ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਕੰਠਨਕੀਕੰਠੀਬਹੁਟੂਟੀ॥
ਗਲਿਆਂ ਦੀਆਂ ਬਹੁਤ ਕੰਠੀਆਂ ਟੁਟ ਗਈਆਂ।
कंठन की कंठी बहु टूटी ॥
LINE 03
ਮਾਰੀਜਟਾਲਾਠਿਯਨਛੂਟੀ॥
ਲਾਠੀਆਂ ਦੇ ਮਾਰਨ ਨਾਲ ਜਟਾਵਾਂ ਖੁਲ੍ਹ ਗਈਆਂ।
मारी जटा लाठियन छूटी ॥
LINE 04
ਕਿਸੀਨਖਨਕੇਘਾਇਬਿਰਾਜੈਂ॥
ਕਿਸੇ (ਦੇ ਮੁਖ ਉਤੇ) ਨਹੁੰ ਦਾ ਜ਼ਖ਼ਮ ਲਗਿਆ ਹੋਇਆ ਸੀ,
किसी नखन के घाइ बिराजैं ॥
LINE 05
ਜਨੁਕਰਿਚੜੇਚੰਦ੍ਰਮਾਰਾਜੈਂ੫॥॥
ਮਾਨੋ ਚੰਦ੍ਰਮਾ ਚੜ੍ਹਿਆ ਹੋਇਆ ਹੋਵੇ ॥੫॥
जनु करि चड़े चंद्रमा राजैं ॥५॥
LINE 06
ਕੇਸਅਕੇਸਹੋਤਕਹੀਭਏ॥
ਕਈ ਕੇਸਾਂ (ਜਟਾਵਾਂ) ਵਾਲੇ ਬਿਨਾ ਕੇਸਾਂ ਦੇ ਹੋ ਗਏ।
केस अकेस होत कही भए ॥
LINE 07
ਕਿਤੇਹਨੇਨਸਿਕਿਨਮਰਗਏ॥
ਕਿਤਨੇ ਮਾਰੇ ਗਏ, ਕਿਤਨੇ ਨਸ ਗਏ (ਅਤੇ ਕਿਤਨੇ) ਮਰ ਗਏ।
किते हने नसि किन मर गए ॥
LINE 08
ਕਾਟਿਕਾਟਿਦਾਤਨਕੋਊਖਾਹੀ॥
ਕਈ ਦੰਦਾਂ ਨਾਲ ਇਕ ਦੂਜੇ ਨੂੰ ਕਟ ਕੇ ਖਾਂਦੇ।
काटि काटि दातन कोऊ खाही ॥
LINE 09
ਐਸੋਕਹੂੰਜੁਧਭਯੋਨਾਹੀ੬॥॥
ਇਸ ਤਰ੍ਹਾਂ ਦਾ ਯੁੱਧ ਅਗੇ ਕਦੇ ਨਹੀਂ ਹੋਇਆ ॥੬॥
ऐसो कहूं जुध भयो नाही ॥६॥
LINE 10
ਐਸੀਮਾਰਿਜੂਤਿਯਨਪਰੀ॥
ਜੁਤੀਆਂ ਦੀ ਅਜਿਹੀ ਮਾਰ ਪਈ
ऐसी मारि जूतियन परी ॥
LINE 11
ਜਟਾਨਕਿਸਹੂੰਸੀਸਉਬਰੀ॥
ਕਿ ਕਿਸੇ ਦੇ ਸਿਰ ਉਤੇ ਜਟਾ ਨਾ ਰਹੀ।
जटा न किसहूं सीस उबरी ॥
LINE 12
ਕਿਸੂਕੰਠਕੰਠੀਨਹਿਰਹੀ॥
ਕਿਸੇ ਦੇ ਗਲੇ ਵਿਚ ਕੰਠੀ ਨਾ ਰਹੀ।
किसू कंठ कंठी नहि रही ॥
LINE 13
ਬਾਲਕਰਾਮਪਨ੍ਰਹੀਤਬਗਹੀ੭॥॥
ਤਦ ਬਾਲਕ ਰਾਮ ਨੇ ਹੱਥ ਵਿਚ ਜੁਤੀ ਪਕੜ ਲਈ ॥੭॥
बालक राम पन्रही तब गही ॥७॥
LINE 14
ਏਕਸੰਨ੍ਯਾਸੀਕੇਸਿਰਝਾਰੀ॥
(ਉਸ ਨੇ) ਇਕ ਸੰਨਿਆਸੀ ਦੇ ਸਿਰ ਵਿਚ ਜੁਤੀ ਮਾਰੀ
एक संन्यासी के सिर झारी ॥
LINE 15
ਦੂਜੇਕੇਮੁਖਊਪਰਮਾਰੀ॥
ਅਤੇ ਦੂਜੇ (ਸੰਨਿਆਸੀ) ਦੇ ਮੂੰਹ ਉਤੇ ਮਾਰੀ।
दूजे के मुख ऊपर मारी ॥
LINE 16
ਸ੍ਰੌਨਤਬਹਿਯੋਬਦਨਜਬਫੂਟਿਯੋ॥
ਜਦ ਮੂੰਹ ਫੁਟਿਆ ਤਾਂ ਲਹੂ ਵਗਿਆ,
स्रौनत बहियो बदन जब फूटियो ॥
LINE 17
ਸਾਵਨਜਾਨਪਨਾਰੋਛੂਟਿਯੋ੮॥॥
ਮਾਨੋ ਸਾਵਣ (ਮਹੀਨੇ) ਵਿਚ ਪਰਨਾਲਾ ਵਗਿਆ ਹੋਵੇ ॥੮॥
सावन जान पनारो छूटियो ॥८॥
LINE 18
ਤਬਸਭਹੀਸੰਨ੍ਯਾਸੀਧਾਏ॥
ਤਦ ਸਾਰੇ ਸੰਨਿਆਸੀ ਧਾ ਕੇ ਪੈ ਗਏ
तब सभ ही संन्यासी धाए ॥
LINE 19
ਗਹਿਗਹਿਹਾਥਜੂਤਿਯੈਆਏ॥
ਅਤੇ ਹੱਥਾਂ ਵਿਚ ਜੁਤੀਆਂ ਫੜ ਫੜ ਕੇ ਆ ਗਏ।
गहि गहि हाथ जूतियै आए ॥
LINE 20
ਚੌੜਭਰਥਰੰਡੀਗਿਰਦੌਰੇ॥
ਚੌੜ ਭਰਥ ਅਤੇ ਰੰਡੀਗਿਰ ਵੀ ਦੌੜੇ
चौड़ भरथ रंडीगिर दौरे ॥
LINE 21
ਲੈਲੈਢੋਵਚੇਲਕਾਔਰੇ੯॥॥
ਅਤੇ ਬਹੁਤ ਸਾਰੇ ਚੇਲੇ ਇਕੱਠੇ ਕਰ ਲਿਆਏ ॥੯॥
लै लै ढोव चेलका औरे ॥९॥
LINE 22
ਬਾਲਕਰਾਮਘੇਰਿਕੈਲਿਯੋ॥
(ਉਨ੍ਹਾਂ ਨੇ) ਬਾਲਕ ਰਾਮ ਨੂੰ ਘੇਰ ਲਿਆ
बालक राम घेरि कै लियो ॥
LINE 23
ਜੂਤਨਸਾਥਦਿਵਾਨੋਕਿਯੋ॥
ਅਤੇ ਜੁਤੀਆਂ ਮਾਰ ਮਾਰ ਕੇ ਹੋਸ਼ ਭੁਲਾ ਦਿੱਤੀ।
जूतन साथ दिवानो कियो ॥
LINE 24
ਘੂਮਿਭੂਮਿਕੇਊਪਰਛਰਿਯੋ॥
(ਉਹ) ਭਵਾਟਣੀਆਂ ਖਾ ਖਾ ਕੇ ਧਰਤੀ ਉਤੇ ਡਿਗਿਆ।
घूमि भूमि के ऊपर छरियो ॥
LINE 25
ਜਨੁਕਰਿਬੀਜੁਮੁਨਾਰਾਪਰਿਯੋ੧੦॥॥
ਮਾਨੋ ਬਿਜਲੀ ਦੇ ਪਿਆਂ ਮੁਨਾਰਾ ਡਿਗਿਆ ਹੋਵੇ ॥੧੦॥
जनु करि बीजु मुनारा परियो ॥१०॥
GURBANI.WORLD