LINE 01
ਧਨਾਸਰੀਮਹਲਾ੪॥
Dhanaasaree, Fourth Mahalaa:
धनासरी महला ४ ॥
LINE 02
ਮੇਰੇਸਾਹਾਮੈਹਰਿਦਰਸਨਸੁਖੁਹੋਇ॥
ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ।
O my King, beholding the Blessed Vision of the Lord's Darshan, I am at peace.
मेरे साहा मै हरि दरसन सुखु होइ ॥
LINE 03
ਹਮਰੀਬੇਦਨਿਤੂਜਾਨਤਾਸਾਹਾਅਵਰੁਕਿਆਜਾਨੈਕੋਇ॥ਰਹਾਉ॥
ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ? ਰਹਾਉ॥
You alone know my inner pain, O King; what can anyone else know? ||Pause||
हमरी बेदनि तू जानता साहा अवरु किआ जानै कोइ ॥ रहाउ ॥
LINE 04
ਸਾਚਾਸਾਹਿਬੁਸਚੁਤੂਮੇਰੇਸਾਹਾਤੇਰਾਕੀਆਸਚੁਸਭੁਹੋਇ॥
ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)।
O True Lord and Master, You are truly my King; whatever You do, all that is True.
साचा साहिबु सचु तू मेरे साहा तेरा कीआ सचु सभु होइ ॥
LINE 05
ਝੂਠਾਕਿਸਕਉਆਖੀਐਸਾਹਾਦੂਜਾਨਾਹੀਕੋਇ੧॥॥
ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥
Who should I call a liar? There is no other than You, O King. ||1||
झूठा किस कउ आखीऐ साहा दूजा नाही कोइ ॥१॥
LINE 06
ਸਭਨਾਵਿਚਿਤੂਵਰਤਦਾਸਾਹਾਸਭਿਤੁਝਹਿਧਿਆਵਹਿਦਿਨੁਰਾਤਿ॥
ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ।
You are pervading and permeating in all; O King, everyone meditates on You, day and night.
सभना विचि तू वरतदा साहा सभि तुझहि धिआवहि दिनु राति ॥
LINE 07
ਸਭਿਤੁਝਹੀਥਾਵਹੁਮੰਗਦੇਮੇਰੇਸਾਹਾਤੂਸਭਨਾਕਰਹਿਇਕਦਾਤਿ੨॥॥
ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥
Everyone begs of You, O my King; You alone give gifts to all. ||2||
सभि तुझ ही थावहु मंगदे मेरे साहा तू सभना करहि इक दाति ॥२॥
LINE 08
ਸਭੁਕੋਤੁਝਹੀਵਿਚਿਹੈਮੇਰੇਸਾਹਾਤੁਝਤੇਬਾਹਰਿਕੋਈਨਾਹਿ॥
ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ।
All are under Your Power, O my King; none at all are beyond You.
सभु को तुझ ही विचि है मेरे साहा तुझ ते बाहरि कोई नाहि ॥
LINE 09
ਸਭਿਜੀਅਤੇਰੇਤੂਸਭਸਦਾਮੇਰੇਸਾਹਾਸਭਿਤੁਝਹੀਮਾਹਿਸਮਾਹਿ੩॥॥
ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥
All beings are Yours-You belong to all, O my King. All shall merge and be absorbed in You. ||3||
सभि जीअ तेरे तू सभस दा मेरे साहा सभि तुझ ही माहि समाहि ॥३॥
LINE 10
ਸਭਨਾਕੀਤੂਆਸਹੈਮੇਰੇਪਿਆਰੇਸਭਿਤੁਝਹਿਧਿਆਵਹਿਮੇਰੇਸਾਹ॥
ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ।
You are the hope of all, O my Beloved; all meditate on You, O my King.
सभना की तू आस है मेरे पिआरे सभि तुझहि धिआवहि मेरे साह ॥
LINE 11
ਜਿਉਭਾਵੈਤਿਉਰਖੁਤੂਮੇਰੇਪਿਆਰੇਸਚੁਨਾਨਕਕੇਪਾਤਿਸਾਹ੪੭੧੩॥॥॥॥
ਹੇ ਨਾਨਕ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥
As it pleases You, protect and preserve me, O my Beloved; You are the True King of Nanak. ||4||7||13||
जिउ भावै तिउ रखु तू मेरे पिआरे सचु नानक के पातिसाह ॥४॥७॥१३॥
GURBANI.WORLD