ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1219
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਹੋਤੀਨਹੀਕਵਨਕਛੁਕਰਣੀ
ਮੈਥੋਂ ਕੋਈ ਸੁਚੱਜਾ ਕਰਤੱਬ ਨਹੀਂ ਹੋ ਸਕਿਆ।
I cannot do anything else.
होती नही कवन कछु करणी ॥
LINE 03
ਇਹੈਓਟਪਾਈਮਿਲਿਸੰਤਹਗੋਪਾਲਏਕਕੀਸਰਣੀ॥॥ਰਹਾਉ
ਸੰਤ ਜਨਾਂ ਨੂੰ ਮਿਲ ਕੇ ਸਿਰਫ਼ ਪਰਮਾਤਮਾ ਦੀ ਸਰਨ ਪਏ ਰਹਿਣਾ-ਸਿਰਫ਼ ਇਹੀ ਆਸਰਾ ਮੈਂ ਲੱਭਾ ਹੈ ॥੧॥ ਰਹਾਉ ॥
I have taken this Support, meeting the Saints; I have entered the Sanctuary of the One Lord of the World. ||1||Pause||
इहै ओट पाई मिलि संतह गोपाल एक की सरणी ॥१॥ रहाउ ॥
LINE 04
ਪੰਚਦੋਖਛਿਦ੍ਰਇਆਤਨਮਹਿਬਿਖੈਬਿਆਧਿਕੀਕਰਣੀ
(ਕਾਮਾਦਿਕ) ਪੰਜੇ ਵਿਕਾਰ ਅਤੇ ਹੋਰ ਐਬ (ਜੀਵ ਦੇ) ਇਸ ਸਰੀਰ ਵਿਚ ਟਿਕੇ ਰਹਿੰਦੇ ਹਨ, ਵਿਸ਼ੇ-ਵਿਕਾਰਾਂ ਵਾਲੀ ਕਰਣੀ (ਜੀਵ ਦੀ) ਬਣੀ ਰਹਿੰਦੀ ਹੈ।
The five wicked enemies are within this body; they lead the mortal to practice evil and corruption.
पंच दोख छिद्र इआ तन महि बिखै बिआधि की करणी ॥
LINE 05
ਆਸਅਪਾਰਦਿਨਸਗਣਿਰਾਖੇਗ੍ਰਸਤਜਾਤਬਲੁਜਰਣੀ॥॥
(ਜੀਵ ਦੀਆਂ) ਆਸਾਂ ਬੇਅੰਤ ਹੁੰਦੀਆਂ ਹਨ, ਪਰ ਜ਼ਿੰਦਗੀ ਦੇ ਦਿਨ ਗਿਣੇ-ਮਿੱਥੇ ਹੁੰਦੇ ਹਨ। ਬੁਢੇਪਾ (ਜੀਵ ਦੇ ਸਰੀਰਕ) ਬਲ ਨੂੰ ਖਾਈ ਜਾਂਦਾ ਹੈ ॥੧॥
He has infinite hope, but his days are numbered, and old age is sapping his strength. ||1||
आस अपार दिनस गणि राखे ग्रसत जात बलु जरणी ॥१॥
LINE 06
ਅਨਾਥਹਨਾਥਦਇਆਲਸੁਖਸਾਗਰਸਰਬਦੋਖਭੈਹਰਣੀ
ਹੇ ਅਨਾਥਾਂ ਦੇ ਨਾਥ ਪ੍ਰਭੂ! ਹੇ ਦਇਆ ਦੇ ਸੋਮੇ ਪ੍ਰਭੂ! ਹੇ ਸੁਖਾਂ ਦੇ ਸਮੁੰਦਰ! ਹੇ (ਜੀਵਾਂ ਦੇ) ਸਾਰੇ ਵਿਕਾਰ ਤੇ ਡਰ ਦੂਰ ਕਰਨ ਵਾਲੇ!
He is the Help of the helpless, the Merciful Lord, the Ocean of Peace, the Destroyer of all pains and fears.
अनाथह नाथ दइआल सुख सागर सरब दोख भै हरणी ॥
LINE 07
ਮਨਿਬਾਂਛਤਚਿਤਵਤਨਾਨਕਦਾਸਪੇਖਿਜੀਵਾਪ੍ਰਭਚਰਣੀ੨੫੪੭੭॥॥॥॥
ਤੇਰਾ ਦਾਸ ਨਾਨਕ (ਤੇਰੇ ਦਰ ਤੋਂ ਇਹ) ਮਨ-ਮੰਗੀ ਮੁਰਾਦ ਚਾਹੁੰਦਾ ਹੈ ਕਿ ਹੇ ਪ੍ਰਭੂ! ਤੇਰੇ ਚਰਨਾਂ ਦਾ ਦਰਸਨ ਕਰ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ ॥੨॥੫੪॥੭੭॥
Slave Nanak longs for this blessing, that he may live, gazing upon the Feet of God. ||2||54||77||
मनि बांछत चितवत नानक दास पेखि जीवा प्रभ चरणी ॥२॥५४॥७७॥
GURBANI.WORLD