ਕਬਿਯੋ ਬਾਚ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 340
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਯੋਬਾਚ॥
ਕਵੀ ਨੇ ਕਿਹਾ:
Speech of the poet:
कबियो बाच ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਭਗਵਾਨਿਲਖੀਅਪੁਨੇਮਨਮੈਇਹਗ੍ਵਾਰਨਿਮੋਪਿਖਿਮੈਨਭਰੀ॥
(ਜਦ) ਕ੍ਰਿਸ਼ਨ ਨੇ ਆਪਣੇ ਮਨ ਵਿਚ ਜਾਣ ਲਿਆ ਕਿ ਇਹ ਗੋਪੀਆਂ ਮੈਨੂੰ ਵੇਖ ਕੇ ਕਾਮ ਭਾਵ ਨਾਲ ਭਰ ਗਈਆਂ ਹਨ,
Krishna thought in his mind that these gopis had been intoxicated with lust on seeing him
भगवानि लखी अपुने मन मै इह ग्वारनि मो पिखि मैन भरी ॥
LINE 04
ਤਬਹੀਤਜਿਸੰਕਸਭੈਮਨਕੀਤਿਨਕੇਸੰਗਿਮਾਨੁਖਕੇਲਕਰੀ॥
ਤਦ ਹੀ (ਕ੍ਰਿਸ਼ਨ ਨੇ) ਮਨ ਦੇ ਸਾਰੇ ਸੰਗ ਸੰਕੋਚ ਨੂੰ ਛਡ ਕੇ ਉਨ੍ਹਾਂ ਨਾਲ ਮਨੁੱਖੀ ਕ੍ਰੀੜਾ ਕੀਤੀ (ਅਰਥਾਤ ਸੰਯੋਗ ਕੀਤਾ)।
Then he, without any hesitation, copulated with them like ordinary men
तब ही तजि संक सभै मन की तिन के संगि मानुख केल करी ॥
LINE 05
ਹਰਿਜੀਕਰਿਖੇਲਕਿਧੌਇਨਸੋਜਨੁਕਾਮਜਰੀਇਹਕੀਨਜਰੀ॥
ਕ੍ਰਿਸ਼ਨ ਨੇ (ਇਨ੍ਹਾਂ ਨਾਲ) ਕਾਮ ਕ੍ਰੀੜਾ ਕਰ ਕੇ ਮਾਨੋ ਕਾਮ ਦੀਆਂ ਸੜੀਆਂ ਹੋਈਆਂ ਨੂੰ ਸ਼ਾਂਤ ਕੀਤਾ ਹੋਵੇ।
He absorbed himself with the gopis who were blazing with lust
हरि जी करि खेल किधौ इन सो जनु काम जरी इह कीन जरी ॥
LINE 06
ਕਬਿਸ੍ਯਾਮਕਹੈਪਿਖਵੋਤੁਮਕੌਤੁਕਕਾਨ੍ਰਹਹਰਿਯੋਕਿਹਰੀਸੁਹਰੀ੪੭੨॥॥
ਕਵੀ ਸ਼ਿਆਮ ਕਹਿੰਦੇ ਹਨ, ਤੁਸੀਂ ਕੌਤਕ ਵੇਖੋ ਕਿ ਕਾਨ੍ਹ ਨੇ (ਗੋਪੀਆਂ ਨੂੰ) ਹਰ ਲਿਆ ਹੈ (ਜਾਂ ਉਨ੍ਹਾਂ ਨੇ) ਕ੍ਰਿਸ਼ਨ ਨੂੰ ਹਰ ਲਿਆ ਹੈ ॥੪੭੨॥
The poet Shyam says that in this amorous play, it is beyond comprehension whether Krishan has created the gopis or gopis have cheated Krishna.472.
कबि स्याम कहै पिखवो तुम कौतुक कान्रह हरियो कि हरी सु हरी ॥४७२॥
LINE 07
ਜੋਜੁਗਤੀਸਰਮੂਰਤਿਰਾਮਧਰੀਜਿਹਅਉਰਕਰਿਯੋਅਤਿਸੀਲਾ॥
ਜਿਸ ਨੇ ਤ੍ਰੇਤਾ ਯੁਗ ਵਿਚ ਰਾਮ ਦਾ ਸਰੂਪ ਧਾਰਿਆ ਸੀ ਅਤੇ ਸ੍ਰੇਸ਼ਠ ਆਚਾਰ ਕੀਤਾ ਸੀ;
जो जुग तीसर मूरति राम धरी जिह अउर करियो अति सीला ॥
LINE 08
ਸਤ੍ਰਨਕੋਸੁਸੰਘਾਰਿਕਹੈਪ੍ਰਤਿਪਾਰਕਸਾਧਨਕੋਹਰਿਹੀਲਾ॥
ਜੋ ਵੈਰੀਆਂ ਦਾ ਸੰਘਾਰਕ ਹੈ ਅਤੇ ਹਰ ਤਰੀਕੇ ਨਾਲ ਸਾਧਾਂ ਦੀ ਪ੍ਰਤਿਪਾਲਣਾ ਕਰਦਾ ਹੈ;
He, who incarnating in Treta age as Ram, performed many other works of gentleness, the same is the destroyer of the enemies and the protector of saints in all conditions
सत्रन को सु संघारि कहै प्रतिपारक साधन को हरि हीला ॥
LINE 09
ਦਵਾਪਰਮੋਸੋਊਕਾਨ੍ਰਹਭਯੋਮਰੀਯਾਅਰਿਕੋਧਰੀਯਾਪਟਪੀਲਾ॥
ਦੁਆਪੁਰ ਯੁਗ ਵਿਚ ਓਹੀ ਕਾਨ੍ਹ ਰੂਪ ਵਿਚ ਪ੍ਰਗਟ ਹੋਇਆ ਹੈ ਅਤੇ ਜਿਸ ਨੇ ਵੈਰੀਆਂ ਨੂੰ ਮਾਰਿਆ ਹੈ ਅਤੇ ਪੀਲੇ ਬਸਤ੍ਰ ਧਾਰਨ ਕੀਤੇ ਹੋਏ ਹਨ।
The same Ram, in Dvapara age, is the wearer of yellow garments as Krishna and is the killer of enemies
दवापर मो सोऊ कान्रह भयो मरीया अरि को धरीया पट पीला ॥
LINE 10
ਸੋਹਰਿਭੂਮਿਬਿਖੈਬ੍ਰਿਜਕੀਹਸਿਗੋਪਿਨਸਾਥਕਰੈਰਸਲੀਲਾ੪੭੩॥॥
ਓਹੀ ਕ੍ਰਿਸ਼ਨ ਬ੍ਰਜ-ਭੂਮੀ ਵਿਚ ਹਸ ਹਸ ਕੇ ਗੋਪੀਆਂ ਨਾਲ ਰਸ-ਲੀਲਾ (ਕਾਮ-ਕ੍ਰੀੜਾ) ਕਰ ਰਿਹਾ ਹੈ ॥੪੭੩॥
He is absorbed now in amorous play smilingly with the gopis of Braja.473.
सो हरि भूमि बिखै ब्रिज की हसि गोपिन साथ करै रस लीला ॥४७३॥
LINE 11
ਮਾਲਸਿਰੀਅਰੁਰਾਮਕਲੀਸੁਭਸਾਰੰਗਭਾਵਨਸਾਥਬਜਾਵੈ॥
ਮਾਲਸਿਰੀ ਅਤੇ ਰਾਮਕਲੀ ਅਤੇ ਸ਼ੁਭ ਸਾਰੰਗ (ਰਾਗਾਂ ਨੂੰ) ਇੱਛਾ ਅਨੁਸਾਰ (ਮੁਰਲੀ ਵਿਚ) ਵਜਾਉਂਦਾ ਹੈ।
मालसिरी अरु रामकली सुभ सारंग भावन साथ बजावै ॥
LINE 12
ਜੈਤਸਿਰੀਅਰੁਸੁਧਮਲ੍ਰਹਾਰਬਿਲਾਵਲਕੀਧੁਨਿਕੂਕਿਸੁਨਾਵੈ॥
ਜੈਤਸਰੀ ਅਤੇ ਸ਼ੁੱਧ ਮਲ੍ਹਾਰ ਅਤੇ ਬਿਲਾਵਲ ਦੀ ਧੁਨ ਨੂੰ ਉੱਚੀ ਸੁਰ ਨਾਲ ਸੁਣਾਉਂਦਾ ਹੈ।
He is causing everyone to listen through the tunes of his flute the musical modes of Malshri, Ramkali, Sarang, Jaitshri, Shuddh Malhar and Bilawal
जैतसिरी अरु सुध मल्रहार बिलावल की धुनि कूकि सुनावै ॥
LINE 13
ਲੈਮੁਰਲੀਅਪੁਨੇਕਰਿਕਾਨ੍ਰਹਕਿਧੋਅਤਿਭਾਵਨਸਾਥਬਜਾਵੈ॥
ਮੁਰਲੀ ਨੂੰ ਆਪਣੇ ਹੱਥ ਵਿਚ ਲੈ ਕੇ ਕਾਨ੍ਹ (ਆਪਣੇ ਮਨ ਦੀ) ਮੌਜ ਨਾਲ ਵਜਾਉਂਦਾ ਹੈ।
लै मुरली अपुने करि कान्रह किधो अति भावन साथ बजावै ॥
LINE 14
ਪਉਨਚਲੈਨਰਹੈਜਮੁਨਾਥਿਰਮੋਹਿਰਹੈਧੁਨਿਜੋਸੁਨਿਪਾਵੈ੪੭੪॥॥
(ਉਸ ਮੁਰਲੀ ਵਿਚੋਂ ਸੁਰ ਨਿਕਲਣ ਨਾਲ) ਪੌਣ ਚਲਣੋ ਰੁਕ ਜਾਂਦੀ ਹੈ, ਜਮਨਾ ਵੀ ਵਗਣੋ ਹਟ ਜਾਂਦੀ ਹੈ ਅਤੇ (ਹੋਰ ਵੀ) ਜੋ (ਬੰਸਰੀ ਦੀ) ਧੁੰਨ ਸੁਣ ਲੈਂਦਾ ਹੈ, ਮੋਹਿਤ ਹੋ ਜਾਂਦਾ ਹੈ ॥੪੭੪॥
Taking his flute in his hand, Krishna is playing on it and listening to its sound the wind and Yamuna have become motionless, whosoever listens to his tune, gets allured.474.
पउन चलै न रहै जमुना थिर मोहि रहै धुनि जो सुनि पावै ॥४७४॥
LINE 15
ਕਾਨ੍ਰਹਬਜਾਵਤਹੈਸੁਰਸੋਫੁਨਿਗੋਪਿਨਕੇਮਨਮੈਜੋਊਭਾਵੈ॥
ਕਾਨ੍ਹ ਸੁਰ ਨਾਲ (ਮੁਰਲੀ ਨੂੰ) ਵਜਾਉਂਦਾ ਹੈ, ਜੋ ਗੋਪੀਆਂ ਦੇ ਮਨ ਨੂੰ ਬਹੁਤ ਚੰਗੀ ਲਗਦੀ ਹੈ।
Krishna is playing on the flute whatever pleases the gopis
कान्रह बजावत है सुर सो फुनि गोपिन के मन मै जोऊ भावै ॥
LINE 16
ਰਾਮਕਲੀਅਰੁਸੁਧਮਲ੍ਰਹਾਰਬਿਲਾਵਲਕੀਅਤਿਹੀਠਟਪਾਵੈ॥
ਰਾਮਕਲੀ, ਸੁੱਧ ਮਲ੍ਹਾਰ ਅਤੇ ਬਿਲਾਵਲ (ਰਾਗ) ਦਾ ਬਹੁਤ ਹੀ ਠਾਠ ਬਝਦਾ ਹੈ।
Ramkali, shuddh Malhar and Bilawal are being played in an extremely charming way hearing the sound of the flute,
रामकली अरु सुध मल्रहार बिलावल की अति ही ठट पावै ॥
LINE 17
ਰੀਝਿਰਹੈਸੁਸੁਰੀਅਸੁਰੀਮ੍ਰਿਗਛਾਡਿਮ੍ਰਿਗੀਬਨਕੀਚਲਿਆਵੈ॥
ਦੇਵ-ਕੰਨਿਆਂ ਅਤੇ ਦੈਂਤ-ਕੰਨਿਆਂ (ਉਸ ਨੂੰ ਸੁਣ ਕੇ) ਪ੍ਰਸੰਨ ਹੋ ਜਾਂਦੀਆਂ ਹਨ ਅਤੇ ਬਨ ਦੀਆਂ ਹਿਰਨੀਆਂ ਹਿਰਨਾਂ ਨੂੰ ਛਡ ਕੇ (ਕਾਨ੍ਹ ਕੋਲ) ਭਜ ਕੇ ਆ ਜਾਂਦੀਆਂ ਹਨ।
रीझि रहै सु सुरी असुरी म्रिग छाडि म्रिगी बन की चलि आवै ॥
LINE 18
ਸੋਮੁਰਲੀਮਹਿਸ੍ਯਾਮਪ੍ਰਬੀਨਮਨੋਕਰਿਰਾਗਨਰੂਪਦਿਖਾਵੈ੪੭੫॥॥
ਉਸ ਮੁਰਲੀ (ਨੂੰ ਵਜਾਉਣ) ਵਿਚ ਕ੍ਰਿਸ਼ਨ ਇਤਨਾ ਪ੍ਰਬੀਨ ਹੈ ਮਾਨੋ ਰਾਗਾਂ ਨੂੰ ਸਾਕਾਰ ਕਰ ਕੇ ਵਿਖਾ ਦਿੰਦਾ ਹੋਵੇ ॥੪੭੫॥
The wives of gods and demons are all getting pleased and the does of the forest are coming running abandoning their deers. Krishna is so much expert in playing on the flute that he is manifesting virtually the musical modes themselves.475.
सो मुरली महि स्याम प्रबीन मनो करि रागन रूप दिखावै ॥४७५॥
LINE 19
ਸੁਨਕੈਮੁਰਲੀਧੁਨਿਕਾਨਰਕੀਮਨਮੈਸਭਗ੍ਵਾਰਿਨਰੀਝਿਰਹੀਹੈ॥
ਕਾਨ੍ਹ ਦੀ ਮੁਰਲੀ ਦੀ ਧੁਨ ਸੁਣ ਕੇ ਸਾਰੀਆਂ ਗੋਪੀਆਂ ਮਨ ਵਿਚ ਰੀਝ ਰਹੀਆਂ ਹਨ।
सुन कै मुरली धुनि कानर की मन मै सभ ग्वारिन रीझि रही है ॥
LINE 20
ਜੋਗ੍ਰਿਹਲੋਗਨਬਾਤਕਹੀਤਿਨਹੂੰਫੁਨਿਊਪਰਿਸੀਸਸਹੀਹੈ॥
ਜੋ ਘਰ ਦੇ ਲੋਕਾਂ ਨੇ ਬਾਤ ਕਹੀ ਹੈ (ਅਰਥਾਤ ਊਜ ਲਾਈ ਹੈ) ਉਹ ਸਾਰੀ ਉਨ੍ਹਾਂ ਨੇ ਸਿਰ ਮੱਥੇ ਸਹਿ ਲਈ ਹੈ।
Listening to the sound of the flute all the gopis are getting pleased and they are enduring all sorts of talks of the people gently
जो ग्रिह लोगन बात कही तिन हूं फुनि ऊपरि सीस सही है ॥
LINE 21
ਸਾਮੁਹਿਧਾਇਚਲੀਹਰਿਕੇਉਪਮਾਤਿਹਕੀਕਬਿਸ੍ਯਾਮਕਹੀਹੈ॥
ਉਹ ਕ੍ਰਿਸ਼ਨ ਦੇ ਸਾਹਮਣੇ ਭਜ ਕੇ ਆ ਗਈਆਂ ਹਨ। ਉਨ੍ਹਾਂ ਦੀ ਉਪਮਾ ਸ਼ਿਆਮ ਕਵੀ ਨੇ ਇਸ ਤਰ੍ਹਾਂ ਕਹੀ ਹੈ,
सामुहि धाइ चली हरि के उपमा तिह की कबि स्याम कही है ॥
LINE 22
ਮਾਨਹੁਪੇਖਿਸਮਸਨਕੇਮੁਖਧਾਇਚਲੀਮਿਲਿਜੂਥਅਹੀਹੈ੪੭੬॥॥
ਮਾਨੋ ਲਾਲ ਰੰਗ ਦੇ ਕੀੜਿਆਂ ('ਸਮਸਨ') ਨੂੰ ਵੇਖ ਕੇ ਨਾਗਣਾਂ ਦੇ ਝੁੰਡ ਮਿਲ ਕੇ ਚਲ ਪਏ ਹੋਣ ॥੪੭੬॥
They are running towards Krishna like the gathering of serpents springing of red worms.476.
मानहु पेखि समसन के मुख धाइ चली मिलि जूथ अही है ॥४७६॥
LINE 23
ਜਿਨਿਰੀਝਿਬਿਭੀਛਨਰਾਜੁਦਯੋਕੁਪਕੈਦਸਸੀਸਦਈਜਿਨਿਪੀੜਾ॥
ਜਿਸ ਨੇ ਰੀਝ ਕੇ ਵਿਭੀਸ਼ਣ ਨੂੰ (ਲੰਕਾ ਦਾ) ਰਾਜ ਦਿੱਤਾ ਸੀ ਅਤੇ ਕ੍ਰੋਧਵਾਨ ਹੋ ਕੇ ਰਾਵਣ ਨੂੰ ਕਸ਼ਟ ਦਿੱਤਾ ਸੀ।
He, who, being pleased, gave kingdom to Vibhishana and being enraged, destroyed Ravana
जिनि रीझि बिभीछन राजु दयो कुप कै दस सीस दई जिनि पीड़ा ॥
LINE 24
ਮਾਰੁਤਹ੍ਵੈਦਲਦੈਤਨਕੋਛਿਨਮੈਘਨਸੋਕਰਦੀਨਉਝੀੜਾ॥
(ਜਿਸ ਨੇ) ਪੌਣ ਦਾ ਰੂਪ ਧਾਰ ਕੇ ਦੈਂਤਾਂ ਦੇ ਦਲ ਰੂਪ ਬਦਲਾਂ ਨੂੰ ਛਿਣ ਭਰ ਵਿਚ ਉਜਾੜ ਦਿੱਤਾ ਸੀ।
He who chops into bits the demon forces in an instant, humiliating them
मारुत ह्वै दल दैतन को छिन मै घन सो कर दीन उझीड़ा ॥
LINE 25
ਜਾਹਿਮਰਿਯੋਮੁਰਨਾਮਮਹਾਸੁਰਆਪਨਹੀਲੰਘਿਮਾਰਗੁਭੀੜਾ॥
ਜਿਸ ਨੇ ਮੁਰ ਨਾਂ ਦੇ ਵੱਡੇ ਦੈਂਤ ਨੂੰ ਤੰਗ ਮਾਰਗ ਤੋਂ ਲੰਘ ਕੇ ਮਾਰਿਆ ਸੀ।
जाहि मरियो मुर नाम महा सुर आपन ही लंघि मारगु भीड़ा ॥
LINE 26
ਸੋਫੁਨਿਭੂਮਿਬਿਖੈਬ੍ਰਿਜਕੀਸੰਗਿਗੋਪਿਨਕੈਸੁਕਰੈਰਸਕ੍ਰੀੜਾ੪੭੭॥॥
ਉਹ ਫਿਰ ਬ੍ਰਜ-ਭੂਮੀ ਵਿਚ ਗੋਪੀਆਂ ਨਾਲ ਰਸ ਕ੍ਰੀੜਾ ਕਰ ਰਿਹਾ ਹੈ ॥੪੭੭॥
Who killed the demon named Mur, the same Krishna is now absorbed in amorous play with the gopis in Braja477
सो फुनि भूमि बिखै ब्रिज की संगि गोपिन कै सु करै रस क्रीड़ा ॥४७७॥
LINE 27
ਖੇਲਤਕਾਨ੍ਰਹਸੋਊਤਿਨਸੋਜਿਹਕੀਸੁਕਰੈਸਭਹੀਜਗਜਾਤ੍ਰਾ॥
ਉਨ੍ਹਾਂ ਨਾਲ ਓਹੀ ਕਾਨ੍ਹ ਖੇਡ ਰਿਹਾ ਹੈ ਜਿਸ ਦੀ ਸਾਰਾ ਜਗ ਯਾਤ੍ਰਾ (ਅਰਥਾਤ ਦਰਸ਼ਨ) ਕਰਦਾ ਹੈ।
खेलत कान्रह सोऊ तिन सो जिह की सु करै सभ ही जग जात्रा ॥
LINE 28
ਸੋਸਭਹੀਜਗਕੋਪਤਿਹੈਤਿਨਜੀਵਨਕੇਬਲਕੀਪਰਮਾਤ੍ਰਾ॥
ਉਹ ਸਾਰੇ ਜਗਤ ਦਾ ਸੁਆਮੀ ਹੈ ਅਤੇ ਉਨ੍ਹਾਂ ਦੇ ਜੀਵਨ ਦੇ ਬਲ ਦਾ ਆਧਾਰ ਹੈ।
The same Krishna is absorbed in the amorous play, whom the whole world appreciated, he is the Lord of all the world and is the support of the life of the whole world
सो सभ ही जग को पति है तिन जीवन के बल की पर मात्रा ॥
LINE 29
ਰਾਮਹ੍ਵੈਰਾਵਨਸੋਜਿਨਹੂੰਕੁਪਿਜੁਧਕਰਿਯੋਕਰਿਕੈਪ੍ਰਮਛਾਤ੍ਰਾ॥
ਜਿਸ ਨੇ ਰਾਮ ਰੂਪ ਧਾਰ ਕੇ ਪੂਰੇ ਪਰਾਕ੍ਰਮ (ਛਤ੍ਰੀਪੁਣੇ) ਨਾਲ ਕ੍ਰੋਧਿਤ ਹੋ ਕੇ ਰਾਵਣ ਨਾਲ ਯੁੱਧ ਕੀਤਾ ਸੀ।
He, as Ram, in extreme ire, performing his duty of a Kshatriya, had waged a war with Ravana
राम ह्वै रावन सो जिन हूं कुपि जुध करियो करि कै प्रम छात्रा ॥
LINE 30
ਸੋਹਰਿਬੀਚਅਹੀਰਿਨਕੇਕਰਿਬੇਕਹੁਕਉਤੁਕਕੀਨਸੁਨਾਤ੍ਰਾ੪੭੮॥॥
ਉਸੇ ਕ੍ਰਿਸ਼ਨ ਨੇ ਗੋਪੀਆਂ ਵਿਚ ਕੌਤਕ ਕਰਨ ਲਈ (ਇਹ) ਨਾਤਾ ਜੋੜਿਆ ਹੈ ॥੪੭੮॥
The same is absorbed in sporting with the gopis.478.
सो हरि बीच अहीरिन के करिबे कहु कउतुक कीन सु नात्रा ॥४७८॥
GURBANI.WORLD