LINE 01
ਚੌਪਈ॥
ਚੌਪਈ:
चौपई ॥
LINE 02
ਹੰਸਕੇਤੁਤਬਤਾਹਿਸਿਧਾਨਾ॥
ਤਦ ਹੰਸ ਕੇਤੁ ਰਾਜਾ ਉਥੋਂ ਨੂੰ ਚਲ ਪਿਆ
हंस केतु तब ताहि सिधाना ॥
LINE 03
ਨਿਰਖਿਸੁਤਾਤਰਮਿਤ੍ਰਕਡਰਾਨਾ॥
ਅਤੇ ਪੁੱਤਰੀ ਦੇ ਹੇਠਾਂ ਲੋਥ ਵੇਖ ਕੇ ਡਰ ਗਿਆ।
निरखि सुता तर मित्रक डराना ॥
LINE 04
ਕਹਸਿਕੁਅਰਿਇਹਕਸਿਤੁਹਿਕਰਾ॥
(ਉਸ ਨੇ) ਰਾਜ ਕੁਮਾਰੀ ਨੂੰ ਕਿਹਾ ਕਿ ਤੂੰ ਇਹ ਕਿਸ ਲਈ ਕੀਤਾ ਹੈ
कहसि कुअरि इह कसि तुहि करा ॥
LINE 05
ਬਿਨੁਪਰਾਧਯਾਕੋਜਿਯਹਰਾ੨੧॥॥
ਅਤੇ ਬਿਨਾ ਕਸੂਰ ਦੇ ਇਸ ਨੂੰ ਜਾਨੋ ਮਾਰ ਦਿੱਤਾ ਹੈ ॥੨੧॥
बिनुपराध या को जिय हरा ॥२१॥
LINE 06
ਚਿੰਤਾਮਨਿਮੁਹਿਮੰਤ੍ਰਸਿਖਾਯੋ॥
(ਰਾਜ ਕੁਮਾਰੀ ਨੇ ਉੱਤਰ ਦਿੱਤਾ ਕਿ ਬ੍ਰਾਹਮਣ ਨੇ) ਮੈਨੂੰ ਚਿੰਤਾਮਣੀ ਮੰਤਰ ਸਿਖਾਇਆ ਹੈ
चिंतामनि मुहि मंत्र सिखायो ॥
LINE 07
ਬਹੁਬਿਧਿਮਿਸ੍ਰਉਪਦੇਸਦ੍ਰਿੜਾਯੋ॥
ਅਤੇ ਮਿਸ਼ਰ ਨੇ ਬਹੁਤ ਢੰਗਾਂ ਨਾਲ ਉਪਦੇਸ਼ ਦ੍ਰਿੜ੍ਹ ਕਰਾਇਆ ਹੈ
बहु बिधि मिस्र उपदेस द्रिड़ायो ॥
LINE 08
ਜੌਇਹਰੂਪਕੁਅਰਤੈਮਰਿਹੈ॥
ਕਿ ਜੇ ਰੂਪ ਕੁੰਵਰ ਨੂੰ ਤੂੰ ਮਾਰ ਦੇਵੇਂ,
जौ इह रूप कुअर तै मरि है ॥
LINE 09
ਤਬਸਭਕਾਜਤਿਹਾਰੌਸਰਿਹੈ੨੨॥॥
ਤਾਂ ਤੇਰੇ ਸਾਰੇ ਕਾਰਜ ਸੰਵਰ ਜਾਣਗੇ ॥੨੨॥
तब सभ काज तिहारौ सरि है ॥२२॥
LINE 10
ਤਾਤੇਮੈਯਾਕੋਗਹਿਮਾਰਾ॥
ਇਸ ਲਈ ਮੈਂ ਇਸ ਨੂੰ ਪਕੜ ਕੇ ਮਾਰ ਦਿੱਤਾ ਹੈ।
ता ते मै या को गहि मारा ॥
LINE 11
ਸੁਨਹੁਪਿਤਾਤੁਮਬਚਨਹਮਾਰਾ॥
ਹੇ ਪਿਤਾ ਜੀ! ਤੁਸੀਂ ਮੇਰੀ ਗੱਲ ਸੁਣੋ।
सुनहु पिता तुम बचन हमारा ॥
LINE 12
ਸਾਧੋਮੰਤ੍ਰਬੈਠਯਾਪਰਮੈ॥
ਇਸ (ਲੋਥ) ਉਤੇ ਬੈਠ ਕੇ ਮੈਂ ਮੰਤਰ ਸਾਧਿਆ ਹੈ।
साधो मंत्र बैठ या पर मै ॥
LINE 13
ਜੋਜਾਨਿਹਿਸੋਕਰਹੁਅਬੈਤੈ੨੩॥॥
ਹੁਣ ਜੋ ਤੁਸੀਂ ਠੀਕ ਸਮਝੋ, ਉਹੀ ਕਰੋ ॥੨੩॥
जो जानिहि सो करहु अबै तै ॥२३॥
LINE 14
ਹੰਸਕੇਤੁਨ੍ਰਿਪਕੋਪਭਰਾਤਬ॥
ਹੰਸ ਕੇਤੁ ਰਾਜੇ ਨੇ ਜਦ ਪੁੱਤਰੀ ਦਾ ਬਚਨ
हंस केतु न्रिप कोप भरा तब ॥
LINE 15
ਬਚਨਸੁਤਾਕੌਸ੍ਰਵਨਸੁਨਾਜਬ॥
ਕੰਨਾਂ ਨਾਲ ਸੁਣਿਆ ਤਦ ਕ੍ਰੋਧ ਨਾਲ ਭਰ ਗਿਆ।
बचन सुता कौ स्रवन सुना जब ॥
LINE 16
ਹ੍ਯਾਂਲ੍ਰਯਾਵਹੁਾਂਤਿਹਮਿਸ੍ਰਪਕਰਿਕੈ॥
ਉਸ ਮਿਸ਼ਰ ਨੂੰ ਪਕੜ ਕੇ ਇਥੇ ਲਿਆਓ
ह्यां ल्रयावहुां तिह मिस्र पकरि कै ॥
LINE 17
ਜੋਐਸੇਗਯੋਮੰਤ੍ਰਸਿਖਰਿਕੈ੨੪॥॥
ਜੋ ਅਜਿਹਾ ਮੰਤਰ ਸਿਖਾ ਕੇ ਗਿਆ ਹੈ ॥੨੪॥
जो ऐसे गयो मंत्र सिखरि कै ॥२४॥
LINE 18
ਸੁਨਿਭ੍ਰਿਤਬਚਨਉਤਾਇਲਧਾਏ॥
(ਰਾਜੇ ਦਾ) ਬਚਨ ਸੁਣ ਕੇ ਸੇਵਕ ਕਾਹਲੀ ਨਾਲ ਭਜ ਪਏ
सुनि भ्रित बचन उताइल धाए ॥
LINE 19
ਤਿਹਮਿਸ੍ਰਹਿਨ੍ਰਿਪਪਹਿਗਹਿਲ੍ਯਾਏ॥
ਅਤੇ ਉਸ ਮਿਸ਼ਰ ਨੂੰ ਰਾਜੇ ਕੋਲ ਪਕੜ ਲਿਆਏ।
तिह मिस्रहि न्रिप पहि गहि ल्याए ॥
LINE 20
ਤਾਕਹਅਧਿਕਜਾਤਨਾਦਿਯਾ॥
ਉਸ ਨੂੰ (ਸਾਰਿਆਂ ਨੇ) ਬਹੁਤ ਦੰਡ ਦਿੱਤਾ (ਅਤੇ ਫਿਟਕਾਰਿਆ ਕਿ)
ता कह अधिक जातना दिया ॥
LINE 21
ਕਰਮਚੰਡਾਰਬਿਪ੍ਰਹੈਕਿਯਾ੨੫॥॥
ਬ੍ਰਾਹਮਣ ਨੇ ਚੰਡਾਲ ਵਾਲਾ ਕਰਮ ਕੀਤਾ ਹੈ ॥੨੫॥
करम चंडार बिप्र है किया ॥२५॥
LINE 22
ਸੁਨਿਬਚਮਿਸ੍ਰਅਚੰਭੈਰਹਾ॥
(ਇਹ) ਬਚਨ ਸੁਣ ਕੇ ਮਿਸ਼ਰ ਹੈਰਾਨ ਹੋ ਗਿਆ
सुनि बच मिस्र अचंभै रहा ॥
LINE 23
ਤ੍ਰਾਹਿਤ੍ਰਾਹਿਰਾਜਾਤਨਕਹਾ॥
ਅਤੇ ਰਾਜੇ ਪ੍ਰਤਿ 'ਤ੍ਰਾਹ ਤ੍ਰਾਹ' ਕਹਿਣ ਲਗਾ।
त्राहि त्राहि राजा तन कहा ॥
LINE 24
ਮੈਪ੍ਰਭੁਕਰਮਨਐਸਾਕਿਯਾ॥
ਹੇ ਰਾਜਨ! ਮੈਂ ਅਜਿਹਾ ਕਰਮ ਨਹੀਂ ਕੀਤਾ
मै प्रभु करम न ऐसा किया ॥
LINE 25
ਤਵਦੁਹਿਤਾਕਹਮੰਤ੍ਰਨਦਿਯਾ੨੬॥॥
ਅਤੇ ਤੁਹਾਡੀ ਪੁੱਤਰੀ ਨੂੰ ਮੰਤਰ ਨਹੀਂ ਦਿੱਤਾ ॥੨੬॥
तव दुहिता कह मंत्र न दिया ॥२६॥
LINE 26
ਤਬਲਗਿਰਾਜਕੁਅਰਿਤਹਆਈ॥
ਤਦ ਤਕ ਰਾਜ ਕੁਮਾਰੀ ਉਥੇ ਆ ਗਈ
तब लगि राज कुअरि तह आई ॥
LINE 27
ਦਿਜਬਰਕੇਪਾਇਨਲਪਟਾਈ॥
ਅਤੇ ਬ੍ਰਾਹਮਣ ਦੇ ਪੈਰਾਂ ਨਾਲ ਲਿਪਟ ਗਈ
दिजबर के पाइन लपटाई ॥
LINE 28
ਤੁਮਸੁਮੰਤ੍ਰਜੋਹਮਹਿਸਿਖਾਯੋ॥
(ਅਤੇ ਕਿਹਾ) ਤੁਸੀਂ ਜੋ ਮੰਤਰ ਮੈਨੂੰ ਸਿਖਾਇਆ ਸੀ,
तुम सु मंत्र जो हमहि सिखायो ॥
LINE 29
ਤਾਹੀਬਿਧਿਮੈਜਾਪਕਮਾਯੋ੨੭॥॥
ਉਸੇ ਵਿਧੀ ਅਨੁਸਾਰ ਮੈਂ ਜਾਪ ਕੀਤਾ ਹੈ ॥੨੭॥
ताही बिधि मै जाप कमायो ॥२७॥
GURBANI.WORLD