LINE 01
ਸਵੈਯਾ॥
ਸਵੈਯਾ:
Savaiyya
सवैया ॥
LINE 02
ਫੂਲਫੁਲੇਲਲਗਾਇਕੈਚੰਦਨਬੈਠਿਰਹੀਕਰਿਭੋਜਨਭਾਮਨਿ॥
ਫੁਲ, ਅਤਰ ਅਤੇ ਚੰਦਨ ਲਗਾ ਕੇ ਅਤੇ ਭੋਜਨ ਕਰ ਕੇ ਰਾਧਾ ('ਭਾਮਨਿ') ਬੈਠੀ ਹੋਈ ਸੀ।
Having had her meals, suffusing herself with the perfumes of flowers, she was sitting there casually.
फूल फुलेल लगाइ कै चंदन बैठि रही करि भोजन भामनि ॥
LINE 03
ਬੇਗਬੁਲਾਵਤਹੈਬਡਡ੍ਰਯਾਛਕਰੋਨਬਿਲੰਬਚਲੋਗਜਗਾਮਿਨਿ॥
(ਸਖੀ ਨੇ ਆ ਕੇ ਕਿਹਾ) ਹੇ ਗਜ-ਗਾਮਨੀ! ਤੈਨੂੰ ਵੱਡੀਆਂ ਵੱਡੀਆਂ ਅੱਖਾਂ ਵਾਲਾ ਸ੍ਰੀ ਕ੍ਰਿਸ਼ਨ ਬੁਲਾ ਰਿਹਾ ਹੈ, ਬਿਨਾ ਦੇਰ ਕੀਤੇ ਜਲਦੀ ਚਲ।
The maid came in and told her, ‘You the one cherished by (Sri Krishna) with broad vision, come quick he is aspiring for you.
बेग बुलावत है बड ड्रयाछ करो न बिलंब चलो गज गामिनि ॥
LINE 04
ਆਜਮਿਲੋਘਨਸੇਤਨਕੋਘਹਰੈਘਨਮੈਜੈਸੇਕੌਧਤਦਾਮਿਨਿ॥
ਅਜ ਬਦਲ ਵਰਗੇ (ਕਾਲੇ) ਸ਼ਰੀਰ ਵਾਲੇ ਨੂੰ ਮਿਲ, ਜਿਵੇਂ ਬਦਲ ਵਿਚ ਬਿਜਲੀ ਚਮਕਦੀ ਹੈ।
‘Go and meet him as the lightening immerses in the clouds.
आज मिलो घन से तन को घहरै घन मै जैसे कौधत दामिनि ॥
LINE 05
ਮਾਨਤਬਾਤਨਜਾਨਤਤੈਸਖੀਜਾਤਬਿਹਾਤਇਤੈਬਹੁਜਾਮਿਨਿ੨੨॥॥
ਹੇ ਸਖੀ! (ਤੂੰ) ਗੱਲ ਨਹੀਂ ਮੰਨ ਰਹੀ, ਜਾਣਦੀ ਹੈਂ ਕਿ ਇਸ ਤਰ੍ਹਾਂ ਰਾਤ ਬਹੁਤ ਬੀਤ ਰਹੀ ਹੈ ॥੨੨॥
‘The night is passing away and you are not listening to me.(22)
मानत बात न जानत तै सखी जात बिहात इतै बहु जामिनि ॥२२॥
LINE 06
ਗੋਪਕੋਭੇਖਕਬੈਧਰਿਹੈਹਰਿਕੁੰਜਗਰੀਕਬਆਨਿਬਸੈਹੈ॥
(ਤੂੰ ਕਹਿੰਦੀ ਹੁੰਦੀ ਸੀ ਕਿ) ਗਵਾਲੇ ਦੇ ਰੂਪ ਵਿਚ ਸ੍ਰੀ ਕ੍ਰਿਸ਼ਨ ਕਦੀ ਇਨ੍ਹਾਂ ਕੁੰਜਗਲੀਆਂ ਵਿਚ ਆ ਕੇ ਵਸਣਗੇ।
‘You had told me that he often passed through the streets in the guise of a cowherd.
गोप को भेख कबै धरि है हरि कुंज गरी कब आनि बसै है ॥
LINE 07
ਮੋਰਪਖਊਅਨਕੌਧਰਿਹੈਕਬਗ੍ਵਾਰਨਿਕੈਗ੍ਰਿਹਗੋਰਸਖੈਹੈ॥
ਮੋਰ ਦੇ ਖੰਭਾਂ ਨੂੰ ਧਾਰਨ ਕਰ ਕੇ ਕਦੇ ਗੋਪੀਆਂ ਦੇ ਘਰ ਗੋਰਸ (ਦੁੱਧ ਦੀਆਂ ਵਸਤੂਆਂ) ਖਾਣਗੇ।
‘Sometime he visited the houses of the milkmaids, to enjoy the milk, wearing the feathers of a peacock.
मोर पखऊअन कौ धरि है कब ग्वारनि कै ग्रिह गोरस खै है ॥
LINE 08
ਬੰਸੀਬਜੈਹੈਕਬੈਜਮੁਨਾਤਟਤੋਹਿਬੁਲਾਵਨਮੋਹਿਪਠੈਹੈ॥
ਜਮਨਾ ਦੇ ਕੰਢੇ ਕਦ ਦੀ ਬੰਸਰੀ ਵਜ ਰਹੀ ਹੈ, ਤੈਨੂੰ ਬੁਲਾਉਣ ਲਈ ਮੈਨੂੰ ਭੇਜਿਆ ਹੈ।
‘Now, my friend! He is playing the flute on the banks of Jamuna and has sent me for you.
बंसी बजै है कबै जमुना तट तोहि बुलावन मोहि पठै है ॥
LINE 09
ਮਾਨਕਹਿਯੋਹਮਰੋਹਰਿਪੈਚਲੁਰੀਬਹੁਰੋਹਰਿਹੂੰਨਬੁਲੈਹੈ੨੩॥॥
ਅੜੀਏ! ਮੇਰਾ ਕਿਹਾ ਮੰਨ ਕੇ ਸ੍ਰੀ ਕ੍ਰਿਸ਼ਨ ਕੋਲ ਚਲ, ਫਿਰ ਸ੍ਰੀ ਕ੍ਰਿਸ਼ਨ ਨਹੀਂ ਬੁਲਾਉਣਗੇ ॥੨੩॥
‘Come, listen to me and come, Sri Krishna is calling you.(23)
मान कहियो हमरो हरि पै चलु री बहुरो हरिहूं न बुलै है ॥२३॥
LINE 10
ਤੇਰੀਸਰਾਹਸਦੈਵਕਰੈਤ੍ਰਿਯਤੇਰੀਕਥਾਪਿਯਗਾਵਤਹੈ॥
ਹੇ ਇਸਤਰੀ (ਸਖੀ!) (ਉਹ) ਸਦਾ ਤੇਰੀ ਹੀ ਸਿਫ਼ਤ ਕਰਦੇ ਹਨ ਅਤੇ ਤੇਰੀ ਹੀ ਕਥਾ ਗਾਉਂਦੇ ਹਨ।
‘He always praises you, and to get your attention he plays the flute,
तेरी सराह सदैव करै त्रिय तेरी कथा पिय गावत है ॥
LINE 11
ਹਿਤਤੇਰੇਸਿੰਗਾਰਸਜੈਸਜਨੀਹਿਤਤੇਰੇਹੀਬੈਨਸਜਾਵਤਹੈ॥
ਤੇਰੇ ਲਈ ਹੀ ਸ਼ਿੰਗਾਰ ਕਰ ਕੇ ਸਜਦੇ ਹਨ ਅਤੇ ਤੇਰੇ ਲਈ ਹੀ ਬੰਸਰੀ ਵਜਾਉਂਦੇ ਹਨ।
And, for your sake, he is embellishing himself and blending his body with the sandalwood cream.’
हित तेरे सिंगार सजै सजनी हित तेरे ही बैन सजावत है ॥
LINE 12
ਹਿਤਤੇਰੇਹੀਚੰਦਨਗੌਘਨਸਾਰਦੋਊਘਸਿਅੰਗਲਗਾਵਤਹੈ॥
ਤੇਰੇ ਲਈ ਹੀ ਚੰਦਨ ਅਤੇ ਕਾਫੂਰ ਦੋਹਾਂ ਨੂੰ ਘਿਸਾ ਕੇ ਸ਼ਰੀਰ ਉਤੇ ਲਗਾਉਂਦੇ ਹਨ।
Sri Krishna’s soul was filched by Radha, the daughter of Brikhbhan,
हित तेरे ही चंदन गौ घनसार दोऊ घसि अंग लगावत है ॥
LINE 13
ਹਰਿਕੋਮਨੁਸ੍ਰੀਬ੍ਰਿਖਭਾਨਕੁਮਾਰਿਹਰਿਯੋਕਹੂੰਜਾਨਨਪਾਵਤਹੈ੨੪॥॥
ਸ੍ਰੀ ਕ੍ਰਿਸ਼ਨ ਦਾ ਮਨ ਬ੍ਰਿਖ ਭਾਨ ਦੀ ਪੁੱਤਰੀ ਨੇ ਹਰ ਲਿਆ ਹੈ, ਪਰ (ਇਸ ਗੱਲ ਦਾ) ਕਿਸੇ ਨੂੰ ਪਤਾ ਨਹੀਂ ਲਗਾ ਹੈ ॥੨੪॥
But nobody else could experience the perception.(24)
हरि को मनु स्री ब्रिखभान कुमारि हरियो कहूं जान न पावत है ॥२४॥
LINE 14
ਮੋਰਪਖਾਕੀਛਟਾਮਧੁਮੂਰਤਿਸੋਭਿਤਹੈਜਮੁਨਾਕੇਕਿਨਾਰੈ॥
ਮੋਰ ਪੰਖ ਦੀ ਚਮਕ ਨਾਲ ਸਜੀ ਹੋਈ ਮਿਠੀ ਸੂਰਤ ਜਮਨਾ ਦੇ ਕੰਢੇ ਉਤੇ ਸ਼ੁਭਾਇਮਾਨ ਹੈ।
Sri Krishna, the one emanating the sublime rays like the feathers of the peacock, was ensconced at the banks of Jamuna.
मोर पखा की छटा मधु मूरति सोभित है जमुना के किनारै ॥
LINE 15
ਬੂਝਤਬਾਤਬਿਹਾਲਭੇਬਲਭਬਾਲਚਲੋਜਹਾਲਾਲਬਿਹਾਰੈ॥
ਹੇ ਬਾਲਿਕਾ! ਗੱਲ ਨੂੰ ਸਮਝ, ਕ੍ਰਿਸ਼ਨ ਬੇਹਾਲ ਹੋ ਗਏ ਹਨ, ਉਥੇ ਚਲ ਜਿਥੇ ਲਾਲ (ਕ੍ਰਿਸ਼ਨ) ਵਿਚਰ ਰਿਹਾ ਹੈ।
Hearing about Sri Krishna the cowherd-boys became impatient and proceeded to the place.
बूझत बात बिहाल भे बलभ बाल चलो जहा लाल बिहारै ॥
LINE 16
ਰਾਧਿਕਾਮਾਧਵਕੀਬਤਿਯਾਸੁਨਿਕੈਅਕੁਲਾਇਉਠੀਡਰਡਾਰੈ॥
ਮਾਧਵ (ਸ੍ਰੀ ਕ੍ਰਿਸ਼ਨ) ਦੀਆਂ ਗੱਲਾਂ ਸੁਣ ਕੇ, ਨਿਸੰਗ ਜਿਹੀ ਬੇਤਾਬ ਹੋ ਕੇ ਉਠ ਖੜੋਤੀ।
And, learning all about Sri Krishna, Radha primed herself, and, getting rid of all the fears, she, as well, quickly walked along.
राधिका माधव की बतिया सुनि कै अकुलाइ उठी डर डारै ॥
LINE 17
ਯੌਸੁਨਿਬੈਨਚਲੀਤਜਿਐਨਰਹਿਯੋਨਹਿਮਾਨਮਨੋਜਕੇਮਾਰੈ੨੫॥॥
ਇਸ ਤਰ੍ਹਾਂ ਬੋਲ ਸੁਣ ਕੇ ਅਤੇ ਘਰ ਛਡ ਕੇ ਤੁਰ ਪਈ ਅਤੇ ਕਾਮ ਦੇਵ ਦੀ ਸਤਾਈ ਹੋਈ ਦਾ ਕੋਈ ਮਾਨ ਨਾ ਰਿਹਾ ॥੨੫॥
Discerning Sri Krishna, she had abandoned her home, and, in the wake of passion, forgotten her pride.(25)
यौ सुनि बैन चली तजि ऐन रहियो नहि मान मनोज के मारै ॥२५॥
LINE 18
ਮੋਤੀਕੇਅੰਗਬਿਰਾਜਤਭੂਖਨਮੋਤੀਕੇਬੇਸਰਕੀਛਬਬਾਢੀ॥
ਮੋਤੀ ਵਰਗੇ ਸ਼ਰੀਰ ਉਤੇ ਮੋਤੀ ਦੀ ਨੱਥ ਦਾ ਪਾਇਆ ਹੋਇਆ ਗਹਿਣਾ ਬਹੁਤ ਛਬੀ ਵਧਾ ਰਿਹਾ ਸੀ।
The pearly ornaments and the nose-stud enhanced her bodily grace.
मोती के अंग बिराजत भूखन मोती के बेसर की छब बाढी ॥
LINE 19
ਮੋਤੀਕੇਚੌਸਰਹਾਰਫਬੈਦੁਤਿਮੋਤਿਨਕੇਗਜਰਾਨਕੀਗਾਢੀ॥
ਮੋਤੀਆਂ ਦਾ ਚੌ-ਲੜਾ ਹਾਰ ਫਬ ਰਿਹਾ ਹੈ ਅਤੇ ਮੋਤੀਆਂ ਦੇ ਗਜਰਿਆਂ ਦੀ ਚਮਕ ਬਹੁਤ ਘਣੀ ਹੈ।
The pearly necklaces and bracelets were adding charm, and, holding the lotus flowers, she waited for Sri Krishna.
मोती के चौसर हार फबै दुति मोतिन के गजरान की गाढी ॥
LINE 20
ਰਾਧਿਕਾਮਾਧਵਕੌਜਮੁਨਾਤਟਕੰਜਗਹੇਕਰਿਜੋਵਤਿਠਾਢੀ॥
ਹੱਥ ਵਿਚ ਕਮਲ ਦਾ ਫੁਲ ਲੈ ਕੇ ਰਾਧਿਕਾ ਜਮਨਾ ਦੇ ਕੰਢੇ ਸ੍ਰੀ ਕ੍ਰਿਸ਼ਨ ਦੀ ਉਡੀਕ ਲਈ ਖੜੋਤੀ ਹੈ।
She looked like the rice-pudding emanating from the body of the
राधिका माधव कौ जमुना तट कंज गहे करि जोवति ठाढी ॥
LINE 21
ਛੀਰਕੇਸਾਗਰਕੋਮਥਿਕੈਮਨੌਚੰਦਕੋਚੀਰਸਭੈਤਨਕਾਢੀ੨੬॥॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਛੀਰ ਸਮੁੰਦਰ ਨੂੰ ਰਿੜਕ ਕੇ ਚੰਦ੍ਰਮਾ ਦੇ ਸਾਰੇ ਸ਼ਰੀਰ ਨੂੰ ਚੀਰ ਕੇ ਕਢਿਆ ਹੋਵੇ ॥੨੬॥
Moon which (the Moon) had been churned out of the sea.(26)
छीर के सागर को मथि कै मनौ चंद को चीर सभै तन काढी ॥२६॥
GURBANI.WORLD