ਕਾਨੁ ਬਾਚ ਸੈਨਾ ਪ੍ਰਤਿ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 408
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਾਨੁਬਾਚਸੈਨਾਪ੍ਰਤਿ॥
ਕ੍ਰਿਸ਼ਨ ਨੇ ਸੈਨਾ ਪ੍ਰਤਿ ਕਿਹਾ:
Speech of Krishna addressed to the army:
कानु बाच सैना प्रति ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਦੇਖਤਹੋਭਟਠਾਢੇਕਹਾਹਮਜਾਨਤਹੈਤੁਮਪਉਰਖਹਾਰਿਯੋ॥
ਹੇ ਸੂਰਮਿਓ! ਖੜੋਤੇ ਹੋਏ ਕੀ ਵੇਖ ਰਹੇ ਹੋ, ਮੈਂ ਜਾਣਦਾ ਹਾਂ, ਤੁਸੀਂ ਬਲ ਹਾਰ ਗਏ ਹੋ।
“O brave warriors! Why are you standing? I know that you lost your courage
देखत हो भट ठाढे कहा हम जानत है तुम पउरख हारियो ॥
LINE 04
ਸ੍ਰੀਧਨਸਿੰਘਕੇਬਾਨਛੁਟੇਸਭਹੂੰਰਨਮੰਡਲਤੇਪਗਟਾਰਿਯੋ॥
ਸ੍ਰੀ ਧਨ ਸਿੰਘ ਦੇ ਬਾਣ ਛੁਟਦਿਆਂ ਹੀ (ਤੁਸਾਂ) ਸਾਰਿਆਂ ਨੇ ਰਣ-ਭੂਮੀ ਵਿਚੋਂ ਪੈਰ ਪਿਛੇ ਹਟਾ ਲਏ ਹਨ।
You began to recede your feet from the battlefield, when Dhan Singh discharged his arrows,
स्री धन सिंघ के बान छुटे सभ हूं रन मंडल ते पग टारियो ॥
LINE 05
ਸਿੰਘਕੇਅਗ੍ਰਜਜੈਸੇਅਜਾਗਨਐਸੇਭਜੇਨਹਿਸਸਤ੍ਰਸੰਭਾਰਿਯੋ॥
ਸ਼ੇਰ ਦੇ ਅਗੇ ਜਿਵੇਂ ਬਕਰੀਆਂ ਦਾ ਇਜੜ (ਭਜ ਤੁਰਦਾ ਹੈ) ਉਸੇ ਤਰ੍ਹਾਂ (ਤੁਸੀਂ) ਭਜੇ ਹੋ ਅਤੇ ਸ਼ਸਤ੍ਰਾਂ ਨੂੰ ਵੀ ਨਹੀਂ ਸੰਭਾਲਿਆ ਹੈ।
“And becoming careless about your weapons you ran in such a way as a gathering of goats runs away before the lion
सिंघ के अग्रज जैसे अजा गन ऐसे भजे नहि ससत्र संभारियो ॥
LINE 06
ਕਾਇਰਹੁਇਤਿਹਪੇਖਿਡਰੇਨਹਿਆਪਮਰੇਉਨਕਉਨਹੀਮਾਰਿਯੋ੧੧੦੮॥॥
ਕਾਇਰ ਹੋ ਕੇ ਉਸ ਨੂੰ ਵੇਖ ਕੇ ਡਰ ਗਏ ਹੋ, (ਯੁੱਧ ਵਿਚ) ਨਾ ਆਪ ਮਰੇ ਹੋ ਅਤੇ ਨਾ ਹੀ ਉਸ ਨੂੰ ਮਾਰਿਆ ਹੈ ॥੧੧੦੮॥
You have become cowards and have been frightened on seeing him, you have neither died yourselves nor have killed him.”1108.
काइर हुइ तिह पेखि डरे नहि आप मरे उन कउ नही मारियो ॥११०८॥
LINE 07
ਯੌਸੁਨਿਕੈਹਰਿਕੀਬਤੀਯਾਭਟਦਾਤਨਪੀਸਕੈਕ੍ਰੋਧਭਰੇ॥
ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਦੀ ਗੱਲ ਸੁਣ ਕੇ, ਸੂਰਵੀਰ ਦੰਦਾਂ ਨੂੰ ਪੀਹ ਕੇ ਕ੍ਰੋਧ ਨਾਲ ਭਰ ਗਏ।
यौ सुनि कै हरि की बतीया भट दातन पीस कै क्रोध भरे ॥
LINE 08
ਧਨੁਬਾਨਸੰਭਾਰਕੈਧਾਇਪਰੇਧਨਸਿੰਘਹੁੰਤੇਨਹੀਨੈਕੁਡਰੇ॥
ਧਨੁਸ਼ ਬਾਣ ਸੰਭਾਲ ਕੇ ਧਨ ਸਿੰਘ ਉਤੇ ਟੁਟ ਪਏ ਅਤੇ (ਉਸ ਤੋਂ) ਬਿਲਕੁਲ ਨਾ ਡਰੇ।
Hearing these words of Krishna, the warriors began to gnash their teeth in great anger and without fearing Dhan Singh, even slightly, they took out their bows, arrows and fell upon him
धनु बान संभार कै धाइ परे धन सिंघहुं ते नही नैकु डरे ॥
LINE 09
ਧਨਸਿੰਘਸਰਾਸਨੁਲੈਕਰਿਮੈਕਟਿਦੈਤਨਕੇਸਿਰਭੂਮਿਪਰੇ॥
ਧਨ ਸਿੰਘ ਨੇ ਧਨੁਸ਼ ਹੱਥ ਵਿਚ ਲੈ ਕੇ, ਦੈਂਤਾਂ ਦੇ ਸਿਰ ਕਟ ਕੇ ਧਰਤੀ ਉਤੇ ਸੁਟ ਦਿੱਤੇ ਹਨ।
धन सिंघ सरासनु लै करि मै कटि दैतन के सिर भूमि परे ॥
LINE 10
ਮਨੋਪਉਨਕੋਪੁੰਜਬਹਿਯੋਲਗਕੇਫੁਲਵਾਰੀਮੈਟੂਟਕੈਫੂਲਿਝਰੈ੧੧੦੯॥॥
(ਇੰਜ ਲਗਦਾ ਹੈ) ਮਾਨੋ ਹਵਾ ਦੇ ਜ਼ੋਰਦਾਰ ਬੁਲ੍ਹਿਆਂ ਨਾਲ ਲਗ ਕੇ ਫੁਲਵਾੜੀ ਵਿਚੋਂ ਟੁੱਟ ਕੇ ਫੁਲ ਝੜੇ ਹੋਣ ॥੧੧੦੯॥
Dhan Singh also took out his bow and arrows in his hand and from the other side, because of the attack of the Yadava army, the heads of the demons, being chopped, fell on the earth like the flowers deopping down in the garden by the blowing of fierce wind
मनो पउन को पुंज बहियो लग के फुलवारी मै टूट कै फूलि झरै ॥११०९॥
GURBANI.WORLD