ਬਸੰਤੁ ਮਹਲਾ ੫ ॥

ਰਾਗੁ ਬਸੰਤੁ ਗੁਰੂ ਅਰਜਨ ਦੇਵ ਜੀ ਅੰਗ 1181
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਸੰਤੁਮਹਲਾ੫॥
Basant, Fifth Mahalaa:
बसंतु महला ५ ॥
LINE 02
ਮਿਲਿਪਾਣੀਜਿਉਹਰੇਬੂਟ॥
ਜਿਵੇਂ ਪਾਣੀ ਨੂੰ ਮਿਲ ਕੇ ਬੂਟੇ ਹਰੇ ਹੋ ਜਾਂਦੇ ਹਨ (ਤੇ, ਉਹਨਾਂ ਦਾ ਸੋਕਾ ਮੁੱਕ ਜਾਂਦਾ ਹੈ)
As the plant turns green upon receiving water,
मिलि पाणी जिउ हरे बूट ॥
LINE 03
ਸਾਧਸੰਗਤਿਤਿਉਹਉਮੈਛੂਟ॥
ਤਿਵੇਂ ਸਾਧ ਸੰਗਤ ਵਿਚ ਮਿਲ ਕੇ (ਮਨੁੱਖ ਦੇ ਅੰਦਰੋਂ) ਹਉਮੈ ਮੁੱਕ ਜਾਂਦੀ ਹੈ।
just so, in the Saadh Sangat, the Company of the Holy, egotism is eradicated.
साधसंगति तिउ हउमै छूट ॥
LINE 04
ਜੈਸੀਦਾਸੇਧੀਰਮੀਰ॥
ਜਿਵੇਂ ਕਿਸੇ ਦਾਸ ਨੂੰ ਆਪਣੇ ਮਾਲਕ ਦੀ ਧੀਰਜ ਹੁੰਦੀ ਹੈ,
Just as the servant is encouraged by his ruler,
जैसी दासे धीर मीर ॥
LINE 05
ਤੈਸੇਉਧਾਰਨਗੁਰਹਪੀਰ੧॥॥
ਤਿਵੇਂ ਗੁਰੂ-ਪੀਰ (ਜੀਵਾਂ ਨੂੰ) ਪਾਰ ਉਤਾਰਨ ਲਈ ਆਸਰਾ ਹੁੰਦਾ ਹੈ ॥੧॥
we are saved by the Guru. ||1||
तैसे उधारन गुरह पीर ॥१॥
LINE 06
ਤੁਮਦਾਤੇਪ੍ਰਭਦੇਨਹਾਰ॥
ਹੇ ਪ੍ਰਭੂ! ਤੂੰ (ਜੀਵਾਂ ਨੂੰ) ਸਭ ਕੁਝ ਦੇ ਸਕਣ ਵਾਲਾ ਦਾਤਾਰ ਹੈਂ।
You are the Great Giver, O Generous Lord God.
तुम दाते प्रभ देनहार ॥
LINE 07
ਨਿਮਖਨਿਮਖਤਿਸੁਨਮਸਕਾਰ੧॥॥ਰਹਾਉ॥
ਮੈਂ ਪਲ ਪਲ ਉਸ (ਦਾਤਾਰ ਪ੍ਰਭੂ) ਨੂੰ ਨਮਸਕਾਰ ਕਰਦਾ ਹਾਂ ॥੧॥ ਰਹਾਉ ॥
Each and every instant, I humbly bow to You. ||1||Pause||
निमख निमख तिसु नमसकार ॥१॥ रहाउ ॥
LINE 08
ਜਿਸਹਿਪਰਾਪਤਿਸਾਧਸੰਗੁ॥
ਜਿਸ ਮਨੁੱਖ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ,
Whoever enters the Saadh Sangat
जिसहि परापति साधसंगु ॥
LINE 09
ਤਿਸੁਜਨਲਾਗਾਪਾਰਬ੍ਰਹਮਰੰਗੁ॥
ਉਸ ਮਨੁੱਖ (ਦੇ ਮਨ) ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜ੍ਹ ਜਾਂਦਾ ਹੈ।
that humble being is imbued with the Love of the Supreme Lord God.
तिसु जन लागा पारब्रहम रंगु ॥
LINE 10
ਤੇਬੰਧਨਤੇਭਏਮੁਕਤਿ॥
(ਜਿਨ੍ਹਾਂ ਮਨੁੱਖਾਂ ਨੂੰ ਨਾਮ-ਰੰਗ ਚੜ੍ਹ ਜਾਂਦਾ ਹੈ) ਉਹ ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰ ਲੈਂਦੇ ਹਨ।
He is liberated from bondage.
ते बंधन ते भए मुकति ॥
LINE 11
ਭਗਤਅਰਾਧਹਿਜੋਗਜੁਗਤਿ੨॥॥
ਪਰਮਾਤਮਾ ਦੇ ਭਗਤ ਪਰਮਾਤਮਾ ਦਾ ਨਾਮ ਸਿਮਰਦੇ ਹਨ-ਇਹੀ ਉਸ ਨਾਲ ਮਿਲਾਪ ਦਾ ਸਹੀ ਤਰੀਕਾ ਹੈ ॥੨॥
His devotees worship Him in adoration; they are united in His Union. ||2||
भगत अराधहि जोग जुगति ॥२॥
LINE 12
ਨੇਤ੍ਰਸੰਤੋਖੇਦਰਸੁਪੇਖਿ॥
ਪਰਮਾਤਮਾ ਦਾ ਦਰਸਨ ਕਰ ਕੇ (ਮਨੁੱਖ ਦੀਆਂ) ਅੱਖਾਂ ਨੂੰ (ਪਰਾਇਆ ਰੂਪ ਤੱਕਣ ਵੱਲੋਂ) ਸੰਤੋਖ ਆ ਜਾਂਦਾ ਹੈ।
My eyes are content, gazing upon the Blessed Vision of His Darshan.
नेत्र संतोखे दरसु पेखि ॥
LINE 13
ਰਸਨਾਗਾਏਗੁਣਅਨੇਕ॥
(ਜਿਉਂ ਜਿਉਂ ਮਨੁੱਖ ਦੀ) ਜੀਭ ਪਰਮਾਤਮਾ ਦੇ ਅਨੇਕਾਂ ਗੁਣ ਗਾਂਦੀ ਹੈ,
My tongue sings the Infinite Praises of God.
रसना गाए गुण अनेक ॥
LINE 14
ਤ੍ਰਿਸਨਾਬੂਝੀਗੁਰਪ੍ਰਸਾਦਿ॥
ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ,
My thirst is quenched, by Guru's Grace.
त्रिसना बूझी गुर प्रसादि ॥
LINE 15
ਮਨੁਆਘਾਨਾਹਰਿਰਸਹਿਸੁਆਦਿ੩॥॥
ਉਸ ਦਾ ਮਨ ਹਰਿ-ਨਾਮ-ਰਸ ਦੇ ਸੁਆਦ ਨਾਲ (ਮਾਇਆ ਵੱਲੋਂ) ਰੱਜ ਜਾਂਦਾ ਹੈ ॥੩॥
My mind is satisfied, with the sublime taste of the Lord's subtle essence. ||3||
मनु आघाना हरि रसहि सुआदि ॥३॥
LINE 16
ਸੇਵਕੁਲਾਗੋਚਰਣਸੇਵ॥
(ਹੇ ਪ੍ਰਭੂ! ਜਿਹੜਾ ਤੇਰਾ) ਸੇਵਕ (ਤੇਰੇ) ਚਰਨਾਂ ਦੀ ਸੇਵਾ ਵਿਚ ਲੱਗਦਾ ਹੈ।
Your servant is committed to the service of Your Feet,
सेवकु लागो चरण सेव ॥
LINE 17
ਆਦਿਪੁਰਖਅਪਰੰਪਰਦੇਵ॥
ਹੇ ਸਭ ਦੇ ਮੁੰਢ ਪ੍ਰਭੂ! ਹੇ ਸਰਬ-ਵਿਆਪਕ ਪ੍ਰਭੂ! ਹੇ ਪਰੇ ਤੋਂ ਪਰੇ ਪ੍ਰਭੂ! ਹੇ ਪ੍ਰਕਾਸ਼-ਰੂਪ ਪ੍ਰਭੂ!
O Primal Infinite Divine Being.
आदि पुरख अपरंपर देव ॥
LINE 18
ਸਗਲਉਧਾਰਣਤੇਰੋਨਾਮੁ॥
ਤੇਰਾ ਨਾਮ ਸਭ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ ਹੈ।
Your Name is the Saving Grace of all.
सगल उधारण तेरो नामु ॥
LINE 19
ਨਾਨਕਪਾਇਓਇਹੁਨਿਧਾਨੁ੪੬॥॥॥
ਨਾਨਕ ਨੂੰ (ਤੇਰਾ) ਇਹ ਨਾਮ-ਖ਼ਜ਼ਾਨਾ ਮਿਲ ਗਿਆ ਹੈ ॥੪॥੬॥
Nanak has received this treasure. ||4||6||
नानक पाइओ इहु निधानु ॥४॥६॥
GURBANI.WORLD