ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਰਾਜਹਿਰਾਨੀਰੋਜਬੁਲਾਵੈ॥
(ਉਸ) ਰਾਜੇ ਨੂੰ ਰਾਣੀ ਰੋਜ਼ ਬੁਲਾਉਂਦੀ ਸੀ।
राजहि रानी रोज बुलावै ॥
LINE 03
ਭਾਤਿਭਾਤਿਕੇਕੇਲਕਮਾਵੈ॥
(ਉਸ ਨਾਲ) ਭਾਂਤ ਭਾਂਤ ਦੀ ਕੇਲਕ੍ਰੀੜਾ ਕਰਦੀ ਸੀ।
भाति भाति के केल कमावै ॥
LINE 04
ਅਤਿਸਨੇਹਤਾਸੌਉਪਜਾਯੋ॥
ਉਸ ਨੇ ਉਸ ਨਾਲ ਬਹੁਤ ਪ੍ਰੇਮ ਪਾਲ ਲਿਆ ਸੀ,
अति सनेह ता सौ उपजायो ॥
LINE 05
ਜਨੁਕਸਾਤਫੇਰਨਕੋਪਾਯੋ੯॥॥
ਮਾਨੋ ਸੱਤ ਫੇਰੇ ਲੈ ਕੇ ਪ੍ਰਾਪਤ ਕੀਤਾ ਹੋਵੇ (ਅਰਥਾਤ ਵਿਆਹ ਕੀਤਾ ਹੋਵੇ) ॥੯॥
जनुक सात फेरन को पायो ॥९॥
LINE 06
ਕੇਲਕਮਾਇਰਾਜਜਬਜਾਵੈ॥
ਜਦ ਰਾਜਾ ਕਾਮ-ਕਲਾ ਕਰ ਕੇ ਚਲਾ ਜਾਂਦਾ
केल कमाइ राज जब जावै ॥
LINE 07
ਤਬਰਾਨੀਜੋਗਿਯਹਿਬੁਲਾਵੈ॥
ਤਾਂ ਰਾਣੀ ਜੋਗੀ ਨੂੰ ਬੁਲਾ ਲੈਂਦੀ।
तब रानी जोगियहि बुलावै ॥
LINE 08
ਚਿਮਟਿਚਿਮਟਿਤਾਸੌਰਤਿਮਾਨੈ॥
ਉਸ ਨਾਲ ਲਿਪਟ ਲਿਪਟ ਕੇ ਰਤੀ ਮਨਾਉਂਦੀ।
चिमटि चिमटि ता सौ रति मानै ॥
LINE 09
ਮੂਰਖਰਾਵਭੇਦਨਹਿਜਾਨੈ੧੦॥॥
ਪਰ ਮੂਰਖ ਰਾਜਾ ਇਸ ਭੇਦ ਨੂੰ ਨਹੀਂ ਸਮਝ ਸਕਦਾ ॥੧੦॥
मूरख राव भेद नहि जानै ॥१०॥
LINE 10
ਕਾਮਅਧਿਕਦਿਨਰਾਜਸੰਤਾਯੋ॥
ਇਕ ਦਿਨ ਰਾਜੇ (ਭੂਧਰ ਸਿੰਘ) ਨੂੰ ਕਾਮ ਨੇ ਬਹੁਤ ਸਤਾਇਆ
काम अधिक दिन राज संतायो ॥
LINE 11
ਬਿਨੁਬੋਲੇਰਾਨੀਕੇਆਯੋ॥
ਅਤੇ ਰਾਣੀ ਦੇ ਬਿਨਾ ਬੁਲਾਇਆਂ ਆ ਗਿਆ।
बिनु बोले रानी के आयो ॥
LINE 12
ਕੇਲਕਰਤਸੋਤ੍ਰਿਯਲਖਿਪਾਈ॥
(ਉਸ ਨੇ) ਉਸ ਇਸਤਰੀ ਨੂੰ ਕਾਮ ਕਰਦਿਆਂ ਵੇਖ ਲਿਆ।
केल करत सो त्रिय लखि पाई ॥
LINE 13
ਤਾਕੇਕੋਪਜਗ੍ਯੋਜਿਯਆਈ੧੧॥॥
(ਤਾਂ) ਉਸ ਦੇ ਮਨ ਵਿਚ ਬਹੁਤ ਕ੍ਰੋਧ ਪੈਦਾ ਹੋ ਗਿਆ ॥੧੧॥
ता के कोप जग्यो जिय आई ॥११॥
GURBANI.WORLD