ਪਉੜੀ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
Pauree:
पउड़ी ॥
LINE 02
ਨਾਮੁਸਲਾਹਨਿਭਾਉਕਰਿਨਿਜਮਹਲੀਵਾਸਾ॥
ਜਿਹੜੇ ਮਨੁੱਖ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਨਿਰੋਲ ਆਪਣੇ (ਹਿਰਦੇ-ਰੂਪ, ਪ੍ਰਭੂ ਦੀ ਹਜ਼ੂਰੀ-ਰੂਪ) ਮਹਲ ਵਿਚ ਟਿਕੇ ਰਹਿੰਦੇ ਹਨ;
Those who lovingly praise the Naam, and dwell in the mansion of the self deep within,
नामु सलाहनि भाउ करि निज महली वासा ॥
LINE 03
ਓਇਬਾਹੁੜਿਜੋਨਿਨਆਵਨੀਫਿਰਿਹੋਹਿਨਬਿਨਾਸਾ॥
ਉਹ ਬੰਦੇ ਮੁੜ ਮੁੜ ਨਾਹ ਜੂਨਾਂ ਵਿਚ ਆਉਂਦੇ ਹਨ ਨਾਹ ਮਰਦੇ ਹਨ;
do not enter into reincarnation ever again; they shall never be destroyed.
ओइ बाहुड़ि जोनि न आवनी फिरि होहि न बिनासा ॥
LINE 04
ਹਰਿਸੇਤੀਰੰਗਿਰਵਿਰਹੇਸਭਸਾਸਗਿਰਾਸਾ॥
ਸੁਆਸ ਸੁਆਸ, ਖਾਂਦਿਆਂ ਖਾਂਦਿਆਂ (ਹਰ ਵੇਲੇ) ਉਹ ਪ੍ਰੇਮ ਨਾਲ ਪ੍ਰਭੂ ਵਿਚ ਰਚੇ-ਮਿਚੇ ਰਹਿੰਦੇ ਹਨ;
They remain immersed and absorbed in the love of the Lord, with every breath and morsel of food.
हरि सेती रंगि रवि रहे सभ सास गिरासा ॥
LINE 05
ਹਰਿਕਾਰੰਗੁਕਦੇਨਉਤਰੈਗੁਰਮੁਖਿਪਰਗਾਸਾ॥
ਉਹਨਾਂ ਗੁਰਮੁਖਾਂ ਦੇ ਅੰਦਰ ਹਰਿ-ਨਾਮ ਦਾ ਚਾਨਣ ਹੋ ਜਾਂਦਾ ਹੈ, ਹਰਿ-ਨਾਮ ਦਾ ਰੰਗ ਕਦੇ (ਉਹਨਾਂ ਦੇ ਮਨ ਤੋਂ) ਉਤਰਦਾ ਨਹੀਂ ਹੈ।
The color of the Lord's Love never fades away; the Gurmukhs are enlightened.
हरि का रंगु कदे न उतरै गुरमुखि परगासा ॥
LINE 06
ਓਇਕਿਰਪਾਕਰਿਕੈਮੇਲਿਅਨੁਨਾਨਕਹਰਿਪਾਸਾ੨੬॥॥
ਹੇ ਨਾਨਕ! ਪ੍ਰਭੂ ਨੇ ਆਪਣੀ ਮਿਹਰ ਕਰ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ, ਉਹ ਸਦਾ ਪ੍ਰਭੂ ਦੇ ਨੇੜੇ ਵੱਸਦੇ ਹਨ ॥੨੬॥
Granting His Grace, He unites them with Himself; O Nanak, the Lord keeps them by His side. ||26||
ओइ किरपा करि कै मेलिअनु नानक हरि पासा ॥२६॥
GURBANI.WORLD