ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਮੁਹਿਅਰਬਲਾਨ੍ਰਿਪਤਿਕੀਜਾਨਹੁ॥
(ਇਸਤਰੀ ਕਹਿਣ ਲਗੀ) ਤੁਸੀਂ ਮੈਨੂੰ ਰਾਜੇ ਦੀ ਉਮਰ ਸਮਝੋ।
मुहि अरबला न्रिपति की जानहु ॥
LINE 03
ਭੂਪਤਿਭੋਰਕਾਲਪਹਿਚਾਨਹੁ॥
ਰਾਜੇ ਲਈ ਸਵੇਰ ਕਾਲ ਸਮਾਨ ਸਮਝੋ।
भूपति भोर काल पहिचानहु ॥
LINE 04
ਤਾਤੇਮੈਰੋਵਤਦੁਖਿਯਾਰੀ॥
ਇਸ ਲਈ ਮੈਂ ਦੁਖਿਆਰੀ ਰੋ ਰਹੀ ਹਾਂ।
ता ते मै रोवत दुखियारी ॥
LINE 05
ਸਭੈਬਿਛੁਰਿਹੈਂਨਿਸੁਪਤਿਪ੍ਯਾਰੀ੮॥॥
ਸਾਰੀਆਂ ਪਿਆਰੀਆਂ (ਰਾਣੀਆਂ) ਚੰਦ੍ਰਮਾ (ਵਰਗੇ ਰਾਜੇ ਤੋਂ) ਵਿਛੜ ਜਾਣਗੀਆਂ ॥੮॥
सभै बिछुरि हैं निसुपति प्यारी ॥८॥
LINE 06
ਕਿਹਬਿਧਿਬਚੈਨ੍ਰਿਪਤਿਕੇਪ੍ਰਾਨਾ॥
ਕਿਸੇ ਤਰ੍ਹਾਂ ਰਾਜੇ ਦੇ ਪ੍ਰਾਣ ਬਚ ਜਾਣ,
किह बिधि बचै न्रिपति के प्राना ॥
LINE 07
ਪ੍ਰਾਤਕੀਜਿਯੈਸੋਈਬਿਧਾਨਾ॥
ਸਵੇਰੇ ਉਹੀ ਵਿਵਸਥਾ ਕੀਤੀ ਜਾਏ।
प्रात कीजियै सोई बिधाना ॥
LINE 08
ਤਹਤ੍ਰਿਯਕਹਿਯੋਕ੍ਰਿਯਾਇਕਕਰੈ॥
ਉਸ ਇਸਤਰੀ ਨੇ ਕਿਹਾ ਕਿ ਇਕ ਕੰਮ ਕਰੋ।
तह त्रिय कहियो क्रिया इक करै ॥
LINE 09
ਤਬਮਰਬੇਤੇਨ੍ਰਿਪਤਿਉਬਰੈ੯॥॥
ਤਦ ਰਾਜਾ ਮਰਨ ਤੋਂ ਬਚ ਸਕਦਾ ਹੈ ॥੯॥
तब मरबे ते न्रिपति उबरै ॥९॥
LINE 10
ਤ੍ਰਿਪੁਰਮਤੀਦਿਜਬਰਕਹਦੇਹੂ॥
ਤ੍ਰਿਪੁਰ ਮਤੀ ਬ੍ਰਾਮਹਣ ਨੂੰ ਦੇ ਦਿਓ
त्रिपुर मती दिजबर कह देहू ॥
LINE 11
ਡੋਰੀਨਿਜੁਕਾਧੇਕਰਿਲੇਹੂ॥
ਅਤੇ ਡੋਲੀ ਨੂੰ ਆਪਣੇ ਮੋਢੇ ਉਤੇ ਚੁਕ ਲਵੋ।
डोरी निजु काधे करि लेहू ॥
LINE 12
ਦਰਬਸਹਿਤਤਿਹਗ੍ਰਿਹਿਪਹੁਚਾਵੈ॥
ਧਨ ਸਹਿਤ ਉਸ (ਬ੍ਰਾਹਮਣ) ਦੇ ਘਰ ਪਹੁੰਚਾ ਦਿਓ
दरब सहित तिह ग्रिहि पहुचावै ॥
LINE 13
ਤਬਨ੍ਰਿਪਨਿਕਟਕਾਲਨਹਿਆਵੈ੧੦॥॥
ਤਦ ਰਾਜੇ ਪਾਸ ਕਾਲ ਨਹੀਂ ਆਏਗਾ ॥੧੦॥
तब न्रिप निकट काल नहि आवै ॥१०॥
LINE 14
ਫੂਲਿਦੇਇਜੁਦੁਤਿਯਤ੍ਰਿਯਘਰਮੈ॥
ਫੂਲਿ ਦੇਈ ਨਾਂ ਦੀ ਜੋ ਦੂਜੀ ਰਾਣੀ ਘਰ ਵਿਚ ਹੈ,
फूलि देइ जु दुतिय त्रिय घर मै ॥
LINE 15
ਤਿਹਦੇਵੈਚੰਡਾਰਹਿਕਰਮੈ॥
ਉਸ ਨੂੰ ਚੰਡਾਲ ਦੇ ਹੱਥ ਵਿਚ ਦੇ ਦਿਓ।
तिह देवै चंडारहि कर मै ॥
LINE 16
ਤ੍ਰਿਪੁਰਮਤੀਕਹਗ੍ਰਿਹਨਬੁਲਾਵੈ॥
ਤ੍ਰਿਪੁਰ ਮਤੀ ਨੂੰ (ਫਿਰ) ਘਰ ਨਾ ਬੁਲਾਇਆ ਜਾਏ
त्रिपुर मती कह ग्रिह न बुलावै ॥
LINE 17
ਤਾਕੌਫੇਰਿਨਬਦਨਦਿਖਾਵੈ੧੧॥॥
ਅਤੇ ਨਾ ਹੀ ਉਹ ਫਿਰ ਮੂੰਹ ਵਿਖਾਏ ॥੧੧॥
ता कौ फेरि न बदन दिखावै ॥११॥
GURBANI.WORLD