ਦੇਖਿ ਦੇਖਿ ਦ੍ਰਿਗਨ ਦਰਸ ਮਹਿਮਾ ਨ ਜਾਨੀ ਸੁਨ ਸੁਨ ਸਬਦੁ ਮਹਾਤਮ ਨ ਜਾਨਿਓ ਹੈ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 420
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੇਖਿਦੇਖਿਦ੍ਰਿਗਨਦਰਸਮਹਿਮਾਨਜਾਨੀਸੁਨਸੁਨਸਬਦੁਮਹਾਤਮਨਜਾਨਿਓਹੈ।
ਦ੍ਰਿਗਨ ਨੇਤ੍ਰਾਂ ਨਾਲ ਤੱਕ ਤੱਕ ਕੇ ਭੀ ਦਰਸ਼ਨ ਦੀ ਮਹਿਮਾ ਨੂੰ ਨਾ ਜਾਣਿਆ ਤੇ ਸੁਣ ਸੁਣ ਕੇ ਕੰਨਾਂ ਦ੍ਵਾਰੇ ਉਪਦੇਸ਼ ਸ਼ਬਦ ਦੇ ਮਹਾਤਮ ਪ੍ਰਭਾਵ ਨੂੰ ਨਾ ਸਮਝਿਆ।
Seeing many colourful festivities with eyes, an ignorant person could not appreciate the glory of the glimpse of the True Guru. He did not even learn the importance of Naam Simran, having heard praises and slanders all the times.
देखि देखि द्रिगन दरस महिमा न जानी सुन सुन सबदु महातम न जानिओ है ।
LINE 02
ਗਾਇਗਾਇਗੰਮਿਤਾਗੁਨਗਨਗੁਨਨਿਧਾਨਹਸਿਹਸਿਪ੍ਰੇਮਕੋਪ੍ਰਤਾਪੁਨਪਛਾਨਿਓਹੈ।
ਗੌਂਦਿਆਂ ਗੌਂਦਿਆਂ ਰਸਨਾ ਨਾਲ ਗੁਣ ਨਿਧਾਨ ਗੁਣਾਂ ਦੇ ਭੰਡਾਰ ਸਤਿਗੁਰਾਂ ਦੇ ਗੁਨ ਗਨ ਸਮੂਹ ਗੁਣਾਂ ਨੂੰ ਨਾ ਪਛਾਤਾ ਵਾ ਗੁਨਗ ਗੁਣ ਗ੍ਯਾਤਾ ਹੋਣ ਦੀ ਗੰਮਤਾ ਪ੍ਰਾਪਤ ਨਾ ਕੀਤੀ ਅਰੁ ਹਸ ਹਸ ਕੇ ਕੌਤੁਕਾਂ ਬਿਨੋਦਾਂ ਚੋਜਾਂ ਉਪਰ ਪ੍ਰੇਮ ਦਾ ਪ੍ਰਤਾਪ ਮਹੱਤ ਨਾ ਪਛਾਣਿਆ।
Singing praises of worldly things and people day and night, he did not reach the ocean of virtues-the True Guru. He wasted his time in idle talks and laughs but did not recognise the wondrous love of the True Lord.
गाइ गाइ गंमिता गुन गन गुन निधान हसि हसि प्रेम को प्रतापु न पछानिओ है ।
LINE 03
ਰੋਇਰੋਇਬਿਰਹਾਬਿਓਗਕੋਨਸੋਗਜਾਨਿਓਮਨਗਹਿਗਹਿਮਨੁਮੁਘਦੁਨਮਾਨਿਓਹੈ।
ਸੰਸਾਰੀ ਪਦਾਰਥਾਂ ਪਿਛੇ ਤਾਂ ਰੋ ਰੋ ਢਾਹਾਂ ਮਾਰੀਆਂ; ਕਿੰਤੂ ਪ੍ਰੇਮ ਤੋਂ ਹੋਣ ਹਾਰੇ ਵਿਛੋੜੇ ਦ੍ਵਾਰੇ ਹੋਣ ਵਾਲੇ ਸੋਗ ਰੂਪ ਦੁੱਖ ਨੂੰ ਨਾ ਜਾਤਾ ਅਤੇ ਮਨ ਨੇ ਪਕੜ ਵਿਚ ਪਕੜ ਸੰਸਾਰ ਦੀ ਕੀਤੀ ਪਰ ਇਹ ਮੂਰਖ ਮਨ ਵਾਹਗੁਰੂ ਦੇ ਮਾਰਗ ਵਿਚ ਨਾ ਮੰਨਿਆ।
Wailing and crying for maya, he spent his life-time but never felt the pangs of separation of the True Guru. The mind remained engrossed in the worldly affairs but it was foolish enough not to take the refuge of the True Guru.
रोइ रोइ बिरहा बिओग को न सोग जानिओ मन गहि गहि मनु मुघदु न मानिओ है ।
LINE 04
ਲੋਗਬੇਦਗਿਆਨਉਨਮਾਨਕੈਨਜਾਨਿਸਕਿਓਜਨਮਜੀਵਨੇਧ੍ਰਿਗੁਬਿਮੁਖਬਿਹਾਨਿਓਹੈ੪੨੦।।
ਲੌਕਿਕ ਗ੍ਯਾਨ ਦ੍ਵਾਰੇ ਵਾ ਬੇਦਿਕ ਗ੍ਯਾਨ ਦ੍ਵਾਰੇ ਅਥਵਾ ਅਨੁਮਾਨ ਕਰ ਕੇ ਇਹ ਮਨੁੱਖ ਉਕਤ ਦਰਸ਼ਨ ਸ਼ਬਦ ਸਿਮਰਣ ਵਾ ਕੀਰਤਨ ਆਦਿ ਦੀ ਸਤ੍ਯਤਾਸਤ੍ਯ ਵਸਤੂ ਨੂੰ ਨਹੀਂ ਜਾਣ ਸਕਿਆ; ਤਾਂ ਤੇ ਧਿਰਕਾਰ ਲਾਨ੍ਹਤ ਹੈ ਇਸ ਦੇ ਮਨੁੱਖ ਹੋ ਜੰਮਣ ਨੂੰ; ਤਥਾ ਇਸ ਦੀ ਜਿੰਦਗੀ ਨੂੰ ਜਿਹੜੀ ਕਿ ਏਸ ਨੇ ਬੇਮੁਖਤਾ ਵਿਚ ਬਿਤਾਈ ਹੈ ॥੪੨੦॥
Engrossed in the shallow prattles and ritualistic knowledge of Vedas and Shastras, the foolish being could not know the supreme knowledge of the True Guru. The birth and lifetime of such a person is worthy of condemnation that he has spent as a renegade f
लोग बेद गिआन उनमान कै न जानि सकिओ जनम जीवने ध्रिगु बिमुख बिहानिओ है ।४२०।
GURBANI.WORLD