LINE 01
ਅਥਊਧੋਬ੍ਰਿਜਭੇਜਾ॥
ਹੁਣ ਊਧੋ ਨੂੰ ਬ੍ਰਜ ਵਿਚ ਭੇਜਣ ਦਾ ਕਥਨ:
Now begins the description of sending Udhava to Braja
अथ ऊधो ब्रिज भेजा ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਸੋਵਤਹੀਇਹਚਿੰਤਕਰੀਬ੍ਰਿਜਬਾਸਨਸਿਉਇਹਕਾਰਜਕਈਯੈ॥
(ਇਕ ਦਿਨ) ਸੌਂਦਿਆਂ ਹੀ (ਸ੍ਰੀ ਕ੍ਰਿਸ਼ਨ ਨੇ) ਚਿੰਤਾ ਕੀਤੀ ਕਿ ਬ੍ਰਜ-ਵਾਸੀਆਂ ਤੋਂ (ਹਾਲ ਚਾਲ ਜਾਣਨ ਦਾ) ਇਹ ਕਾਰਜ ਕਰਨਾ ਚਾਹੀਦਾ ਹੈ।
At the time of going to sleep, Krishna thought that he should do something for the residents of Braja
सोवत ही इह चिंत करी ब्रिज बासन सिउ इह कारज कईयै ॥
LINE 04
ਪ੍ਰਾਤਭਏਤੇਬੁਲਾਇਕੈਊਧਵਭੇਜਕਹਿਯੋਤਿਹਠਉਰਹਿਦਈਯੈ॥
ਸਵੇਰ ਹੁੰਦਿਆਂ ਹੀ ਊਧਵ ਨੂੰ ਬੁਲਾ ਕੇ (ਗੋਕਲ) ਭੇਜ ਦਿੱਤਾ ਅਤੇ ਕਿਹਾ ਕਿ ਉਥੇ ਜਾਓ
Udhava be called early in the morning and sent to Braja,
प्रात भए ते बुलाइ कै ऊधव भेज कहियो तिह ठउरहि दईयै ॥
LINE 05
ਗ੍ਵਾਰਨਿਜਾਇਸੰਤੋਖਕਰੈਸੁਸੰਤੋਖਕਰੈਹਮਰੀਧਰਮਮਈਯੈ॥
ਅਤੇ ਗੋਪੀਆਂ ਨੂੰ ਧੀਰਜ ਦਿਓ ਅਤੇ ਮੇਰੀ ਧਰਮ ਮਾਤਾ ਨੂੰ ਵੀ ਸੰਤੋਖ ਕਰਾਓ।
So that he may convey words of comfort to his god-mother and the gopis and gopas
ग्वारनि जाइ संतोख करै सु संतोख करै हमरी धरम मईयै ॥
LINE 06
ਯਾਤੇਨਬਾਤਭਲੀਕਛੁਅਉਰਹੈਮੋਹਿਬਿਬੇਕਹਿਕੋਝਗਰਈਯੈ੮੯੩॥॥
ਇਸ ਤੋਂ ਚੰਗੀ ਗੱਲ ਹੋਰ ਕੋਈ ਨਹੀਂ ਕਿ ਮੋਹ ਅਤੇ ਵਿਵੇਕ ਨੂੰ (ਆਪਸ ਵਿਚ) ਝਗੜਾਈਏ (ਅਰਥਾਤ ਮੋਹ ਦੇ ਪ੍ਰਭਾਵ ਨੂੰ ਵਿਵੇਕ ਨਾਲ ਖ਼ਤਮ ਕਰ ਦੇਈਏ) ॥੮੯੩॥
And then there is no other way to solve the conflict of love and knowledge.893.
या ते न बात भली कछु अउर है मोहि बिबेकहि को झगरईयै ॥८९३॥
LINE 07
ਪ੍ਰਾਤਭਏਤੇਬੁਲਾਇਕੈਊਧਵਪੈਬ੍ਰਿਜਭੂਮਹਿਭੇਜਦਯੋਹੈ॥
ਸਵੇਰ ਹੁੰਦਿਆਂ ਹੀ ਊਧਵ ਨੂੰ ਬੁਲਾ ਕੇ ਬ੍ਰਜ-ਭੂਮੀ ਨੂੰ ਭੇਜ ਦਿੱਤਾ ਹੈ।
When the day dawned, Krishna called Udhava and sent him to Braja
प्रात भए ते बुलाइ कै ऊधव पै ब्रिज भूमहि भेज दयो है ॥
LINE 08
ਸੋਚਲਿਨੰਦਕੇਧਾਮਗਯੋਬਤੀਯਾਕਹਿਸੋਕਅਸੋਕਭਯੋਹੈ॥
ਉਹ ਚਲ ਕੇ ਨੰਦ ਦੇ ਘਰ ਗਿਆ ਅਤੇ ਸ਼ੋਕ ਤੋਂ ਅਸ਼ੋਕ ਦੀਆਂ ਗੱਲਾਂ ਕਹਿਣ ਲਗਾ ਹੈ।
He reached the house of Nand, where the grief of all was dispelled
सो चलि नंद के धाम गयो बतीया कहि सोक असोक भयो है ॥
LINE 09
ਨੰਦਕਹਿਯੋਸੰਗਿਊਧਵਕੇਕਬਹੂੰਹਰਿਜੀਮੁਹਿਚਿਤਕਯੋਹੈ॥
(ਉੱਤਰ ਵਿਚ) ਨੰਦ ਨੇ ਊਧਵ ਨੂੰ ਕਿਹਾ, ਕੀ ਮੈਨੂੰ ਕਦੇ ਸ੍ਰੀ ਕ੍ਰਿਸ਼ਨ ਨੇ ਯਾਦ ਕੀਤਾ ਹੈ।
Nand asked Udhava whether Krishna had ever remembered him
नंद कहियो संगि ऊधव के कबहूं हरि जी मुहि चित कयो है ॥
LINE 10
ਯੌਕਹਿਕੈਸੁਧਿਸ੍ਯਾਮਹਿਕੈਧਰਨੀਪਰਸੋਮੁਰਝਾਇਪਯੋਹੈ੮੯੪॥॥
ਇਸ ਤਰ੍ਹਾਂ ਕਹਿ ਕੇ ਸ਼ਿਆਮ ਦੀ ਯਾਦ ਕਰਦਿਆਂ ਉਹ (ਨੰਦ) ਧਰਤੀ ਉਤੇ ਮੂਰਛਿਤ ਹੋ ਕੇ ਡਿਗ ਪਿਆ ॥੮੯੪॥
Saying only this, he, on remembering Krishna, became unconscious and fell down on the earth.894.
यौ कहि कै सुधि स्यामहि कै धरनी पर सो मुरझाइ पयो है ॥८९४॥
LINE 11
ਜਬਨੰਦਪਰਿਯੋਗਿਰਭੂਮਿਬਿਖੈਤਬਯਾਹਿਕਹਿਯੋਜਦੁਬੀਰਅਏ॥
ਜਦ ਨੰਦ (ਬੇਸੁਧ ਹੋ ਕੇ) ਧਰਤੀ ਉਤੇ ਡਿਗ ਪਿਆ, ਤਦ ਉਸ (ਊਧਵ) ਨੇ ਕਿਹਾ ਕਿ ਕ੍ਰਿਸ਼ਨ ਆ ਗਏ ਹਨ।
When Nand fell down on the earth, Udhava said that the hero of Yadavas had come
जब नंद परियो गिर भूमि बिखै तब याहि कहियो जदुबीर अए ॥
LINE 12
ਸੁਨਿਕੈਬਤੀਯਾਉਠਿਠਾਢਭਯੋਮਨਕੇਸਭਸੋਕਪਰਾਇਗਏ॥
(ਇਹ) ਗੱਲ ਸੁਣ ਕੇ (ਨੰਦ) ਉਠ ਕੇ ਖੜਾ ਹੋ ਗਿਆ ਅਤੇ ਮਨ ਦੇ ਸਾਰੇ ਗ਼ਮ ਦੂਰ ਹੋ ਗਏ।
Hearing these words, forsaking his sorrow,
सुनि कै बतीया उठि ठाढ भयो मन के सभ सोक पराइ गए ॥
LINE 13
ਉਠਕੈਸੁਧਿਸੋਇਹਭਾਤਿਕਹਿਯੋਹਮਜਾਨਤਊਧਵਪੇਚਕਏ॥
(ਜਦ) ਉਠ ਕੇ ਅਤੇ ਸਾਵਧਾਨ ਹੋ ਕੇ (ਨੰਦ ਨੇ ਕ੍ਰਿਸ਼ਨ ਨੂੰ ਨਾ ਵੇਖਿਆ, ਤਾਂ) ਇਸ ਤਰ੍ਹਾਂ ਕਹਿਣ ਲਗਾ, ਮੈਂ ਜਾਣਦਾ ਹਾਂ ਕਿ ਊਧਵ ਨੇ ਛਲ ਕੀਤਾ ਹੈ।
उठ कै सुधि सो इह भाति कहियो हम जानत ऊधव पेच कए ॥
LINE 14
ਤਜਕੈਬ੍ਰਿਜਕੋਪੁਰਬੀਚਗਏਫਿਰਿਕੈਬ੍ਰਿਜਮੈਨਹੀਸ੍ਯਾਮਅਏ੮੯੫॥॥
ਬ੍ਰਜ ਨੂੰ ਤਿਆਗ ਕੇ ਸ੍ਰੀ ਕ੍ਰਿਸ਼ਨ (ਮਥੁਰਾ) ਨਗਰ ਵਿਚ (ਚਲੇ) ਗਏ ਹਨ ਅਤੇ ਮੁੜ ਕੇ ਬ੍ਰਜ ਵਿਚ ਨਹੀਂ ਆਏ ਹਨ ॥੮੯੫॥
Nand stood up and said, “O Udava! I know that you and Krishna have deceived us because after abandoning Braja and going to the city, Krishna had never returned.895.
तज कै ब्रिज को पुर बीच गए फिरि कै ब्रिज मै नही स्याम अए ॥८९५॥
LINE 15
ਸ੍ਯਾਮਗਏਤਜਿਕੈਬ੍ਰਿਜਕੋਬ੍ਰਿਜਲੋਗਨਕੋਅਤਿਹੀਦੁਖੁਦੀਨੋ॥
ਸ੍ਰੀ ਕ੍ਰਿਸ਼ਨ ਬ੍ਰਜ ਨੂੰ ਤਿਆਗ ਕੇ (ਚਲੇ) ਗਏ ਹਨ ਅਤੇ ਬ੍ਰਜ-ਵਾਸੀਆਂ ਨੂੰ ਬਹੁਤ ਹੀ ਦੁਖ ਦਿੱਤਾ ਹੈ।
“Krishna, forsaking Braja, has given extreme grief to all the people
स्याम गए तजि कै ब्रिज को ब्रिज लोगन को अति ही दुखु दीनो ॥
LINE 16
ਊਧਵਬਾਤਸੁਨੋਹਮਰੀਤਿਹਕੈਬਿਨੁਭਯੋਹਮਰੋਪੁਰਹੀਨੋ॥
ਹੇ ਊਧਵ! ਮੇਰੀ ਗੱਲ ਸੁਣੋ, ਉਸ ਤੋਂ ਬਿਨਾ ਸਾਡਾ ਨਗਰ ਸਖਣਾ ਜਿਹਾ ਹੋ ਗਿਆ ਹੈ।
O Udhava! without him, Braja has become poor
ऊधव बात सुनो हमरी तिह कै बिनु भयो हमरो पुर हीनो ॥
LINE 17
ਦੈਬਿਧਿਨੈਹਮਰੇਗ੍ਰਿਹਬਾਲਕਪਾਪਬਿਨਾਹਮਤੇਫਿਰਿਛੀਨੋ॥
ਸਾਡੇ ਘਰ ਵਿਧਾਤਾ ਨੇ ਬਾਲਕ ਦੇ ਕੇ, ਬਿਨਾ ਕਿਸੇ ਪਾਪ ਕੀਤੇ ਦੇ, ਸਾਡੇ ਤੋਂ ਫਿਰ ਖੋਹ ਲਿਆ ਹੈ।
दै बिधि नै हमरे ग्रिह बालक पाप बिना हम ते फिरि छीनो ॥
LINE 18
ਯੌਕਹਿਸੀਸਝੁਕਾਇਰਹਿਯੋਬਹੁਸੋਕਬਢਿਯੋਅਤਿਰੋਦਨਕੀਨੋ੮੯੬॥॥
ਇਸ ਤਰ੍ਹਾਂ ਕਹਿ ਕੇ (ਉਸ ਨੇ) ਸਿਰ ਨਿਵਾ ਲਿਆ ਅਤੇ ਆਪਣਾ ਸ਼ੋਕ ਬਹੁਤ ਵਧਾ ਲਿਆ ਅਤੇ ਬਹੁਤ ਰੋਇਆ ॥੮੯੬॥
“The Lord-God gave a son in our house, but we do not know, for which sin of our he has snatched him from us?” Saying this Nand bowed his head and began to weep.896.
यौ कहि सीस झुकाइ रहियो बहु सोक बढियो अति रोदन कीनो ॥८९६॥
LINE 19
ਕਹਿਕੈਇਹਬਾਤਪਰਿਯੋਧਰਿਪੈਉਠਿਫੇਰਿਕਹਿਯੋਸੰਗਊਧਵਇਉ॥
ਇਹ ਗੱਲ ਕਹਿ ਕੇ (ਨੰਦ) ਧਰਤੀ ਉਤੇ ਡਿਗ ਪਿਆ (ਅਤੇ ਹੋਸ਼ ਪਰਤਣ ਤੇ) ਫਿਰ ਉਠਕੇ ਊਧਵ ਨੂੰ ਇਸ ਤਰ੍ਹਾਂ ਕਹਿਣ ਲਗਾ
कहि कै इह बात परियो धरि पै उठि फेरि कहियो संग ऊधव इउ ॥
LINE 20
ਤਜਿਕੈਬ੍ਰਿਜਸ੍ਯਾਮਗਏਮਥੁਰਾਹਮਸੰਗਕਹੋਕਬਕਾਰਨਿਕਿਉ॥
ਕਿ ਬ੍ਰਜ ਨੂੰ ਛਡ ਕੇ ਕ੍ਰਿਸ਼ਨ ਮਥੁਰਾ ਕਿਉਂ ਚਲੇ ਗਏ, ਤੂੰ ਇਸ ਦਾ ਕਾਰਨ ਹੁਣ ਸਾਨੂੰ ਦਸ।
Saying this, he fell down on the earth and getting up again, he said to Udhava, “O Udhava! tell me the reason why Krishna has left Braja and has gone to Matura?
तजि कै ब्रिज स्याम गए मथुरा हम संग कहो कब कारनि किउ ॥
LINE 21
ਤੁਮਰੇਅਬਪਾਇਲਗੋਉਠਕੈਸੁਭਈਬਿਰਥਾਸੁਕਹੋਸਭਜਿਉ॥
ਮੈਂ ਉਠ ਕੇ ਤੇਰੇ ਪੈਰੀ ਪੈਂਦਾ ਹਾਂ (ਹੇ ਊਧਵ!) ਜੋ ਗੱਲ ਹੋਈ ਹੈ, ਉਸ ਸਾਰੀ ਦਾ ਜਿਉਂ (ਦਾ ਤਿਉਂ) ਬ੍ਰਿੱਤਾਂਤ ਸੁਣਾ।
“I fall at your feet, you should give me all details
तुमरे अब पाइ लगो उठ कै सु भई बिरथा सु कहो सभ जिउ ॥
LINE 22
ਤਿਹਤੇਨਹੀਲੇਤਕਛੂਸੁਧਿਹੈਮੁਹਿਪਾਪਿਪਛਾਨਿਕਛੂਰਿਸਸਿਉ੮੯੭॥॥
ਮੈਨੂੰ ਪਾਪੀ ਸਮਝ ਕੇ ਅਤੇ ਕੁਝ ਕ੍ਰੋਧ ਕਰ ਕੇ (ਕ੍ਰਿਸ਼ਨ ਚਲੇ ਗਏ ਹਨ) ਇਸੇ ਲਈ ਮੇਰੀ ਕੁਝ ਵੀ ਖਬਰ ਸਾਰ ਨਹੀਂ ਲੈਂਦੇ ॥੮੯੭॥
For what sin of mine, Krishna does not communicate with me?”897.
तिह ते नही लेत कछू सुधि है मुहि पापि पछानि कछू रिस सिउ ॥८९७॥
LINE 23
ਸੁਨਿਕੈਤਿਨਊਧਵਯੌਬਤੀਯਾਇਹਭਾਤਨਿਸਿਉਤਿਹਉਤਰਦੀਨੋ॥
ਉਸ ਦੀ ਇਸ ਤਰ੍ਹਾਂ ਦੀ ਗੱਲ ਸੁਣ ਕੇ, ਇਸ ਪ੍ਰਕਾਰ ਉਸ (ਨੰਦ) ਨੇ ਉੱਤਰ ਦਿੱਤਾ। ਉਹ ਬਸੁਦੇਵ ਦੇ ਪੁੱਤਰ ਸਨ,
सुनि कै तिन ऊधव यौ बतीया इह भातनि सिउ तिह उतर दीनो ॥
LINE 24
ਥੋਸੁਤਸੋਬਸੁਦੇਵਹਿਕੋਤੁਮਤੇਸਭਪੈਪ੍ਰਭਜੂਨਹੀਛੀਨੋ॥
ਤੁਹਾਡੇ ਤੋਂ ਅਤੇ ਸਾਰਿਆਂ ਕੋਲੋਂ ਵਿਧਾਤਾ ਨੇ ਖੋਹਿਆ ਤਾਂ ਨਹੀਂ ਹੈ।
Hearing these words, Udhava replied, “He was actually the son of Vasudev, the Lord-God has not snatched him from you,”
थो सुत सो बसुदेवहि को तुम ते सभ पै प्रभ जू नही छीनो ॥
LINE 25
ਸੁਨਿਕੈਪੁਰਿਕੋਪਤਿਯੌਬਤੀਯਾਕਬਿਸ੍ਯਾਮਉਸਾਸਕਹੈਤਿਨਲੀਨੋ॥
ਕਵੀ ਸ਼ਿਆਮ ਕਹਿੰਦੇ ਹਨ, ਊਧਵ ਪਾਸੋਂ ਇਹ ਗੱਲ ਸੁਣ ਕੇ ਨੰਦ ('ਪੁਰਿ ਕੇ ਪਤਿ') ਨੇ ਹੌਕਾ ਲਿਆ।
Hearing this, Nand heaved a cold sigh and lost patience
सुनि कै पुरि को पति यौ बतीया कबि स्याम उसास कहै तिन लीनो ॥
LINE 26
ਧੀਰਗਯੋਛੁਟਿਰੋਵਤਭਯੋਇਨਹੂੰਤਿਹਦੇਖਤਰੋਦਨਕੀਨੋ੮੯੮॥॥
(ਉਸ ਦਾ) ਧੀਰਜ ਖ਼ਤਮ ਹੋ ਗਿਆ ਅਤੇ ਰੋਣ ਲਗ ਗਿਆ, ਉਸ (ਨੂੰ ਰੋਂਦਿਆਂ ਵੇਖ ਕੇ ਇਸ ਨੇ ਵੀ) ਰੋਣਾ ਸ਼ੁਰੂ ਕਰ ਦਿੱਤਾ ॥੮੯੮॥
And seeing towards Udhava, he began to weep.898.
धीर गयो छुटि रोवत भयो इन हूं तिह देखत रोदन कीनो ॥८९८॥
LINE 27
ਹਠਿਊਧਵਕੈਇਹਭਾਤਿਕਹਿਯੋਪੁਰਕੇਪਤਿਸੋਕਛੁਸੋਕਨਕੀਜੈ॥
ਹਠ ਕਰ ਕੇ ਊਧਵ ਨੇ (ਨੰਦ ਨੂੰ) ਇਸ ਤਰ੍ਹਾਂ ਕਿਹਾ ਕਿ ਜ਼ਰਾ ਜਿੰਨਾ ਵੀ ਗ਼ਮ ਨਾ ਕਰੋ।
Udhava said persistently, “O Lord of Braja! do not be sorrowful
हठि ऊधव कै इह भाति कहियो पुर के पति सो कछु सोक न कीजै ॥
LINE 28
ਸ੍ਯਾਮਕਹੀਮੁਹਿਜੋਬਤੀਯਾਤਿਹਕੀਬਿਰਥਾਸਭਹੀਸੁਨਿਲੀਜੈ॥
ਸ੍ਰੀ ਕ੍ਰਿਸ਼ਨ ਨੇ ਮੂੰਹੋਂ ਜੋ ਗੱਲ ਕਹੀ ਹੈ, ਉਸ ਦੀ ਸਾਰੀ ਬਿਰਥਾ ਸੁਣ ਲਵੋ।
Whatever Krishna has asked me to convey to you, all of you may listen to me
स्याम कही मुहि जो बतीया तिह की बिरथा सभ ही सुनि लीजै ॥
LINE 29
ਜਾਕੀਕਥਾਸੁਨਿਹੋਤਖੁਸੀਮਨਦੇਖਤਹੀਜਿਸਕੋਮੁਖਜੀਜੈ॥
ਜਿਸ ਦੀ ਕਥਾ ਸੁਣ ਕੇ ਮਨ ਨੂੰ ਪ੍ਰਸੰਨਤਾ ਹੁੰਦੀ ਹੈ ਅਤੇ ਜਿਸ ਦੇ ਮੁਖ ਨੂੰ ਵੇਖ ਕੇ ਜੀਵਿਆ ਜਾਂਦਾ ਹੈ।
“He, hering whose words, the mind is pleased and seeing whose face all receive life-force,
जा की कथा सुनि होत खुसी मन देखत ही जिस को मुख जीजै ॥
LINE 30
ਵਾਹਿਕਹਿਯੋਨਹਿਚਿੰਤਕਰੋਨਕਛੂਇਹਤੇਤੁਮਰੋਫੁਨਿਛੀਜੈ੮੯੯॥॥
ਉਸੇ ਨੇ ਕਿਹਾ ਹੈ ਕਿ ਚਿੰਤਾ ਨਾ ਕਰੋ, ਇਸ ਨਾਲ ਤੁਹਾਡਾ ਕੁਝ ਹਰਜਾ ਨਹੀਂ ਹੋਵੇਗਾ ॥੮੯੯॥
That Krishna has asked you to abandon all anxiety, you would lose nothing.”899.
वाहि कहियो नहि चिंत करो न कछू इह ते तुमरो फुनि छीजै ॥८९९॥
LINE 31
ਸੁਨਿਕੈਇਮਊਧਵਤੇਬਤੀਯਾਫਿਰਿਊਧਵਕੋਸੋਊਪੂਛਨਲਾਗਿਯੋ॥
ਊਧਵ ਕੋਲੋਂ ਇਸ ਤਰ੍ਹਾਂ ਦੀ ਗੱਲ ਸੁਣ ਕੇ, ਫਿਰ ਊਧਵ ਤੋਂ ਉਹ ਪੁਛਣ ਲਗਿਆ।
Hearing the talk of Udhava in this way, Nand further questioned Udhava and hearing the story of Krishna
सुनि कै इम ऊधव ते बतीया फिरि ऊधव को सोऊ पूछन लागियो ॥
LINE 32
ਕਾਨ੍ਰਹਕਥਾਸੁਨਿਚਿਤਕੇਬੀਚਹੁਲਾਸਬਢਿਓਸਭਹੀਦੁਖਭਾਗਿਯੋ॥
ਕ੍ਰਿਸ਼ਨ ਦੀ ਕਥਾ ਸੁਣ ਕੇ (ਉਸ ਦੇ) ਚਿਤ ਵਿਚ ਹੁਲਾਸ ਵਧ ਗਿਆ ਅਤੇ ਸਾਰੇ ਹੀ ਦੁਖ ਭਜ ਗਏ।
All his grief was dispelled and happiness was increased in his mind
कान्रह कथा सुनि चित के बीच हुलास बढिओ सभ ही दुख भागियो ॥
LINE 33
ਅਉਰਦਈਸਭਛੋਰਿਕਥਾਹਰਿਬਾਤਸੁਨੈਬੇਬਿਖੈਅਨੁਰਾਗਿਯੋ॥
ਹੋਰ ਸਾਰੀ ਕਥਾ (ਗੱਲ) ਛਡ ਦਿੱਤੀ, (ਕੇਵਲ) ਕ੍ਰਿਸ਼ਨ ਦੀ ਗੱਲ ਸੁਣਨ ਵਿਚ ਮਗਨ ਹੋ ਗਿਆ।
He forsook all other talk and absorbed himself in knowing about Krishna
अउर दई सभ छोरि कथा हरि बात सुनैबे बिखै अनुरागियो ॥
LINE 34
ਧ੍ਯਾਨਲਗਾਵਤਜਿਉਜੁਗੀਯਾਇਹਤਿਉਹਰਿਧ੍ਯਾਨਕੇਭੀਤਰਪਾਗਿਯੋ੯੦੦॥॥
ਜਿਸ ਤਰ੍ਹਾਂ ਜੋਗੀ ਧਿਆਨ ਲਗਾਉਂਦਾ ਹੈ, ਉਸੇ ਤਰ੍ਹਾਂ ਇਹ ਕ੍ਰਿਸ਼ਨ ਦੇ ਧਿਆਨ ਵਿਚ ਭਿਜ ਗਿਆ ॥੯੦੦॥
The way in which the yogis meditate, just like that he only concentrated on Krishna.900.
ध्यान लगावत जिउ जुगीया इह तिउ हरि ध्यान के भीतर पागियो ॥९००॥
LINE 35
ਯੌਕਹਿਊਧਵਜਾਤਭਯੋਬ੍ਰਿਜਮੈਜਹਗ੍ਵਾਰਨਿਕੀਸੁਧਿਪਾਈ॥
ਇਸ ਤਰ੍ਹਾਂ ਕਹਿ ਕੇ (ਅਰਥਾਤ ਸੰਦੇਸ਼ ਦੇ ਕੇ) ਊਧਵ ਬ੍ਰਜ ਵਿਚ ਚਲਾ ਗਿਆ ਅਤੇ ਉਥੇ (ਜਾ ਕੇ) ਗੋਪੀਆਂ ਦੀ ਖ਼ਬਰ ਸਾਰ ਲਈ।
After saying this, Udhava went to the village in order to apprise himself about the state of gopis
यौ कहि ऊधव जात भयो ब्रिज मै जह ग्वारनि की सुधि पाई ॥
LINE 36
ਮਾਨਹੁਸੋਕਕੋਧਾਮਹੁਤੋਦ੍ਰੁਮਠਉਰਰਹੇਸੁਤਹਾਮੁਰਝਾਈ॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ (ਉਥੇ) ਸੋਗ ਦਾ ਘਰ ਬਣਿਆ ਹੋਇਆ ਹੋਵੇ (ਕਿਉਂਕਿ) ਉਸ ਥਾਂ ਦੇ ਬ੍ਰਿਛ ਵੀ ਮੁਰਝਾ ਰਹੇ ਹਨ।
All the Braja appeared to him as the abode of sorrow, there the trees and plants had withered with grief
मानहु सोक को धाम हुतो द्रुम ठउर रहे सु तहा मुरझाई ॥
LINE 37
ਮੋਨਰਹੀਗ੍ਰਿਹਬੈਠਿਤ੍ਰੀਯਾਮਨੋਯੌਉਪਜੀਇਹਤੇਦੁਚਿਤਾਈ॥
ਗੋਪੀਆਂ ਮੌਨ ਹੋ ਕੇ ਘਰਾਂ ਵਿਚ ਬੈਠ ਰਹੀਆਂ ਹਨ, ਮਾਨੋ (ਇਸ ਦੇ ਆਉਣ ਨਾਲ ਉਨ੍ਹਾਂ ਦੇ ਮਨ ਵਿਚ) ਇਸ ਤਰ੍ਹਾਂ ਦੀ ਦੁਚਿੱਤੀ ਪੈਦਾ ਹੋ ਗਈ ਹੈ।
The women were sitting silently in their houses
मोन रही ग्रिह बैठि त्रीया मनो यौ उपजी इह ते दुचिताई ॥
LINE 38
ਸ੍ਯਾਮਸੁਨੇਤੇਪ੍ਰਸੰਨ੍ਯਭਈਨਹਿਆਇਸੁਨੇਫਿਰਿਭੀਦੁਖਦਾਈ੯੦੧॥॥
(ਕਾਰਨ ਇਹ ਹੈ ਕਿ) ਕ੍ਰਿਸ਼ਨ (ਦਾ ਨਾਂ) ਸੁਣ ਕੇ ਖ਼ੁਸ਼ ਹੋਈਆਂ ਹਨ ਅਤੇ ਨਾ ਆਇਆ ਸੁਣ ਕੇ ਫਿਰ ਦੁਖੀ ਹੋ ਗਈਆਂ ਹਨ ॥੯੦੧॥
They appeared to be entrapped in a great uncertainty, they became pleased when they heard about Krishna, but when they came to know this that he had not come, they felt anguish.901.
स्याम सुने ते प्रसंन्य भई नहि आइ सुने फिरि भी दुखदाई ॥९०१॥
GURBANI.WORLD