ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1303
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਇਸਕਤੰਬੋਲਸਹਿਰਜਹਸੋਹੈ॥
ਇਸਕ ਤੰਬੋਲ ਨਾਂ ਦਾ ਸ਼ਹਿਰ ਜਿਥੇ ਸ਼ੋਭਦਾ ਸੀ
इसक तंबोल सहिर जह सोहै ॥
LINE 03
ਇਸਕਤੰਬੋਲਨਰਿਸਤਹਕੋਹੈ॥
ਉਥੇ ਇਸਕ ਤੰਬੋਲ ਨਾਂ ਦਾ ਰਾਜਾ ਰਾਜ ਕਰਦਾ ਸੀ।
इसक तंबोल नरिस तह को है ॥
LINE 04
ਇਸਕਪੇਚਦੇਤਾਕੀਰਾਨੀ॥
ਉਸ ਦੀ ਰਾਣੀ ਇਸਕਪੇਚ ਦੇ (ਦੇਈ) ਸੀ,
इसकपेच दे ता की रानी ॥
LINE 05
ਸੁੰਦਰਿਦੇਸਦੇਸਮਹਿਜਾਨੀ੧॥॥
ਜੋ ਦੇਸ ਦੇਸਾਂਤਰਾਂ ਵਿਚ ਸੁੰਦਰ ਮੰਨੀ ਜਾਂਦੀ ਸੀ ॥੧॥
सुंदरि देस देस महि जानी ॥१॥
LINE 06
ਕਾਜੀਬਸਤਏਕਤਹਭਾਰੋ॥
ਉਥੇ ਇਕ ਵੱਡਾ ਕਾਜ਼ੀ ਰਹਿੰਦਾ ਸੀ।
काजी बसत एक तह भारो ॥
LINE 07
ਆਰਫਦੀਨਨਾਮਉਜਿਯਾਰੋ॥
ਉਸ ਦਾ ਉਜਲਾ ਨਾਮ ਆਰਫ਼ ਦੀਨ ਸੀ।
आरफ दीन नाम उजियारो ॥
LINE 08
ਸੁਤਾਜੇਬਤੁਲਨਿਸਾਤਵਨਕੀ॥
ਉਸ ਦੀ ਜ਼ੇਬਤੁਲ ਨਿਸਾ ਨਾਂ ਦੀ ਪੁੱਤਰੀ ਸੀ
सुता जेबतुल निसा तवन की ॥
LINE 09
ਸਸਿਕੀਸੀਦੁਤਿਲਗਤਜਵਨਕੀ੨॥॥
ਜਿਸ ਦੀ ਛਬੀ ਚੰਦ੍ਰਮਾ ਵਰਗੀ ਲਗਦੀ ਸੀ ॥੨॥
ससि की सी दुति लगत जवन की ॥२॥
LINE 10
ਤਹਗੁਲਜਾਰਰਾਇਇਕਨਾਮਾ॥
ਉਥੇ ਗੁਲਜ਼ਾਰ ਰਾਇ ਨਾਂ ਦਾ ਇਕ (ਵਿਅਕਤੀ) ਸੀ
तह गुलजार राइ इक नामा ॥
LINE 11
ਥਕਿਤਰਹਤਨਿਰਖਤਜਿਹਬਾਮਾ॥
ਜਿਸ ਨੂੰ ਵੇਖ ਕੇ ਇਸਤਰੀਆਂ ਥਕੀਆਂ ਰਹਿ ਜਾਂਦੀਆਂ ਸਨ।
थकित रहत निरखत जिह बामा ॥
LINE 12
ਸੋਕਾਜੀਕੀਸੁਤਾਨਿਹਾਰਾ॥
(ਜਦ) ਉਸ ਨੂੰ ਕਾਜ਼ੀ ਦੀ ਪੁੱਤਰੀ ਨੇ ਵੇਖਿਆ
सो काजी की सुता निहारा ॥
LINE 13
ਮਦਨਬਾਨਤਹਤਾਹਿਪ੍ਰਹਾਰਾ੩॥॥
ਤਾਂ ਉਸ ਨੂੰ ਕਾਮ ਨੇ ਬਾਣ ਮਾਰਿਆ ॥੩॥
मदन बान तह ताहि प्रहारा ॥३॥
LINE 14
ਹਿਤੂਜਾਨਿਇਕਸਖੀਬੁਲਾਈ॥
ਹਿਤੂ ਜਾਣ ਕੇ (ਉਸ ਨੇ) ਇਕ ਸਖੀ ਨੂੰ ਬੁਲਾਇਆ
हितू जानि इक सखी बुलाई ॥
LINE 15
ਤਾਕਹਕਹਾਭੇਦਸਮਝਾਈ॥
ਅਤੇ ਉਸ ਨੂੰ (ਸਾਰਾ) ਭੇਦ ਕਹਿ ਕੇ ਸਮਝਾਇਆ।
ता कह कहा भेद समझाई ॥
LINE 16
ਜੌਤਾਕਹਤੈਮੋਹਿਮਿਲਾਵੈਂ॥
ਜੇ ਤੂੰ ਉਸ ਨੂੰ ਮੈਨੂੰ ਮਿਲਾ ਦੇਵੇਂ,
जौ ता कह तै मोहि मिलावैं ॥
LINE 17
ਮੁਖਮਾਗੈਸੋਈਬਰੁਪਾਵੈਂ੪॥॥
ਤਾਂ ਮੂੰਹ ਮੰਗਿਆ ਵਰ (ਇਨਾਮ) ਪ੍ਰਾਪਤ ਕਰੇਂ ॥੪॥
मुख मागै सोई बरु पावैं ॥४॥
LINE 18
ਸਖੀਗਈਤਬਹੀਤਾਕੇਪ੍ਰਤਿ॥
ਸਖੀ ਤਦ ਹੀ ਉਸ ਕੋਲ ਗਈ
सखी गई तब ही ता के प्रति ॥
LINE 19
ਆਨਿਮਿਲਾਇਦਯੌਤਿਨਸੁਭਮਤਿ॥
ਅਤੇ ਉਸ ਸ਼ੁਭ ਮਤਿ ਵਾਲੇ (ਪ੍ਰੇਮੀ) ਨੂੰ ਆਣ ਕੇ ਮਿਲਾ ਦਿੱਤਾ।
आनि मिलाइ दयौ तिन सुभ मति ॥
LINE 20
ਭਾਤਿਭਾਤਿਦੁਹੂੰਕਰੇਬਿਲਾਸਾ॥
ਦੋਹਾਂ ਨੇ ਮਾਤਾ ਪਿਤਾ ਦਾ ਡਰ ਤਿਆਗ ਕੇ
भाति भाति दुहूं करे बिलासा ॥
LINE 21
ਤਜਿਕਰਿਮਾਤਪਿਤਾਕੋਤ੍ਰਾਸਾ੫॥॥
ਭਾਂਤ ਭਾਂਤ ਦੇ ਬਿਲਾਸ ਕੀਤੇ ॥੫॥
तजि करि मात पिता को त्रासा ॥५॥
LINE 22
ਅਸਗੀਅਟਕਿਤਵਨਪਰਤਰੁਨੀ॥
ਇਸ ਤਰ੍ਹਾਂ ਉਹ ਇਸਤਰੀ ਉਸ (ਯੁਵਕ) ਉਤੇ ਮੋਹਿਤ ਹੋ ਗਈ।
अस गी अटकि तवन पर तरुनी ॥
LINE 23
ਜੋਰਿਨਸਕਤਪਲਕਸੌਬਰਨੀ॥
(ਉਹ ਉਸ ਨੂੰ ਵੇਖਦਿਆਂ) ਪਲਕ ਨਾਲ ਪਲਕ ('ਬਰਨੀ') ਨਹੀਂ ਜੋੜ ਸਕਦੀ ਸੀ।
जोरि न सकत पलक सौ बरनी ॥
LINE 24
ਰੈਨਿਦਿਵਸਤਿਹਪ੍ਰਭਾਨਿਹਾਰੈ॥
ਰਾਤ ਦਿਨ ਉਸ ਦੀ ਛਬੀ ਨੂੰ ਵੇਖਦੀ ਰਹਿੰਦੀ
रैनि दिवस तिह प्रभा निहारै ॥
LINE 25
ਧੰਨ੍ਯਜਨਮਕਰਿਅਪਨਬਿਚਾਰੈ੬॥॥
ਅਤੇ ਆਪਣੇ ਜਨਮ ਨੂੰ ਧੰਨ ਸਮਝਦੀ ॥੬॥
धंन्य जनम करि अपन बिचारै ॥६॥
LINE 26
ਧੰਨਿਧੰਨਿਤਵਨਦਿਵਸਬਡਭਾਗੀ॥
(ਕਹਿੰਦੀ) ਉਹ ਵੱਡਭਾਗੀ ਦਿਨ ਧੰਨ ਹੈ
धंनि धंनि तवन दिवस बडभागी ॥
LINE 27
ਜਿਹਦਿਨਲਗਨਤੁਮਾਰੀਲਾਗੀ॥
ਜਿਸ ਦਿਨ ਤੁਹਾਡੀ ਲਗਨ ਲਗੀ ਸੀ।
जिह दिन लगन तुमारी लागी ॥
LINE 28
ਅਬਕਛੁਐਸਉਪਾਵਬਨੈਯੈ॥
ਹੁਣ ਕੋਈ ਅਜਿਹਾ ਉਪਾ ਕੀਤਾ ਜਾਏ
अब कछु ऐस उपाव बनैयै ॥
LINE 29
ਜਿਹਛਲਪਿਯਕੇਸੰਗਸਿਧੈਯੈ੭॥॥
ਜਿਸ ਛਲ ਕਰ ਕੇ ਪ੍ਰੀਤਮ ਨਾਲ ਜਾਇਆ ਜਾ ਸਕੇ ॥੭॥
जिह छल पिय के संग सिधैयै ॥७॥
LINE 30
ਬੋਲਿਭੇਦਸਭਪਿਯਹਿਸਿਖਾਯੋ॥
ਉਸ ਨੇ ਪ੍ਰੀਤਮ ਨੂੰ ਸਾਰਾ ਭੇਦ ਬੋਲ ਕੇ ਸਮਝਾ ਦਿੱਤਾ
बोलि भेद सभ पियहि सिखायो ॥
LINE 31
ਰੋਮਨਾਸਤਿਹਬਦਨਲਗਾਯੋ॥
ਅਤੇ ਰੋਮਨਾਸਨੀ ਉਸ ਦੇ ਮੂੰਹ ਉਤੇ ਲਗਾ ਦਿੱਤੀ।
रोमनास तिह बदन लगायो ॥
LINE 32
ਸਭਹੀਕੇਸਦੂਰਕਰਿਡਾਰੇ॥
(ਉਸ ਦੇ) ਸਾਰੇ ਵਾਲ ਸਾਫ਼ ਕਰ ਦਿੱਤੇ।
सभ ही केस दूर करि डारे ॥
LINE 33
ਪੁਰਖਨਾਰਿਨਹਿਜਾਤਬਿਚਾਰੇ੮॥॥
(ਹੁਣ ਉਹ) ਪੁਰਸ਼ ਨਹੀਂ ਵਿਚਾਰਿਆ ਜਾ ਸਕਦਾ ਸੀ, ਇਸਤਰੀ (ਹੀ ਲਗਦੀ ਸੀ) ॥੮॥
पुरख नारि नहि जात बिचारे ॥८॥
LINE 34
ਸਭਤ੍ਰਿਯਭੇਸਧਰਾਪ੍ਰੀਤਮਜਬ॥
ਜਦ ਪ੍ਰੀਤਮ ਨੇ ਇਸਤਰੀ ਦਾ ਸਾਰਾ ਭੇਸ ਧਾਰਨ ਕਰ ਲਿਆ,
सभ त्रिय भेस धरा प्रीतम जब ॥
LINE 35
ਠਾਢਾਭਯੋਅਦਾਲਤਿਮੈਤਬ॥
ਤਦ ਉਹ ਅਦਾਲਤ ਵਿਚ ਜਾ ਖੜੋਤਾ।
ठाढा भयो अदालति मै तब ॥
LINE 36
ਕਹਿਮੁਰਚਿਤਕਾਜੀਸੁਤਲੀਨਾ॥
ਕਹਿਣ ਲਗਾ ਕਿ ਮੇਰਾ ਚਿਤ ਕਾਜ਼ੀ ਦੇ ਪੁੱਤਰ (ਅਸਲੋਂ ਪੁੱਤਰੀ) ਨੇ ਜਿਤ ਲਿਆ ਹੈ।
कहि मुर चित काजी सुत लीना ॥
LINE 37
ਮੈਚਾਹਤਤਾਕੌਪਤਿਕੀਨਾ੯॥॥
ਮੈਂ ਉਸ ਨੂੰ (ਆਪਣਾ) ਪਤੀ ਬਣਾਉਣਾ ਚਾਹੁੰਦੀ ਹਾਂ ॥੯॥
मै चाहत ता कौ पति कीना ॥९॥
LINE 38
ਕਾਜੀਕਾਢਿਕਿਤਾਬਨਿਹਾਰੀ॥
ਕਾਜ਼ੀ ਨੇ ਕਿਤਾਬ ਖੋਲ੍ਹ ਕੇ ਵੇਖੀ
काजी काढि किताब निहारी ॥
LINE 39
ਦੇਖਿਦੇਖਿਕਰਿਇਹੈਉਚਾਰੀ॥
ਅਤੇ ਵੇਖ ਵੇਖ ਕੇ ਇਹੀ ਕਿਹਾ,
देखि देखि करि इहै उचारी ॥
LINE 40
ਜੋਆਵੈਆਪਨਹ੍ਵੈਰਾਜੀ॥
ਜੋ ਆਪ ਰਜ਼ਾਮੰਦੀ ਨਾਲ ਆਏ,
जो आवै आपन ह्वै राजी ॥
LINE 41
ਤਾਕਹਕਹਿਨਸਕਤਕਛੁਕਾਜੀ੧੦॥॥
ਉਸ ਨੂੰ ਕਾਜ਼ੀ ਕੁਝ ਨਹੀਂ ਕਹਿ ਸਕਦਾ ॥੧੦॥
ता कह कहि न सकत कछु काजी ॥१०॥
LINE 42
ਯਹਹਮਰੇਸੁਤਕੀਭੀਦਾਰਾ॥
ਇਹ ਮੇਰੇ ਪੁੱਤਰ ਦੀ ਪਤਨੀ ਬਣ ਗਈ ਹੈ,
यह हमरे सुत की भी दारा ॥
LINE 43
ਹਮਯਾਕੀਕਰਿਹੈਪ੍ਰਤਿਪਾਰਾ॥
ਹੁਣ ਮੈਂ ਇਸ ਦੀ ਪਾਲਣਾ ਕਰਾਂਗਾ।
हम या की करि है प्रतिपारा ॥
LINE 44
ਭੇਦਅਭੇਦਜੜਕਛੂਨਚੀਨੀ॥
ਉਸ ਮੂਰਖ ਨੇ ਕੋਈ ਭੇਦ ਅਭੇਦ ਨਾ ਸਮਝਿਆ
भेद अभेद जड़ कछू न चीनी ॥
LINE 45
ਨਿਰਖਿਤਸਾਹਮੁਹਰਕਰਿਦੀਨੀ੧੧॥॥
ਅਤੇ ਬਾਦਸ਼ਾਹ ਦੇ ਵੇਖਦੇ ਹੋਇਆਂ (ਪ੍ਰਵਾਨਗੀ ਦੀ) ਮੋਹਰ ਲਗਾ ਦਿੱਤੀ ॥੧੧॥
निरखित साह मुहर करि दीनी ॥११॥
LINE 46
ਮੁਹਰਕਰਾਇਧਾਮਵਹਗਯੋ॥
ਮੋਹਰ ਲਗਵਾ ਕੇ ਉਹ ਘਰ ਚਲਾ ਗਿਆ
मुहर कराइ धाम वह गयो ॥
LINE 47
ਪੁਰਸਭੇਸਧਰਿਆਵਤਭਯੋ॥
ਅਤੇ ਪੁਰਸ਼ ਭੇਸ ਧਾਰ ਕੇ ਆ ਗਿਆ।
पुरस भेस धरि आवत भयो ॥
LINE 48
ਜਬਦਿਨਦੁਤਿਯਕਚਹਿਰੀਲਾਗੀ॥
ਜਦ ਦੂਜੇ ਦਿਨ ਕਚਹਿਰੀ ਲਗੀ
जब दिन दुतिय कचहिरी लागी ॥
LINE 49
ਪਾਤਸਾਹਬੈਠੇਬਡਭਾਗੀ੧੨॥॥
ਅਤੇ ਵਡਿਆਂ ਭਾਗਾਂ ਵਾਲਾ ਬਾਦਸ਼ਾਹ (ਆ ਕੇ) ਬੈਠਾ ॥੧੨॥
पातसाह बैठे बडभागी ॥१२॥
LINE 50
ਕਾਜੀਕੋਟਵਾਰਥੋਜਹਾ॥
ਜਿਥੇ ਕਾਜ਼ੀ ਅਤੇ ਕੋਤਵਾਲ ਸਨ,
काजी कोटवार थो जहा ॥
LINE 51
ਪੁਰਖਭੇਸਧਰਿਆਯੋਤਹਾ॥
(ਉਹ) ਪੁਰਸ਼ ਦਾ ਭੇਸ ਧਾਰ ਕੇ ਉਥੇ ਆ ਗਿਆ।
पुरख भेस धरि आयो तहा ॥
LINE 52
ਸੰਗਸੁਤਾਕਾਜੀਕੀਆਨੀ॥
ਨਾਲ ਹੀ ਕਾਜ਼ੀ ਦੀ ਪੁੱਤਰੀ ਨੂੰ ਲੈ ਆਇਆ
संग सुता काजी की आनी ॥
LINE 53
ਸਾਹਸੁਨਤਇਹਭਾਤਿਬਖਾਨੀ੧੩॥॥
ਅਤੇ ਬਾਦਸ਼ਾਹ ਦੇ ਸੁਣਦੇ ਹੋਇਆਂ ਇਸ ਤਰ੍ਹਾਂ ਕਿਹਾ ॥੧੩॥
साह सुनत इह भाति बखानी ॥१३॥
LINE 54
ਨਿਰਖਹੁਕਾਜਿਸੁਤਾਮੁਹਿਬਰਾ॥
ਵੇਖੋ ਜੀ, ਕਾਜ਼ੀ ਦੀ ਧੀ ਨੇ ਮੇਰੇ ਨਾਲ ਵਿਆਹ ਕੀਤਾ ਹੈ
निरखहु काजि सुता मुहि बरा ॥
LINE 55
ਆਪਹਿਰੀਝਿਮਦਨਪਤਿਕਰਾ॥
ਅਤੇ ਆਪ ਹੀ ਰੀਝ ਕੇ ਕਾਮ ਦੇਵ ਵਰਗਾ ਪਤੀ ਪ੍ਰਾਪਤ ਕੀਤਾ ਹੈ।
आपहि रीझि मदनपति करा ॥
LINE 56
ਵਹੈਮੁਹਰਹਜਰਤਿਹਿਦਿਖਾਈ॥
ਉਹੀ ਮੋਹਰ ਬਾਦਸ਼ਾਹ ਨੂੰ ਵਿਖਾ ਦਿੱਤੀ
वहै मुहर हजरतिहि दिखाई ॥
LINE 57
ਜੋਇਸਤ੍ਰੀਹ੍ਵੈਆਪੁਕਰਾਈ੧੪॥॥
ਜੋ ਇਸਤਰੀ ਹੋ ਕੇ ਆਪ ਲਗਵਾਈ ਸੀ ॥੧੪॥
जो इसत्री ह्वै आपु कराई ॥१४॥
LINE 58
ਨਿਰਖਤਮੁਹਰਸਭਾਸਭਹਸੀ॥
ਮੋਹਰ ਨੂੰ ਵੇਖ ਕੇ ਸਾਰੀ ਸਭਾ ਹਸਣ ਲਗੀ
निरखत मुहर सभा सभ हसी ॥
LINE 59
ਕਾਜਿਸੁਤਾਮਿਤਵਾਗ੍ਰਿਹਬਸੀ॥
ਕਿ ਕਾਜ਼ੀ ਦੀ ਪੁੱਤਰੀ ਮਿਤਰ ਦੇ ਘਰ ਜਾ ਵਸੀ ਹੈ।
काजि सुता मितवा ग्रिह बसी ॥
LINE 60
ਕਾਜੀਹੂੰਚੁਪਹ੍ਵੈਕਰਿਰਹਾ॥
ਕਾਜ਼ੀ ਵੀ ਚੁਪ ਹੋ ਕੇ ਰਹਿ ਗਿਆ।
काजी हूं चुप ह्वै करि रहा ॥
LINE 61
ਨ੍ਯਾਇਕਿਯਾਤੈਸਾਫਲਲਹਾ੧੫॥॥
(ਉਸ ਨੇ ਜਿਹੋ ਜਿਹਾ) ਨਿਆਂ ਕੀਤਾ ਸੀ, ਉਸੇ ਤਰ੍ਹਾਂ ਦਾ ਫਲ ਪ੍ਰਾਪਤ ਕਰ ਲਿਆ ॥੧੫॥
न्याइ किया तैसा फल लहा ॥१५॥
GURBANI.WORLD