LINE 01
ਸਾਰਗਮਹਲਾ੫॥
Saarang, Fifth Mahalaa:
सारग महला ५ ॥
LINE 02
ਰੇਮੂੜੑੇਤੂਕਿਉਸਿਮਰਤਅਬਨਾਹੀ॥
ਹੇ ਮੂਰਖ! ਹੁਣ (ਜਨਮ ਲੈ ਕੇ) ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ?
You fool, why are you not meditating on the Lord now?
रे मूड़े तू किउ सिमरत अब नाही ॥
LINE 03
ਨਰਕਘੋਰਮਹਿਉਰਧਤਪੁਕਰਤਾਨਿਮਖਨਿਮਖਗੁਣਗਾਂਹੀ੧॥॥ਰਹਾਉ॥
(ਜਦੋਂ) ਤੂੰ ਭਿਆਨਕ ਨਰਕ (ਵਰਗੇ ਮਾਂ ਦੇ ਪੇਟ) ਵਿਚ (ਸੀ ਤਦੋਂ ਤੂੰ) ਪੁੱਠਾ (ਲਟਕਿਆ ਹੋਇਆ) ਤਪ ਕਰਦਾ ਸੀ, (ਉਥੇ ਤੂੰ) ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਸੀ ॥੧॥ ਰਹਾਉ ॥
In the awful hell of the fire of the womb, you did penance, upside-down; each and every instant, you sang His Glorious Praises. ||1||Pause||
नरक घोर महि उरध तपु करता निमख निमख गुण गांही ॥१॥ रहाउ ॥
LINE 04
ਅਨਿਕਜਨਮਭ੍ਰਮਤੌਹੀਆਇਓਮਾਨਸਜਨਮੁਦੁਲਭਾਹੀ॥
ਹੇ ਮੂਰਖ! ਤੂੰ ਅਨੇਕਾਂ ਹੀ ਜਨਮਾਂ ਵਿਚ ਭਟਕਦਾ ਆਇਆ ਹੈਂ। ਹੁਣ ਤੈਨੂੰ ਦੁਰਲੱਭ ਮਨੁੱਖਾ ਜਨਮ ਮਿਲਿਆ ਹੈ।
You wandered through countless incarnations, until finally you attained this priceless human birth.
अनिक जनम भ्रमतौ ही आइओ मानस जनमु दुलभाही ॥
LINE 05
ਗਰਭਜੋਨਿਛੋਡਿਜਉਨਿਕਸਿਓਤਉਲਾਗੋਅਨਠਾਂਹੀ੧॥॥
ਪਰ ਮਾਂ ਦਾ ਪੇਟ ਛੱਡ ਕੇ ਜਦੋਂ ਤੂੰ ਜਗਤ ਵਿਚ ਆ ਗਿਆ, ਤਦੋਂ ਤੂੰ (ਸਿਮਰਨ ਛੱਡ ਕੇ) ਹੋਰ ਹੋਰ ਥਾਈਂ ਰੁੱਝ ਗਿਆ ॥੧॥
Leaving the womb, you were born, and when you came out, you became attached to other places. ||1||
गरभ जोनि छोडि जउ निकसिओ तउ लागो अन ठांही ॥१॥
LINE 06
ਕਰਹਿਬੁਰਾਈਠਗਾਈਦਿਨੁਰੈਨਿਨਿਹਫਲਕਰਮਕਮਾਹੀ॥
ਹੇ ਮੂਰਖ! ਤੂੰ ਦਿਨ ਰਾਤ ਬੁਰਾਈਆਂ ਕਰਦਾ ਹੈਂ, ਠੱਗੀਆਂ ਕਰਦਾ ਹੈਂ, ਤੂੰ ਸਦਾ ਉਹੀ ਕੰਮ ਕਰਦਾ ਰਹਿੰਦਾ ਹੈਂ ਜਿਨ੍ਹਾਂ ਤੋਂ ਕੁਝ ਭੀ ਹੱਥ ਨਹੀਂ ਆਉਣਾ।
You practiced evil and fraud day and night, and did useless deeds.
करहि बुराई ठगाई दिनु रैनि निहफल करम कमाही ॥
LINE 07
ਕਣੁਨਾਹੀਤੁਹਗਾਹਣਲਾਗੇਧਾਇਧਾਇਦੁਖਪਾਂਹੀ੨॥॥
(ਵੇਖ, ਜਿਹੜੇ ਕਿਸਾਨ ਉਹਨਾਂ) ਤੁਹਾਂ ਨੂੰ ਹੀ ਗਾਂਹਦੇ ਰਹਿੰਦੇ ਹਨ ਜਿਨ੍ਹਾਂ ਵਿਚ ਦਾਣੇ ਨਹੀਂ ਹੁੰਦੇ, ਉਹ ਦੌੜ ਦੌੜ ਕੇ ਦੁੱਖ (ਹੀ) ਪਾਂਦੇ ਹਨ ॥੨॥
You thrash the straw, but it has no wheat; running around and hurrying, you obtain only pain. ||2||
कणु नाही तुह गाहण लागे धाइ धाइ दुख पांही ॥२॥
LINE 08
ਮਿਥਿਆਸੰਗਿਕੂੜਿਲਪਟਾਇਓਉਰਝਿਪਰਿਓਕੁਸਮਾਂਹੀ॥
ਹੇ ਕਮਲੇ! ਤੂੰ ਨਾਸਵੰਤ ਮਾਇਆ ਨਾਲ ਨਾਸਵੰਤ ਜਗਤ ਨਾਲ ਚੰਬੜਿਆ ਰਹਿੰਦਾ ਹੈਂ, ਤੂੰ ਕੁਸੁੰਭੇ ਦੇ ਫੁੱਲਾਂ ਨਾਲ ਹੀ ਪਿਆਰ ਪਾਈ ਬੈਠਾ ਹੈਂ।
The false person is attached to falsehood; he is entangled with transitory things.
मिथिआ संगि कूड़ि लपटाइओ उरझि परिओ कुसमांही ॥
LINE 09
ਧਰਮਰਾਇਜਬਪਕਰਸਿਬਵਰੇਤਉਕਾਲਮੁਖਾਉਠਿਜਾਹੀ੩॥॥
ਜਦੋਂ ਤੈਨੂੰ ਧਰਮ-ਰਾਜ ਆ ਫੜੇਗਾ (ਜਦੋਂ ਮੌਤ ਆ ਗਈ) ਤਦੋਂ (ਭੈੜੇ ਕੰਮਾਂ ਦੀ) ਕਾਲਖ ਹੀ ਮੂੰਹ ਤੇ ਲੈ ਕੇ (ਇਥੋਂ) ਚਲਾ ਜਾਹਿਂਗਾ ॥੩॥
And when the Righteous Judge of Dharma seizes you, O madman, you shall arise and depart with your face blackened. ||3||
धरम राइ जब पकरसि बवरे तउ काल मुखा उठि जाही ॥३॥
LINE 10
ਸੋਮਿਲਿਆਜੋਪ੍ਰਭੂਮਿਲਾਇਆਜਿਸੁਮਸਤਕਿਲੇਖੁਲਿਖਾਂਹੀ॥
(ਪਰ, ਹੇ ਭਾਈ! ਜੀਵਾਂ ਦੇ ਭੀ ਕੀਹ ਵੱਸ?) ਉਹ ਮਨੁੱਖ (ਹੀ ਪਰਮਾਤਮਾ ਨੂੰ) ਮਿਲਦਾ ਹੈ ਜਿਸ ਮਨੁੱਖ ਨੂੰ ਪਰਮਾਤਮਾ ਆਪ ਮਿਲਾਂਦਾ ਹੈ, ਜਿਸ ਮਨੁੱਖ ਦੇ ਮੱਥੇ ਉਤੇ (ਪ੍ਰਭੂ-ਮਿਲਾਪ ਦੇ) ਲੇਖ ਲਿਖੇ ਹੁੰਦੇ ਹਨ।
He alone meets with God, whom God Himself meets, by such pre-ordained destiny written on his forehead.
सो मिलिआ जो प्रभू मिलाइआ जिसु मसतकि लेखु लिखांही ॥
LINE 11
ਕਹੁਨਾਨਕਤਿਨੑਜਨਬਲਿਹਾਰੀਜੋਅਲਿਪਰਹੇਮਨਮਾਂਹੀ੪੨੧੬॥॥॥॥
ਨਾਨਕ ਆਖਦਾ ਹੈ- ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਹਾਂ, ਜਿਹੜੇ (ਪ੍ਰਭੂ-ਮਿਲਾਪ ਦੀ ਬਰਕਤਿ ਨਾਲ) ਮਨ ਵਿਚ (ਮਾਇਆ ਤੋਂ) ਨਿਰਲੇਪ ਰਹਿੰਦੇ ਹਨ ॥੪॥੨॥੧੬॥
Says Nanak, I am a sacrifice to that humble being, who remains unattached within his mind. ||4||2||16||
कहु नानक तिन जन बलिहारी जो अलिप रहे मन मांही ॥४॥२॥१६॥
GURBANI.WORLD