ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 397
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Fifth Mahalaa:
आसा महला ५ ॥
LINE 02
ਜਿਨੑਾਵਿਸਰੈਨਾਮੁਸੇਕਿਨੇਹਿਆ
(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਕਦੇ ਭੀ ਪਰਮਾਤਮਾ ਦਾ ਨਾਮ ਨਹੀਂ ਭੁੱਲਦਾ (ਕੀ ਤੈਨੂੰ ਪਤਾ ਹੈ ਕਿ) ਉਹ ਕਿਹੋ ਜਿਹੇ ਹੁੰਦੇ ਹਨ?
What are they like - those who do not forget the Naam, the Name of the Lord?
जिना न विसरै नामु से किनेहिआ ॥
LINE 03
ਭੇਦੁਜਾਣਹੁਮੂਲਿਸਾਂਈਜੇਹਿਆ॥॥
(ਉਹਨਾਂ ਵਿਚ ਤੇ ਖਸਮ-ਪ੍ਰਭੂ ਵਿਚ) ਰਤਾ ਭੀ ਫ਼ਰਕ ਨਾਹ ਸਮਝੋ, ਉਹ ਖਸਮ-ਪ੍ਰਭੂ ਵਰਗੇ ਹੋ ਜਾਂਦੇ ਹਨ ॥੧॥
Know that there is absolutely no difference; they are exactly like the Lord. ||1||
भेदु न जाणहु मूलि सांई जेहिआ ॥१॥
LINE 04
ਮਨੁਤਨੁਹੋਇਨਿਹਾਲੁਤੁਮੑਸੰਗਿਭੇਟਿਆ
(ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਨੇ ਤੇਰੇ ਨਾਲ ਸੰਗਤਿ ਕੀਤੀ ਉਹਨਾਂ ਦਾ ਮਨ ਪ੍ਰਸੰਨ ਰਹਿੰਦਾ ਹੈ।
The mind and body are enraptured, meeting with You, O Lord.
मनु तनु होइ निहालु तुम संगि भेटिआ ॥
LINE 05
ਸੁਖੁਪਾਇਆਜਨਪਰਸਾਦਿਦੁਖੁਸਭੁਮੇਟਿਆ॥॥ਰਹਾਉ
ਉਹਨਾਂ (ਤੇਰੇ) ਸੇਵਕ (-ਗੁਰੂ) ਦੀ ਕਿਰਪਾ ਨਾਲ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ ਤੇ ਆਪਣਾ ਸਾਰਾ ਦੁੱਖ ਮਿਟਾ ਲਿਆ ਹੈ ॥੧॥ ਰਹਾਉ ॥
Peace is obtained, by the favor of the Lord's humble servant; all pains are taken away. ||1||Pause||
सुखु पाइआ जन परसादि दुखु सभु मेटिआ ॥१॥ रहाउ ॥
LINE 06
ਜੇਤੇਖੰਡਬ੍ਰਹਮੰਡਉਧਾਰੇਤਿੰਨੑਖੇ
(ਹੇ ਭਾਈ!) ਉਹਨਾਂ ਮਨੁੱਖਾਂ ਨੇ ਸਾਰੇ ਖੰਡਾਂ ਬ੍ਰਹਮੰਡਾਂ ਨੂੰ ਭੀ (ਸੰਸਾਰ-ਸਮੁੰਦਰ ਤੋਂ) ਬਚਾ ਲੈਣ ਦੀ ਸਮਰੱਥਾ ਪ੍ਰਾਪਤ ਕਰ ਲਈ ਹੁੰਦੀ ਹੈ।
As many as are the continents of the world, so many have been saved.
जेते खंड ब्रहमंड उधारे तिंन खे ॥
LINE 07
ਜਿਨੑਮਨਿਵੁਠਾਆਪਿਪੂਰੇਭਗਤਸੇ॥॥
ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵੱਸਦਾ ਹੈ ਉਹ ਮੁਕੰਮਲ ਭਗਤ ਬਣ ਜਾਂਦੇ ਹਨ ॥੨॥
Those, in whose minds You Yourself dwell, O Lord, are the perfect devotees. ||2||
जिन मनि वुठा आपि पूरे भगत से ॥२॥
LINE 08
ਜਿਸਨੋਮੰਨੇਆਪਿਸੋਈਮਾਨੀਐ
(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਆਪ ਆਦਰ ਦੇਂਦਾ ਹੈ ਉਹ (ਹਰ ਥਾਂ) ਆਦਰ ਪਾਂਦਾ ਹੈ,
Those whom You approve, are approved.
जिस नो मंने आपि सोई मानीऐ ॥
LINE 09
ਪ੍ਰਗਟੁਪੁਰਖੁਪਰਵਾਣੁਸਭਠਾਈਜਾਨੀਐ॥॥
ਉਹ ਮਨੁੱਖ (ਲੋਕ ਪਰਲੋਕ ਵਿਚ) ਸਭ ਥਾਈਂ ਉੱਘਾ ਹੋ ਜਾਂਦਾ ਹੈ ਉਹ ਪ੍ਰਸਿੱਧ ਹੋ ਚੁੱਕਾ ਹਰ ਥਾਂ ਮੰਨਿਆ-ਪ੍ਰਮੰਨਿਆ ਜਾਂਦਾ ਹੈ ॥੩॥
Such a celebrated and honored person is known everywhere. ||3||
प्रगटु पुरखु परवाणु सभ ठाई जानीऐ ॥३॥
LINE 10
ਦਿਨਸੁਰੈਣਿਆਰਾਧਿਸਮੑਾਲੇਸਾਹਸਾਹ
ਦਿਨ ਰਾਤ ਤੇਰੀ ਅਰਾਧਨ ਕਰ ਕੇ (ਨਾਨਕ) ਤੈਨੂੰ ਸੁਆਸ ਸੁਆਸ (ਆਪਣੇ) ਹਿਰਦੇ ਵਿਚ ਵਸਾਈ ਰੱਖੇ।
Day and night, with every breath to worship and adore the Lord
दिनसु रैणि आराधि समाले साह साह ॥
LINE 11
ਨਾਨਕਕੀਲੋਚਾਪੂਰਿਸਚੇਪਾਤਿਸਾਹ੪੬੧੦੮॥॥॥॥
ਹੇ (ਮੇਰੇ) ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! (ਮੇਰੀ) ਨਾਨਕ ਦੀ ਇਹ ਤਾਂਘ ਪੂਰੀ ਕਰ ॥੪॥੬॥੧੦੮॥
- please, O True Supreme King, fulfill this, Nanak's desire. ||4||6||108||
नानक की लोचा पूरि सचे पातिसाह ॥४॥६॥१०८॥
GURBANI.WORLD