ਪਉੜੀ ॥

ਵਾਰ ਦੁਰਗਾ ਕੀ ਗੁਰੂ ਗੋਬਿੰਦ ਸਿੰਘ ਜੀ ਅੰਗ 120
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
पउड़ी ॥
LINE 02
ਇਕਦਿਹਾੜੇਨਾਵਣਆਈਦੁਰਗਸ਼ਾਹ॥
ਇਕ ਦਿਨ (ਜਦੋਂ) ਦੁਰਗਾ ਦੇਵੀ ਨਹਾਉਣ ਲਈ ਆਈ,
One day Durga came for a bath.
इक दिहाड़े नावण आई दुरगशाह ॥
LINE 03
ਇੰਦ੍ਰਿਬਿਰਥਾਸੁਣਾਈਅਪਣੇਹਾਲਦੀ॥
(ਤਦੋਂ) ਇੰਦਰ ਨੇ ਆਪਣੇ ਹਾਲ ਦੀ (ਦੁਖ ਭਰੀ) ਵਿਥਿਆ ਸੁਣਾਈ।
Indra related to her the story agony:
इंद्रि बिरथा सुणाई अपणे हाल दी ॥
LINE 04
ਛੀਨਲਈਠਕੁਰਾਈਸਾਤੇਦਾਨਵੀਂ॥
(ਕਿ) ਸਾਡੇ ਤੋਂ ਦੈਂਤਾਂ ਨੇ ਰਾਜ ਖੋਹ ਲਿਆ ਹੈ।
"The demons have seized from us our kingdom.
छीन लई ठकुराई साते दानवीं ॥
LINE 05
ਲੋਕੀਂਤਿਹੀਂਫਿਰਾਈਦੋਹੀਆਪਣੀ॥
(ਉਨ੍ਹਾਂ ਨੇ) ਤਿੰਨਾਂ ਲੋਕਾਂ ਵਿਚ ਆਪਣੀ ਦੁਹਾਈ ਫਿਰਾ ਦਿੱਤੀ ਹੈ।
They have proclaimed their authority over all the three worlds.
लोकीं तिहीं फिराई दोही आपणी ॥
LINE 06
ਬੈਠੇਵਾਇਵਧਾਈਤੇਅਮਰਾਵਤੀ॥
(ਉਹ) ਅਮਰਾਵਤੀ (ਸੁਅਰਗਪੁਰੀ) ਵਿਚ ਬੈਠੇ (ਖੁਸ਼ੀ ਦੇ) ਵਾਜੇ ਵਜਾ ਰਹੇ ਹਨ।
They have played musical instruments in their rejoicings in Amaravati, the city of gods.
बैठे वाइ वधाई ते अमरावती ॥
LINE 07
ਦਿੱਤੇਦੇਵਭਜਾਈਸਭਨਾਰਾਕਸਾਂ॥
ਰਾਖਸ਼ਾਂ ਨੇ ਸਾਰੇ ਦੇਵਤੇ (ਅਮਰਾਪੁਰੀ ਤੋਂ) ਭਜਾ ਦਿੱਤੇ ਹਨ।
All the demons have caused the flight of the gods.
दिते देव भजाई सभना राकसां ॥
LINE 08
ਕਿਨੇਨਜਿੱਤਾਜਾਈਮਹਿਖੇਦੈਤਨੋ॥
(ਕਿਉਂਕਿ) ਕਿਸੇ ਤੋਂ ਵੀ ਮਹਿਖਾਸੁਰ ਜਿਤਿਆ ਨਹੀਂ ਜਾ ਸਕਿਆ।
None hath gone and conquered Mahikha, the demon.
किने न जिता जाई महिखे दैत नो ॥
LINE 09
ਤੇਰੀਸਾਮਤਕਾਈਦੇਵੀਦੁਰਗਸ਼ਾਹ੪॥॥
ਹੇ ਦੁਰਗਾ ਦੇਵੀ! ਇਸ ਕਰਕੇ (ਮੈਂ ਹੁਣ) ਤੇਰੀ ਸ਼ਰਨ ਵਿਚ ਆਇਆ ਹਾਂ ॥੪॥
O goddess Durga, I have come under Thy refuge."4.
तेरी साम तकाई देवी दुरगशाह ॥४॥
GURBANI.WORLD