ਸਵੈਯਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 991
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
सवैया ॥
LINE 02
ਆਵਤਹੀਅਤਿਜੁਧਕਰਿਯੋਤਿਨਬਾਜਕਰੀਰਥਕ੍ਰੋਰਿਨਕੂਟੇ॥
ਆਉਂਦਿਆਂ ਹੀ ਉਸ ਨੇ ਬਹੁਤ ਯੁੱਧ ਕੀਤਾ ਅਤੇ ਕਰੋੜਾਂ ਘੋੜੇ, ਹਾਥੀ ਅਤੇ ਰਥ ਕੁਟ ਸੁਟੇ।
आवत ही अति जुध करियो तिन बाज करी रथ क्रोरिन कूटे ॥
LINE 03
ਪਾਸਨਪਾਸਿਲਏਅਰਿਕੇਤਿਕਸੂਰਨਕੇਸਿਰਕੇਤਿਕਟੂਟੇ॥
ਕਿਤਨੇ ਹੀ ਵੈਰੀ ਫਾਂਸਾਂ ਵਿਚ ਫਸਾ ਲਏ ਅਤੇ ਕਿਤਨਿਆਂ ਹੀ ਸੂਰਮੇ ਦੇ ਸਿਰ ਪਾੜ ਦਿੱਤੇ।
पासन पासि लए अरि केतिक सूरन के सिर केतिक टूटे ॥
LINE 04
ਹੇਰਿਟਰੇਕੋਊਆਨਿਅਰੇਇਕਜੂਝਿਪਰੇਰਨਪ੍ਰਾਨਨਿਖੂਟੇ॥
(ਉਸ ਇਸਤਰੀ ਨੂੰ) ਵੇਖ ਕੇ ਕੋਈ ਭਜ ਗਏ, ਕੋਈ ਆ ਕੇ ਲੜ ਪਏ ਅਤੇ ਇਕ ਰਣ ਵਿਚ ਜੂਝ ਮਰੇ, ਜਿਨ੍ਹਾਂ ਦੇ ਪ੍ਰਾਣ ਖ਼ਤਮ ਹੋ ਚੁਕੇ ਸਨ।
हेरि टरे कोऊ आनि अरे इक जूझि परे रन प्रान निखूटे ॥
LINE 05
ਪੌਨਸਮਾਨਛੁਟੇਤ੍ਰਿਯਬਾਨਸਭੈਦਲਬਾਦਲਸੇਚਲਿਫੂਟੇ੨੦॥॥
ਇਸਤਰੀ ਦੇ ਬਾਣ ਪੌਣ ਵਰਗੇ ਚਲਦੇ ਸਨ (ਜਿਸ ਦੇ ਫਲਸਰੂਪ ਵੈਰੀ ਦੇ) ਸਾਰੇ ਦਲ ਬਦਲ ਵਾਂਗ ਫਟ ਗਏ ਸਨ ॥੨੦॥
पौन समान छुटे त्रिय बान सभै दल बादल से चलि फूटे ॥२०॥
GURBANI.WORLD