ਜੈਸੇ ਮਾਤ ਪਿਤਾ ਕੇਰੀ ਸੇਵਾ ਸਰਵਨ ਕੀਨੀ ਸਿਖ ਬਿਰਲੋ ਈ ਗੁਰ ਸੇਵਾ ਠਹਰਾਵਈ ।
Share
Save Shabad
Display
Design Studio
Focus
Reading DisplayA− A+
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੈਸੇ ਮਾਤ ਪਿਤਾ ਕੇਰੀ ਸੇਵਾ ਸਰਵਨ ਕੀਨੀ ਸਿਖ ਬਿਰਲੋ ਈ ਗੁਰ ਸੇਵਾ ਠਹਰਾਵਈ ।
ਜਿਸ ਤਰ੍ਹਾਂ ਅੰਨੇ ਮਾਤਾ ਪਿਤਾ ਦੀ ਸੇਵਾ ਸਰਵਨ ਨੇ ਓੜਕ ਦੇ ਸਾਸਾਂ ਤਕ ਕੀਤੀ, ਐਹੋ ਜੇਹੀ ਸੇਵਾ ਮਨ ਬਾਣੀ ਸਰੀਰ ਸਰਬੰਸ ਅਰਪ ਕੇ ਸਿੱਖਾਂ ਨੂੰ ਤਾਰਨ ਪ੍ਰਾਇਣ ਹੋ ਰਹੇ ਸਤਿਗੁਰਾਂ ਦੀ ਕੋਈ ਵਿਰਲਾ ਟਾਵਾਂ ਟਾਵਾਂ ਸਿੱਖ ਹੀ ਅਪਣੇ ਮਨ ਅੰਦਰ ਠਹਿਰੌਂਦਾ ਪ੍ਰਵਾਣ ਕਰਦਾ ਨਿਸਚੇ ਵਿਚ ਲ੍ਯੌਂਦਾ ਹੈ।
A rare disciple would stay and serve his Guru just as noble Sarvan served his blind parents so dedicatedly.
जैसे मात पिता केरी सेवा सरवन कीनी सिख बिरलो ई गुर सेवा ठहरावई ।
LINE 02
ਜੈਸੇ ਲਛਮਨ ਰਘੁਪਤਿ ਭਾਇ ਭਗਤ ਮੈ ਕੋਟਿ ਮਧੇ ਕਾਹੂ ਗੁਰਭਾਈ ਬਨਿ ਆਵਈ ।
ਜਿਸ ਤਰ੍ਹਾਂ ਲਛਮਨ ਨੇ ਰਘੁਪਤਿ ਰਾਮਚੰਦ੍ਰ ਅਪਨੇ ਭਾਇ ਭ੍ਰਾਤਾ ਦੀ ਭਗਤਿ ਪਿਆਰ ਸੇਵਾ ਪੂਜਨ ਕੀਤੀ ਹੈ, ਕਰੜਾਂ ਮਧੇ ਕੋਈ ਐਸਾ ਗੁਰਭਾਈ ਗੁਰ ਸਿੱਖ ਹੈ ਜਿਸ ਪਾਸੋਂ ਅਪਨੇ ਗੁਰਭਾਈਆਂ ਉਪਰੋਂ ਤਨ ਮਨ ਧਨ ਵਾਰਣੇ ਕਰ ਦੇਣਾ ਐਹੋ ਜੇਹਾ ਸਰਬਣ ਆ ਸਕੇ।
Some rare devotee would serve his Guru with so much love and devotion with which Lachhman served his brother Ram.
जैसे लछमन रघुपति भाइ भगत मै कोटि मधे काहू गुरभाई बनि आवई ।
LINE 03
ਜੈਸੇ ਜਲ ਬਰਨ ਬਰਨ ਸਰਬੰਗ ਰੰਗ ਬਿਰਲੋ ਬਿਬੇਕੀ ਸਾਧ ਸੰਗਤਿ ਸਮਾਵਈ ।
ਜਿਸ ਤਰ੍ਹਾਂ 'ਜਲ ਬਰਨ ਬਰਨ' ਜਿਹਿ ਜਿਹਾ ਰੰਗ ਮਿਲੇ, 'ਸਰਬੰਗ ਰੰਗ' ਸਮੂਲਚਾ ਉਸੇ ਰੰਗ ਦਾ ਹੀ ਹੋ ਜਾਇਆ ਕਰਦਾ ਹੈ। ਐਹੋ ਜਿਹਾ ਵਿਰਲਾ ਹੀ ਕੋਈ 'ਬਿਬੇਕੀ' ਵਿਚਾਰਵਾਨ ਸਿੱਖ ਹੁੰਦਾ ਹੈ, ਜੋ ਸਰਬੰਗ ਸਰੂਪੀ ਸਾਧਸੰਗਤਿ ਵਿੱਚ ਸਮਾ ਜਾਵੇ ਭਾਵ ਸਾਧਸੰਗਤਿ ਵਿਚ ਮਿਲ ਕੇ ਪ੍ਰੇਮਮਯ ਹੀ ਬਣ ਜਾਵੇ।
As water mixes with any colour to acquire the same hue; thus a rare Sikh contemplating and practising meditation merges into the holy gathering of Guru's devotees.
जैसे जल बरन बरन सरबंग रंग बिरलो बिबेकी साध संगति समावई ।
LINE 04
ਗੁਰ ਸਿਖ ਸੰਧਿ ਮਿਲੇ ਬੀਸ ਇਕੀਸ ਈਸ ਪੂਰਨ ਕ੍ਰਿਪਾ ਕੈ ਕਾਹੂ ਅਲਖ ਲਖਾਵਈ ੧੦੩ ।।
ਜਿਸ ਐਸੇ ਪ੍ਰੇਮ ਸੰਪੰਨ ਹੋਣ ਤੇ ਗੁਰੂ ਅਰੁ ਸਿਖ ਦੀ ਸੰਧੀ ਮਿਲ ਕੇ ਬੀਸ ਲੋਕ ਤੇ ਇਕ ਈਸ ਪਰਲੋਕ ਵਿਖੇ ਭਾਵ ਲੋਕ ਪਰਲੋਕ ਵਿਚ ਜੀਊਂਦਿਆਂ ਅਰੁ ਸਰੀਰ ਛੋੜ ਗਿਆਂ ਈਸ ਪਰਮਾਤਮਾ ਵਿਚ ਹੀ ਲੀਨ ਹੋ ਜਾਵੇ ਅਰਥਾਤ ਜੀਵਨ ਮੁਕਤੀ ਇਸ ਸੰਸਾਰ ਵਿਖੇ ਅਰੁ ਵਿਦੇਹ ਮੁਕਤੀ ਸਰੀਰ ਤ੍ਯਾਗਨ ਉਪ੍ਰੰਤ ਪ੍ਰਾਪਤ ਕਰ ਲਈਦੀ ਹੈ। ਫੇਰ ਭੀ ਆਖਦੇ ਹਾਂ ਕਿ ਪੂਰਨ ਕਿਰਪਾ ਕਰ ਕੇ ਹੀ ਕਿਸੇ ਵਿਰਲੇ ਨੂੰ ਇਸ ਅਲਖ ਭਾਵ ਦੀ ਸਤਿਗੁਰੂ ਲਖਤਾ ਕਰਾਇਆ ਕਰਦੇ ਹਨ ॥੧੦੩॥
On meeting the Guru and receiving the blessings of initiation from him, a Sikh surely reaches and realises God to become one with Him. Thus a True Guru showers his beneficence on a rare Sikh and lifts him to the divine level of supreme consciousness. (103
गुर सिख संधि मिले बीस इकीस ईस पूरन क्रिपा कै काहू अलख लखावई ।१०३।
GURBANI.WORLD