ਸਿਰੀਰਾਗੁ ਮਹਲਾ ੩ ॥

ਸਿਰੀ ਰਾਗੁ ਗੁਰੂ ਅਮਰਦਾਸ ਜੀ ਅੰਗ 28
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਿਰੀਰਾਗੁਮਹਲਾ੩॥
Siree Raag, Third Mahalaa:
सिरीरागु महला ३ ॥
LINE 02
ਜਿਨੀਇਕਮਨਿਨਾਮੁਧਿਆਇਆਗੁਰਮਤੀਵੀਚਾਰਿ॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਦੀ ਰਾਹੀਂ (ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਕੇ ਨਾਮ ਨੂੰ ਇਕਾਗ੍ਰ ਮਨ ਨਾਲ ਸਿਮਰਿਆ ਹੈ,
Those who meditate single-mindedly on the Naam, and contemplate the Teachings of the Guru
जिनी इक मनि नामु धिआइआ गुरमती वीचारि ॥
LINE 03
ਤਿਨਕੇਮੁਖਸਦਉਜਲੇਤਿਤੁਸਚੈਦਰਬਾਰਿ॥
ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰਬਾਰ ਵਿਚ ਉਹ ਸਦਾ ਸੁਰਖ਼ਰੂ ਹੁੰਦੇ ਹਨ।
-their faces are forever radiant in the Court of the True Lord.
तिन के मुख सद उजले तितु सचै दरबारि ॥
LINE 04
ਓਇਅੰਮ੍ਰਿਤੁਪੀਵਹਿਸਦਾਸਦਾਸਚੈਨਾਮਿਪਿਆਰਿ੧॥॥
ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਦੀ ਰਾਹੀਂ ਸਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ ॥੧॥
They drink in the Ambrosial Nectar forever and ever, and they love the True Name. ||1||
ओइ अंम्रितु पीवहि सदा सदा सचै नामि पिआरि ॥१॥
LINE 05
ਭਾਈਰੇਗੁਰਮੁਖਿਸਦਾਪਤਿਹੋਇ॥
ਹੇ ਭਾਈ! ਗੁਰੂ ਦੀ ਸਰਨ ਪਿਆਂ ਸਦਾ ਇੱਜ਼ਤ ਮਿਲਦੀ ਹੈ।
O Siblings of Destiny, the Gurmukhs are honored forever.
भाई रे गुरमुखि सदा पति होइ ॥
LINE 06
ਹਰਿਹਰਿਸਦਾਧਿਆਈਐਮਲੁਹਉਮੈਕਢੈਧੋਇ੧॥॥ਰਹਾਉ॥
(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। (ਗੁਰੂ ਮਨੁੱਖ ਦੇ ਮਨ ਵਿਚੋਂ) ਹਉਮੈ ਦੀ ਮੈਲ ਧੋ ਕੇ ਕੱਢ ਦੇਂਦਾ ਹੈ ॥੧॥ ਰਹਾਉ ॥
They meditate forever on the Lord, Har, Har, and they wash off the filth of egotism. ||1||Pause||
हरि हरि सदा धिआईऐ मलु हउमै कढै धोइ ॥१॥ रहाउ ॥
LINE 07
ਮਨਮੁਖਨਾਮੁਨਜਾਣਨੀਵਿਣੁਨਾਵੈਪਤਿਜਾਇ॥
(ਪਰ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦੇ। ਨਾਮ ਤੋਂ ਬਿਨਾ ਉਹਨਾਂ ਦੀ ਇੱਜ਼ਤ ਚਲੀ ਜਾਂਦੀ ਹੈ।
The self-willed manmukhs do not know the Naam. Without the Name, they lose their honor.
मनमुख नामु न जाणनी विणु नावै पति जाइ ॥
LINE 08
ਸਬਦੈਸਾਦੁਨਆਇਓਲਾਗੇਦੂਜੈਭਾਇ॥
ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਆਉਂਦਾ, (ਇਸ ਵਾਸਤੇ) ਉਹ (ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ ਪਿਆਰ ਵਿਚ ਮਸਤ ਰਹਿੰਦੇ ਹਨ।
They do not savor the Taste of the Shabad; they are attached to the love of duality.
सबदै सादु न आइओ लागे दूजै भाइ ॥
LINE 09
ਵਿਸਟਾਕੇਕੀੜੇਪਵਹਿਵਿਚਿਵਿਸਟਾਸੇਵਿਸਟਾਮਾਹਿਸਮਾਇ੨॥॥
ਉਹ ਬੰਦੇ (ਵਿਕਾਰਾਂ ਦੇ) ਗੰਦ ਵਿਚ ਲੀਨ ਰਹਿ ਕੇ ਗੰਦ ਦੇ ਕੀੜਿਆਂ ਵਾਂਗ (ਵਿਕਾਰਾਂ ਦੇ) ਗੰਦ ਵਿਚ ਹੀ ਪਏ ਰਹਿੰਦੇ ਹਨ ॥੨॥
They are worms in the filth of manure. They fall into manure, and into manure they are absorbed. ||2||
विसटा के कीड़े पवहि विचि विसटा से विसटा माहि समाइ ॥२॥
LINE 10
ਤਿਨਕਾਜਨਮੁਸਫਲੁਹੈਜੋਚਲਹਿਸਤਿਗੁਰਭਾਇ॥
ਜੇਹੜੇ ਮਨੁੱਖ ਗੁਰੂ ਦੇ ਪ੍ਰੇਮ ਵਿਚ ਜੀਵਨ ਬਿਤੀਤ ਕਰਦੇ ਹਨ ਉਹਨਾਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ,
Fruitful are the lives of those who walk in harmony with the Will of the True Guru.
तिन का जनमु सफलु है जो चलहि सतिगुर भाइ ॥
LINE 11
ਕੁਲੁਉਧਾਰਹਿਆਪਣਾਧੰਨੁਜਣੇਦੀਮਾਇ॥
ਉਹ ਆਪਣਾ ਸਾਰਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦੇ ਹਨ, ਉਹਨਾਂ ਦੀ ਜੰਮਣ ਵਾਲੀ ਮਾਂ ਸੋਭਾ ਖੱਟਦੀ ਹੈ।
Their families are saved; blessed are the mothers who gave birth to them.
कुलु उधारहि आपणा धंनु जणेदी माइ ॥
LINE 12
ਹਰਿਹਰਿਨਾਮੁਧਿਆਈਐਜਿਸਨਉਕਿਰਪਾਕਰੇਰਜਾਇ੩॥॥
(ਇਸ ਵਾਸਤੇ, ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਪਰ ਉਹੀ ਮਨੁੱਖ ਨਾਮ ਸਿਮਰਦਾ ਹੈ) ਜਿਸ ਉੱਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਮਿਹਰ ਕਰਦਾ ਹੈ ॥੩॥
By His Will He grants His Grace; those who are so blessed, meditate on the Name of the Lord, Har, Har. ||3||
हरि हरि नामु धिआईऐ जिस नउ किरपा करे रजाइ ॥३॥
LINE 13
ਜਿਨੀਗੁਰਮੁਖਿਨਾਮੁਧਿਆਇਆਵਿਚਹੁਆਪੁਗਵਾਇ॥
ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ,
The Gurmukhs meditate on the Naam; they eradicate selfishness and conceit from within.
जिनी गुरमुखि नामु धिआइआ विचहु आपु गवाइ ॥
LINE 14
ਓਇਅੰਦਰਹੁਬਾਹਰਹੁਨਿਰਮਲੇਸਚੇਸਚਿਸਮਾਇ॥
ਉਹ ਬੰਦੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਉਸੇ ਦਾ ਰੂਪ ਬਣ ਕੇ ਅੰਦਰੋਂ ਬਾਹਰੋਂ ਪਵਿਤ੍ਰ ਹੋ ਜਾਂਦੇ ਹਨ (ਭਾਵ, ਉਹਨਾਂ ਦਾ ਆਤਮਕ ਜੀਵਨ ਪਵਿਤ੍ਰ ਹੋ ਜਾਂਦਾ ਹੈ, ਤੇ ਉਹ ਖ਼ਲਕਤ ਨਾਲ ਭੀ ਵਰਤਣ-ਵਿਹਾਰ ਸੁਚੱਜਾ ਰੱਖਦੇ ਹਨ)।
They are pure, inwardly and outwardly; they merge into the Truest of the True.
ओइ अंदरहु बाहरहु निरमले सचे सचि समाइ ॥
LINE 15
ਨਾਨਕਆਏਸੇਪਰਵਾਣੁਹਹਿਜਿਨਗੁਰਮਤੀਹਰਿਧਿਆਇ੪੫੩੮॥॥॥॥
ਹੇ ਨਾਨਕ! ਜਗਤ ਵਿਚ ਆਏ (ਜੰਮੇ) ਉਹੀ ਬੰਦੇ ਕਬੂਲ ਹਨ ਜਿਨ੍ਹਾਂ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ॥੪॥੫॥੩੮॥
O Nanak, blessed is the coming of those who follow the Guru's Teachings and meditate on the Lord. ||4||5||38||
नानक आए से परवाणु हहि जिन गुरमती हरि धिआइ ॥४॥५॥३८॥
GURBANI.WORLD