ਆਂਬਨ ਕੀ ਸਧਰ ਕਤ ਮਿਟਤ ਆਂਬਲੀ ਖਾਏ ਪਿਤਾ ਕੋ ਪਿਆਰ ਨ ਪਰੋਸੀ ਪਹਿ ਪਾਈਐ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 472
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਂਬਨਕੀਸਧਰਕਤਮਿਟਤਆਂਬਲੀਖਾਏਪਿਤਾਕੋਪਿਆਰਨਪਰੋਸੀਪਹਿਪਾਈਐ।
ਅੰਬ ਖਾਣ ਦੀ ਸੱਧਰ ਸਿੱਕ ਆਂਬਲੀ ਅੰਬਾਕੜੀ ਵਾ ਇੰਬਲੀ ਖਾਧਿਆਂ ਨਹੀਂ ਮਿਟ੍ਯਾ ਕਰਦੀ, ਤੇ ਪਿਤਾ ਵਾਲਾ ਪਿਆਰ ਪੜੌਸੀ ਪਾਸੋਂ ਨਹੀਂ ਮਿਲ੍ਯਾ ਕਰਦਾ।
How can the desire of eating ripe mango be satiated by eating raw mango? One cannot receive father-like love from one's neighbour.
आंबन की सधर कत मिटत आंबली खाए पिता को पिआर न परोसी पहि पाईऐ ।
LINE 02
ਸਾਗਰਕੀਨਿਧਿਕਤਪਾਈਅਤਪੋਖਰਸੈਦਿਨਕਰਿਸਰਿਦੀਪਜੋਤਿਨਪੁਜਾਈਐ।
ਸਮੁੰਦਰ ਦੀ ਮਣੀਆਂ ਰਤਨ ਰੂਪ ਵਿਭੂਤੀ ਛਪੜ ਵਿਚੋਂ ਕਿਸੇ ਪ੍ਰਕਾਰ ਪ੍ਰਾਪਤ ਹੋ ਸਕੇ, ਅਤੇ ਸੂਰਜ ਦੀ ਬ੍ਰੋਬਰੀ ਨੂੰ ਦੀਵੇ ਦੀ ਲਾਟ ਕੀਕੁਨ ਪੁਗ ਸਕੇ।
How can one find the wealth of oceans from small ponds? nor can the light of a beacon reach the brightness of the Sun.
सागर की निधि कत पाईअत पोखर सै दिनकरि सरि दीप जोति न पुजाईऐ ।
LINE 03
ਇੰਦ੍ਰਬਰਖਾਸਮਾਨਪੁਜਸਨਕੂਪਜਲਚੰਦਨਸੁਬਾਸਨਪਲਾਸਮਹਿਕਾਈਐ।
ਬਦਲ ਦੀ ਬਰਖਾ ਦੇ ਬਰਾਬਰ ਖੂਹ ਦਾ ਜਲ ਨਹੀਂ ਪੁਜ ਸਕਦਾ ਤੇ ਚੰਨਣ ਦੀ ਸੁਗੰਧੀ ਛਿਛਰੇ ਵਿਚੋਂ ਨਹੀਂ ਪ੍ਰਾਪਤ ਕੀਤੀ ਜਾ ਸਕਦੀ।
The water of well cannot reach the water that comes down from the clouds in the form of rain nor can Butea frondosa tree spread fragrance like sandalwood.
इंद्र बरखा समान पुजस न कूप जल चंदन सुबास न पलास महिकाईऐ ।
LINE 04
ਸ੍ਰੀਗੁਰਦਇਆਲਕੀਦਇਆਨਆਨਦੇਵਮੈਜਉਖੰਡਬ੍ਰਹਮੰਡਉਦੈਅਸਤਲਉਧਾਈਐ੪੭੨।।
ਸ੍ਰੀ ਗੁਰ ਦਇਆਲੂ ਵਾਲੀ ਦਿਆਲੁਤਾ ਹੋਰਨਾਂ ਦੇਵਤਿਆਂ ਦੇ ਸੇਵਨ ਵਿਖੇ ਨਹੀਂ, ਚਾਹੇ ਖੰਡਾਂ ਬ੍ਰਹਮੰਡਾਂ ਵਿਖੇ, ਵਾ ਉਦੇ ਅਸਤ ਪ੍ਰਯੰਤ ਧੁਰ ਸਿਰਿਓਂ ਧੁਰ ਸਿਰੇ ਤਕ ਸੰਸਾਰ ਭਰ ਨੂੰ ਹੀ ਗਾਹ ਮਾਰੀਏ ਭਟਕ ਮਰੀਏ ॥੪੭੨॥
Similarly, no god or goddess can have the amount of kindness that the clement True Guru showers on His Sikhs. One may wander in realms and regions from East to West in search of it. (472)
स्री गुर दइआल की दइआ न आन देव मै जउ खंड ब्रहमंड उदै असत लउ धाईऐ ।४७२।
GURBANI.WORLD