LINE 01
ਧਨਾਸਰੀਮਹਲਾ੪॥
Dhanaasaree, Fourth Mahalaa:
धनासरी महला ४ ॥
LINE 02
ਚਉਰਾਸੀਹਸਿਧਬੁਧਤੇਤੀਸਕੋਟਿਮੁਨਿਜਨਸਭਿਚਾਹਹਿਹਰਿਜੀਉਤੇਰੋਨਾਉ॥
ਹੇ ਪ੍ਰਭੂ! ਜੋਗ-ਮਤ ਦੇ ਚੌਰਾਸੀ ਆਗੂ, ਮਹਾਤਮਾ ਬੁਧ ਵਰਗੇ ਗਿਆਨਵਾਨ, ਤੇਤੀ ਕ੍ਰੋੜ ਦੇਵਤੇ, ਅਨੇਕਾਂ ਰਿਸ਼ੀ ਮੁਨੀ-ਇਹ ਸਾਰੇ ਤੇਰਾ ਨਾਮ (ਪ੍ਰਾਪਤ ਕਰਨਾ) ਚਾਹੁੰਦੇ ਹਨ,
The eighty-four Siddhas, the spiritual masters, the Buddhas, the three hundred thirty million gods and the silent sages, all long for Your Name, O Dear Lord.
चउरासीह सिध बुध तेतीस कोटि मुनि जन सभि चाहहि हरि जीउ तेरो नाउ ॥
LINE 03
ਗੁਰਪ੍ਰਸਾਦਿਕੋਵਿਰਲਾਪਾਵੈਜਿਨਕਉਲਿਲਾਟਿਲਿਖਿਆਧੁਰਿਭਾਉ੧॥॥
ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਦਾਤਿ) ਹਾਸਲ ਕਰਦਾ ਹੈ। (ਨਾਮ ਦੀ ਦਾਤਿ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਵਾਸਤੇ ਮੱਥੇ ਉਤੇ ਧੁਰ ਦਰਗਾਹ ਤੋਂ ਹਰਿ-ਨਾਮ ਦਾ ਪ੍ਰੇਮ ਲਿਖਿਆ ਹੋਇਆ ਹੈ ॥੧॥
By Guru's Grace, a rare few obtain it; upon their foreheads, the pre-ordained destiny of loving devotion is written. ||1||
गुर प्रसादि को विरला पावै जिन कउ लिलाटि लिखिआ धुरि भाउ ॥१॥
LINE 04
ਜਪਿਮਨਰਾਮੈਨਾਮੁਹਰਿਜਸੁਊਤਮਕਾਮ॥
ਹੇ ਮਨ! ਪਰਮਾਤਮਾ ਦਾ ਨਾਮ ਹੀ ਜਪਿਆ ਕਰ। ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸਭ ਤੋਂ ਸ੍ਰੇਸ਼ਟ ਕੰਮ ਹੈ।
O mind, chant the Name of the Lord; singing the Lord's Praises is the most exalted activity.
जपि मन रामै नामु हरि जसु ऊतम काम ॥
LINE 05
ਜੋਗਾਵਹਿਸੁਣਹਿਤੇਰਾਜਸੁਸੁਆਮੀਹਉਤਿਨਕੈਸਦਬਲਿਹਾਰੈਜਾਉ॥ਰਹਾਉ॥
ਹੇ ਮਾਲਕ-ਪ੍ਰਭੂ! ਜੇਹੜੇ ਮਨੁੱਖ ਤੇਰੀ ਸਿਫ਼ਤ-ਸਾਲਾਹ ਗਾਂਦੇ ਹਨ ਸੁਣਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਰਹਾਉ॥
I am forever a sacrifice to those who sing, and hear Your Praises, O Lord and Master. ||Pause||
जो गावहि सुणहि तेरा जसु सुआमी हउ तिन कै सद बलिहारै जाउ ॥ रहाउ ॥
LINE 06
ਸਰਣਾਗਤਿਪ੍ਰਤਿਪਾਲਕਹਰਿਸੁਆਮੀਜੋਤੁਮਦੇਹੁਸੋਈਹਉਪਾਉ॥
ਹੇ ਸਰਨ ਆਇਆਂ ਦੀ ਪਾਲਣਾ ਕਰਨ ਵਾਲੇ ਮਾਲਕ-ਪ੍ਰਭੂ! ਮੈਂ (ਤੇਰੇ ਦਰ ਤੋਂ) ਉਹੀ ਕੁਝ ਲੈ ਸਕਦਾ ਹਾਂ ਜੋ ਤੂੰ ਆਪ ਦੇਂਦਾ ਹੈਂ।
I seek Your Sanctuary, O Cherisher God, my Lord and Master; whatever You give me, I accept.
सरणागति प्रतिपालक हरि सुआमी जो तुम देहु सोई हउ पाउ ॥
LINE 07
ਦੀਨਦਇਆਲਕ੍ਰਿਪਾਕਰਿਦੀਜੈਨਾਨਕਹਰਿਸਿਮਰਣਕਾਹੈਚਾਉ੨੪੧੦॥॥॥॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਕਿਰਪਾ ਕਰ ਕੇ ਨਾਨਕ ਨੂੰ ਆਪਣੇ ਨਾਮ ਦੀ ਦਾਤਿ ਦੇਹ, (ਨਾਨਕ ਨੂੰ) ਤੇਰਾ ਨਾਮ ਸਿਮਰਨ ਦਾ ਚਾਉ ਹੈ ॥੨॥੪॥੧੦॥
O Lord, Merciful to the meek, give me this blessing; Nanak longs for the Lord's meditative remembrance. ||2||4||10||
दीन दइआल क्रिपा करि दीजै नानक हरि सिमरण का है चाउ ॥२॥४॥१०॥
GURBANI.WORLD