ਪਉੜੀ ੭
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੭
पउड़ी ७
LINE 02
ਸਹਸਸਿਆਣਪਲਖਕੰਮਿਨਆਵਹੀ।
ਹਜ਼ਾਰਾਂ ਲੱਖਾਂ ਚਤੁਰਾਈਆਂ ਕੰਮ ਨਹੀਂ ਆਉਂਦੀਆਂ (“ਸਹਸ ਸਿਆਣਪਾ ਲਖ ਹੋਹਿ ਤ ਇਕੁ ਨ ਚਲੈ ਨਾਲਿ”)।
Millions of skills make no avail.
सहस सिआणप लख कंमि न आवही ।
LINE 03
ਗਿਆਨਧਿਆਨਉਨਮਾਨੁਅੰਤੁਨਪਾਵਹੀ।
ਕਈ ਗਿਆਨੀ ਕਈ ਧਿਆਨੀ ਕਈ ਉਨਮਾਨੀ ਬੀ ਅੰਤ ਨਹੀਂ ਪਾ ਸਕਦੇ।
Myriads of knowledges, concentrations and inferences are unable to know the mysteries of Lord.
गिआन धिआन उनमानु अंतु न पावही ।
LINE 04
ਲਖਸਸੀਅਰਲਖਭਾਨੁਅਹਿਨਿਸਿਧ੍ਯਾਵਹੀ।
ਲੱਖਾਂ ਚੰਦ੍ਰਮਾ, ਲੱਖਾਂ ਸੂਰਜ, ਰਾਤ ਦਿਨ (ਅਕਾਲ ਪੁਰਖ ਨੂੰ) ਧਿਆਉਂਦੇ ਹਨ (ਅਰਥਾਤ ਪ੍ਰੇਮ ਦੇ ਅਨੁਭਵ ਬਿਨਾਂ ਉਸ ਦੀ ਮਹਿੰਮਾ ਦਾ ਪ੍ਰਕਾਸ਼ ਕਰ ਰਹੇ ਹਨ।
Millions of moons and suns adore Him day and night.
लख ससीअर लख भानु अहिनिसि ध्यावही ।
LINE 05
ਲਖਪਰਕਿਰਤਿਪਰਾਣਕਰਮਕਮਾਵਹੀ।
ਲੱਖਾਂ ਮਾਇਆ ਪਰਾਇਣ ਹੋਕੇ ਕਰਮਾਂ ਨੂੰ ਕਰਦੇ ਹਨ (ਭਾਵ ਯੱਗ, ਤਪ, ਮਾਯਾ, ਹਿਤ ਕਰਦੇ ਹਨ)।
And millions of people remain imbued with humility.
लख परकिरति पराण करम कमावही ।
LINE 06
ਲਖਲਖਗਰਬਗੁਮਾਨਲੱਜਲਜਾਵਹੀ।
ਲੱਖਾਂ (ਲੋਕ) ਹੰਕਾਰ ਤੇ ਮਗ਼ਰੂਰੀ ਵਿਖੇ ਫਸੇ ਹੋਏ ਹਨ (ਅਰ) ਲੱਖਾਂ ਹੀ ਲੱਜ (ਕਰਕੇ ਸਿਰ ਨੀਵਾਂ ਕਰਦੇ ਹਨ ਕਿ ਅਸੀਂ ਕੁਝ ਚੀਜ਼ ਨਹੀਂ ਹਾਂ)।
Millions are worshipping the Lord according to their own religious traditions.
लख लख गरब गुमान लज लजावही ।
LINE 07
ਲਖਲਖਦੀਨਈਮਾਨਤਾੜੀਲਾਵਹੀ।
ਲੱਖਾਂ ਦੀਨ ਦੇ ਈਮਾਨ ਵਾਲੇ ਹੋਕੇ ਤਾੜੀ ਲਾਉਂਦੇ ਹਨ,
Millions are worshipping the Lord according to their own religious traditions.
लख लख दीन ईमान ताड़ी लावही ।
LINE 08
ਭਾਉਭਗਤਿਭਗਵਾਨਸਚਿਸਮਾਵਹੀ੭।।
ਪਰ ਜੋ ਭਗਵਾਨ ਦੀ ਪ੍ਰੇਮਾ ਭਗਤੀ ਕਰਦੇ ਹਨ, (ਉਹੋ ਹੀ) ਸਚ (ਸਰੂਪ ਵਿਖੇ) ਸਮਾਉਂਦੇ ਹਨ।
Only through loving devotion one can merge in the Lord, the absolute truth.
भाउ भगति भगवान सचि समावही ।७।
GURBANI.WORLD