LINE 01
ਸਾਢੇਤ੍ਰੈਮਣਦੇਹੁਰੀਚਲੈਪਾਣੀਅੰਨਿ॥
(ਮਨੁੱਖ ਦਾ ਇਹ) ਸਾਢੇ ਤਿੰਨ ਮਣ ਦਾ ਪਲਿਆ ਹੋਇਆ ਸਰੀਰ (ਇਸ ਨੂੰ) ਪਾਣੀ ਤੇ ਅੰਨ ਦੇ ਜ਼ੋਰ ਕੰਮ ਦੇ ਰਿਹਾ ਹੈ।
The body is nourished by water and grain.
साढे त्रै मण देहुरी चलै पाणी अंनि ॥
LINE 02
ਆਇਓਬੰਦਾਦੁਨੀਵਿਚਿਵਤਿਆਸੂਣੀਬੰਨਿੑ॥
ਬੰਦਾ ਜਗਤ ਵਿਚ ਕੋਈ ਸੋਹਣੀ ਜਿਹੀ ਆਸ ਬਣ ਕੇ ਆਇਆ ਹੈ (ਪਰ ਆਸ ਪੂਰੀ ਨਹੀਂ ਹੁੰਦੀ)।
The mortal comes into the world with high hopes.
आइओ बंदा दुनी विचि वति आसूणी बंनि ॥
LINE 03
ਮਲਕਲਮਉਤਜਾਂਆਵਸੀਸਭਦਰਵਾਜੇਭੰਨਿ॥
ਜਦੋਂ ਮੌਤ ਦਾ ਫ਼ਰਿਸਤਾ (ਸਰੀਰ ਦੇ) ਸਾਰੇ ਦਰਵਾਜ਼ੇ ਭੰਨ ਕੇ (ਭਾਵ, ਸਾਰੇ ਇੰਦ੍ਰਿਆਂ ਨੂੰ ਨਕਾਰੇ ਕਰ ਕੇ) ਆ ਜਾਂਦਾ ਹੈ,
But when the Messenger of Death comes, it breaks down all the doors.
मलकल मउत जां आवसी सभ दरवाजे भंनि ॥
LINE 04
ਤਿਨੑਾਪਿਆਰਿਆਭਾਈਆਂਅਗੈਦਿਤਾਬੰਨਿੑ॥
(ਮਨੁੱਖ ਦੇ) ਉਹ ਪਿਆਰੇ ਵੀਰ (ਮੌਤ ਦੇ ਫ਼ਰਿਸਤੇ ਦੇ) ਅੱਗੇ ਬੰਨ੍ਹ ਕੇ ਤੋਰ ਦੇਂਦੇ ਹਨ।
It binds and gags the mortal, before the eyes of his beloved brothers.
तिना पिआरिआ भाईआं अगै दिता बंनि ॥
LINE 05
ਵੇਖਹੁਬੰਦਾਚਲਿਆਚਹੁਜਣਿਆਦੈਕੰਨਿੑ॥
ਵੇਖੋ! ਬੰਦਾ ਚਹੁੰ ਮਨੁੱਖਾਂ ਦੇ ਮੋਢੇ ਤੇ ਤੁਰ ਪਿਆ ਹੈ।
Behold, the mortal being is going away, carried on the shoulders of four men.
वेखहु बंदा चलिआ चहु जणिआ दै कंनि ॥
LINE 06
ਫਰੀਦਾਅਮਲਜਿਕੀਤੇਦੁਨੀਵਿਚਿਦਰਗਹਆਏਕੰਮਿ੧੦੦॥॥
ਹੇ ਫਰੀਦ! (ਪਰਮਾਤਮਾ ਦੀ) ਦਰਗਾਹ ਵਿਚ ਉਹੀ (ਭਲੇ) ਕੰਮ ਸਹਾਈ ਹੁੰਦੇ ਹਨ ਜੋ ਦੁਨੀਆ ਵਿਚ (ਰਹਿ ਕੇ) ਕੀਤੇ ਜਾਂਦੇ ਹਨ ॥੧੦੦॥
Fareed, only those good deeds done in the world will be of any use in the Court of the Lord. ||100||
फरीदा अमल जि कीते दुनी विचि दरगह आए कंमि ॥१००॥
GURBANI.WORLD