ਕਿਤੜੇ ਖਤ੍ਰੀ ਬਾਰਹੀ ਕੇਤੜਿਆਂ ਹੀ ਬਾਵੰਜਾਹੀ ।

ਵਾਰ ੮ ਭਾਈ ਗੁਰਦਾਸ ਜੀ ਅੰਗ 8
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਿਤੜੇਖਤ੍ਰੀਬਾਰਹੀਕੇਤੜਿਆਂਹੀਬਾਵੰਜਾਹੀ।
ਖੱਤ੍ਰ੍ਰੀਆਂ (ਦੀਆਂ ਜਾਤਾਂ ਵਿਚ) ਕਿਤਨੇ ਬਾਰਹੀ, ਕਿਤਨੇ ਹੀ ਬਵੰਜਾਹੀ ਹਨ।
Many khatris (Khatris in Punjab) belong to twelve and many to fifty-two clans.
कितड़े खत्री बारही केतड़िआं ही बावंजाही ।
LINE 02
ਪਾਵਾਧੇਪਾਚਾਧਿਆਫਲੀਆਂਖੋਖਰਾਇਣੁਅਵਗਾਹੀ।
(ਕਈ) ਪਾਵਾਧੇ, (ਕਈ) ਪਚਾਧੇ, (ਕਈ) ਫਲੀਆਂ, ਖੋਖਰਾਇਣ, (ਗਲ ਕੀ) ਬਅੰਤ ਹੀ ਹਨ।
Many among them are called pavadhe, pachadhia, phalian, khokharain.
पावाधे पाचाधिआ फलीआं खोखराइणु अवगाही ।
LINE 03
ਕੇਤੜਿਆਂਚਉੜੋਤਰੀਕੇਤੜਿਆਂਸੇਰੀਣਵਿਲਾਹੀ।
ਕਿਤਨੇ ਚੌੜੋਤਰੀ, ਕਿਤਨੇ ਸਰੀਣ, (ਕਿਤਨੇ) ਵਿਲਾਹੀ।
Many are chaurotari and many serin have passed away.
केतड़िआं चउड़ोतरी केतड़िआं सेरीण विलाही ।
LINE 04
ਕੇਤੜਿਆਂਅਵਤਾਰਹੋਇਚਕ੍ਰਵਰਤਿਰਾਜੇਦਰਗਾਹੀ।
ਕਈ (ਇਨ੍ਹਾਂ ਵਿਚੋਂ ਰਾਮ ਕ੍ਰਿਸ਼ਨ ਆਦ) ਅਵਤਾਰ ਹੋਏ ਹਨ, (ਕਈ ਮਾਨਧਾਤਾ ਆਦਿ) ਚੱਕ੍ਰਵਰਤੀ ਰਾਜੇ ਦਰਗਾਹੀ (ਦਰਬਾਰਾਂ ਵਾਲੇ) ਹੋਏ (ਕਹੀਦੇ) ਹਨ।
Many were universal kings in the forms of incarnation (of God).
केतड़िआं अवतार होइ चक्रवरति राजे दरगाही ।
LINE 05
ਸੂਰਜਵੰਸੀਆਖੀਅਨਿਸੋਮਵੰਸਸੂਰਵੀਰਸਿਪਾਹੀ।
ਸੂਰਜ ਬੰਸੀ, ਚੰਦ੍ਰ੍ਰ ਬੰਸੀ, (ਰਾਮ ਕ੍ਰਿਸ਼ਨ) ਕਈ ਸੂਰਬੀਰ ਤੇ ਸਿਪਾਹੀ (ਲੜਵੱਯੇ ਹੋਏ) ਕਹੀਦੇ ਹਨ।
Many are known as belonging to sun and moon dynasties.
सूरजवंसी आखीअनि सोमवंस सूरवीर सिपाही ।
LINE 06
ਧਰਮਰਾਇਧਰਮਾਤਮਾਧਰਮੁਵੀਚਾਰੁਨਬੇਪਰਵਾਹੀ।
(ਪਰੰਤੂ) ਧਰਮਰਾਇ ਵੱਡਾ ਧਰਮਾਤਮਾ ਹੈ, ਉਹ (ਧਰਮ) ਅਦਾਲਤ ਕਰਦਾ ਹੈ ਬੇਪਰਵਾਹੀ ਨਹੀਂ ਕਰਦਾ (ਭਾਵ ਨ੍ਯਾਉਂ ਕਰਦਾ ਹੈ, ਕਿਸੇ ਅਵਤਾਰ ਜਾਂ ਚੱਕ੍ਰਵਰਤੀ ਰਾਜੇ ਦਾ ਮੁਲਾਹਜ਼ਾ ਨਹੀਂ ਕਰਦਾ, ਜਿਹਾ ਕੁ ਗੁਰੂ ਜੀ ਫੁਰਮਾਉਂਦੇ ਹਨ:-”ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਡਾਨੀ ਰੇ”। ਕਈ ਧਰਮਰਾਜ ਨੂੰ ਖੱਤ੍ਰੀ ਕਹਿੰਦੇ ਹਨ)।
Many religious persons like the god of dharma and thinkers on dharma and then many caring for none have been.
धरम राइ धरमातमा धरमु वीचारु न बेपरवाही ।
LINE 07
ਦਾਨੁਖੜਗੁਮੰਤੁਭਗਤਿਸਲਾਹੀ੧੦।।
(ਹੁਣ ਦੱਸਦੇ ਹਨ ਕਿ ਪ੍ਰਵਾਨ ਖੱਤ੍ਰੀ ਕੌਣ ਹੈ) ਦਾਨ (ਦੇਣਾ), ਸ਼ਸਤ੍ਰ੍ਰ (ਪਹਿਨਕੇ ਧਰਮ ਜੁੱਧ ਕਰਨਾ), ਮੰਤ੍ਰ (ਜਪਣਾ, ਪਰਮੇਸ਼ਰ ਦੀ) ਭਗਤੀ (ਕਰਨੀ ਇਹ) ਸ਼ਲਾਘਾ ਯੋਗ (ਖੱਤ੍ਰ੍ਰ੍ਯਤ੍ਵ ਹੈ, ਜੋ ਉਸ ਵੇਲੇ ਸ੍ਰੀ ਛਠਮ ਗੁਰੂ ਜੀ ਦੱਸ ਰਹੇ ਸੇ ਕਿ ਦਾਨ ਕਰੋ, ਸ਼ਸਤ੍ਰ ਧਾਰੋ ਤੇ ਨਾਮ ਜਪੋ)।
The real khatris is he who gives charitably, wears arms and remembers God with loving devotion.
दानु खड़गु मंतु भगति सलाही ।१०।
GURBANI.WORLD