ਪ੍ਰਭਾਤੀ ਮਹਲਾ ੧ ॥

ਰਾਗੁ ਪ੍ਰਭਾਤੀ ਗੁਰੂ ਨਾਨਕ ਦੇਵ ਜੀ ਅੰਗ 1329
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪ੍ਰਭਾਤੀਮਹਲਾ
Prabhaatee, First Mahalaa:
प्रभाती महला १ ॥
LINE 02
ਦਿਸਟਿਬਿਕਾਰੀਬੰਧਨਿਬਾਂਧੈਹਉਤਿਸਕੈਬਲਿਜਾਈ
ਮੈਂ ਉਸ ਬੰਦੇ ਤੋਂ ਕੁਰਬਾਨ ਜਾਂਦਾ ਹਾਂ ਜੇਹੜਾ (ਆਪਣੀ) ਵਿਕਾਰਾਂ ਵਲ ਜਾਂਦੀ ਸੁਰਤ ਨੂੰ (ਹਰਿ-ਨਾਮ ਸਿਮਰਨ ਦੀ) ਡੋਰੀ ਲਾਲ ਬੰਨ੍ਹ ਰੱਖਦਾ ਹੈ।
I am a sacrifice to that one who binds in bondage his evil and corrupted gaze.
दिसटि बिकारी बंधनि बांधै हउ तिस कै बलि जाई ॥
LINE 03
ਪਾਪਪੁੰਨਕੀਸਾਰਜਾਣੈਭੂਲਾਫਿਰੈਅਜਾਈ॥॥
(ਪਰ ਜੇਹੜਾ ਮਨੁੱਖ ਸਿਮਰਨ ਤੋਂ ਖੁੰਝ ਕੇ) ਭਲੇ ਬੁਰੇ ਕੰਮ ਦੇ ਭੇਤ ਨੂੰ ਨਹੀਂ ਸਮਝਦਾ, ਉਹ (ਜੀਵਨ ਦੇ ਸਹੀ ਰਸਤੇ ਤੋਂ) ਖੁੰਝਿਆ ਫਿਰਦਾ ਹੈ ਤੇ (ਜੀਵਨ) ਵਿਅਰਥ ਗਵਾਂਦਾ ਹੈ ॥੧॥
One who does not know the difference between vice and virtue wanders around uselessly. ||1||
पाप पुंन की सार न जाणै भूला फिरै अजाई ॥१॥
LINE 04
ਬੋਲਹੁਸਚੁਨਾਮੁਕਰਤਾਰ
ਕਰਤਾਰ ਦਾ ਸਦਾ ਕਾਇਮ ਰਹਿਣ ਵਾਲਾ ਨਾਮ (ਸਦਾ) ਸਿਮਰੋ।
Speak the True Name of the Creator Lord.
बोलहु सचु नामु करतार ॥
LINE 05
ਫੁਨਿਬਹੁੜਿਆਵਣਵਾਰ॥॥ਰਹਾਉ
(ਨਾਮ ਸਿਮਰਨ ਦੀ ਬਰਕਤਿ ਨਾਲ ਜਗਤ ਵਿਚ) ਮੁੜ ਮੁੜ ਜਨਮ ਲੈਣ ਦੀ ਵਾਰੀ ਨਹੀਂ ਆਵੇਗੀ ॥੧॥ ਰਹਾਉ ॥
Then, you shall never again have to come into this world. ||1||Pause||
फुनि बहुड़ि न आवण वार ॥१॥ रहाउ ॥
LINE 06
ਊਚਾਤੇਫੁਨਿਨੀਚੁਕਰਤੁਹੈਨੀਚਕਰੈਸੁਲਤਾਨੁ
(ਉਸ ਕਰਤਾਰ ਦਾ ਨਾਮ ਸਦਾ ਸਿਮਰੋ) ਜੋ ਉੱਚਿਆਂ ਤੋਂ ਨੀਵੇਂ ਕਰ ਦੇਂਦਾ ਹੈ ਤੇ ਨੀਵਿਆਂ (ਗਰੀਬਾਂ) ਨੂੰ ਬਾਦਸ਼ਾਹ ਬਣਾ ਦੇਂਦਾ ਹੈ।
The Creator transforms the high into the low, and makes the lowly into kings.
ऊचा ते फुनि नीचु करतु है नीच करै सुलतानु ॥
LINE 07
ਜਿਨੀਜਾਣੁਸੁਜਾਣਿਆਜਗਿਤੇਪੂਰੇਪਰਵਾਣੁ॥॥
ਜਿਨ੍ਹਾਂ ਬੰਦਿਆਂ ਨੇ ਉਸ (ਘਟ ਘਟ ਦੀ) ਜਾਣਨ ਵਾਲੇ ਪਰਮਾਤਮਾ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ (ਭਾਵ, ਉਸ ਨਾਲ ਡੂੰਘੀ ਸਾਂਝ ਪਾ ਲਈ ਹੈ) ਜਗਤ ਵਿਚ ਆਏ ਉਹੀ ਬੰਦੇ ਸਫਲ ਹਨ ਤੇ ਕਬੂਲ ਹਨ ॥੨॥
Those who know the All-knowing Lord are approved and certified as perfect in this world. ||2||
जिनी जाणु सुजाणिआ जगि ते पूरे परवाणु ॥२॥
LINE 08
ਤਾਕਉਸਮਝਾਵਣਜਾਈਐਜੇਕੋਭੂਲਾਹੋਈ
(ਪਰ ਜੀਵਾਂ ਦੇ ਕੀਹ ਵੱਸ?) ਉਸੇ ਜੀਵ ਨੂੰ ਮੱਤ ਦੇਣ ਦਾ ਜਤਨ ਕੀਤਾ ਜਾ ਸਕਦਾ ਹੈ ਜੇਹੜਾ (ਆਪ) ਕੁਰਾਹੇ ਪਿਆ ਹੋਵੇ,
If anyone is mistaken and fooled, you should go to instruct him.
ता कउ समझावण जाईऐ जे को भूला होई ॥
LINE 09
ਆਪੇਖੇਲਕਰੇਸਭਕਰਤਾਐਸਾਬੂਝੈਕੋਈ॥॥
(ਇਥੇ ਤਾਂ ਰਾਹੇ ਪੈਣ ਜਾਂ ਕੁਰਾਹੇ ਪੈਣ ਵਾਲਾ) ਸਾਰਾ ਹੀ ਤਮਾਸ਼ਾ ਕਰਤਾਰ ਆਪ ਹੀ ਕਰ ਰਿਹਾ ਹੈ-ਇਹ ਭੇਤ ਭੀ ਕੋਈ ਵਿਰਲਾ ਬੰਦਾ ਹੀ ਸਮਝਦਾ ਹੈ। (ਤੇ ਉਹ ਰਜ਼ਾ ਦੇ ਮਾਲਕ ਕਰਤਾਰ ਦਾ ਨਾਮ ਸਿਮਰਦਾ ਹੈ) ॥੩॥
The Creator Himself plays all the games; only a few understand this. ||3||
आपे खेल करे सभ करता ऐसा बूझै कोई ॥३॥
LINE 10
ਨਾਉਪ੍ਰਭਾਤੈਸਬਦਿਧਿਆਈਐਛੋਡਹੁਦੁਨੀਪਰੀਤਾ
ਅੰਮ੍ਰਿਤ ਵੇਲੇ ਹੀ (ਉੱਠ ਕੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਕਰਤਾਰ ਦਾ ਨਾਮ ਸਿਮਰਨਾ ਚਾਹੀਦਾ ਹੈ, ਮਾਇਆ ਦਾ ਮੋਹ ਤਿਆਗੋ (ਇਹ ਮੋਹ ਹੀ ਕਰਤਾਰ ਦੀ ਯਾਦ ਭੁਲਾਂਦਾ ਹੈ)।
Meditate on the Name, and the Word of the Shabad, in the early hours before dawn; leave your worldly entanglements behind.
नाउ प्रभातै सबदि धिआईऐ छोडहु दुनी परीता ॥
LINE 11
ਪ੍ਰਣਵਤਿਨਾਨਕਦਾਸਨਿਦਾਸਾਜਗਿਹਾਰਿਆਤਿਨਿਜੀਤਾ੪੯॥॥॥
ਕਰਤਾਰ ਦੇ ਸੇਵਕਾਂ ਦਾ ਸੇਵਕ ਨਾਨਕ ਬੇਨਤੀ ਕਰਦਾ ਹੈ ਕਿ ਜੇਹੜਾ ਬੰਦਾ (ਮਾਇਆ ਦਾ ਮੋਹ ਤਿਆਗ ਕੇ) ਜਗਤ ਵਿਚ ਨਿਮ੍ਰਤਾ ਨਾਲ ਜ਼ਿੰਦਗੀ ਗੁਜ਼ਾਰਦਾ ਹੈ, ਉਸੇ ਨੇ ਹੀ (ਜੀਵਨ ਦੀ ਬਾਜ਼ੀ) ਜਿੱਤੀ ਹੈ ॥੪॥੯॥
Prays Nanak, the slave of God's slaves: the world loses, and he wins. ||4||9||
प्रणवति नानक दासनि दासा जगि हारिआ तिनि जीता ॥४॥९॥
GURBANI.WORLD