ਕਬਿਤੁ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 909
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਤੁ॥
ਕਬਿੱਤ:
Kabit
कबितु ॥
LINE 02
ਲਾਬੀਲਾਬੀਸਾਲਜਹਾਊਚੇਬਟਤਾਲਤਹਾਐਸੀਠੌਰਤਪਕੋਪਧਾਰੈਐਸੋਕੌਨਹੈ॥
ਜਿਥੇ ਲੰਬੇ ਲੰਬੇ ਸਾਲ ਦੇ ਬ੍ਰਿਛ ਸਨ, ਉਥੇ ਉੱਚੇ ਉੱਚੇ ਕੰਢਿਆ ਵਾਲੇ ਤਾਲਾਬ ਸਨ। ਅਜਿਹੇ ਸਥਾਨ ਉਤੇ ਤਪ ਕਰਨ ਲਈ ਪਧਾਰਿਆ, ਅਜਿਹਾ ਕੌਣ ਹੈ?
The laudability of this jungle makes (god) Indra’s garden Who is there, who could meditate quietly in such a jungle,
लाबी लाबी साल जहा ऊचे बट ताल तहा ऐसी ठौर तप को पधारै ऐसो कौन है ॥
LINE 03
ਜਾਕੀਪ੍ਰਭਾਦੇਖਿਪ੍ਰਭਾਖਾਡਵਕੀਫੀਕੀਲਾਗੈਨੰਦਨਨਿਹਾਰਿਬਨਐਸੋਭਜੈਮੌਨਹੈ॥
ਜਿਸ ਦੀ ਸ਼ੋਭਾ ਨੂੰ ਵੇਖ ਕੇ ਇੰਦਰ ਦੇ ਬਾਗ਼ ('ਖਾਂਡਵ') ਦੀ ਸ਼ੋਭਾ ਫਿਕੀ ਲਗਦੀ ਹੋਵੇ। (ਇਸ ਨੂੰ) ਨੰਦਨ ਬਾਗ਼ ਵੇਖ ਕੇ ਚੁਪ ਧਾਰਨ ਕਰ ਲੈਂਦਾ ਹੈ।
Which is abounded (with trees) like the stars in the sky?
जा की प्रभा देखि प्रभा खाडव की फीकी लागै नंदन निहारि बन ऐसो भजै मौन है ॥
LINE 04
ਤਾਰਨਕੀਕਹਾਨੈਕੁਨਭਨਨਿਹਾਰਿਯੋਜਾਇਸੂਰਜਕੀਜੋਤਿਤਹਾਚੰਦ੍ਰਕੀਨਜੌਨਹੈ॥
ਉਥੇ ਤਾਰਿਆਂ ਦੀ ਕੀ ਬਸਾਤ, ਆਕਾਸ਼ ਵੀ ਜ਼ਰਾ ਜਿੰਨਾ ਵੇਖਿਆ ਨਹੀਂ ਜਾ ਸਕਦਾ। ਉਥੇ ਨਾ ਸੂਰਜ ਦੀ ਰੌਸ਼ਨੀ ਹੈ ਅਤੇ ਨਾ ਹੀ ਚੰਦ੍ਰਮਾ ਦੀ ਚਾਂਦਨੀ (ਦਿਸਦੀ ਹੈ)।
Neither there could come the Sunrays, nor the Moonlight enters Neither there were the gods visible, nor were seen the demons.
तारन की कहा नैकु नभ न निहारियो जाइ सूरज की जोति तहा चंद्र की न जौन है ॥
LINE 05
ਦੇਵਨਨਿਹਾਰਿਯੋਦੈਤਕੋਊਨਬਿਹਾਰਿਯੋਜਹਾਪੰਛੀਕੀਨਗੰਮ੍ਰਯਤਹਾਚੀਟੀਕੋਨਗੌਨਹੈ੭੯॥॥
ਉਥੇ ਨਾ ਕੋਈ ਦੇਵਤਾ ਦਿਸਦਾ ਹੈ ਅਤੇ ਨਾ ਕੋਈ ਦੈਂਤ ਵਿਚਰਦਾ ਹੈ। ਉਥੇ ਨਾ ਕੋਈ ਪੰਛੀ ਪਹੁੰਚ ਸਕਦਾ ਹੈ ਅਤੇ ਨਾ ਹੀ ਕੀੜੀ ਜਾ ਸਕਦੀ ਹੈ ॥੭੯॥
Neither it was approachable to the birds, nor the insects could trod in.(79)
देव न निहारियो दैत कोऊ न बिहारियो जहा पंछी की न गंम्रय तहा चीटी को न गौन है ॥७९॥
GURBANI.WORLD