ਗਉੜੀ ਮਹਲਾ ੫ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
LINE 02
ਸੰਤਕੀਧੂਰਿਮਿਟੇਅਘਕੋਟ॥
ਗੁਰੂ-ਸੰਤ ਦੇ ਚਰਨਾਂ ਦੀ ਧੂੜ (ਮੱਥੇ ਤੇ ਲਾਣ) ਨਾਲ (ਮਨੁੱਖ ਦੇ) ਕ੍ਰੋੜਾਂ ਪਾਪ ਦੂਰ ਹੋ ਜਾਂਦੇ ਹਨ।
Millions of sins are wiped away by the dust of the feet of the Saints.
संत की धूरि मिटे अघ कोट ॥
LINE 03
ਸੰਤਪ੍ਰਸਾਦਿਜਨਮਮਰਣਤੇਛੋਟ੧॥॥
ਗੁਰੂ-ਸੰਤ ਦੀ ਕਿਰਪਾ ਨਾਲ (ਮਨੁੱਖ ਨੂੰ) ਜਨਮ ਮਰਨ (ਦੇ ਚੱਕਰ) ਤੋਂ ਖ਼ਲਾਸੀ ਮਿਲ ਜਾਂਦੀ ਹੈ ॥੧॥
By the Grace of the Saints, one is released from birth and death. ||1||
संत प्रसादि जनम मरण ते छोट ॥१॥
LINE 04
ਸੰਤਕਾਦਰਸੁਪੂਰਨਇਸਨਾਨੁ॥
(ਹੇ ਭਾਈ!) ਗੁਰੂ-ਸੰਤ ਦਾ ਦਰਸਨ (ਹੀ) ਮੁਕੰਮਲ (ਤੀਰਥ-) ਇਸ਼ਨਾਨ ਹੈ।
The Blessed Vision of the Saints is the perfect cleansing bath.
संत का दरसु पूरन इसनानु ॥
LINE 05
ਸੰਤਕ੍ਰਿਪਾਤੇਜਪੀਐਨਾਮੁ੧॥॥ਰਹਾਉ॥
ਗੁਰੂ-ਸੰਤ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ॥੧॥ ਰਹਾਉ ॥
By the Grace of the Saints, one comes to chant the Naam, the Name of the Lord. ||1||Pause||
संत क्रिपा ते जपीऐ नामु ॥१॥ रहाउ ॥
LINE 06
ਸੰਤਕੈਸੰਗਿਮਿਟਿਆਅਹੰਕਾਰੁ॥
(ਹੇ ਭਾਈ!) ਗੁਰੂ-ਸੰਤ ਦੀ ਸੰਗਤਿ ਵਿਚ (ਰਿਹਾਂ) ਅਹੰਕਾਰ ਦੂਰ ਹੋ ਜਾਂਦਾ ਹੈ,
In the Society of the Saints, egotism is shed,
संत कै संगि मिटिआ अहंकारु ॥
LINE 07
ਦ੍ਰਿਸਟਿਆਵੈਸਭੁਏਕੰਕਾਰੁ੨॥॥
(ਗੁਰੂ ਦੀ ਸੰਗਤਿ ਵਿਚ ਰਹਿਣ ਵਾਲੇ ਮਨੁੱਖ ਨੂੰ) ਹਰ ਥਾਂ ਇਕ ਪਰਮਾਤਮਾ ਹੀ ਨਜ਼ਰੀਂ ਆਉਂਦਾ ਹੈ ॥੨॥
and the One Lord is seen everywhere. ||2||
द्रिसटि आवै सभु एकंकारु ॥२॥
LINE 08
ਸੰਤਸੁਪ੍ਰਸੰਨਆਏਵਸਿਪੰਚਾ॥
(ਹੇ ਭਾਈ!) ਜਿਸ ਮਨੁੱਖ ਉਤੇ ਗੁਰੂ-ਸੰਤ ਮਿਹਰਬਾਨ ਹੋ ਜਾਏ, (ਕਾਮਾਦਿਕ) ਪੰਜੇ (ਦੂਤ) ਉਸ ਦੇ ਵੱਸ ਵਿਚ ਆ ਜਾਂਦੇ ਹਨ,
By the pleasure of the Saints, the five passions are overpowered,
संत सुप्रसंन आए वसि पंचा ॥
LINE 09
ਅੰਮ੍ਰਿਤੁਨਾਮੁਰਿਦੈਲੈਸੰਚਾ੩॥॥
ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਇਕੱਠਾ ਕਰ ਲੈਂਦਾ ਹੈ ॥੩॥
and the heart is irrigated with the Ambrosial Naam. ||3||
अंम्रितु नामु रिदै लै संचा ॥३॥
LINE 10
ਕਹੁਨਾਨਕਜਾਕਾਪੂਰਾਕਰਮ॥
(ਪਰ) ਨਾਨਕ ਆਖਦਾ ਹੈ- ਜਿਸ ਦੀ ਵੱਡੀ (ਚੰਗੀ) ਕਿਸਮਤਿ ਹੋਵੇ,
Says Nanak, one whose karma is perfect,
कहु नानक जा का पूरा करम ॥
LINE 11
ਤਿਸੁਭੇਟੇਸਾਧੂਕੇਚਰਨ੪੪੬੧੧੫॥॥॥॥
ਉਸ ਮਨੁੱਖ ਨੂੰ (ਹੀ) ਗੁਰੂ ਦੇ ਚਰਨ (ਪਰਸਣੇ) ਮਿਲਦੇ ਹਨ ॥੪॥੪੬॥੧੧੫॥
touches the feet of the Holy. ||4||46||115||
तिसु भेटे साधू के चरन ॥४॥४६॥११५॥
GURBANI.WORLD