ਸਲੋਕਮਃ੪॥
Shalok, Fourth Mahalaa:
सलोक मः ४ ॥
ਹਰਿਪ੍ਰਭਕਾਸਭੁਖੇਤੁਹੈਹਰਿਆਪਿਕਿਰਸਾਣੀਲਾਇਆ॥
ਸਾਰਾ ਸੰਸਾਰ ਪ੍ਰਭੂ ਦੀ (ਮਾਨੋ) ਪੈਲੀ ਹੈ (ਜਿਸ ਵਿਚ) ਪ੍ਰਭੂ ਨੇ (ਜੀਵਾਂ ਨੂੰ) ਵਾਹੀ ਦੇ ਕੰਮ ਵਿਚ ਜੋੜਿਆ ਹੈ (ਭਾਵ, ਨਾਮ ਜਪਣ ਲਈ ਭੇਜਿਆ ਹੋਇਆ ਹੈ)।
Everyone is the field of the Lord God; the Lord Himself cultivates this field.
हरि प्रभ का सभु खेतु है हरि आपि किरसाणी लाइआ ॥
ਗੁਰਮੁਖਿਬਖਸਿਜਮਾਈਅਨੁਮਨਮੁਖੀਮੂਲੁਗਵਾਇਆ॥
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਦੀ (ਖੇਤੀ) ਪ੍ਰਭੂ ਨੇ ਮਿਹਰ ਕਰ ਕੇ ਉਗਾ ਦਿੱਤੀ ਹੈ, (ਪਰ) ਜੋ ਮਨੁੱਖ ਮਨ ਦੇ ਪਿਛੇ ਭੁੱਲੇ ਰਹੇ, ਉਹਨਾਂ ਮੂਲ ਭੀ ਗਵਾ ਲਿਆ (ਭਾਵ, ਮਨੁੱਖਾ ਜਨਮ ਹੱਥੋਂ ਖੋਹ ਲਿਆ)।
The Gurmukh grows the crop of forgiveness, while the self-willed manmukh loses even his roots.
गुरमुखि बखसि जमाईअनु मनमुखी मूलु गवाइआ ॥
ਸਭੁਕੋਬੀਜੇਆਪਣੇਭਲੇਨੋਹਰਿਭਾਵੈਸੋਖੇਤੁਜਮਾਇਆ॥
(ਆਪਣੇ ਵਲੋਂ) ਹਰ ਕੋਈ ਆਪਣੇ ਭਲੇ ਲਈ ਬੀਜਦਾ ਹੈ (ਪਰ) ਉਹੀ ਖੇਤ ਚੰਗਾ ਉੱਗਦਾ ਹੈ (ਭਾਵ, ਉਹੀ ਕਮਾਈ ਸਫਲ ਹੁੰਦੀ ਹੈ) ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ।
They all plant for their own good, but the Lord causes to grow only that field with which He is pleased.
सभु को बीजे आपणे भले नो हरि भावै सो खेतु जमाइआ ॥
ਗੁਰਸਿਖੀਹਰਿਅੰਮ੍ਰਿਤੁਬੀਜਿਆਹਰਿਅੰਮ੍ਰਿਤਨਾਮੁਫਲੁਅੰਮ੍ਰਿਤੁਪਾਇਆ॥
(ਇਸ ਕਰਕੇ ਹਰੀ ਦੀ ਪ੍ਰਸੰਨਤਾ ਲਈ) ਸਤਿਗੁਰੂ ਦੇ ਸਿੱਖ ਅਮਰ ਕਰਨ ਵਾਲੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬੀਜਦੇ ਹਨ ਤੇ ਉਹਨਾਂ ਨੂੰ ਹਰਿਨਾਮ-ਰੂਪ ਅੰਮ੍ਰਿਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ।
The GurSikh plants the seed of the Lord's Ambrosial Nectar, and obtains the Lord's Ambrosial Naam as his Ambrosial Fruit.
गुरसिखी हरि अंम्रितु बीजिआ हरि अंम्रित नामु फलु अंम्रितु पाइआ ॥
ਜਮੁਚੂਹਾਕਿਰਸਨਿਤਕੁਰਕਦਾਹਰਿਕਰਤੈਮਾਰਿਕਢਾਇਆ॥
(ਮਨਮੁਖਾਂ ਦੀ) ਕਿਰਸਾਣੀ ਨੂੰ ਜੋ ਜਮ (ਰੂਪ) ਚੂਹਾ ਸਦਾ ਟੁੱਕੀ ਜਾਂਦਾ ਹੈ ਗੁਰਸਿੱਖਾਂ ਦਾ ਉਹ ਕੋਈ ਵਿਗਾੜ ਨਹੀਂ ਕਰ ਸਕਦਾ, (ਕਿਉਂਕਿ) ਸਿਰਜਣਹਾਰ ਪ੍ਰਭੂ ਨੇ ਮਾਰ ਕੇ ਉਸ ਨੂੰ ਕੱਢ ਦਿੱਤਾ ਹੈ (ਭਾਵ, ਗੁਰਸਿੱਖਾਂ ਦੇ ਹਿਰਦੇ ਵਿਚ ਮਾਇਆ ਵਾਲਾ ਪ੍ਰਭਾਵ ਹੀ ਨਹੀਂ ਰਹਿਣ ਦਿੱਤਾ)।
The mouse of Death is continually gnawing away at the crop, but the Creator Lord has beaten it off and driven it away.
जमु चूहा किरस नित कुरकदा हरि करतै मारि कढाइआ ॥
ਕਿਰਸਾਣੀਜੰਮੀਭਾਉਕਰਿਹਰਿਬੋਹਲਬਖਸਜਮਾਇਆ॥
(ਇਸ ਵਾਸਤੇ ਉਹਨਾਂ ਦੀ) ਫ਼ਸਲ ਪ੍ਰੇਮ ਨਾਲ (ਭਾਵ, ਚੰਗੀ ਫੱਬ ਕੇ) ਉੱਗਦੀ ਹੈ ਤੇ ਪ੍ਰਭੂ ਦੀ ਮਿਹਰ-ਰੂਪੀ ਬੋਹਲ ਦਾ ਢੇਰ ਲੱਗ ਜਾਂਦਾ ਹੈ।
The farm was successful, by the Love of the Lord, and the crop was produced by God's Grace.
किरसाणी जंमी भाउ करि हरि बोहल बखस जमाइआ ॥
ਤਿਨਕਾਕਾੜਾਅੰਦੇਸਾਸਭੁਲਾਹਿਓਨੁਜਿਨੀਸਤਿਗੁਰੁਪੁਰਖੁਧਿਆਇਆ॥
ਜੇਹੜੇ ਮਨੁੱਖ ਸਤਿਗੁਰ ਪੁਰਖ ਦਾ ਧਿਆਨ ਧਰਦੇ ਹਨ, ਪ੍ਰਭੂ ਨੇ ਉਹਨਾਂ ਦਾ ਸਾਰਾ ਝੋਰਾ ਤੇ ਚਿੰਤਾ ਲਾਹ ਦਿੱਤਾ ਹੈ।
He has removed all the burning and anxiety of those, who have meditated on the True Guru, the Primal Being.
तिन का काड़ा अंदेसा सभु लाहिओनु जिनी सतिगुरु पुरखु धिआइआ ॥
ਜਨਨਾਨਕਨਾਮੁਅਰਾਧਿਆਆਪਿਤਰਿਆਸਭੁਜਗਤੁਤਰਾਇਆ॥੧॥
ਹੇ ਦਾਸ ਨਾਨਕ! ਜੋ ਮਨੁੱਖ ਪ੍ਰਭੂ-ਨਾਮ ਦਾ ਸਿਮਰਨ ਕਰਦਾ ਹੈ, ਉਹ ਆਪ (ਇਸ ਕਾੜੇ ਅੰਦੇਸੇ-ਭਰੇ ਸਮੁੰਦਰ ਵਿਚੋਂ) ਤਰ ਜਾਂਦਾ ਹੈ ਤੇ ਸਾਰੇ ਸੰਸਾਰ ਨੂੰ ਤਾਰ ਲੈਂਦਾ ਹੈ ॥੧॥
O servant Nanak, one who worships and adores the Naam, the Name of the Lord, swims across, and saves the whole world as well. ||1||
जन नानक नामु अराधिआ आपि तरिआ सभु जगतु तराइआ ॥१॥
GURBANI.WORLD