ਸਲੋਕੁਮਃ੩॥
Shalok, Third Mahalaa:
सलोकु मः ३ ॥
ਜਿਨਿਗੁਰੁਗੋਪਿਆਆਪਣਾਤਿਸੁਠਉਰਨਠਾਉ॥
ਜਿਸ ਮਨੁੱਖ ਨੇ ਆਪਣੇ ਸਤਿਗੁਰੂ ਦੀ ਨਿੰਦਾ ਕੀਤੀ ਹੈ, ਉਸ ਨੂੰ ਨਾ ਥਾਂ ਨਾਹ ਖਿੱਤਾ।
Those who do not affirm their Guru shall have no home or place of rest.
जिनि गुरु गोपिआ आपणा तिसु ठउर न ठाउ ॥
ਹਲਤੁਪਲਤੁਦੋਵੈਗਏਦਰਗਹਨਾਹੀਥਾਉ॥
ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਗਵਾਚ ਜਾਂਦੇ ਹਨ, ਹਰੀ ਦੀ ਦਰਗਾਹ ਵਿਚ (ਭੀ) ਥਾਂ ਨਹੀਂ ਸੂ ਮਿਲਦੀ।
They lose both this world and the next; they have no place in the Court of the Lord.
हलतु पलतु दोवै गए दरगह नाही थाउ ॥
ਓਹਵੇਲਾਹਥਿਨਆਵਈਫਿਰਿਸਤਿਗੁਰਲਗਹਿਪਾਇ॥
(ਅਜਿਹੇ ਬੰਦਿਆਂ ਨੂੰ) ਫੇਰ ਉਹ ਮੌਕਾ ਨਹੀਂ ਮਿਲਦਾ ਕਿ ਸਤਿਗੁਰੂ ਦੀ ਚਰਨੀਂ ਲੱਗ ਸਕਣ,
This opportunity to bow at the Feet of the True Guru shall never come again.
ओह वेला हथि न आवई फिरि सतिगुर लगहि पाइ ॥
ਸਤਿਗੁਰਕੀਗਣਤੈਘੁਸੀਐਦੁਖੇਦੁਖਿਵਿਹਾਇ॥
(ਕਿਉਂਕਿ) ਸਤਿਗੁਰੂ ਦੀ ਨਿੰਦਾ ਕਰਨ ਵਿਚ (ਇਕ ਵਾਰੀ ਜੇ) ਖੁੰਝ ਜਾਈਏ ਤਾਂ ਨਿਰੋਲ ਦੁੱਖਾਂ ਵਿਚ ਹੀ ਉਮਰ ਬੀਤਦੀ ਹੈ।
If they miss out on being counted by the True Guru, they shall pass their lives in pain and misery.
सतिगुर की गणतै घुसीऐ दुखे दुखि विहाइ ॥
ਸਤਿਗੁਰੁਪੁਰਖੁਨਿਰਵੈਰੁਹੈਆਪੇਲਏਜਿਸੁਲਾਇ॥
(ਪਰ) ਮਰਦ (ਭਾਵ, ਸੂਰਮਾ) ਸਤਿਗੁਰੂ (ਅਜਿਹਾ) ਨਿਰਵੈਰ ਹੈ ਕਿ ਉਸ (ਨਿੰਦਕ) ਨੂੰ ਭੀ ਆਪੇ (ਭਾਵ, ਆਪਣੇ ਆਪ ਮਿਹਰ ਕਰ ਕੇ ਚਰਨੀਂ) ਲਾ ਲੈਂਦਾ ਹੈ,
The True Guru, the Primal Being, has no hatred or vengeance; He unites with Himself those with whom He is pleased.
सतिगुरु पुरखु निरवैरु है आपे लए जिसु लाइ ॥
ਨਾਨਕਦਰਸਨੁਜਿਨਾਵੇਖਾਲਿਓਨੁਤਿਨਾਦਰਗਹਲਏਛਡਾਇ॥੧॥
ਤੇ ਹੇ ਨਾਨਕ! ਜਿਨ੍ਹਾਂ ਨੂੰ ਹਰੀ, ਗੁਰੂ ਦਾ ਦਰਸ਼ਨ ਕਰਾਉਂਦਾ ਹੈ, ਉਹਨਾਂ ਨੂੰ ਦਰਗਾਹ ਵਿਚ ਛੁਡਾ ਲੈਂਦਾ ਹੈ ॥੧॥
O Nanak, those who behold the Blessed Vision of His Darshan, are emancipated in the Court of the Lord. ||1||
नानक दरसनु जिना वेखालिओनु तिना दरगह लए छडाइ ॥१॥
GURBANI.WORLD