ਸਿਰੀਰਾਗੁ ਮਹਲਾ ੧ ॥

ਸਿਰੀ ਰਾਗੁ ਗੁਰੂ ਨਾਨਕ ਦੇਵ ਜੀ ਅੰਗ 57
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਿਰੀਰਾਗੁਮਹਲਾ੧॥
Siree Raag, First Mahalaa:
सिरीरागु महला १ ॥
LINE 02
ਗੁਰਤੇਨਿਰਮਲੁਜਾਣੀਐਨਿਰਮਲਦੇਹਸਰੀਰੁ॥
(ਹੇ ਭਾਈ!) ਗੁਰੂ ਦੀ ਰਾਹੀਂ ਹੀ ਉਸ ਪਵਿਤ੍ਰ ਨਾਮ-ਜਲ ਨਾਲ ਸਾਂਝ ਪੈਂਦੀ ਹੈ, ਤੇ ਮਨੁੱਖ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਦੀ ਮੈਲ ਤੋਂ ਬਚੇ ਰਹਿੰਦੇ ਹਨ)।
Through the Guru, the Pure One is known, and the human body becomes pure as well.
गुर ते निरमलु जाणीऐ निरमल देह सरीरु ॥
LINE 03
ਨਿਰਮਲੁਸਾਚੋਮਨਿਵਸੈਸੋਜਾਣੈਅਭਪੀਰ॥
(ਗੁਰੂ ਦੀ ਕਿਰਪਾ ਨਾਲ) ਉਹ ਸਦਾ-ਥਿਰ ਪਵਿਤ੍ਰ ਪ੍ਰਭੂ ਜੋ ਮਨੁੱਖ ਦੀ ਅੰਦਰਲੀ ਵੇਦਨ ਜਾਣਦਾ ਹੈ ਮਨੁੱਖ ਦੇ ਮਨ ਵਿਚ ਆ ਪਰਗਟਦਾ ਹੈ।
The Pure, True Lord abides within the mind; He knows the pain of our hearts.
निरमलु साचो मनि वसै सो जाणै अभ पीर ॥
LINE 04
ਸਹਜੈਤੇਸੁਖੁਅਗਲੋਨਾਲਾਗੈਜਮਤੀਰੁ੧॥॥
(ਇਸ ਪ੍ਰਕਾਸ਼ ਦੀ ਬਰਕਤਿ ਨਾਲ ਮਨ ਸਹਜ ਅਵਸਥਾ ਵਿਚ ਟਿਕ ਜਾਂਦਾ ਹੈ) ਸਹਜ ਅਵਸਥਾ ਤੋਂ ਬਹੁਤ ਆਤਮਕ ਆਨੰਦ ਉਪਜਦਾ ਹੈ, ਜਮ ਦਾ ਤੀਰ ਭੀ ਨਹੀਂ ਪੋਂਹਦਾ (ਮੌਤ ਦਾ ਡਰ ਨਹੀਂ ਵਿਆਪਦਾ) ॥੧॥
With intuitive ease, a great peace is found, and the arrow of death shall not strike you. ||1||
सहजै ते सुखु अगलो ना लागै जम तीरु ॥१॥
LINE 05
ਭਾਈਰੇਮੈਲੁਨਾਹੀਨਿਰਮਲਜਲਿਨਾਇ॥
ਹੇ ਭਾਈ! (ਜਿਵੇਂ ਸਾਫ਼ ਪਾਣੀ ਵਿਚ ਨ੍ਹਾਤਿਆਂ ਸਰੀਰ ਦੀ ਮੈਲ ਲਹਿ ਜਾਂਦੀ ਹੈ, ਤਿਵੇਂ ਪਰਮਾਤਮਾ ਦੇ) ਪਵਿਤ੍ਰ ਨਾਮ-ਜਲ ਵਿਚ ਇਸ਼ਨਾਨ ਕੀਤਿਆਂ ਮਨ ਉੱਤੇ (ਵਿਕਾਰਾਂ ਦੀ) ਮੈਲ ਨਹੀਂ ਰਹਿ ਜਾਂਦੀ।
O Siblings of Destiny, filth is washed away by bathing in the Pure Water of the Name.
भाई रे मैलु नाही निरमल जलि नाइ ॥
LINE 06
ਨਿਰਮਲੁਸਾਚਾਏਕੁਤੂਹੋਰੁਮੈਲੁਭਰੀਸਭਜਾਇ੧॥॥ਰਹਾਉ॥
(ਇਸ ਵਾਸਤੇ, ਹੇ ਭਾਈ! ਉਸ ਆਤਮਕ ਇਸ਼ਨਾਨ ਦੀ ਖ਼ਾਤਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਤੇ ਆਖ-ਹੇ ਪ੍ਰਭੂ!) ਸਿਰਫ਼ ਤੂੰ ਸਦਾ-ਥਿਰ ਪ੍ਰਭੂ ਹੀ ਪਵਿਤ੍ਰ ਹੈਂ, ਬਾਕੀ ਹੋਰ ਹਰੇਕ ਥਾਂ (ਮਾਇਆ ਦੇ ਮੋਹ ਦੀ) ਮੈਲ ਨਾਲ ਭਰੀ ਹੋਈ ਹੈ ॥੧॥ ਰਹਾਉ ॥
You alone are Perfectly Pure, O True Lord; all other places are filled with filth. ||1||Pause||
निरमलु साचा एकु तू होरु मैलु भरी सभ जाइ ॥१॥ रहाउ ॥
LINE 07
ਹਰਿਕਾਮੰਦਰੁਸੋਹਣਾਕੀਆਕਰਣੈਹਾਰਿ॥
(ਜਿਸ ਮਨੁੱਖ ਉਤੇ ਗੁਰੂ ਤਰੁੱਠਦਾ ਹੈ, ਉਸ ਦੇ ਹਿਰਦੇ ਨੂੰ ਸ੍ਰਿਸ਼ਟੀ ਦੇ ਰਚਨਹਾਰ) ਕਰਤਾਰ ਨੇ (ਆਪਣੇ ਰਹਿਣ ਲਈ) ਸੋਹਣਾ ਮਹਲ ਬਣਾ ਲਿਆ ਹੈ।
The Temple of the Lord is beautiful; it was made by the Creator Lord.
हरि का मंदरु सोहणा कीआ करणैहारि ॥
LINE 08
ਰਵਿਸਸਿਦੀਪਅਨੂਪਜੋਤਿਤ੍ਰਿਭਵਣਿਜੋਤਿਅਪਾਰ॥
ਤਿੰਨਾਂ ਭਵਨਾਂ ਵਿਚ ਵਿਆਪਕ ਬੇਅੰਤ ਪ੍ਰਭੂ ਦੀ ਅਨੂਪ ਜੋਤਿ ਉਸ ਦੇ ਅੰਦਰ ਜਗ ਪੈਂਦੀ ਹੈ; ਉਸ ਦੇ ਅੰਦਰ ਸੂਰਜ ਤੇ ਚੰਦ (ਮਾਨੋ) ਦੀਵੇ ਜਗ ਪੈਂਦੇ ਹਨ (ਭਾਵ, ਉਸ ਦੇ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਗਿਆਨ ਸੂਰਜ ਤੇ ਕਾਮ ਕ੍ਰੋਧ ਆਦਿਕ ਦੀ ਤਪਸ਼ ਨੂੰ ਬੁਝਾਣ ਵਾਲੀ ਸ਼ਾਂਤ ਅਵਸਥਾ ਦਾ ਚੰਦ ਚੜ੍ਹ ਪੈਂਦਾ ਹੈ।)
The sun and the moon are lamps of incomparably beautiful light. Throughout the three worlds, the Infinite Light is pervading.
रवि ससि दीप अनूप जोति त्रिभवणि जोति अपार ॥
LINE 09
ਹਾਟਪਟਣਗੜਕੋਠੜੀਸਚੁਸਉਦਾਵਾਪਾਰ੨॥॥
??? ॥੨॥
In the shops of the city of the body, in the fortresses and in the huts, the True Merchandise is traded. ||2||
हाट पटण गड़ कोठड़ी सचु सउदा वापार ॥२॥
LINE 10
ਗਿਆਨਅੰਜਨੁਭੈਭੰਜਨਾਦੇਖੁਨਿਰੰਜਨਭਾਇ॥
(ਹੇ ਭਾਈ! ਤੂੰ) ਪ੍ਰਭੂ ਦੀ ਰਜ਼ਾ ਵਿਚ ਰਹਿ ਕੇ ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਵਰਤ ਕੇ (ਉਸ ਨੂੰ ਹਰ ਥਾਂ ਵਿਆਪਕ) ਵੇਖ ਲੈ (ਵੇਖ ਸਕਦਾ ਹੈਂ)।
The ointment of spiritual wisdom is the destroyer of fear; through love, the Pure One is seen.
गिआन अंजनु भै भंजना देखु निरंजन भाइ ॥
LINE 11
ਗੁਪਤੁਪ੍ਰਗਟੁਸਭਜਾਣੀਐਜੇਮਨੁਰਾਖੈਠਾਇ॥
ਜੇ ਮਨੁੱਖ ਆਪਣੇ ਮਨ ਨੂੰ ਇੱਕ ਟਿਕਾਣੇ ਤੇ ਰੱਖੇ, ਤਾਂ ਉਸ ਨੂੰ ਦਿੱਸਦੇ ਅਣ-ਦਿੱਸਦੇ ਜਗਤ ਵਿਚ ਹਰ ਥਾਂ ਪਰਮਾਤਮਾ ਹੀ ਵੱਸਦਾ ਪਰਤੀਤ ਹੁੰਦਾ ਹੈ।
The mysteries of the seen and the unseen are all known, if the mind is kept centered and balanced.
गुपतु प्रगटु सभ जाणीऐ जे मनु राखै ठाइ ॥
LINE 12
ਐਸਾਸਤਿਗੁਰੁਜੇਮਿਲੈਤਾਸਹਜੇਲਏਮਿਲਾਇ੩॥॥
ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਦੇਣ ਵਾਲਾ ਗੁਰੂ ਜੇ ਮਿਲ ਪਏ ਤਾਂ ਉਸ ਮਨੁੱਖ ਨੂੰ ਅਡੋਲ ਆਤਮਕ ਅਵਸਥਾ ਵਿਚ ਜੋੜ ਦੇਂਦਾ ਹੈ ॥੩॥
If one finds such a True Guru, the Lord is met with intuitive ease. ||3||
ऐसा सतिगुरु जे मिलै ता सहजे लए मिलाइ ॥३॥
LINE 13
ਕਸਿਕਸਵਟੀਲਾਈਐਪਰਖੇਹਿਤੁਚਿਤੁਲਾਇ॥
(ਜਿਵੇਂ ਸੋਨੇ ਨੂੰ ਪਰਖਣ ਲਈ) ਕਸਵੱਟੀ ਉਤੇ ਕੱਸ ਲਈਦੀ ਹੈ (ਤਿਵੇਂ ਕਰਤਾਰ ਆਪਣੇ ਪੈਦਾ ਕੀਤੇ ਬੰਦਿਆਂ ਦੇ ਆਤਮਕ ਜੀਵਨ ਨੂੰ) ਬੜੇ ਪਿਆਰ ਨਾਲ ਧਿਆਨ ਲਾ ਕੇ ਪਰਖਦਾ ਹੈ,
He draws us to His Touchstone, to test our love and consciousness.
कसि कसवटी लाईऐ परखे हितु चितु लाइ ॥
LINE 14
ਖੋਟੇਠਉਰਨਪਾਇਨੀਖਰੇਖਜਾਨੈਪਾਇ॥
ਖੋਟਿਆਂ ਨੂੰ (ਉਸ ਦੇ ਦਰ ਤੇ) ਥਾਂ ਨਹੀਂ ਮਿਲਦੀ, ਖਰਿਆਂ ਨੂੰ ਉਹ ਆਪਣੇ ਖ਼ਜ਼ਾਨੇ ਵਿਚ ਸ਼ਾਮਿਲ ਕਰ ਲੈਂਦਾ ਹੈ।
The counterfeit have no place there, but the genuine are placed in His Treasury.
खोटे ठउर न पाइनी खरे खजानै पाइ ॥
LINE 15
ਆਸਅੰਦੇਸਾਦੂਰਿਕਰਿਇਉਮਲੁਜਾਇਸਮਾਇ੪॥॥
(ਹੇ ਭਾਈ! ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਦੁਨੀਆ ਵਾਲੀਆਂ) ਆਸਾਂ ਤੇ ਸਹਮ ਕੱਢ, ਇਹ ਉੱਦਮ ਕਰਨ ਨਾਲ (ਮਨ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਇਗੀ, (ਤੇ ਮਨ ਪ੍ਰਭੂ-ਚਰਨਾਂ ਵਿਚ ਲੀਨ ਹੋ ਜਾਇਗਾ ॥੪॥
Let your hopes and anxieties depart; thus pollution is washed away. ||4||
आस अंदेसा दूरि करि इउ मलु जाइ समाइ ॥४॥
LINE 16
ਸੁਖਕਉਮਾਗੈਸਭੁਕੋਦੁਖੁਨਮਾਗੈਕੋਇ॥
ਹਰੇਕ ਜੀਵ (ਦੁਨੀਆ ਵਾਲਾ) ਸੁਖ ਮੰਗਦਾ ਹੈ, ਕੋਈ ਭੀ ਦੁੱਖ ਨਹੀਂ ਮੰਗਦਾ;
Everyone begs for happiness; no one asks for suffering.
सुख कउ मागै सभु को दुखु न मागै कोइ ॥
LINE 17
ਸੁਖੈਕਉਦੁਖੁਅਗਲਾਮਨਮੁਖਿਬੂਝਨਹੋਇ॥
ਪਰ (ਮਾਇਕ) ਸੁਖ ਨੂੰ ਦੁੱਖ-ਰੂਪ ਫਲ ਬਹੁਤ ਲੱਗਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਸ (ਭੇਤ) ਦੀ ਸਮਝ ਨਹੀਂ ਆਉਂਦੀ (ਉਹ ਦੁਨੀਆ ਵਾਲੇ ਸੁਖ ਹੀ ਮੰਗਦਾ ਰਹਿੰਦਾ ਹੈ ਤੇ ਨਾਮ ਤੋਂ ਵਾਂਜਿਆ ਰਹਿੰਦਾ ਹੈ)।
But in the wake of happiness, there comes great suffering. The self-willed manmukhs do not understand this.
सुखै कउ दुखु अगला मनमुखि बूझ न होइ ॥
LINE 18
ਸੁਖਦੁਖਸਮਕਰਿਜਾਣੀਅਹਿਸਬਦਿਭੇਦਿਸੁਖੁਹੋਇ੫॥॥
(ਅਸਲ ਵਿਚ ਦੁਨੀਆ ਦੇ) ਸੁਖ ਤੇ ਦੁਖ ਇਕੋ ਜਿਹੇ ਹੀ ਸਮਝਣੇ ਚਾਹੀਦੇ ਹਨ। ਅਸਲ ਆਤਮਕ ਸੁਖ ਤਦੋਂ ਹੀ ਮਿਲਦਾ ਹੈ ਜੇ ਗੁਰੂ ਦੇ ਸ਼ਬਦ ਦੀ ਰਾਹੀਂ ਮਨ ਨੂੰ ਵਿੰਨ੍ਹ ਲਿਆ ਜਾਏ (ਮਨ ਨੂੰ ਨੱਥ ਕੇ ਦੁਨੀਆ ਦੇ ਮੌਜ-ਮੇਲਿਆਂ ਵਲੋਂ ਰੋਕ ਕੇ ਰੱਖਿਆ ਜਾਏ) ॥੫॥
Those who see pain and pleasure as one and the same find peace; they are pierced through by the Shabad. ||5||
सुख दुख सम करि जाणीअहि सबदि भेदि सुखु होइ ॥५॥
LINE 19
ਬੇਦੁਪੁਕਾਰੇਵਾਚੀਐਬਾਣੀਬ੍ਰਹਮਬਿਆਸੁ॥
ਬਿਆਸ ਰਿਸ਼ੀ (ਤਾਂ ਮੁੜ ਮੁੜ) ਵੇਦ ਨੂੰ ਹੀ ਉੱਚੀ ਉੱਚੀ ਉਚਾਰਦਾ ਹੈ, (ਪਰ ਹੇ ਭਾਈ!) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਨੀ ਚਾਹੀਦੀ ਹੈ।
The Vedas proclaim, and the words of Vyaasa tell us,
बेदु पुकारे वाचीऐ बाणी ब्रहम बिआसु ॥
LINE 20
ਮੁਨਿਜਨਸੇਵਕਸਾਧਿਕਾਨਾਮਿਰਤੇਗੁਣਤਾਸੁ॥
ਅਸਲੀ ਮੁਨੀ ਲੋਕ ਸੇਵਕ ਤੇ ਸਾਧਿਕ ਉਹੀ ਹਨ ਜੋ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਹਨ।
that the silent sages, the servants of the Lord, and those who practice a life of spiritual discipline are attuned to the Naam, the Treasure of Excellence.
मुनि जन सेवक साधिका नामि रते गुणतासु ॥
LINE 21
ਸਚਿਰਤੇਸੇਜਿਣਿਗਏਹਉਸਦਬਲਿਹਾਰੈਜਾਸੁ੬॥॥
ਜੇਹੜੇ ਬੰਦੇ ਸਦਾ ਕਾਇਮ ਰਹਿਣ ਵਾਲੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ (ਸੰਸਾਰ ਤੋਂ ਜੀਵਨ-ਬਾਜ਼ੀ) ਜਿੱਤ ਕੇ ਜਾਂਦੇ ਹਨ। ਮੈਂ ਭੀ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੬॥
Those who are attuned to the True Name win the game of life; I am forever a sacrifice to them. ||6||
सचि रते से जिणि गए हउ सद बलिहारै जासु ॥६॥
LINE 22
ਚਹੁਜੁਗਿਮੈਲੇਮਲੁਭਰੇਜਿਨਮੁਖਿਨਾਮੁਨਹੋਇ॥
ਪਰ ਜਿਨ੍ਹਾਂ ਦੇ ਮੂੰਹ ਵਿਚ ਪ੍ਰਭੂ ਦਾ ਨਾਮ ਨਹੀਂ ਹੈ ਉਹ ਸਦਾ ਹੀ ਮੈਲੇ (ਮਨ ਵਾਲੇ) ਹਨ, (ਉਹਨਾਂ ਦੇ ਮਨ ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਨ।
Those who do not have the Naam in their mouths are filled with pollution; they are filthy throughout the four ages.
चहु जुगि मैले मलु भरे जिन मुखि नामु न होइ ॥
LINE 23
ਭਗਤੀਭਾਇਵਿਹੂਣਿਆਮੁਹੁਕਾਲਾਪਤਿਖੋਇ॥
ਪਰਮਾਤਮਾ ਦੀ ਭਗਤੀ ਤੇ ਪਿਆਰ ਤੋਂ ਵਾਂਜੇ ਬੰਦਿਆਂ ਦਾ ਮੂੰਹ (ਉਸ ਦੀ ਹਜ਼ੂਰੀ ਵਿਚ) ਕਾਲਾ (ਦਿੱਸਦਾ ਹੈ), ਉਹ ਆਪਣੀ ਇੱਜ਼ਤ ਗਵਾ ਕੇ (ਜਾਂਦੇ ਹਨ)।
Without loving devotion to God, their faces are blackened, and their honor is lost.
भगती भाइ विहूणिआ मुहु काला पति खोइ ॥
LINE 24
ਜਿਨੀਨਾਮੁਵਿਸਾਰਿਆਅਵਗਣਮੁਠੀਰੋਇ੭॥॥
ਜਿਸ ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ, (ਉਸ ਦੇ ਆਤਮਕ ਸਰਮਾਏ ਨੂੰ ਔਗੁਣਾਂ ਨੇ ਲੁੱਟ ਲਿਆ ਹੈ, ਉਹ ਰੋਂਦੀ ਪਛਤਾਂਦੀ ਹੈ ॥੭॥
Those who have forgotten the Naam are plundered by evil; they weep and wail in dismay. ||7||
जिनी नामु विसारिआ अवगण मुठी रोइ ॥७॥
LINE 25
ਖੋਜਤਖੋਜਤਪਾਇਆਡਰੁਕਰਿਮਿਲੈਮਿਲਾਇ॥
(ਗੁਰੂ ਦੀ ਰਾਹੀਂ) ਭਾਲ ਕਰਦਿਆਂ ਕਰਦਿਆਂ ਇਹ ਗੱਲ ਲੱਭ ਪੈਂਦੀ ਹੈ ਕਿ ਪਰਮਾਤਮਾ ਦਾ ਡਰ-ਅਬਦ ਹਿਰਦੇ ਵਿਚ ਧਾਰਨ ਕੀਤਿਆਂ ਪਰਮਾਤਮਾ ਗੁਰੂ ਦਾ ਮਿਲਾਇਆ ਮਿਲ ਪੈਂਦਾ ਹੈ।
I searched and searched, and found God. In the Fear of God, I have been united in His Union.
खोजत खोजत पाइआ डरु करि मिलै मिलाइ ॥
LINE 26
ਆਪੁਪਛਾਣੈਘਰਿਵਸੈਹਉਮੈਤ੍ਰਿਸਨਾਜਾਇ॥
ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਉਸ ਦਾ ਮਨ ਬਾਹਰ ਭਟਕਣੋਂ ਹਟ ਕੇ ਅੰਤਰ ਆਤਮੇ ਹੀ ਟਿਕ ਜਾਂਦਾ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।
Through self-realization, people dwell within the home of their inner being; egotism and desire depart.
आपु पछाणै घरि वसै हउमै त्रिसना जाइ ॥
LINE 27
ਨਾਨਕਨਿਰਮਲਊਜਲੇਜੋਰਾਤੇਹਰਿਨਾਇ੮੭॥॥॥
ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਜੀਵਨ ਪਵਿਤ੍ਰ ਤੇ ਰੌਸ਼ਨ ਹੋ ਜਾਂਦੇ ਹਨ ॥੮॥੭॥
O Nanak, those who are attuned to the Name of the Lord are immaculate and radiant. ||8||7||
नानक निरमल ऊजले जो राते हरि नाइ ॥८॥७॥
GURBANI.WORLD