ਜੈਸੇ ਫਲ ਸੈ ਬਿਰਖ ਬਿਰਖੁ ਸੈ ਹੋਤ ਫਲ ਅਤਿਭੁਤਿ ਗਤਿ ਕਛੁ ਕਹਨ ਨ ਆਵੈ ਜੀ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 534
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੈਸੇਫਲਸੈਬਿਰਖਬਿਰਖੁਸੈਹੋਤਫਲਅਤਿਭੁਤਿਗਤਿਕਛੁਕਹਨਨਆਵੈਜੀ।
ਜਿਸ ਤਰ੍ਹਾਂ ਫਲ ਤੋਂ ਬਿਰਛ ਤੇ ਬਿਰਛ ਤੋਂ ਫਲ ਹੁੰਦਾ ਹੈ ਇਸ ਅਦਭੁਤ ਵਰਤਾਰੇ ਦੀ ਗਤੀ ਕੁਛ ਆਖੀ ਨਹੀਂ ਜਾ ਸਕਦੀ। ਪਿਆਰਿਓ!
Just as a seed of the fruit gives a tree and the tree yields the same fruit; this strange phenomena hardly comes into any say or conversation,
जैसे फल सै बिरख बिरखु सै होत फल अतिभुति गति कछु कहन न आवै जी ।
LINE 02
ਜੈਸੇਬਾਸੁਬਾਵਨਮੈਬਾਵਨਹੈਬਾਸੁਬਿਖੈਬਿਸਮਚਰਿਤ੍ਰਕੋਊਮਰਮੁਨਪਾਵੈਜੀ।
ਜਿਸ ਤਰ੍ਹਾਂ ਬਾਸਨਾ ਬਾਵਨ ਚੰਨਣ ਅੰਦਰ ਤੇ ਚੰਨਣ ਹੁੰਦਾ ਹੈ ਬਾਸੁ ਸੁਗੰਧੀ ਵਿਖੇ ਏਸ, ਅਚਰਜ ਚਲਤ੍ਰਿ ਦਾ ਮਰਮੁ ਗੂੜ੍ਹ ਭੇਤ ਕੋਈ ਨਹੀਂ ਪਾ ਸਕਦਾ ਜੀ!
Just as fragrance resides in sandalwood and sandalwood lives in its fragrance, none can know the deep and wonderful secret of this phenomena,
जैसे बासु बावन मै बावन है बासु बिखै बिसम चरित्र कोऊ मरमु न पावै जी ।
LINE 03
ਕਾਸਟਿਮੈਅਗਨਿਅਗਨਿਮੈਕਾਸਟਿਹੈਅਤਿਅਸਚਰਜੁਹੈਕਉਤਕਕਹਾਵੈਜੀ।
ਜੀਕੂੰ ਕਾਠ ਵਿਚ ਅੱਗ ਹੁੰਦੀ ਹੈ, ਤੇ ਅਗਨੀ ਵਿਚ ਕਾਠ ਅਰੁ ਇਹ ਕਉਤਕ ਚਲਿਤ੍ਰ ਭੀ ਅਤ੍ਯੰਤ ਅਚਰਜ ਸਰੂਪ ਆਖ੍ਯਾ ਜਾਂਦਾ ਹੈ ਜੀ!
Just as wood houses fire and fire has wood burning in it; it is a marvellous phenomena. It is also called a strange spectacle.
कासटि मै अगनि अगनि मै कासटि है अति असचरजु है कउतक कहावै जी ।
LINE 04
ਸਤਿਗੁਰਮੈਸਬਦਸਬਦਮੈਸਤਿਗੁਰਹੈਨਿਰਗੁਨਗਿਆਨਧਿਆਨਸਮਝਾਵੈਜੀ੫੩੪।।
ਤਿਸੇ ਤਰ੍ਹਾਂ ਸਤਿਗੁਰਾਂ ਵਿਚ ਸ਼ਬਦ ਭਰਪੂਰ ਹੈ ਤੇ ਸ਼ਬਦ ਵਿਖੇ ਸਤਿਗੁਰੂ ਰਮੇ ਹੋਏ ਹਨ ਇਹ ਰਮਜ਼ ਐਸੀ ਹੈ ਕਿ ਇਸ ਗਿਆਨ ਤੋਂ ਨਿਰਗੁਣ ਸਰੂਪ ਦੇ ਧਿਆਨ ਦੀ ਸਮਝ ਆ ਜਾਂਦੀ ਹੈ ਜੀ ਅੰਦਰ ॥੫੩੪॥
Similarly the name of the Lord resides in True Guru and True Guru resides in His (Lord) name. He alone can understand this mystery of the Absolute God who has obtained knowledge from True Guru and who meditates on Him. (534)
सतिगुर मै सबद सबद मै सतिगुर है निरगुन गिआन धिआन समझावै जी ।५३४।
GURBANI.WORLD