰਾਣ ਦੀ ਸਮਰੱਥਾ ਵਾਲਾ ਹੈਂ (ਮੈਨੂੰ ਭੀ ਆਪ ਹੀ ਆਪਣੇ ਚਰਨਾਂ ਵਿਚ ਜੋੜੀ ਰੱਖ) ॥੧॥ ਰਹਾਉ ॥
God is the Creator, the Cause of all causes. ||1||Pause||
करन करावनहार प्रभ सोइ ॥१॥ रहाउ ॥
LINE 06
ਮੂਰਖਮੁਗਧਅਗਿਆਨਅਵੀਚਾਰੀ॥
ਹੇ ਪ੍ਰਭੂ! ਮੈਂ ਮੂਰਖ ਹਾਂ, ਮੈਂ ਮਤਿ-ਹੀਣ ਹਾਂ, ਮੈਂ ਗਿਆਨ-ਹੀਣ ਹਾਂ, ਮੈਂ ਬੇ-ਸਮਝ ਹਾਂ (ਪਰ ਤੂੰ ਆਪਣੇ ਬਿਰਦ ਦੀ ਲਾਜ ਰੱਖਣ ਵਾਲਾ ਹੈਂ),
I am foolish, stupid, ignorant and thoughtless;
मूरख मुगध अगिआन अवीचारी ॥
LINE 07
ਨਾਮਤੇਰੇਕੀਆਸਮਨਿਧਾਰੀ੨॥॥
ਮੈਂ ਤੇਰੇ (ਬਿਰਦ-ਪਾਲ) ਨਾਮ ਦੀ ਆਸ ਮਨ ਵਿਚ ਰੱਖੀ ਹੋਈ ਹੈ (ਕਿ ਤੂੰ ਸਰਨ-ਆਏ ਦੀ ਲਾਜ ਰੱਖੇਂਗਾ) ॥੨॥
Your Name is my mind's only hope. ||2||
नाम तेरे की आस मनि धारी ॥२॥
LINE 08
ਜਪੁਤਪੁਸੰਜਮੁਕਰਮਨਸਾਧਾ॥
ਹੇ ਭਾਈ! ਮੈਂ ਕੋਈ ਜਪ ਨਹੀਂ ਕੀਤਾ, ਮੈਂ ਕੋਈ ਤਪ ਨਹੀਂ ਕੀਤਾ, ਮੈਂ ਕੋਈ ਸੰਜਮ ਨਹੀਂ ਸਾਧਿਆ (ਮੈਨੂੰ ਕਿਸੇ ਜਪ ਤਪ ਸੰਜਮ ਦਾ ਸਹਾਰਾ ਨਹੀਂ, ਮਾਣ ਨਹੀਂ)
I have not practiced chanting, deep meditation, self-discipline or good actions;
जपु तपु संजमु करम न साधा ॥
LINE 09
ਨਾਮੁਪ੍ਰਭੂਕਾਮਨਹਿਅਰਾਧਾ੩॥॥
ਮੈਂ ਤਾਂ ਪਰਮਾਤਮਾ ਦਾ ਨਾਮ ਹੀ ਆਪਣੇ ਮਨ ਵਿਚ ਯਾਦ ਕਰਦਾ ਰਹਿੰਦਾ ਹਾਂ ॥੩॥
but within my mind, I have worshipped God's Name. ||3||
नामु प्रभू का मनहि अराधा ॥३॥
LINE 10
ਕਿਛੂਨਜਾਨਾਮਤਿਮੇਰੀਥੋਰੀ॥
ਹੇ ਪ੍ਰਭੂ! (ਕੋਈ ਉਕਤਿ, ਕੋਈ ਸਿਆਣਪ, ਕੋਈ ਜਪ, ਕੋਈ ਤਪ, ਕੋਈ ਸੰਜਮ) ਕੁਝ ਭੀ ਕਰਨਾ ਨਹੀਂ ਜਾਣਦਾ, ਮੇਰੀ ਅਕਲ ਬਹੁਤ ਮਾੜੀ ਜਿਹੀ ਹੈ।
I know nothing, and my intellect is inadequate.
किछू न जाना मति मेरी थोरी ॥
LINE 11
ਬਿਨਵਤਿਨਾਨਕਓਟਪ੍ਰਭਤੋਰੀ੪੧੮੬੯॥॥॥॥
ਨਾਨਕ ਬੇਨਤੀ ਕਰਦਾ ਹੈ- ਮੈਂ ਸਿਰਫ਼ ਤੇਰਾ ਹੀ ਆਸਰਾ ਲਿਆ ਹੈ ॥੪॥੧੮॥੬੯॥
Prays Nanak, O God, You are my only Support. ||4||18||69||
बिनवति नानक ओट प्रभ तोरी ॥४॥१८॥६९॥
GURBANI.WORLD