ਪਉੜੀ ॥

ਰਾਗੁ ਗਉੜੀ ਗੁਰੂ ਅਰਜਨ ਦੇਵ ਜੀ ਅੰਗ 321
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ
Pauree:
पउड़ी ॥
LINE 02
ਲਾਹਾਜਗਮਹਿਸੇਖਟਹਿਜਿਨਹਰਿਧਨੁਰਾਸਿ
ਜਗਤ ਵਿਚ ਉਹੀ (ਮਨੁੱਖ-ਵਣਜਾਰੇ) ਲਾਭ ਖੱਟਦੇ ਹਨ ਜਿਨ੍ਹਾਂ ਪਾਸ ਪਰਮਾਤਮਾ ਦਾ ਨਾਮ-ਰੂਪ ਧਨ ਹੈ, ਪੂੰਜੀ ਹੈ।
They alone earn profit in this world, who have the wealth of the Lord's Name.
लाहा जग महि से खटहि जिन हरि धनु रासि ॥
LINE 03
ਦੁਤੀਆਭਾਉਜਾਣਨੀਸਚੇਦੀਆਸ
ਉਹ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਨਾਲ ਮੋਹ ਕਰਨਾ ਨਹੀਂ ਜਾਣਦੇ, ਉਹਨਾਂ ਨੂੰ ਇੱਕ ਪਰਮਾਤਮਾ ਦੀ ਹੀ ਆਸ ਹੁੰਦੀ ਹੈ।
They do not know the love of duality; they place their hopes in the True Lord.
दुतीआ भाउ न जाणनी सचे दी आस ॥
LINE 04
ਨਿਹਚਲੁਏਕੁਸਰੇਵਿਆਹੋਰੁਸਭਵਿਣਾਸੁ
ਉਹਨਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਹੀ ਸਿਮਰਿਆ ਹੈ (ਕਿਉਂਕਿ) ਹੋਰ ਸਾਰਾ ਜਗਤ (ਉਹਨਾਂ) ਨੂੰ ਨਾਸਵੰਤ (ਦਿੱਸਦਾ) ਹੈ।
They serve the One Eternal Lord, and give up everything else.
निहचलु एकु सरेविआ होरु सभ विणासु ॥
LINE 05
ਪਾਰਬ੍ਰਹਮੁਜਿਸੁਵਿਸਰੈਤਿਸੁਬਿਰਥਾਸਾਸੁ
ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ ਉਸ ਦਾ (ਹਰੇਕ) ਸੁਆਸ ਵਿਅਰਥ ਜਾਂਦਾ ਹੈ।
One who forgets the Supreme Lord God - useless is his breath.
पारब्रहमु जिसु विसरै तिसु बिरथा सासु ॥
LINE 06
ਕੰਠਿਲਾਇਜਨਰਖਿਆਨਾਨਕਬਲਿਜਾਸੁ੧੫॥॥
ਪਰਮਾਤਮਾ ਨੇ ਆਪਣੇ ਸੇਵਕਾਂ ਨੂੰ ("ਦੁਤੀਆ ਭਾਵ" ਵਲੋਂ) ਆਪ ਆਪਣੇ ਗਲ ਨਾਲ ਲਾ ਕੇ ਬਚਾਇਆ ਹੈ। ਹੇ ਨਾਨਕ! ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ ॥੧੫॥
God draws His humble servant close in His loving embrace and protects him - Nanak is a sacrifice to Him. ||15||
कंठि लाइ जन रखिआ नानक बलि जासु ॥१५॥
GURBANI.WORLD