ਅਥ ਨਰ ਨਾਰਾਇਣ ਅਵਤਾਰ ਕਥਨੰ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 163
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਥਨਰਨਾਰਾਇਣਅਵਤਾਰਕਥਨੰ॥
ਹੁਣ ਨਰ ਨਾਰਾਇਣ ਅਵਤਾਰ ਦਾ ਕਥਨ
Here begins the description of the incarnations named Nar and Narayan:
अथ नर नाराइण अवतार कथनं ॥
LINE 02
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
LINE 03
ਨਰੰਅਉਰਨਾਰਾਇਣੰਰੂਪਧਾਰੀ॥
(ਵਿਸ਼ਣੂ) ਨਰ ਅਤੇ ਨਾਰਾਇਣ ਰੂਪ ਧਾਰ ਕੇ
नरं अउर नाराइणं रूप धारी ॥
LINE 04
ਭਯੋਸਾਮੁਹੇਸਸਤ੍ਰਅਸਤ੍ਰੰਸੰਭਾਰੀ॥
ਅਤੇ ਅਸਤ੍ਰ-ਸ਼ਸਤ੍ਰ ਸੰਭਾਲ ਕੇ (ਦੈਂਤਾਂ ਦੀ ਸੈਨਾ ਦੇ) ਸਾਹਮਣੇ ਹੋਇਆ।
Manifesting himself as Nar and Narayan, Vishnu, managing his weapons and arms, came in front of the demon-forces.
भयो सामुहे ससत्र असत्रं संभारी ॥
LINE 05
ਭਟੰਐਠਿਫੈਂਟੇਭੁਜੰਠੋਕਿਭੂਪੰ॥
ਸੂਰਵੀਰਾਂ ਨੇ ਪਟਕੇ ਕਸ ਲਏ (ਕਮਰਕਸੇ ਕਰ ਲਏ) ਅਤੇ ਰਾਜਿਆਂ ਨੇ (ਆਪਣੀਆਂ) ਭੁਜਾਵਾਂ ਠੋਕ ਲਈਆਂ।
The warriors tied their garments tightly and the kings beat their arms
भटं ऐठि फैंटे भुजं ठोकि भूपं ॥
LINE 06
ਬਜੇਸੂਲਸੇਲੰਭਏਆਪਰੂਪੰ੧੫॥॥
ਤ੍ਰਿਸ਼ੂਲ ਅਤੇ ਬਰਛੇ (ਆਪਸ ਵਿਚ) ਖੜਕਣ ਲਗੇ ਅਤੇ (ਸਾਰੇ ਸੈਨਿਕ) ਤਿਆਰ-ਬਰ-ਤਿਆਰ ('ਆਪ ਰੂਪੰ') ਹੋ ਗਏ ॥੧੫॥
It, that war, the tridents and the spears began to collide with each other.15.
बजे सूल सेलं भए आप रूपं ॥१५॥
LINE 07
ਪਰਿਯੋਆਪਮੋਲੋਹਕ੍ਰੋਹੰਅਪਾਰੰ॥
ਬਹੁਤ ਕ੍ਰੋਧ ਨਾਲ ਆਪਸ ਵਿਚ ਸ਼ਸਤ੍ਰਾਂ ਨਾਲ ਯੁੱਧ ਹੋਇਆ।
परियो आप मो लोह क्रोहं अपारं ॥
LINE 08
ਧਰਿਯੋਐਸਕੈਬਿਸਨੁਤ੍ਰਿਤੀਆਵਤਾਰੰ॥
ਇਸ ਮੌਕੇ ਵਿਸ਼ਣੂ ਨੇ ਤੀਜਾ ਅਵਤਾਰ ਧਾਰਿਆ।
In great anger. The blows of the steel-arms began to rain and at this juncture Vishnu manifested his third incarnation.
धरियो ऐस कै बिसनु त्रितीआवतारं ॥
LINE 09
ਨਰੰਏਕੁਨਾਰਾਇਣੰਦੁਐਸਰੂਪੰ॥
ਇਕ ਨਰ ਅਤੇ ਦੂਜਾ ਨਾਰਾਇਣ ਰੂਪ ਸੀ।
नरं एकु नाराइणं दुऐ सरूपं ॥
LINE 10
ਦਿਪੈਜੋਤਿਸਉਦਰਜੁਧਾਰੇਅਨੂਪੰ੧੬॥॥
(ਉਨ੍ਰਾਂ ਨੇ ਜੋ) ਅਨੂਪਮ ਸੌਂਦਰਯ ਧਾਰਨ ਕੀਤਾ ਹੋਇਆ ਸੀ, ਉਸ ਦੀ ਜੋਤਿ ਪ੍ਰਕਾਸ਼ਮਾਨ ਸੀ ॥੧੬॥
Nar and Narayan both had similar forms and their effulgence assumed unparalleled Lustre.16.
दिपै जोति सउदर जु धारे अनूपं ॥१६॥
LINE 11
ਉਠੈਟੂਕਕੋਪੰਗੁਰਜੰਪ੍ਰਹਾਰੇ॥
(ਸੂਰਮੇ) ਉਠ ਕੇ ਗੁਰਜਾਂ ਦੀ ਮਾਰ ਨਾਲ (ਸਿਰਾਂ ਦੇ ਲੋਹੇ ਦੇ) ਟੋਪਾਂ ਨੂੰ ਟੋਟੇ ਟੋਟੇ ਕਰ ਰਹੇ ਸਨ।
उठै टूक कोपं गुरजं प्रहारे ॥
LINE 12
ਜੁਟੇਜੰਗਕੋਜੰਗਜੋਧਾਜੁਝਾਰੇ॥
ਜੰਗ ਦੇ ਜੁਝਾਰੂ ਯੋਧੇ ਯੁੱਧ ਵਿਚ ਜੁਟੇ ਹੋਏ ਸਨ।
Wearing their helmets the warriors are striking their blows with maces and the mighty heroes are engrossed in the war.
जुटे जंग को जंग जोधा जुझारे ॥
LINE 13
ਉਡੀਧੂਰਿਪੂਰੰਛੁਹੀਐਨਗੈਨੰ॥
(ਉਨ੍ਹਾਂ ਦੇ ਯੁੱਧ ਕਰਦਿਆਂ ਜੋ) ਧੂੜ ਉਡੀ, ਉਹ ਸਾਰੇ ਆਕਾਸ਼ ਵਿਚ ਛਾ ਗਈ।
उडी धूरि पूरं छुही ऐन गैनं ॥
LINE 14
ਡਿਗੇਦੇਵਤਾਦੈਤਕੰਪਿਯੋਤ੍ਰਿਨੈਨੰ੧੭॥॥
ਦੇਵਤੇ ਅਤੇ ਦੈਂਤ (ਯੁੱਧ-ਭੂਮੀ ਵਿਚ) ਡਿਗਣ ਲਗੇ ਅਤੇ ਸ਼ਿਵ ਵੀ ਕੰਬਣ ਲਗਿਆ ॥੧੭॥
The dust hath both the gods and demons, having gone astray, were falling and even the three-eyed god Shiva trembled.17.
डिगे देवता दैत कंपियो त्रिनैनं ॥१७॥
LINE 15
ਗਿਰੇਬੀਰਏਕੰਅਨੇਕੰਪ੍ਰਕਾਰੰ॥
ਇਕ ਇਕ ਕਰਕੇ ਅਨੇਕ ਤਰ੍ਹਾਂ ਨਾਲ ਯੁੱਧ-ਵੀਰ ਡਿਗ ਰਹੇ ਸਨ।
गिरे बीर एकं अनेकं प्रकारं ॥
LINE 16
ਸੁਭੈਜੰਗਮੋਜੰਗਜੋਧਾਜੁਝਾਰੰ॥
ਜੁਝਾਰੂ ਯੋਧੇ ਜੰਗ ਵਿਚ ਜੁਟੇ ਹੋਏ ਸ਼ੋਭ ਰਹੇ ਸਨ।
Many types of warriors fell in the field and the great fighters looked impressive in the war.
सुभै जंग मो जंग जोधा जुझारं ॥
LINE 17
ਪਰੀਤਛਮੁਛੰਸਭੈਅੰਗਭੰਗੰ॥
(ਯੋਧਿਆਂ ਦੀਆਂ ਲਾਸ਼ਾਂ) ਵੱਢੀਆਂ ਟੁਕੀਆਂ ਅਤੇ ਅੰਗ-ਭੰਗ ਹੋਈਆਂ ਪਈਆਂ ਸਨ।
परी तछ मुछं सभै अंग भंगं ॥
LINE 18
ਮਨੋਪਾਨਕੈਭੰਗਪੌਢੇਮਲੰਗੰ੧੮॥॥
(ਇੰਜ ਪ੍ਰਤੀਤ ਹੋ ਰਿਹਾ ਸੀ) ਮਾਨੋ ਭੰਗ ਪੀ ਕੇ ਮਲੰਗ ਸੁਤੇ ਪਏ ਹੋਣ ॥੧੮॥
The brave fighters, being chopped into bits, began to fall and it appeared that the wrestlers are lying intoxicated after drinking hemp.18.
मनो पान कै भंग पौढे मलंगं ॥१८॥
LINE 19
ਦਿਸਾਮਉਨਆਈਅਨੀਦੈਤਰਾਜੰ॥
ਦੈਂਤ ਰਾਜੇ ਦੀ ਸੈਨਾ ਦਿਸਣ ਵਿਚ ਨਹੀਂ ਆਈ (ਅਰਥਾਤ ਭਜ ਗਈ)।
दिसा मउ न आई अनी दैत राजं ॥
LINE 20
ਭਜੈਸਰਬਦੇਵੰਤਜੇਸਰਬਸਾਜੰ॥
(ਉਧਰ) ਦੇਵਤੇ ਵੀ ਸਾਰਾ ਸਾਜ਼-ਸਾਮਾਨ ਛਡ ਕੇ ਭਜ ਗਏ।
More forces of demons came from another direction, seeing which the gods, leaving all their paraphernalia, ran away.
भजै सरब देवं तजे सरब साजं ॥
LINE 21
ਗਿਰੇਸੰਜਪੁੰਜਸਿਰੰਬਾਹੁਬੀਰੰ॥
(ਯੁੱਧ-ਭੂਮੀ ਵਿਚ ਬਹੁਤ ਸਾਰੇ) ਸੂਰਵੀਰਾਂ ਦੇ ਸਿਰ, ਬਾਹਾਂ ਅਤੇ ਕਵਚਾਂ ਦੇ ਝੁੰਡ ਡਿਗੇ ਪਏ ਸਨ।
गिरे संज पुंज सिरं बाहु बीरं ॥
LINE 22
ਸੁਭੈਬਾਨਜਿਉਚੇਤਿਪੁਹਪੰਕਰੀਰੰ੧੯॥॥
ਬਾਣ (ਕਵਚਾਂ ਵਿਚ) ਇੰਜ ਸ਼ੋਭ ਰਹੇ ਸਨ ਜਿਵੇਂ ਚੇਤਰ ਦੇ ਮਹੀਨੇ ਵਿਚ ਕਰੀਰਾਂ ਨੂੰ ਫੁਲ ਲਗੇ ਹੁੰਦੇ ਹਨ ॥੧੯॥
The limbs began to fall in great numbers and the arrows looked auspicious in the manner of the flowers of capparis in the month of the Chaitra.19.
सुभै बान जिउ चेति पुहपं करीरं ॥१९॥
LINE 23
ਜਬੈਜੰਗਹਾਰਿਯੋਕੀਯੋਬਿਸਨਮੰਤ੍ਰੰ॥
ਜਦੋਂ (ਦੋਹਾਂ ਧਿਰਾਂ ਨੇ ਇਸ ਤਰ੍ਹਾਂ) ਯੁੱਧ ਵਿਚ ਹਾਰ ਖਾ ਲਈ
जबै जंग हारियो कीयो बिसन मंत्रं ॥
LINE 24
ਭਯੋਅੰਤ੍ਰਧ੍ਯਾਨੰਕਰਿਯੋਜਾਨੁਤੰਤੰ॥
(ਤਦੋਂ) ਵਿਸ਼ਣੂ ਨੇ ਵਿਚਾਰ ਕੀਤਾ ਅਤੇ ਅੰਤਰ-ਧਿਆਨ ਹੋ ਗਿਆ ਮਾਨੋ (ਉਸ ਨੇ ਕੋਈ) ਤੰਤਰ ਕੀਤਾ ਹੋਵੇ।
The gods were defeated in the war and Vishnu, thinking over it disappeared, with the help of Tantric science.
भयो अंत्रध्यानं करियो जानु तंतं ॥
LINE 25
ਮਹਾਮੋਹਨੀਰੂਪਧਾਰਿਯੋਅਨੂਪੰ॥
(ਫਿਰ) ਮਹਾ ਮੋਹਨੀ ਦਾ ਅਨੂਪਮ ਰੂਪ ਧਾਰਨ ਕੀਤਾ,
महा मोहनी रूप धारियो अनूपं ॥
LINE 26
ਛਕੇਦੇਖਿਦੋਊਦਿਤਿਯਾਦਿਤਿਭੂਪੰ੨੦॥॥
(ਜਿਸ ਨੂੰ) ਵੇਖ ਕੇ ਦੇਵਤੇ ਅਤੇ ਦੈਂਤੇ ਰਾਜੇ ਬਹੁਤ ਪ੍ਰਸੰਨ ਹੋਏ ॥੨੦॥
Then he manifested himself in the unique form of Maha-Mohini, seeing whom, the chief of the demons and gods were highly pleased.20.
छके देखि दोऊ दितियादिति भूपं ॥२०॥
LINE 27
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਨਰਨਾਰਾਇਣਅਵਤਾਰਚਤੁਰਥਸੰਪੂਰਨੰ੪॥॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦਾ ਨਰ (ਤੀਜਾ ਅਤੇ) ਨਾਰਾਇਣ ਚੌਥਾ ਅਵਤਾਰ ਵਰਣਨ ਸਮਾਪਤ ॥੪॥
End of the description of the third incarnation of NAR and the fourth incarnation of NARAYAN in BACHITTAR NATAK.3.4.
इति स्री बचित्र नाटक ग्रंथे नर नाराइण अवतार चतुरथ संपूरनं ॥४॥
GURBANI.WORLD