ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1170
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਅਟਕਤਭਈਲਾਲਲਖਿਬਾਲਾ॥
ਉਸ ਪ੍ਰਿਯ ਨੂੰ ਵੇਖ ਕੇ ਸਾਰੀਆਂ ਇੰਜ ਅਟਕ ਗਈਆਂ
अटकत भई लाल लखि बाला ॥
LINE 03
ਜੈਸੇਮਨਿਲਾਲਨਕੀਮਾਲਾ॥
ਜਿਵੇਂ ਮਣੀਆਂ ਅਤੇ ਹੀਰਿਆਂ ਦੀਆਂ ਮਾਲਾਵਾਂ ਹਨ।
जैसे मनि लालन की माला ॥
LINE 04
ਕਹਿਯੋਚਹਤਕਛੁਤਊਲਜਾਵੈ॥
(ਉਹ) ਕੁਝ ਕਹਿਣਾ ਚਾਹੁੰਦੀਆਂ ਸਨ, ਪਰ ਲਜਾਉਂਦੀਆਂ ਸਨ।
कहियो चहत कछु तऊ लजावै ॥
LINE 05
ਚਲਿਚਲਿਤੀਰਕੁਅਰਕੇਆਵੈ੧੬॥॥
ਫਿਰ ਵੀ ਚਲ ਚਲ ਕੇ ਕੁੰਵਰ ਦੇ ਨੇੜੇ ਆ ਰਹੀਆਂ ਸਨ ॥੧੬॥
चलि चलि तीर कुअर के आवै ॥१६॥
LINE 06
ਕੈਕੁਰਬਾਨਲਲਾਮਨਡਾਰੈ॥
ਪ੍ਰਿਯ ਤੋਂ ਮਨ ਕੁਰਬਾਨ ਕਰ ਦਿੱਤੇ
कै कुरबान लला मन डारै ॥
LINE 07
ਭੂਖਨਚੀਰਪਟੰਬਰਵਾਰੈ॥
ਅਤੇ ਗਹਿਣੇ, ਬਸਤ੍ਰ ਅਤੇ ਰੇਸ਼ਮੀ ਦੁਪਟੇ ਵਾਰ ਦਿੱਤੇ।
भूखन चीर पटंबर वारै ॥
LINE 08
ਫੂਲਪਾਨਕੋਊਲੈਆਵੈ॥
ਕੋਈ ਫੁਲ ਅਤੇ ਪਾਨ ਲਿਆ ਰਹੀ ਸੀ
फूल पान कोऊ लै आवै ॥
LINE 09
ਭਾਤਿਭਾਤਿਸੌਗੀਤਨਗਾਵੈ੧੭॥॥
ਅਤੇ ਭਾਂਤ ਭਾਂਤ ਦੇ ਗੀਤ ਗਾ ਰਹੀ ਸੀ ॥੧੭॥
भाति भाति सौ गीतन गावै ॥१७॥
GURBANI.WORLD