LINE 01
ਸਿਰੀਰਾਗੁਮਹਲਾ੩॥
Siree Raag, Third Mahalaa:
सिरीरागु महला ३ ॥
LINE 02
ਹਉਮੈਕਰਮਕਮਾਵਦੇਜਮਡੰਡੁਲਗੈਤਿਨਆਇ॥
ਜੇਹੜੇ ਮਨੁੱਖ (ਕੋਈ ਮਿਥੇ ਹੋਏ ਧਾਰਮਿਕ) ਕੰਮ ਕਰਦੇ ਹਨ (ਤੇ ਇਹ) ਹਉਮੈ (ਭੀ) ਕਰਦੇ ਹਨ (ਕਿ ਅਸੀਂ ਧਾਰਮਿਕ ਕੰਮ ਕਰਦੇ ਹਾਂ), ਉਹਨਾਂ (ਦੇ ਸਿਰ) ਉੱਤੇ ਜਮ ਦਾ ਡੰਡਾ ਆ ਕੇ ਵੱਜਦਾ ਹੈ।
Those who go around acting in egotism are struck down by the Messenger of Death with his club.
हउमै करम कमावदे जमडंडु लगै तिन आइ ॥
LINE 03
ਜਿਸਤਿਗੁਰੁਸੇਵਨਿਸੇਉਬਰੇਹਰਿਸੇਤੀਲਿਵਲਾਇ੧॥॥
(ਪਰ) ਜੇਹੜੇ ਮਨੁੱਖ ਗੁਰੂ ਦਾ ਆਸਰਾ ਲੈਂਦੇ ਹਨ, ਉਹ ਪ੍ਰਭੂ (-ਚਰਨਾਂ) ਵਿਚ ਸੁਰਤ ਜੋੜ ਕੇ (ਇਸ ਮਾਰ ਤੋਂ) ਬਚ ਜਾਂਦੇ ਹਨ ॥੧॥
Those who serve the True Guru are uplifted and saved, in love with the Lord. ||1||
जि सतिगुरु सेवनि से उबरे हरि सेती लिव लाइ ॥१॥
LINE 04
ਮਨਰੇਗੁਰਮੁਖਿਨਾਮੁਧਿਆਇ॥
ਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ।
O mind, become Gurmukh, and meditate on the Naam, the Name of the Lord.
मन रे गुरमुखि नामु धिआइ ॥
LINE 05
ਧੁਰਿਪੂਰਬਿਕਰਤੈਲਿਖਿਆਤਿਨਾਗੁਰਮਤਿਨਾਮਿਸਮਾਇ੧॥॥ਰਹਾਉ॥
(ਨਾਮ ਬੜੀ ਦੁਰਲੱਭ ਦਾਤ ਹੈ) ਗੁਰੂ ਦੀ ਸਿੱਖਿਆ ਤੇ ਤੁਰ ਕੇ ਉਹਨਾਂ ਬੰਦਿਆਂ ਦੀ ਹੀ (ਪ੍ਰਭੂ ਦੇ) ਨਾਮ ਵਿਚ ਲੀਨਤਾ ਹੁੰਦੀ ਹੈ, ਜਿਨ੍ਹਾਂ ਦੇ ਮੱਥੇ ਉੱਤੇ ਕਰਤਾਰ ਨੇ ਧੁਰੋਂ ਹੀ ਉਹਨਾਂ ਦੀ ਪਹਿਲੇ ਜਨਮ ਦੀ ਕੀਤੀ ਨੇਕ ਕਮਾਈ ਅਨੁਸਾਰ ਲੇਖ ਲਿਖ ਦਿੱਤਾ ਹੈ ॥੧॥ ਰਹਾਉ ॥
Those who are so pre-destined by the Creator are absorbed into the Naam, through the Guru's Teachings. ||1||Pause||
धुरि पूरबि करतै लिखिआ तिना गुरमति नामि समाइ ॥१॥ रहाउ ॥
LINE 06
ਵਿਣੁਸਤਿਗੁਰਪਰਤੀਤਿਨਆਵਈਨਾਮਿਨਲਾਗੋਭਾਉ॥
ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਨੁੱਖ ਦੇ ਮਨ ਵਿਚ ਪਰਮਾਤਮਾ ਵਾਸਤੇ) ਸਰਧਾ ਪੈਦਾ ਨਹੀਂ ਹੁੰਦੀ, ਨਾਹ ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਬਣਦਾ ਹੈ।
Without the True Guru, faith does not come, and love for the Naam is not embraced.
विणु सतिगुर परतीति न आवई नामि न लागो भाउ ॥
LINE 07
ਸੁਪਨੈਸੁਖੁਨਪਾਵਈਦੁਖਮਹਿਸਵੈਸਮਾਇ੨॥॥
(ਤੇ ਨਤੀਜਾ ਇਹ ਨਿਕਲਦਾ ਹੈ ਕਿ ਉਸ ਨੂੰ) ਸੁਪਨੇ ਵਿਚ ਵੀ ਸੁਖ ਨਸੀਬ ਨਹੀਂ ਹੁੰਦਾ, ਉਹ ਸਦਾ ਦੁੱਖਾਂ ਵਿਚ ਹੀ ਘਿਰਿਆ ਰਹਿੰਦਾ ਹੈ ॥੨॥
Even in dreams, they find no peace; they sleep immersed in pain. ||2||
सुपनै सुखु न पावई दुख महि सवै समाइ ॥२॥
LINE 08
ਜੇਹਰਿਹਰਿਕੀਚੈਬਹੁਤੁਲੋਚੀਐਕਿਰਤੁਨਮੇਟਿਆਜਾਇ॥
(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਾਸਤੇ) ਜੇ ਇਹ ਬੜੀ ਤਾਂਘ ਭੀ ਕਰੀਏ ਕਿ ਉਹ ਪਰਮਾਤਮਾ ਦਾ ਸਿਮਰਨ ਕਰੇ (ਤਾਂ ਭੀ ਇਸ ਤਾਂਘ ਤੇ ਪ੍ਰੇਰਨਾ ਵਿਚ ਸਫਲਤਾ ਨਹੀਂ ਹੁੰਦੀ, ਕਿਉਂਕਿ ਪਿਛਲੇ ਜਨਮਾਂ ਵਿਚ) ਕੀਤੇ ਕਰਮਾਂ ਦਾ ਪ੍ਰਭਾਵ ਮਿਟਾਇਆ ਨਹੀਂ ਜਾ ਸਕਦਾ।
Even if you chant the Name of the Lord, Har, Har, with great longing, your past actions are still not erased.
जे हरि हरि कीचै बहुतु लोचीऐ किरतु न मेटिआ जाइ ॥
LINE 09
ਹਰਿਕਾਭਾਣਾਭਗਤੀਮੰਨਿਆਸੇਭਗਤਪਏਦਰਿਥਾਇ੩॥॥
ਭਗਤ ਜਨ ਹੀ ਪਰਮਾਤਮਾ ਦੀ ਰਜ਼ਾ ਨੂੰ ਪਰਵਾਨ ਕਰਦੇ ਹਨ, ਉਹ ਭਗਤ ਹੀ ਪਰਮਾਤਮਾ ਦੇ ਦਰ ਤੇ ਕਬੂਲ ਹੁੰਦੇ ਹਨ ॥੩॥
The Lord's devotees surrender to His Will; those devotees are accepted at His Door. ||3||
हरि का भाणा भगती मंनिआ से भगत पए दरि थाइ ॥३॥
LINE 10
ਗੁਰੁਸਬਦੁਦਿੜਾਵੈਰੰਗਸਿਉਬਿਨੁਕਿਰਪਾਲਇਆਨਜਾਇ॥
ਗੁਰੂ ਪ੍ਰੇਮ ਨਾਲ (ਆਪਣਾ) ਸ਼ਬਦ (ਸਰਨ ਆਏ ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਦਾ ਹੈ, ਪਰ (ਗੁਰੂ ਭੀ ਪਰਮਾਤਮਾ ਦੀ) ਕਿਰਪਾ ਤੋਂ ਬਿਨਾ ਨਹੀਂ ਮਿਲਦਾ।
The Guru has lovingly implanted the Word of His Shabad within me. Without His Grace, it cannot be attained.
गुरु सबदु दिड़ावै रंग सिउ बिनु किरपा लइआ न जाइ ॥
LINE 11
ਜੇਸਉਅੰਮ੍ਰਿਤੁਨੀਰੀਐਭੀਬਿਖੁਫਲੁਲਾਗੈਧਾਇ੪॥॥
(ਗੁਰੂ ਤੋਂ ਬੇਮੁਖ ਮਨੁੱਖ, ਮਾਨੋ, ਇਕ ਐਸਾ ਰੁੱਖ ਹੈ ਕਿ) ਜੇ ਉਸ ਨੂੰ ਸੌ ਵਾਰੀ ਭੀ ਅੰਮ੍ਰਿਤ ਸਿੰਜੀਏ ਤਾਂ ਭੀ ਉਸ ਨੂੰ ਜ਼ਹਰ ਦਾ ਫਲ ਹੀ ਛੇਤੀ ਲੱਗਦਾ ਹੈ ॥੪॥
Even if the poisonous plant is watered with ambrosial nectar a hundred times, it will still bear poisonous fruit. ||4||
जे सउ अंम्रितु नीरीऐ भी बिखु फलु लागै धाइ ॥४॥
LINE 12
ਸੇਜਨਸਚੇਨਿਰਮਲੇਜਿਨਸਤਿਗੁਰਨਾਲਿਪਿਆਰੁ॥
ਉਹੀ ਮਨੁੱਖ ਸਦਾ ਲਈ ਪਵਿਤ੍ਰ ਜੀਵਨ ਵਾਲੇ ਰਹਿੰਦੇ ਹਨ ਜਿਨ੍ਹਾਂ ਦਾ ਗੁਰੂ ਨਾਲ ਪਿਆਰ (ਟਿਕਿਆ ਰਹਿੰਦਾ) ਹੈ।
Those humble beings who are in love with the True Guru are pure and true.
से जन सचे निरमले जिन सतिगुर नालि पिआरु ॥
LINE 13
ਸਤਿਗੁਰਕਾਭਾਣਾਕਮਾਵਦੇਬਿਖੁਹਉਮੈਤਜਿਵਿਕਾਰੁ੫॥॥
ਉਹ ਮਨੁੱਖ ਆਪਣੇ ਅੰਦਰੋਂ ਹਉਮੈ ਦਾ ਜ਼ਹਰ ਹਉਮੈ ਦਾ ਵਿਕਾਰ ਦੂਰ ਕਰ ਕੇ ਗੁਰੂ ਦੀ ਰਜ਼ਾ ਅਨੁਸਾਰ ਜੀਵਨ ਬਿਤਾਂਦੇ ਹਨ ॥੫॥
They act in harmony with the Will of the True Guru; they shed the poison of ego and corruption. ||5||
सतिगुर का भाणा कमावदे बिखु हउमै तजि विकारु ॥५॥
LINE 14
ਮਨਹਠਿਕਿਤੈਉਪਾਇਨਛੂਟੀਐਸਿਮ੍ਰਿਤਿਸਾਸਤ੍ਰਸੋਧਹੁਜਾਇ॥
(ਹੇ ਭਾਈ!) ਬੇ-ਸ਼ੱਕ ਤੁਸੀ ਸ਼ਾਸਤ੍ਰਾਂ ਸਿਮ੍ਰਿਤੀਆਂ (ਆਦਿਕ ਧਰਮ ਪੁਸਤਕਾਂ) ਨੂੰ ਗਹੁ ਨਾਲ ਪੜ੍ਹ ਕੇ ਵੇਖ ਲਵੋ, ਆਪਣੇ ਮਨ ਦੇ ਹਠ ਨਾਲ ਕੀਤੇ ਹੋਏ ਕਿਸੇ ਭੀ ਤਰੀਕੇ ਨਾਲ (ਹਉਮੈ ਦੇ ਜ਼ਹਰ ਤੋਂ) ਬਚ ਨਹੀਂ ਸਕੀਦਾ।
Acting in stubborn-mindedness, no one is saved; go and study the Simritees and the Shaastras.
मनहठि कितै उपाइ न छूटीऐ सिम्रिति सासत्र सोधहु जाइ ॥
LINE 15
ਮਿਲਿਸੰਗਤਿਸਾਧੂਉਬਰੇਗੁਰਕਾਸਬਦੁਕਮਾਇ੬॥॥
ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾ ਕੇ ਗੁਰੂ ਦੀ ਸੰਗਤਿ ਵਿਚ ਮਿਲ ਕੇ ਹੀ (ਮਨੁੱਖ ਹਉਮੈ ਦੇ ਵਿਕਾਰ ਤੋਂ) ਬਚਦੇ ਹਨ ॥੬॥
Joining the Saadh Sangat, the Company of the Holy, and practicing the Shabads of the Guru, you shall be saved. ||6||
मिलि संगति साधू उबरे गुर का सबदु कमाइ ॥६॥
LINE 16
ਹਰਿਕਾਨਾਮੁਨਿਧਾਨੁਹੈਜਿਸੁਅੰਤੁਨਪਾਰਾਵਾਰੁ॥
ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਸ ਦਾ ਨਾਮ (ਸਭ ਪਦਾਰਥਾਂ ਦਾ ਗੁਣਾਂ ਦਾ) ਖ਼ਜ਼ਾਨਾ ਹੈ।
The Name of the Lord is the Treasure, which has no end or limitation.
हरि का नामु निधानु है जिसु अंतु न पारावारु ॥
LINE 17
ਗੁਰਮੁਖਿਸੇਈਸੋਹਦੇਜਿਨਕਿਰਪਾਕਰੇਕਰਤਾਰੁ੭॥॥
ਗੁਰੂ ਦੀ ਸਰਨ ਪੈ ਕੇ ਉਹੀ ਮਨੁੱਖ (ਇਹ ਖ਼ਜ਼ਾਨਾ ਹਾਸਲ ਕਰਦੇ ਹਨ ਤੇ) ਸੋਹਣੇ ਜੀਵਨ ਵਾਲੇ ਬਣਦੇ ਹਨ, ਜਿਨ੍ਹਾਂ ਉੱਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ ॥੭॥
The Gurmukhs are beauteous; the Creator has blessed them with His Mercy. ||7||
गुरमुखि सेई सोहदे जिन किरपा करे करतारु ॥७॥
LINE 18
ਨਾਨਕਦਾਤਾਏਕੁਹੈਦੂਜਾਅਉਰੁਨਕੋਇ॥
ਹੇ ਨਾਨਕ! (ਗੁਰੂ ਹੀ ਪਰਮਾਤਮਾ ਦੇ ਨਾਮ ਦੀ) ਦਾਤ ਦੇਣ ਵਾਲਾ ਹੈ, ਕੋਈ ਹੋਰ ਨਹੀਂ (ਜੋ ਇਹ ਦਾਤ ਦੇ ਸਕੇ।)
O Nanak, the One Lord alone is the Giver; there is no other at all.
नानक दाता एकु है दूजा अउरु न कोइ ॥
LINE 19
ਗੁਰਪਰਸਾਦੀਪਾਈਐਕਰਮਿਪਰਾਪਤਿਹੋਇ੮੨੧੯॥॥॥॥
(ਪਰਮਾਤਮਾ ਦਾ ਨਾਮ) ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ, ਪਰਮਾਤਮਾ ਦੀ ਬਖ਼ਸ਼ਸ਼ ਨਾਲ ਮਿਲਦਾ ਹੈ ॥੮॥੨॥੧੯॥
By Guru's Grace, He is obtained. By His Mercy, He is found. ||8||2||19||
गुर परसादी पाईऐ करमि परापति होइ ॥८॥२॥१९॥
GURBANI.WORLD