GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਰਾਮਦਾਸ ਜੀ
ਅੰਗ 302
Display Settings
Translations
ਸਲੋਕਮਃ
Shalok, Fourth Mahalaa:
सलोक मः ४ ॥
ਹਰਿਸਤਿਨਿਰੰਜਨਅਮਰੁਹੈਨਿਰਭਉਨਿਰਵੈਰੁਨਿਰੰਕਾਰੁ
ਪ੍ਰਭੂ ਸਚ-ਮੁਚ ਹੈ, ਮਾਇਆ ਤੋਂ ਨਿਰਲੇਪ ਹੈ, ਕਾਲ-ਰਹਿਤ ਨਿਰਭਉ ਨਿਰਵੈਰ ਤੇ ਆਕਾਰ-ਰਹਿਤ ਹੈ,
The Lord is true, immaculate and eternal; He has no fear, hatred or form.
हरि सति निरंजन अमरु है निरभउ निरवैरु निरंकारु ॥
ਜਿਨਜਪਿਆਇਕਮਨਿਇਕਚਿਤਿਤਿਨਲਥਾਹਉਮੈਭਾਰੁ
ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਉਸ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਮਨ ਤੋਂ ਹਉਮੈ ਦਾ ਬੋਝ ਲਹਿ ਗਿਆ ਹੈ।
Those who chant and meditate on Him, who single-mindedly focus their consciousness on Him, are rid of the burden of their ego.
जिन जपिआ इक मनि इक चिति तिन लथा हउमै भारु ॥
ਜਿਨਗੁਰਮੁਖਿਹਰਿਆਰਾਧਿਆਤਿਨਸੰਤਜਨਾਜੈਕਾਰੁ
(ਪਰ) ਉਹਨਾਂ ਸੰਤ ਜਨਾਂ ਨੂੰ ਹੀ ਵਡਿਆਈ ਮਿਲਦੀ ਹੈ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਾ ਹੈ।
Those Gurmukhs who worship and adore the Lord - hail to those Saintly beings!
जिन गुरमुखि हरि आराधिआ तिन संत जना जैकारु ॥
ਕੋਈਨਿੰਦਾਕਰੇਪੂਰੇਸਤਿਗੁਰੂਕੀਤਿਸਨੋਫਿਟੁਫਿਟੁਕਹੈਸਭੁਸੰਸਾਰੁ
ਜੋ ਕੋਈ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ ਉਸ ਨੂੰ ਸਾਰਾ ਸੰਸਾਰ ਫਿਟਕਾਰਾਂ ਪਾਉਂਦਾ ਹੈ,
If someone slanders the Perfect True Guru, he will be rebuked and reproached by the whole world.
कोई निंदा करे पूरे सतिगुरू की तिस नो फिटु फिटु कहै सभु संसारु ॥
ਸਤਿਗੁਰਵਿਚਿਆਪਿਵਰਤਦਾਹਰਿਆਪੇਰਖਣਹਾਰੁ
(ਉਹ ਨਿੰਦਕ ਸਤਿਗੁਰੂ ਦਾ ਕੁਝ ਵਿਗਾੜ ਨਹੀਂ ਸਕਦਾ, ਕਿਉਂਕਿ) ਪ੍ਰਭੂ ਆਪ ਸਤਿਗੁਰ ਵਿਚ ਵੱਸਦਾ ਹੈ ਤੇ ਉਹ ਆਪ ਰੱਖਿਆ ਕਰਨ ਵਾਲਾ ਹੈ।
The Lord Himself abides within the True Guru; He Himself is His Protector.
सतिगुर विचि आपि वरतदा हरि आपे रखणहारु ॥
ਧਨੁਧੰਨੁਗੁਰੂਗੁਣਗਾਵਦਾਤਿਸਨੋਸਦਾਸਦਾਨਮਸਕਾਰੁ
ਧੰਨ ਹੈ ਗੁਰੂ ਜੋ ਹਰੀ ਦੇ ਗੁਣ ਗਾਉਂਦਾ ਹੈ, ਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਚਾਹੀਦਾ ਹੈ।
Blessed, Blessed is the Guru, who sings the Glories of God. Unto Him, I bow forever and ever in deepest reverence.
धनु धंनु गुरू गुण गावदा तिस नो सदा सदा नमसकारु ॥
ਜਨਨਾਨਕਤਿਨਕਉਵਾਰਿਆਜਿਨਜਪਿਆਸਿਰਜਣਹਾਰੁ॥੧॥
(ਆਖ) ਹੇ ਨਾਨਕ! ਮੈਂ ਸਦਕੇ ਹਾਂ, ਉਹਨਾਂ ਹਰੀ ਦੇ ਦਾਸਾਂ ਤੋਂ ਜਿਨ੍ਹਾਂ ਨੇ ਸਿਰਜਣਹਾਰ ਨੂੰ ਆਰਾਧਿਆ ਹੈ ॥੧॥
Servant Nanak is a sacrifice to those who have meditated on the Creator Lord. ||1||
जन नानक तिन कउ वारिआ जिन जपिआ सिरजणहारु ॥१॥
GURBANI.WORLD
ਪਿਛਲਾ Share ਹੋਮ Save ਅਗਲਾ