LINE 01
ਕਾਨੜਾਮਹਲਾ੫॥
Kaanraa, Fifth Mahalaa:
कानड़ा महला ५ ॥
LINE 02
ਜੀਅਪ੍ਰਾਨਮਾਨਦਾਤਾ॥
ਪਰਮਾਤਮਾ (ਤੈਨੂੰ) ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਇੱਜ਼ਤ ਦੇਣ ਵਾਲਾ ਹੈ।
The Giver of the soul, the breath of life and honor
जीअ प्रान मान दाता ॥
LINE 03
ਹਰਿਬਿਸਰਤੇਹੀਹਾਨਿ੧॥॥ਰਹਾਉ॥
(ਅਜਿਹੇ) ਪਰਮਾਤਮਾ ਨੂੰ ਵਿਸਾਰਦਿਆਂ (ਆਤਮਕ ਜੀਵਨ ਵਿਚ) ਘਾਟਾ ਹੀ ਘਾਟਾ ਪੈਂਦਾ ਹੈ ॥੧॥ ਰਹਾਉ ॥
- forgetting the Lord, all is lost. ||1||Pause||
हरि बिसरते ही हानि ॥१॥ रहाउ ॥
LINE 04
ਗੋਬਿੰਦਤਿਆਗਿਆਨਲਾਗਹਿਅੰਮ੍ਰਿਤੋਡਾਰਿਭੂਮਿਪਾਗਹਿ॥
ਹੇ ਮੂਰਖ! ਪਰਮਾਤਮਾ (ਦੀ ਯਾਦ) ਛੱਡ ਕੇ ਤੂੰ ਹੋਰ ਹੋਰ (ਪਦਾਰਥਾਂ) ਵਿਚ ਲੱਗਾ ਰਹਿੰਦਾ ਹੈਂ, ਤੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਡੋਲ੍ਹ ਕੇ ਧਰਤੀ ਵਿਚ ਸੁੱਟ ਰਿਹਾ ਹੈਂ,
You have forsaken the Lord of the Universe, and become attached to another - you are throwing away the Ambrosial Nectar, to take dust.
गोबिंद तिआगि आन लागहि अंम्रितो डारि भूमि पागहि ॥
LINE 05
ਬਿਖੈਰਸਸਿਉਆਸਕਤਮੂੜੇਕਾਹੇਸੁਖਮਾਨਿ੧॥॥
ਵਿਸ਼ੇ-ਵਿਕਾਰਾਂ ਦੇ ਸੁਆਦਾਂ ਨਾਲ ਚੰਬੜਿਆ ਹੋਇਆ ਤੂੰ ਕਿਵੇਂ ਸੁਖ ਹਾਸਲ ਕਰ ਸਕਦਾ ਹੈਂ? ॥੧॥
What do you expect from corrupt pleasures? You fool! What makes you think that they will bring peace? ||1||
बिखै रस सिउ आसकत मूड़े काहे सुख मानि ॥१॥
LINE 06
ਕਾਮਿਕ੍ਰੋਧਿਲੋਭਿਬਿਆਪਿਓਜਨਮਹੀਕੀਖਾਨਿ॥
ਹੇ ਮੂਰਖ! ਤੂੰ (ਸਦਾ) ਕਾਮ ਵਿਚ, ਕ੍ਰੋਧ ਵਿਚ, ਲੋਭ ਵਿਚ ਫਸਿਆ ਰਹਿੰਦਾ ਹੈਂ, (ਇਹ ਕਾਮ ਕ੍ਰੋਧ ਲੋਭ ਆਦਿਕ ਤਾਂ) ਜਨਮਾਂ ਦੇ ਗੇੜ ਦਾ ਹੀ ਵਸੀਲਾ ਹਨ।
Engrossed in unfulfilled sexual desire, unresolved anger and greed, you shall be consigned to reincarnation.
कामि क्रोधि लोभि बिआपिओ जनम ही की खानि ॥
LINE 07
ਪਤਿਤਪਾਵਨਸਰਨਿਆਇਓਉਧਰੁਨਾਨਕਜਾਨਿ੨੧੨੩੧॥॥॥॥
ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ! (ਮੈਂ ਤੇਰੀ) ਸਰਨ ਆਇਆ ਹਾਂ, ਮੈਨੂੰ ਨਾਨਕ ਨੂੰ (ਆਪਣੇ ਦਰ ਤੇ ਡਿਗਾ) ਜਾਣ ਕੇ (ਇਹਨਾਂ ਵਿਕਾਰਾਂ ਤੋਂ ਬਚਾਈ ਰੱਖ) ॥੨॥੧੨॥੩੧॥
But I have entered the Sanctuary of the Purifier of sinners. O Nanak, I know that I shall be saved. ||2||12||31||
पतित पावन सरनि आइओ उधरु नानक जानि ॥२॥१२॥३१॥
GURBANI.WORLD