ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1121
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਅਧਿਕਰੋਖਰਾਨੀਤਬਭਈ॥
ਤਦ ਰਾਣੀ ਬਹੁਤ ਕ੍ਰੋਧਿਤ ਹੋ ਗਈ।
अधिक रोख रानी तब भई ॥
LINE 03
ਜਰਿਬਰਿਆਠਟੂਕਹ੍ਵੈਗਈ॥
(ਸੌਂਕਣ ਸਾੜੇ) ਕਾਰਨ ਜਲ ਬਲ ਕੇ ਅੱਠ ਟੁਕੜੇ ਹੋ ਗਈ।
जरि बरि आठ टूक ह्वै गई ॥
LINE 04
ਇਹਨ੍ਰਿਪਕੋਛਲਸੋਗਹਿਲੀਜੈ॥
(ਉਸ ਨੇ ਸੋਚਿਆ) ਇਸ ਰਾਜੇ ਨੂੰ ਛਲ ਨਾਲ ਪਕੜ ਲਿਆ ਜਾਵੇ
इह न्रिप को छल सो गहि लीजै ॥
LINE 05
ਰਾਜ੍ਰਯਪੂਤਆਪੁਨੇਕੋਦੀਜੈ੫॥॥
ਅਤੇ ਰਾਜ ਆਪਣੇ ਪੁੱਤਰ ਨੂੰ ਦੇ ਦਿੱਤਾ ਜਾਵੇ ॥੫॥
राज्रय पूत आपुने को दीजै ॥५॥
LINE 06
ਸੋਵਤਨਿਰਖਿਰਾਵਗਹਿਲਯੋ॥
ਉਸ ਨੇ ਰਾਜੇ ਨੂੰ ਸੁਤਾ ਹੋਇਆ ਵੇਖ ਲਿਆ
सोवत निरखि राव गहि लयो ॥
LINE 07
ਗਹਿਕਰਿਏਕਧਾਮਮੈਦਯੋ॥
ਅਤੇ ਪਕੜ ਕੇ ਇਕ ਘਰ (ਭਾਵ ਕਮਰੇ) ਵਿਚ ਬੰਦ ਕਰ ਦਿੱਤਾ।
गहि करि एक धाम मै दयो ॥
LINE 08
ਸ੍ਰੀਰਸਰੰਗਮਤੀਜਿਯਮਾਰੀ॥
ਰਸਰੰਗ ਮਤੀ ਨੂੰ ਜਾਨੋ ਮਾਰ ਦਿੱਤਾ
स्री रसरंग मती जिय मारी ॥
LINE 09
ਸਭਹਿਨਲਹਤਰਾਵਕਹਿਜਾਰੀ੬॥॥
ਅਤੇ ਸਾਰਿਆਂ ਦੇ ਵੇਖਦਿਆਂ ਰਾਜਾ ਕਹਿ ਕੇ ਸਾੜ ਦਿੱਤੀ ॥੬॥
सभहिन लहत राव कहि जारी ॥६॥
LINE 10
ਭਯੋਸੂਰਰਾਜਾਜੂਮਰਿਯੋ॥
(ਫਿਰ ਲੋਕਾਂ ਵਿਚ ਧੁੰਮਾ ਦਿੱਤਾ ਕਿ) ਰਾਜਾ ਸੂਲ ਉਠਣ ਕਾਰਨ ਮਰ ਗਿਆ ਹੈ
भयो सूर राजा जू मरियो ॥
LINE 11
ਹਮਕੋਨਾਥਨਾਥਬਿਨੁਕਰਿਯੋ॥
ਅਤੇ ਸਾਨੂੰ ਨਾਥ ਨੇ ਅਨਾਥ ਕਰ ਦਿੱਤਾ ਹੈ।
हम को नाथ नाथ बिनु करियो ॥
LINE 12
ਯਾਕੋਪ੍ਰਥਮਦਾਹਦੈਲੀਜੈ॥
ਪਹਿਲਾਂ ਉਸ ਦਾ ਸਸਕਾਰ ਕਰ ਲਿਆ ਜਾਵੇ
या को प्रथम दाह दै लीजै ॥
LINE 13
ਚੰਦ੍ਰਕੇਤੁਕੋਰਾਜਾਕੀਜੈ੭॥॥
ਅਤੇ ਫਿਰ ਚੰਦ੍ਰ ਕੇਤੁ ਨੂੰ ਰਾਜਾ ਬਣਾ ਦਿੱਤਾ ਜਾਵੇ ॥੭॥
चंद्र केतु को राजा कीजै ॥७॥
LINE 14
ਰਾਜਾਮਰਿਯੋਪ੍ਰਜਾਸਭਜਾਨ੍ਯੋ॥
ਸਾਰੀ ਪ੍ਰਜਾ ਨੇ ਜਾਣ ਲਿਆ ਕਿ ਰਾਜਾ ਮਰ ਗਿਆ ਹੈ।
राजा मरियो प्रजा सभ जान्यो ॥
LINE 15
ਭੇਦਅਭੇਦਕਿਨੂੰਨਪਛਾਨ੍ਯੋ॥
ਕਿਸੇ ਨੇ ਵੀ ਭੇਦ ਅਭੇਦ ਨਾ ਪਛਾਣਿਆ।
भेद अभेद किनूं न पछान्यो ॥
LINE 16
ਭਲੋਬੁਰੋਕਬਹੂੰਨਬਿਚਾਰਿਯੋ॥
ਕਿਸੇ ਨੇ ਵੀ ਮਾੜਾ ਚੰਗਾ ਨਹੀਂ ਸੋਚਿਆ
भलो बुरो कबहूं न बिचारियो ॥
LINE 17
ਆਤਪਤ੍ਰਸਸਿਧੁਜਪਰਢਾਰਿਯੋ੮॥॥
ਅਤੇ ਛਤ੍ਰ ਅਤੇ ਚੌਰ ਸਸਿ ਧੁਜ ਦੇ (ਸਿਰ) ਉਪਰ ਧਰ ਦਿੱਤੇ ॥੮॥
आतपत्र ससिधुज पर ढारियो ॥८॥
GURBANI.WORLD