ਕਬਿਤੁ ॥

ਬ੍ਰਹਮਾ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 632
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਤੁ॥
ਕਬਿੱਤ:
KABIT
कबितु ॥
LINE 02
ਨਾਗਨਕੇਛਉਨਾਹੈਂਕਿਕੀਨੇਕਾਹੂੰਟਉਨਾਹੈਂਕਿਕਾਮਕੇਖਿਲਉਨਾਹੈਂਬਨਾਏਹੈਂਸੁਧਾਰਕੇ॥
ਨਾਗਾਂ ਦੇ ਬੱਚੇ ਹਨ, ਜਾਂ ਕਿਸੇ ਦੇ ਜਾਦੂ ਦੇ ਬਣਾਏ ਹੋਏ ਹਨ, ਜਾਂ ਕਾਮ ਦੇਵ ਦੇ ਖਿਡੌਣੇ ਹਨ, (ਇਸ ਤਰ੍ਹਾਂ) ਸੁਧਾਰ ਕੇ ਬਣਾਏ ਹੋਏ ਹਨ।
Either he is mercurial like the young ones of serpents or someone has seen him like the one, who casts spells on the king Aj, has been specially created like the toy of the god of love
नागन के छउना हैं कि कीने काहूं टउना हैं कि काम के खिलउना हैं बनाए हैं सुधार के ॥
LINE 03
ਇਸਤ੍ਰਿਨਕੇਪ੍ਰਾਨਹੈਂਕਿਸੁੰਦਰਤਾਕੀਖਾਨਹੈਂਕਿਕਾਮਕੇਕਲਾਨਬਿਧਿਕੀਨੇਹੈਂਬਿਚਾਰਕੇ॥
ਇਸਤਰੀਆਂ ਦੇ ਪ੍ਰਾਣ ਹਨ, ਜਾਂ ਸੁੰਦਰਤਾ ਦੀ ਖਾਣ ਹਨ, ਜਾਂ ਕਾਮ ਦੇਵ ਦੀਆਂ ਕਲਾਵਾਂ ਹਨ, (ਇਨ੍ਹਾਂ ਨੂੰ) ਵਿਧਾਤਾ ਨੇ ਵਿਚਾਰ ਪੂਰਵਕ ਬਣਾਇਆ ਹੈ।
The king Aj is the breath of like for women, he is the mine of beauty and is skilful in the sexual sports
इसत्रिन के प्रान हैं कि सुंदरता की खान हैं कि काम के कलान बिधि कीने हैं बिचार के ॥
LINE 04
ਚਾਤੁਰਤਾਕੇਭੇਸਹੈਂਕਿਰੂਪਕੇਨਰੇਸਹੈਂਕਿਸੁੰਦਰਸੁਦੇਸਏਸਕੀਨੇਚੰਦ੍ਰਸਾਰਕੇ॥
ਚਤੁਰਤਾ ਦਾ ਭੇਸ ਹਨ, ਜਾਂ ਰੂਪ ਦੇ ਰਾਜੇ ਹਨ, ਜਾਂ ਸੁੰਦਰ ਦੇਸ ਦੇ ਸੁਆਮੀ ਹਨ, ਜਾਂ ਚੰਦ੍ਰਮਾ ਦਾ ਸਾਰ ਰੂਪ ਹਨ।
He is the apparent manifestation of wisdom and amongst the kings he is charming like the moon
चातुरता के भेस हैं कि रूप के नरेस हैं कि सुंदर सु देस एस कीने चंद्र सार के ॥
LINE 05
ਤੇਗਹੈਂਕਿਤੀਰਹੈਂਕਿਬਾਨਾਬਾਧੇਬੀਰਹੈਂਸੁਐਸੇਨੇਤ੍ਰਅਜਿਕੇਬਿਲੋਕੀਐਸੰਭਾਰਕੇ੮੪॥॥
ਤਲਵਾਰ ਹਨ, ਜਾਂ ਤੀਰ ਹਨ, ਜਾਂ ਬਾਣ ਸਜਾਏ ਕੋਈ ਸੂਰਵੀਰ ਹਨ। ਸੋ ਇਸ ਤਰ੍ਹਾਂ ਦੇ ਅਜ ਰਾਜੇ ਦੇ ਨੇਤਰ ਹਨ, (ਉਨ੍ਹਾਂ ਵਲ) ਸੰਭਲ ਕੇ ਵੇਖਣਾ ਚਾਹੀਦਾ ਹੈ ॥੮੪॥
It is not clear whether he is the sword or the arrow or a bedecked warrior such a brave king Aj is being seen with great caution.84.
तेग हैं कि तीर हैं कि बाना बाधे बीर हैं सु ऐसे नेत्र अजि के बिलोकीऐ संभार के ॥८४॥
GURBANI.WORLD