ਪਉੜੀ ੭
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੭
पउड़ी ७
LINE 02
ਪਾਰਸਪਥਰਸੰਗੁਹੈਪਾਰਸਪਰਸਿਨਕੰਚਨੁਹੋਵੈ।
ਪਾਰਸ ਦਾ ਪੱਥਰ ਨਾਲ, ਮਿਲਾਪ ਹੈ, (ਪਰੰਤੂ) ਪਾਰਸ ਨਾਲ ਛੋਹਕੇ (ਪੱਥਰ) ਸੋਨਾ ਨਹੀਂ ਹੁੰਦਾ।
Ordinary stone may be in contact with the philosopher's stone but it does not get transformed into gold.
पारस पथर संगु है पारस परसि न कंचनु होवै ।
LINE 03
ਹੀਰੇਮਾਣਕਪਥਰਹੁਪਥਰਕੋਇਨਹਾਰਿਪਰੋਵੈ।
ਹੀਰੇ ਤੇ ਮਾਣਕ ਪੱਥਰਾਂ ਵਿਚੋਂ ਹੀ ਨਿਕਲਦੇ ਹਨ, (ਪਰੰਤੂ) ਪੱਥਰਾਂ ਦੇ (ਹੀਰਿਆਂ ਵਾਂਙੂੰ) ਕੋਈ ਹਾਰ ਪਰੋਕੇ (ਗੱਲ ਨਹੀਂ ਪਾਉਂਦਾ)।
Diamonds and rubies are extracted from the stones but the latter cannot be stringed as a necklace.
हीरे माणक पथरहु पथर कोइ न हारि परोवै ।
LINE 04
ਵਟਿਜਵਾਹਰੁਤੋਲੀਐਮੁਲਿਨਤੁਲਿਵਿਕਾਇਸਮੋਵੈ।
(ਪਥਰਾਂ ਦੇ) ਵੱਟੇ ਨਾਲ ਜਵਾਹਰ (ਇਕੋ ਤੱਕੜੀ) ਤੋਲੀਦਾ ਹੈ, ਪਰੰਤੂ ਮੁੱਲ ਵਿਚ ਤੁੱਲਤਾ ਦੀ ਸਮਾਈ ਨਹੀਂ ਹੁੰਦੀ, (ਕਿਉਂ ਜੋ ਚੀਜ਼ ਕੱਦ ਵਿਚ ਛੋਟੀ ਕੀਮਤ ਵਿਚ ਵੱਡੀ ਹੁੰਦੀ ਹੈ ਦੇਖੋ ਹੀਰੇ ਅਤੇ ਪੱਥਰ ਵਿਚ ਕਿੰਨਾ ਭੇਦ ਹੈ)।
The jewels are weighed with weights but the latter cannot equate in value with the jewels.
वटि जवाहरु तोलीऐ मुलि न तुलि विकाइ समोवै ।
LINE 05
ਪਥਰਅੰਦਰਿਅਸਟਧਾਤੁਪਾਰਸੁਪਰਸਿਸੁਵੰਨੁਅਲੋਵੈ।
ਪੱਥਰਾਂ ਵਿਖੇ ਹੀ ਅੱਠੇ ਧਾਤਾਂ (ਲੋਹਾ ਆਦਿਕ) ਹਨ, ਪਰ ਪਾਰਸ ਦੇ ਮਿਲਾਪ ਨਾਲ ਸੁਵਰਨ ਦੇਖੀਦੀਆਂ ਹਨ (ਭਾਵ ਉਨ੍ਹਾਂ ਪੁਰ ਅਸਰ ਹੋ ਜਾਂਦਾ ਹੈ)।
Eight metals (alloys) remain amidst stones but they convert into gold by the touch of philosopher's stone alone.
पथर अंदरि असट धातु पारसु परसि सुवंनु अलोवै ।
LINE 06
ਪਥਰੁਫਟਕਝਲਕਣਾਬਹੁਰੰਗੀਹੋਇਰੰਗੁਨਗੋਵੈ।
ਬਲੌਰੀ ਪੱਥਰ ਚਮਕੀਲਾ ਹੈ, ਕੋਈ ਰੰਗ ਉਸ ਪਾਸ ਰੱਖੀਏ ਤਦਰੂਪ ਹੋਕੇ ਭੀ ਆਪਣਾ ਰੰਗ ਨਹੀਂ ਛਪਾਉਂਦਾ, (ਭਾਵ ਉਪਾਧੀ ਭੇਦ ਕਰ ਕਈ ਰੰਗ ਧਾਰਕੇ ਫੇਰ ਕਰੜੇ ਦਾ ਕਰੜਾ ਹੀ ਰਹਿੰਦਾ ਹੈ)।
Crystal stone shines in many colours but still remains a mere stone.
पथरु फटक झलकणा बहु रंगी होइ रंगु न गोवै ।
LINE 07
ਪਥਰਵਾਸੁਨਸਾਉਹੈਮਨਕਠੋਰੁਹੋਇਆਪੁਵਿਗੋਵੈ।
ਪੱਥਰ ਵਿਖੇ ਵਾਸ਼ਨਾ ਅਰ ਸਵਾਦ ਕੁਝ ਨਹੀਂ ਹੈ, ਮਨ ਦਾ ਕਠੋਰ ਹੋਕੇ ਆਪਣਾ ਆਪ ਖਰਾਬ ਕਰਦਾ ਹੈ।
Stone has neither fragrance nor taste; the hard-hearted one simply destroys itself.
पथर वासु न साउ है मन कठोरु होइ आपु विगोवै ।
LINE 08
ਕਰਿਮੂਰਖਾਈਮੂਰਖੁਰੋਵੈ੭।।
(ਪਰ ਅੰਤ ਨੂੰ) ਮੂਰਖ ਮੂਰਖਾਈਆਂ (ਕਰਨ ਕਰਕੇ) ਰੋਂਦਾ ਹੈ।
The foolish goes on lamenting his own stupidity.
करि मूरखाई मूरखु रोवै ।७।
GURBANI.WORLD