ਆਸਾ ਮਹਲਾ ੫ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 372
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ
Aasaa, Fifth Mahalaa:
आसा महला ५ ॥
LINE 02
ਗੁਨੁਅਵਗਨੁਮੇਰੋਕਛੁਬੀਚਾਰੋ
(ਹੇ ਸਹੇਲੀਏ! ਮੇਰੇ ਖਸਮ ਨੇ) ਮੇਰਾ ਕੋਈ ਗੁਣ ਨਹੀਂ ਵਿਚਾਰਿਆ ਮੇਰਾ ਕੋਈ ਔਗੁਣ ਨਹੀਂ ਤੱਕਿਆ।
He does not consider my merits or demerits.
गुनु अवगनु मेरो कछु न बीचारो ॥
LINE 03
ਨਹਦੇਖਿਓਰੂਪਰੰਗਸਂੀਗਾਰੋ
ਉਸ ਨੇ ਮੇਰਾ ਰੂਪ ਨਹੀਂ ਵੇਖਿਆ, ਰੰਗ ਨਹੀਂ ਵੇਖਿਆ, ਸਿੰਗਾਰ ਨਹੀਂ ਵੇਖਿਆ,
He does not look at my beauty, color or decorations.
नह देखिओ रूप रंग सींगारो ॥
LINE 04
ਚਜਅਚਾਰਕਿਛੁਬਿਧਿਨਹੀਜਾਨੀ
ਮੈਂ ਕੋਈ ਸੁਚੱਜ ਨਹੀਂ ਸਾਂ ਸਿੱਖੀ ਹੋਈ, ਮੈਂ ਉੱਚੇ ਆਚਰਨ ਦਾ ਕੋਈ ਢੰਗ ਨਹੀਂ ਸਾਂ ਜਾਣਦੀ।
I do not know the ways of wisdom and good conduct.
चज अचार किछु बिधि नही जानी ॥
LINE 05
ਬਾਹਪਕਰਿਪ੍ਰਿਅਸੇਜੈਆਨੀ॥॥
ਫਿਰ ਭੀ (ਹੇ ਸਹੇਲੀਏ!) ਮੇਰੀ ਬਾਂਹ ਫੜ ਕੇ ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ ਆਪਣੀ ਸੇਜ ਉਤੇ ਲੈ ਆਂਦਾ ॥੧॥
But taking me by the arm, my Husband Lord has led me to His Bed. ||1||
बाह पकरि प्रिअ सेजै आनी ॥१॥
LINE 06
ਸੁਨਿਬੋਸਖੀਕੰਤਿਹਮਾਰੋਕੀਅਲੋਖਸਮਾਨਾ
ਹੇ (ਮੇਰੀ) ਸਹੇਲੀਏ! ਸੁਣ ਮੇਰੇ ਖਸਮ-ਪ੍ਰਭੂ ਨੇ (ਮੇਰੀ) ਸੰਭਾਲ ਕੀਤੀ ਹੈ,
Hear, O my companions, my Husband, my Lord Master, possesses me.
सुनिबो सखी कंति हमारो कीअलो खसमाना ॥
LINE 07
ਕਰੁਮਸਤਕਿਧਾਰਿਰਾਖਿਓਕਰਿਅਪੁਨਾਕਿਆਜਾਨੈਇਹੁਲੋਕੁਅਜਾਨਾ॥॥ਰਹਾਉ
(ਮੇਰੇ) ਮੱਥੇ ਉਤੇ (ਆਪਣਾ) ਹੱਥ ਰੱਖ ਕੇ ਉਸ ਨੇ ਮੈਨੂੰ ਆਪਣੀ ਜਾਣ ਕੇ ਮੇਰੀ ਰੱਖਿਆ ਕੀਤੀ ਹੈ। ਪਰ ਇਹ ਮੂਰਖ ਜਗਤ ਇਸ (ਭੇਤ) ਨੂੰ ਕੀਹ ਸਮਝੇ? ॥੧॥ ਰਹਾਉ ॥
Placing His Hand upon my forehead, He protects me as His Own. What do these ignorant people know? ||1||Pause||
करु मसतकि धारि राखिओ करि अपुना किआ जानै इहु लोकु अजाना ॥१॥ रहाउ ॥
LINE 08
ਸੁਹਾਗੁਹਮਾਰੋਅਬਹੁਣਿਸੋਹਿਓ
(ਹੇ ਸਹੇਲੀਏ!) ਹੁਣ ਮੇਰਾ ਚੰਗਾ ਸਤਾਰਾ ਚਮਕ ਪਿਆ ਹੈ,
My married life now appears so beauteous;
सुहागु हमारो अब हुणि सोहिओ ॥
LINE 09
ਕੰਤੁਮਿਲਿਓਮੇਰੋਸਭੁਦੁਖੁਜੋਹਿਓ
ਮੇਰਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ, ਉਸ ਨੇ ਮੇਰਾ ਸਾਰਾ ਰੋਗ ਗਹੁ ਨਾਲ ਤੱਕ ਲਿਆ ਹੈ।
my Husband Lord has met me, and He sees all my pains.
कंतु मिलिओ मेरो सभु दुखु जोहिओ ॥
LINE 10
ਆਂਗਨਿਮੇਰੈਸੋਭਾਚੰਦ
ਮੇਰੇ (ਹਿਰਦੇ ਦੇ) ਵੇਹੜੇ ਵਿਚ ਸੋਭਾ ਦਾ ਚੰਦ ਚੜ੍ਹ ਪਿਆ ਹੈ।
Within the courtyard of my heart, the glory of the moon shines.
आंगनि मेरै सोभा चंद ॥
LINE 11
ਨਿਸਿਬਾਸੁਰਪ੍ਰਿਅਸੰਗਿਅਨੰਦ॥॥
ਮੈਂ ਰਾਤ ਦਿਨ ਪਿਆਰੇ (ਪ੍ਰਭੂ-ਪਤੀ) ਨਾਲ ਆਨੰਦ ਮਾਣ ਰਹੀ ਹਾਂ ॥੨॥
Night and day, I have fun with my Beloved. ||2||
निसि बासुर प्रिअ संगि अनंद ॥२॥
LINE 12
ਬਸਤ੍ਰਹਮਾਰੇਰੰਗਿਚਲੂਲ
ਮੇਰੇ (ਸਾਲੂ ਆਦਿਕ) ਕੱਪੜੇ, ਗੂੜ੍ਹੇ ਰੰਗ ਵਿਚ ਰੰਗੇ ਗਏ ਹਨ,
My clothes are dyed the deep crimson color of the poppy.
बसत्र हमारे रंगि चलूल ॥
LINE 13
ਸਗਲਆਭਰਣਸੋਭਾਕੰਠਿਫੂਲ
ਸਾਰੇ ਗਹਣੇ (ਮੇਰੇ ਸਰੀਰ ਉਤੇ ਫਬ ਰਹੇ ਹਨ) ਫੁੱਲਾਂ ਦੇ ਹਾਰ ਮੇਰੇ ਗਲ ਵਿਚ ਸੋਭਾ ਦੇ ਰਹੇ ਹਨ।
All the ornaments and garlands around my neck adorn me.
सगल आभरण सोभा कंठि फूल ॥
LINE 14
ਪ੍ਰਿਅਪੇਖੀਦ੍ਰਿਸਟਿਪਾਏਸਗਲਨਿਧਾਨ
(ਹੇ ਸਹੇਲੀਏ!) ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ (ਪਿਆਰ ਦੀ) ਨਿਗਾਹ ਨਾਲ ਤੱਕਿਆ ਹੈ। (ਹੁਣ, ਮਾਨੋ) ਮੈਂ ਸਾਰੇ ਹੀ ਖ਼ਜ਼ਾਨੇ ਪ੍ਰਾਪਤ ਕਰ ਲਏ ਹਨ।
Gazing upon my Beloved with my eyes, I have obtained all treasures;
प्रिअ पेखी द्रिसटि पाए सगल निधान ॥
LINE 15
ਦੁਸਟਦੂਤਕੀਚੂਕੀਕਾਨਿ॥॥
ਹੁਣ, ਹੇ ਸਹੇਲੀਏ! (ਕਮਾਦਿਕ) ਭੈੜੇ ਵੈਰੀਆਂ ਦੀ ਧੌਂਸ (ਮੇਰੇ ਉੱਤੋਂ) ਮੁੱਕ ਗਈ ਹੈ ॥੩॥
I have shaken off the power of the evil demons. ||3||
दुसट दूत की चूकी कानि ॥३॥
LINE 16
ਸਦਖੁਸੀਆਸਦਾਰੰਗਮਾਣੇ
(ਹੇ ਸਹੇਲੀਏ! ਮੈਨੂੰ ਹੁਣ ਸਦਾ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ, ਮੈਂ ਹੁਣ ਸਦਾ ਆਤਮਕ ਆਨੰਦ ਮਾਣ ਰਹੀ ਹਾਂ।
I have obtained eternal bliss, and I constantly celebrate.
सद खुसीआ सदा रंग माणे ॥
LINE 17
ਨਉਨਿਧਿਨਾਮੁਗ੍ਰਿਹਮਹਿਤ੍ਰਿਪਤਾਨੇ
(ਜਗਤ ਦੇ ਸਾਰੇ) ਨੌ ਖ਼ਜ਼ਾਨਿਆਂ (ਵਰਗਾ) ਪਰਮਾਤਮਾ ਦਾ ਨਾਮ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਮੇਰੀ ਸਾਰੀ ਤ੍ਰਿਸਨਾ ਮੁੱਕ ਗਈ ਹੈ।
With the nine treasures of the Naam, the Name of the Lord, I am satisfied in my own home.
नउ निधि नामु ग्रिह महि त्रिपताने ॥
LINE 18
ਕਹੁਨਾਨਕਜਉਪਿਰਹਿਸੀਗਾਰੀ
ਹੇ ਨਾਨਕ! (ਆਖ-) ਜਦੋਂ (ਕਿਸੇ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਨੇ ਸੁੰਦਰ ਜੀਵਨ ਵਾਲੀ ਬਣਾ ਦਿੱਤਾ,
Says Nanak, when the happy soul-bride is adorned by her Beloved,
कहु नानक जउ पिरहि सीगारी ॥
LINE 19
ਥਿਰੁਸੋਹਾਗਨਿਸੰਗਿਭਤਾਰੀ੪੭॥॥॥
ਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜ ਕੇ ਚੰਗੇ ਭਾਗਾਂ ਵਾਲੀ ਬਣ ਗਈ, ਉਹ ਸਦਾ ਲਈ ਅਡੋਲ-ਚਿੱਤ ਹੋ ਗਈ ॥੪॥੭॥
she is forever happy with her Husband Lord. ||4||7||
थिरु सोहागनि संगि भतारी ॥४॥७॥
GURBANI.WORLD